ਪੜਚੋਲ ਕਰੋ

ਸਾਵਧਾਨ! ਜਿਨਸੀ ਤਾਕਤ ਵਧਾਉਣ ਲਈ ਵਿਆਗਰਾ ਲੈਣ ਤੋਂ ਪਹਿਲਾਂ ਜਾਣ ਲਓ ਇਸ ਦੇ ਮਾੜੇ ਪ੍ਰਭਾਵ

ਵੀਆਗਰਾ ਦਾ ਨਾਮ ਤੁਸੀਂ ਵੀ ਸੁਣਿਆ ਹੋਵੇਗਾ। ਇਹ ਇੱਕ ਜੈਨਰਿਕ ਡਰੱਗ ਸਿਲਡੇਨਾਫਿਲ ਦਾ ਬ੍ਰਾਂਡ ਨਾਮ ਹੈ, ਜੋ ਆਮ ਤੌਰ 'ਤੇ ਮਰਦਾਂ 'ਚ ਜਿਨਸੀ ਸ਼ਕਤੀ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।

Side Effects of Viagra: ਵੀਆਗਰਾ ਦਾ ਨਾਮ ਤੁਸੀਂ ਵੀ ਸੁਣਿਆ ਹੋਵੇਗਾ। ਇਹ ਇੱਕ ਜੈਨਰਿਕ ਡਰੱਗ ਸਿਲਡੇਨਾਫਿਲ ਦਾ ਬ੍ਰਾਂਡ ਨਾਮ ਹੈ, ਜੋ ਆਮ ਤੌਰ 'ਤੇ ਮਰਦਾਂ 'ਚ ਜਿਨਸੀ ਸ਼ਕਤੀ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਮਰਦਾਂ 'ਚ ਹੋਣ ਵਾਲੀ ਸਭ ਤੋਂ ਕਾਮਨ ਸੈਕਸੁਅਲ ਪ੍ਰੋਬਲਮ ਇਰੈਕਟਾਈਲ ਡਿਸਫੰਕਸ਼ਨ ਦਾ ਇਲਾਜ ਕਰਨ ਲਈ ਅਕਸਰ ਲੋਕ ਵੀਆਗਰਾ ਦਾ ਸੇਵਨ ਕਰਦੇ ਹਨ ਪਰ ਜੇਕਰ ਡਾਕਟਰ ਦੀ ਸਲਾਹ ਲਏ ਬਗੈਰ ਜਾਂ ਸਹੀ ਡੋਜ਼ ਦੀ ਜਾਣਕਾਰੀ ਲਏ ਬਗੈਰ ਦਵਾਈ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੀਆਗਰਾ ਦੇ ਕਈ ਮਾੜੇ ਪ੍ਰਭਾਵ ਵੀ ਹਨ।

1 ਤੋਂ 2 ਘੰਟੇ ਤੱਕ ਰਹਿੰਦਾ ਵੀਆਗਰਾ ਦਾ ਅਸਰ

ਦਰਅਸਲ, ਕੋਈ ਵੀ ਦਵਾਈ ਭਾਵੇਂ ਉਹ ਆਯੁਰਵੈਦਿਕ ਹੋਵੇ, ਐਲੋਪੈਥਿਕ ਜਾਂ ਹੋਮਿਓਪੈਥਿਕ, ਜੇਕਰ ਉਨ੍ਹਾਂ ਦਾ ਕੋਈ ਅਸਰ ਹੁੰਦਾ ਹੈ, ਤਾਂ ਉਸ ਦਾ ਕੋਈ ਨਾ ਕੋਈ ਮਾੜਾ ਪ੍ਰਭਾਵ ਜ਼ਰੂਰ ਹੁੰਦਾ ਹੈ। ਇਸ ਲਈ ਵੀਆਗਰਾ ਕੀ ਹੈ? ਇਸ ਦਾ ਜਵਾਬ ਇਹ ਹੈ ਕਿ ਵੀਆਗਰਾ ਇੱਕ ਨੀਲੇ ਰੰਗ ਦੀ ਗੋਲੀ ਹੈ, ਇਸ ਨੂੰ ਖਾਣ ਨਾਲ ਮਰਦਾਂ ਦੇ ਲਿੰਗ 'ਚ ਖੂਨ ਦਾ ਸੰਚਾਰ ਅਸਥਾਈ ਤੌਰ 'ਤੇ ਵਧਦਾ ਹੈ ਤੇ ਜੇਕਰ ਲਿੰਗ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਹੱਲ ਹੋ ਜਾਂਦੀ ਹੈ। ਇਸ ਦਵਾਈ ਦਾ ਪ੍ਰਭਾਵ ਇੱਕ ਗੋਲੀ ਲੈਣ ਤੋਂ ਬਾਅਦ ਸਿਰਫ਼ 1 ਜਾਂ 2 ਘੰਟੇ ਤੱਕ ਰਹਿੰਦਾ ਹੈ।

ਆਮ ਮਾੜੇ ਪ੍ਰਭਾਵ
ਵੀਆਗਰਾ ਮਾਸਪੇਸ਼ੀਆਂ 'ਚ ਖੂਨ ਦੀਆਂ ਨਾੜੀਆਂ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਮਾਸਪੇਸ਼ੀਆਂ 'ਚ ਖੂਨ ਦਾ ਪ੍ਰਵਾਹ ਵਧਦਾ ਹੈ। ਸੈਕਸੋਲੋਜਿਸਟਾਂ ਮੁਤਾਬਕ ਕੁਝ ਲੋਕਾਂ 'ਚ ਵੀਆਗਰਾ ਦੇ ਸਾਈਡ ਇਫੈਕਟ ਥੋੜ੍ਹੇ ਸਮੇਂ ਲਈ ਵੇਖਣ ਨੂੰ ਮਿਲਦੇ ਹਨ। ਜਿਵੇਂ ਕਿ ਤੇਜ਼ ਸਿਰਦਰਦ, ਚਮੜੀ ਦਾ ਲਾਲ ਹੋਣਾ, ਢਿੱਡ ਨਾਲ ਸਬੰਧਤ ਸਮੱਸਿਆਵਾਂ, ਐਸੀਡਿਟੀ ਦੀ ਸਮੱਸਿਆ, ਮਾਸਪੇਸ਼ੀਆਂ 'ਚ ਦਰਦ ਆਦਿ। ਹਾਲਾਂਕਿ ਇਸ ਦਵਾਈ ਦਾ ਕੋਈ ਘਾਤਕ ਮਾੜਾ ਪ੍ਰਭਾਵ ਨਹੀਂ ਹੈ ਤੇ ਇਹ ਗੋਲੀ 24 ਘੰਟਿਆਂ 'ਚ ਇੱਕ ਵਾਰ ਲਈ ਜਾ ਸਕਦੀ ਹੈ।

ਵੀਆਗਰਾ ਦੇ ਗੰਭੀਰ ਮਾੜੇ ਪ੍ਰਭਾਵ - ਅੱਖਾਂ ਦੀ ਰੌਸ਼ਨੀ ਗੁਆਉਣ ਦਾ ਖ਼ਤਰਾ

ਵੀਆਗਰਾ ਦਾ ਸੇਵਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਅਚਾਨਕ ਇਕ ਅੱਖ ਜਾਂ ਦੋਵਾਂ ਅੱਖਾਂ ਨਾਲ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ ਤੇ ਇਹ ਅੱਖਾਂ ਨਾਲ ਸਬੰਧਤ ਇੱਕ ਗੰਭੀਰ ਸਮੱਸਿਆ ਹੈ, ਜਿਸ ਨੂੰ ਨਾਨ-ਆਰਟੀਟਿਕ ਇਸਕੇਮਿਕ ਆਪਟਿਕ ਨਿਊਰੋਪੈਥੀ (NAION) ਕਿਹਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਦੇਖਣ 'ਚ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਵੀਆਗਰਾ ਲੈਣੀ ਬੰਦ ਕਰ ਦਿਓ ਤੇ ਡਾਕਟਰ ਨਾਲ ਸੰਪਰਕ ਕਰੋ।

ਬਲੱਡ ਪ੍ਰੈਸ਼ਰ ਘੱਟ ਹੋਣ ਦਾ ਖ਼ਤਰਾ
ਜੇਕਰ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤੇ ਤੁਸੀਂ ਇਸ ਦੀ ਦਵਾਈ ਲੈ ਰਹੇ ਹੋ ਤਾਂ ਗਲਤੀ ਨਾਲ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਟੈਬਲੇਟ ਨੂੰ ਲੈਣ ਦੇ 1-2 ਘੰਟੇ ਬਾਅਦ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਲੋਅ ਬੀਪੀ ਦੀ ਸਮੱਸਿਆ ਹੈ ਤਾਂ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਵੀਆਗਰਾ ਨਾ ਲਓ।

ਵੀਆਗਰਾ ਤੋਂ ਦੂਰ ਰਹਿਣ ਦਿਲ ਦੇ ਮਰੀਜ਼
ਜਿਨ੍ਹਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਨਾਲ ਦਿਲ 'ਤੇ ਦਬਾਅ ਵੱਧਦਾ ਹੈ। ਨਾਲ ਹੀ ਜੇਕਰ ਤੁਹਾਨੂੰ ਕਦੇ ਦਿਲ ਦਾ ਦੌਰਾ, ਸਟ੍ਰੋਕ ਜਾਂ ਐਨਜਾਈਨਾ ਦਾ ਦਰਦ ਹੋਇਆ ਹੈ ਤਾਂ ਤੁਹਾਨੂੰ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਹ ਤੁਹਾਡੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗਲਤੀ ਨਾਲ ਵੀ ਵੀਆਗਰਾ ਨੂੰ ਦੂਜੀਆਂ ਨਾਈਟ੍ਰੇਟ ਦਵਾਈਆਂ ਦੇ ਨਾਲ ਨਾ ਖਾਓ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਵੀਆਗਰਾ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ।

ਜਿਗਰ ਦੀਆਂ ਸਮੱਸਿਆਵਾਂ
ਵੀਆਗਰਾ ਲੈਣ ਨਾਲ ਜਿਗਰ 'ਤੇ ਮਾੜਾ ਅਸਰ ਪੈਂਦਾ ਹੈ। ਜੇਕਰ ਕੋਈ ਵਿਅਕਤੀ ਇਸ ਦਵਾਈ ਦੀ ਨਿਯਮਿਤ ਵਰਤੋਂ ਕਰਦਾ ਹੈ ਤਾਂ ਉਸ ਦੇ ਲੀਵਰ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਜਿਹੇ 'ਚ ਉਸ ਵਿਅਕਤੀ ਨੂੰ ਭੋਜਨ ਨਾ ਪਚਣ ਤੇ ਸੋਜਸ਼ ਦੀ ਸਮੱਸਿਆ ਹੋ ਸਕਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

BSP ਨੇ ਜਸਬੀਰ ਸਿੰਘ ਗੜ੍ਹੀ ਨੂੰ ਦਿਖਾਇਆ ਬਾਹਰ ਦਾ ਰਸਤਾ, ਦੱਸੀ ਆਹ ਵਜ੍ਹਾ, ਕਰੀਮਪੁਰੀ ਨੂੰ ਸੌਂਪੀ ਜ਼ਿੰਮੇਵਾਰੀ
BSP ਨੇ ਜਸਬੀਰ ਸਿੰਘ ਗੜ੍ਹੀ ਨੂੰ ਦਿਖਾਇਆ ਬਾਹਰ ਦਾ ਰਸਤਾ, ਦੱਸੀ ਆਹ ਵਜ੍ਹਾ, ਕਰੀਮਪੁਰੀ ਨੂੰ ਸੌਂਪੀ ਜ਼ਿੰਮੇਵਾਰੀ
Sukhbir Badal: ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
Smartphone 'ਚ ਬੱਚੇ ਖੂਬ ਕਰ ਰਹੇ ਸੋਸ਼ਲ ਮੀਡੀਆ ਦੀ ਵਰਤੋਂ, ਤਾਂ ਤੁਰੰਤ ਲਾਓ ਆਹ ਸੈਟਿੰਗ, ਜਾਣੋ ਪੂਰਾ ਪ੍ਰੋਸੈਸ
Smartphone 'ਚ ਬੱਚੇ ਖੂਬ ਕਰ ਰਹੇ ਸੋਸ਼ਲ ਮੀਡੀਆ ਦੀ ਵਰਤੋਂ, ਤਾਂ ਤੁਰੰਤ ਲਾਓ ਆਹ ਸੈਟਿੰਗ, ਜਾਣੋ ਪੂਰਾ ਪ੍ਰੋਸੈਸ
ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
Advertisement
ABP Premium

ਵੀਡੀਓਜ਼

Gidharbaha ਸੀਟ 'ਤੇ ਫਸਿਆ ਪੇਚ, Jasbir Dimpa ਨੇ BJP ਤੇ AAP ਬਾਰੇ ਕਹੀ ਵੱਡੀ ਗੱਲ100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾRaja Warring ਲੁਧਿਆਣੇ ਭੱਜ ਗਿਆ-CM Bhagwant Mann

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BSP ਨੇ ਜਸਬੀਰ ਸਿੰਘ ਗੜ੍ਹੀ ਨੂੰ ਦਿਖਾਇਆ ਬਾਹਰ ਦਾ ਰਸਤਾ, ਦੱਸੀ ਆਹ ਵਜ੍ਹਾ, ਕਰੀਮਪੁਰੀ ਨੂੰ ਸੌਂਪੀ ਜ਼ਿੰਮੇਵਾਰੀ
BSP ਨੇ ਜਸਬੀਰ ਸਿੰਘ ਗੜ੍ਹੀ ਨੂੰ ਦਿਖਾਇਆ ਬਾਹਰ ਦਾ ਰਸਤਾ, ਦੱਸੀ ਆਹ ਵਜ੍ਹਾ, ਕਰੀਮਪੁਰੀ ਨੂੰ ਸੌਂਪੀ ਜ਼ਿੰਮੇਵਾਰੀ
Sukhbir Badal: ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
ਸੁਖਬੀਰ ਬਾਦਲ ਦੇ ਧਾਰਮਿਕ-ਸਿਆਸੀ ਭਵਿੱਖ ਤੇ ਅੱਜ ਹੋਏਗਾ ਵਿਚਾਰ, ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਸੁਣਾਈ ਜਾਏਗੀ ਸਜ਼ਾ
Smartphone 'ਚ ਬੱਚੇ ਖੂਬ ਕਰ ਰਹੇ ਸੋਸ਼ਲ ਮੀਡੀਆ ਦੀ ਵਰਤੋਂ, ਤਾਂ ਤੁਰੰਤ ਲਾਓ ਆਹ ਸੈਟਿੰਗ, ਜਾਣੋ ਪੂਰਾ ਪ੍ਰੋਸੈਸ
Smartphone 'ਚ ਬੱਚੇ ਖੂਬ ਕਰ ਰਹੇ ਸੋਸ਼ਲ ਮੀਡੀਆ ਦੀ ਵਰਤੋਂ, ਤਾਂ ਤੁਰੰਤ ਲਾਓ ਆਹ ਸੈਟਿੰਗ, ਜਾਣੋ ਪੂਰਾ ਪ੍ਰੋਸੈਸ
ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
ਲੁਧਿਆਣਾ 'ਚ 54 ਸਾਲਾ ਅਥਲੀਟ ਦੀ ਮੌਤ, ਫੋਨ 'ਤੇ ਦੋਸਤ ਨਾਲ ਕਰ ਰਿਹਾ ਸੀ ਗੱਲ, ਅਚਾਨਕ ਡਿੱਗਿਆ ਥੱਲ੍ਹੇ
Gautam Gambhir: ਬਾਰਡਰ-ਗਾਵਸਕਰ ਟਰਾਫੀ ਹਾਰਿਆ ਭਾਰਤ ਤਾਂ ਗੌਤਮ ਗੰਭੀਰ ਨੂੰ ਕੋਚ ਦੇ ਅਹੁਦੇ ਤੋਂ ਹਟਾ ਦੇਣਗੇ ਜੈ ਸ਼ਾਹ, ਹੋਇਆ ਐਲਾਨ
ਬਾਰਡਰ-ਗਾਵਸਕਰ ਟਰਾਫੀ ਹਾਰਿਆ ਭਾਰਤ ਤਾਂ ਗੌਤਮ ਗੰਭੀਰ ਨੂੰ ਕੋਚ ਦੇ ਅਹੁਦੇ ਤੋਂ ਹਟਾ ਦੇਣਗੇ ਜੈ ਸ਼ਾਹ, ਹੋਇਆ ਐਲਾਨ
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
Embed widget