(Source: ECI/ABP News)
Cow Milk vs Buffalo Milk: ਤੁਹਾਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਜਾਂ ਫਿਰ ਮੱਝ ਦਾ? ਜਾਣੋ ਦੋਵਾਂ 'ਚ ਕੀ ਫਰਕ
ਦੁੱਧ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਜੋ ਮਜ਼ਬੂਤ ਹੱਡੀਆਂ ਤੇ ਦੰਦਾਂ ਲਈ ਜ਼ਰੂਰੀ ਹੈ। ਸਿਹਤਮੰਦ ਤੇ ਫਿੱਟ ਰਹਿਣ ਲਈ ਡਾਕਟਰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਪਰ ਸਵਾਲ ਇਹ ਆਉਂਦਾ ਹੈ ਕਿ ਜਦੋਂ ਤੁਹਾਨੂੰ ਗਾਂ ਤੇ ਮੱਝ ਦੇ ਦੁੱਧ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਕਿਸ ਨੂੰ ਚੁਣੋਗੇ?
![Cow Milk vs Buffalo Milk: ਤੁਹਾਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਜਾਂ ਫਿਰ ਮੱਝ ਦਾ? ਜਾਣੋ ਦੋਵਾਂ 'ਚ ਕੀ ਫਰਕ Should you drink cows milk or buffalos Know the difference between the two Cow Milk vs Buffalo Milk: ਤੁਹਾਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਜਾਂ ਫਿਰ ਮੱਝ ਦਾ? ਜਾਣੋ ਦੋਵਾਂ 'ਚ ਕੀ ਫਰਕ](https://feeds.abplive.com/onecms/images/uploaded-images/2023/03/03/ef33ea13b14be2a48f664c68655477f61677830367985674_original.jpg?impolicy=abp_cdn&imwidth=1200&height=675)
Cow Milk vs Buffalo Milk: ਅਕਸਰ ਚਰਚਾ ਰਹਿੰਦੀ ਹੈ ਕਿ ਸਿਹਤ ਲਈ ਗਾਂ ਦਾ ਦੁੱਧ ਸਹੀ ਜਾਂ ਮੱਝ ਦਾ। ਕਈ ਡਾਕਟਰ ਬੱਚਿਆਂ ਨੂੰ ਮੱਝ ਦੀ ਬਜਾਏ ਗਾਂ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਇਸ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਫਿਰ ਵੀ ਇਸ ਬਾਰੇ ਅੱਜ ਜਾਣਾਂਗੇ ਕਿ ਸਿਹਤ ਲਈ ਗਾਂ ਦਾ ਦੁੱਧ ਸਹੀ ਜਾਂ ਮੱਝ ਦਾ।
ਦਰਅਸਲ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਜੋ ਮਜ਼ਬੂਤ ਹੱਡੀਆਂ ਤੇ ਦੰਦਾਂ ਲਈ ਜ਼ਰੂਰੀ ਹੈ। ਸਿਹਤਮੰਦ ਤੇ ਫਿੱਟ ਰਹਿਣ ਲਈ ਡਾਕਟਰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਪਰ ਸਵਾਲ ਇਹ ਆਉਂਦਾ ਹੈ ਕਿ ਜਦੋਂ ਤੁਹਾਨੂੰ ਗਾਂ ਤੇ ਮੱਝ ਦੇ ਦੁੱਧ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਕਿਸ ਨੂੰ ਚੁਣੋਗੇ?
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਦੁੱਧ 'ਚ ਕੁਝ ਚੀਜ਼ਾਂ ਚੰਗੀਆਂ ਹੁੰਦੀਆਂ ਹਨ, ਜਦਕਿ ਕੁਝ ਮਾੜੀਆਂ ਹੁੰਦੀਆਂ ਹਨ। ਖਾਸ ਤੌਰ 'ਤੇ ਜਦੋਂ ਬੱਚਿਆਂ ਜਾਂ ਬਜ਼ੁਰਗਾਂ ਦੀ ਗੱਲ ਆਉਂਦੀ ਹੈ, ਤਾਂ ਕਿਹੜਾ ਦੁੱਧ ਪਾਚਨ ਲਈ ਵਧੀਆ ਹੋ ਸਕਦਾ ਹੈ, ਆਓ ਜਾਣਦੇ ਹਾਂ...
ਚਰਬੀ
ਦੁੱਧ ਕਿੰਨਾ ਗਾੜ੍ਹਾ ਹੈ, ਇਹ ਉਸ ਵਿੱਚ ਮੌਜੂਦ ਚਰਬੀ 'ਤੇ ਨਿਰਭਰ ਕਰਦਾ ਹੈ। ਗਾਂ ਦੇ ਦੁੱਧ ਵਿੱਚ ਮੱਝ ਦੇ ਮੁਕਾਬਲੇ ਘੱਟ ਚਰਬੀ ਹੁੰਦੀ ਹੈ। ਇਹੀ ਕਾਰਨ ਹੈ ਕਿ ਮੱਝ ਦਾ ਦੁੱਧ ਮੋਟਾ ਹੁੰਦਾ ਹੈ। ਗਾਂ ਦੇ ਦੁੱਧ ਵਿੱਚ 3-4 ਫੀਸਦੀ ਚਰਬੀ ਹੁੰਦੀ ਹੈ, ਜਦੋਂਕਿ ਮੱਝ ਦੇ ਦੁੱਧ ਵਿੱਚ 7-8 ਫੀਸਦੀ ਚਰਬੀ ਹੁੰਦੀ ਹੈ। ਮੱਝ ਦਾ ਦੁੱਧ ਕਾਫੀ ਭਾਰਾ ਹੁੰਦਾ ਹੈ, ਇਸ ਲਈ ਇਹ ਪਚਣ ਵਿੱਚ ਵੀ ਸਮਾਂ ਲੈਂਦਾ ਹੈ ਤੇ ਤੁਹਾਡੇ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦਾ ਹੈ।
ਪਾਣੀ
ਪਾਣੀ ਹਰ ਵਿਅਕਤੀ ਲਈ ਜ਼ਰੂਰੀ ਹੈ, ਜਿਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਪਾਣੀ ਦੀ ਮਾਤਰਾ ਵਧਾਉਣਾ ਚਾਹੁੰਦੇ ਹੋ ਤਾਂ ਗਾਂ ਦਾ ਦੁੱਧ ਤੁਹਾਡੇ ਲਈ ਬਿਹਤਰ ਹੈ। ਗਾਂ ਦੇ ਦੁੱਧ ਵਿੱਚ 90 ਫੀਸਦੀ ਪਾਣੀ ਹੁੰਦਾ ਹੈ ਤੇ ਇਹ ਤੁਹਾਨੂੰ ਹਾਈਡਰੇਟ ਰੱਖਦਾ ਹੈ।
ਪ੍ਰੋਟੀਨ
ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਨਾਲੋਂ 10-11 ਫੀਸਦੀ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਨੂੰ ਪੀਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।
ਕੋਲੇਸਟ੍ਰੋਲ
ਦੋਨਾਂ ਕਿਸਮਾਂ ਦੇ ਦੁੱਧ ਵਿੱਚ ਕੋਲੈਸਟ੍ਰੋਲ ਦਾ ਪੱਧਰ ਵੀ ਵੱਖਰਾ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ, ਜੋ ਪੀਸੀਓਡੀ, ਹਾਈਪਰਟੈਨਸ਼ਨ, ਗੁਰਦਿਆਂ ਦੀਆਂ ਸਮੱਸਿਆਵਾਂ ਤੇ ਮੋਟਾਪੇ ਤੋਂ ਪੀੜਤ ਲੋਕਾਂ ਲਈ ਸਭ ਤੋਂ ਵਧੀਆ ਬਣਾਉਂਦਾ ਹੈ।
ਕੈਲੋਰੀ
ਮੱਝ ਦੇ ਦੁੱਧ ਵਿੱਚ ਪ੍ਰੋਟੀਨ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਵਿੱਚ ਕੈਲੋਰੀ ਵੀ ਵਧੇਰੇ ਹੁੰਦੀ ਹੈ। ਮੱਝ ਦੇ ਦੁੱਧ ਵਿੱਚ 237 ਕੈਲੋਰੀਜ ਹੁੰਦੀਆਂ ਹਨ, ਜਦੋਂ ਕਿ ਗਾਂ ਦੇ ਦੁੱਧ ਵਿੱਚ 148 ਕੈਲੋਰੀਆਂ ਹੁੰਦੀਆਂ ਹਨ।
ਦੋਵਾਂ ਵਿਚਕਾਰ ਮੁੱਖ ਅੰਤਰ
ਜੇਕਰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਪੀਓ, ਇਹ ਨੀਂਦ ਆਉਣ 'ਚ ਮਦਦਗਾਰ ਸਾਬਤ ਹੁੰਦਾ ਹੈ।
ਖੋਆ, ਦਹੀਂ, ਪਨੀਰ, ਖੀਰ, ਮਲਾਈ, ਘਿਓ ਆਦਿ ਬਣਾਉਣ ਲਈ ਮੱਝ ਦਾ ਦੁੱਧ ਬਿਹਤਰ ਹੈ।
ਕਿਉਂਕਿ ਗਾਂ ਦਾ ਦੁੱਧ ਘੱਟ ਗਾੜ੍ਹਾ ਹੁੰਦਾ ਹੈ, ਇਸ ਦੀ ਵਰਤੋਂ ਮਠਿਆਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਕੀ ਹੈ ਨਤੀਜਾ
ਜੇਕਰ ਅਸੀਂ ਪੌਸ਼ਟਿਕ ਤੱਤਾਂ 'ਤੇ ਨਜ਼ਰ ਮਾਰੀਏ ਤਾਂ ਦੋਵੇਂ ਤਰ੍ਹਾਂ ਦੇ ਦੁੱਧ ਦੇ ਆਪਣੇ-ਆਪਣੇ ਸਿਹਤ ਲਾਭ ਹਨ। ਇਸ ਲਈ ਤੁਹਾਨੂੰ ਕੀ ਪੀਣਾ ਚਾਹੀਦਾ ਹੈ ਇਹ ਤੁਹਾਡੀ ਜ਼ਰੂਰਤ 'ਤੇ ਨਿਰਭਰ ਕਰਦਾ ਹੈ। ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
ਹਾਲਾਂਕਿ, ਮੱਝ ਦੇ ਦੁੱਧ ਵਿੱਚ ਕਾਰਬੋਹਾਈਡਰੇਟ ਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਦੇ ਨਾਲ ਹੀ ਗਾਂ ਦੇ ਦੁੱਧ ਵਿੱਚ ਹਲਕਾ ਤੇ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਇਹ ਆਸਾਨੀ ਨਾਲ ਪਚ ਜਾਂਦਾ ਹੈ। ਇਸ ਲਈ ਗਾਂ ਦਾ ਦੁੱਧ ਬੱਚਿਆਂ, ਵੱਡੀ ਉਮਰ ਦੇ ਲੋਕਾਂ ਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਬਿਹਤਰ ਹੈ।
Disclaimer : ਲੇਖ ਵਿੱਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)