ਪੜਚੋਲ ਕਰੋ
ਐਂਟੀਬਾਇਓਟੀਕਸ ਵਾਰ-ਵਾਰ ਲੈਣ ਨਾਲ ਤੁਸੀਂ ਹੋ ਸਕਦੇ ਬਿਮਾਰ, ਰੀਸਰਚ 'ਚ ਆਇਆ ਸਾਹਮਣੇ
ਜ਼ਿਆਦਾਤਰ ਲੋਕ ਛੋਟੀਆਂ ਸਮੱਸਿਆਵਾਂ 'ਤੇ ਵੀ ਐਂਟੀਬਾਇਓਟੀਕਸ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਮਾਮੂਲੀ ਜਹੀ ਇਨਫੈਕਸ਼ਨ ਹੋਣ 'ਤੇ ਜੇਕਰ ਤੁਸੀਂ 3 ਤੋਂ 5 ਦਿਨ ਤੱਕ ਐਂਟੀਬਾਇਓਟੀਕਸ ਲੈਂਦੇ ਹੋ ਤਾਂ ਤੁਹਾਡੀ ਸਮੱਸਿਆ ਠੀਕ ਵੀ ਹੋ ਸਕਦੀ ਹੈ। ਪਰ ਵਾਰ-ਵਾਰ ਅਜਿਹਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।

ਜ਼ਿਆਦਾਤਰ ਲੋਕ ਛੋਟੀਆਂ ਸਮੱਸਿਆਵਾਂ 'ਤੇ ਵੀ ਐਂਟੀਬਾਇਓਟੀਕਸ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਮਾਮੂਲੀ ਜਹੀ ਇਨਫੈਕਸ਼ਨ ਹੋਣ 'ਤੇ ਜੇਕਰ ਤੁਸੀਂ 3 ਤੋਂ 5 ਦਿਨ ਤੱਕ ਐਂਟੀਬਾਇਓਟੀਕਸ ਲੈਂਦੇ ਹੋ ਤਾਂ ਤੁਹਾਡੀ ਸਮੱਸਿਆ ਠੀਕ ਵੀ ਹੋ ਸਕਦੀ ਹੈ। ਪਰ ਵਾਰ-ਵਾਰ ਅਜਿਹਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹਾ ਇੱਕ ਰੀਸਰਚ 'ਚ ਸਾਹਮਣੇ ਆਇਆ ਹੈ। ਰੀਸਰਚ 'ਚ ਕਿਹਾ ਗਿਆ ਹੈ ਕਿ 3 ਸਾਲ ਦੇ ਅੰਦਰ ਕਿਸੇ ਇੱਕ ਬਿਮਾਰੀ ਲਈ 9 ਤੋਂ ਜ਼ਿਆਦਾ ਵਾਰ ਐਂਟੀਬਾਇਓਟੀਕਸ ਦਾ ਸੇਵਨ ਕਰਨ ਨਾਲ ਤੁਸੀਂ ਇੱਕ ਮਹੀਨੇ ਦੇ ਅੰਦਰ ਕਿਸੇ ਦੂਸਰੀ ਬਿਮਾਰੀ ਦੀ ਚਪੇਟ 'ਚ ਆ ਸਕਦੇ ਹੋ। ਰੀਸਰਚ 'ਚ ਇਹ ਵੀ ਕਿਹਾ ਗਿਆ ਹੈ ਕਿ ਦੋਬਾਰਾ ਇਨਫੈਕਸ਼ਨ ਹੋਣ 'ਤੇ ਤੁਹਾਡੇ ਹਸਪਤਾਲ 'ਚ ਭਰਤੀ ਹੋਣ ਦੀ ਸੰਭਾਵਨਾ 2.26 ਫੀਸਦ ਤੱਕ ਵੱਧ ਜਾਂਦੀ ਹੈ। 5 ਤੋਂ 8 ਵਾਰ ਐਂਟੀਬਾਇਓਟੀਕਸ ਲੈ ਚੁੱਕੇ ਲੋਕਾਂ 'ਚ ਇਹ ਖਤਰਾ 1.77 ਗੁਣਾ ਤੇ 3 ਤੋਂ 4 ਵਾਰ ਐਂਟੀਬਾਇਓਟੀਕਸ ਲੈਣ ਵਾਲਿਆਂ 'ਚ 1.33 ਗੁਣਾ ਰਹਿੰਦਾ ਹੈ।
Check out below Health Tools-
Calculate Your Body Mass Index ( BMI )
ਹੋਰ ਪੜ੍ਹੋ






















