Sitting Pose- ਬੈਠਣ ਦੇ ਢੰਗ-ਤਰੀਕੇ ਕਰਦੇ ਹਨ ਤੁਹਾਡੀ ਸਿਹਤ ਨੂੰ ਪ੍ਰਭਾਵਿਤ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ...
ਸਾਡੇ ਬੈਠਣ ਦਾ ਤਰੀਕਾ ਵੀ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾਤਰ ਲੋਕ ਇਕ ਲੱਤ ਨੂੰ ਦੂਜੀ ਲੱਤ ਉੱਪਰ ਰੱਖ ਕਰਾਸ ਪੋਜ ਵਿਚ ਬੈਠਦੇ ਹਨ, ਪਰ ਇਸ ਤਰ੍ਹਾਂ ਬੈਠਣਾ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
Sitting Pose: ਸਾਡੇ ਬੈਠਣ ਦਾ ਤਰੀਕਾ ਵੀ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾਤਰ ਲੋਕ ਇਕ ਲੱਤ ਨੂੰ ਦੂਜੀ ਲੱਤ ਉੱਪਰ ਰੱਖ ਕਰਾਸ ਪੋਜ ਵਿਚ ਬੈਠਦੇ ਹਨ, ਪਰ ਇਸ ਤਰ੍ਹਾਂ ਬੈਠਣਾ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕਰਾਸ ਪੋਜ ਵਿਚ ਬੈਠਣਾ ਖੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ ਬੈਠਣ ਨਾਲ ਤੁਸੀਂ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਸਬੰਧੀ ਹੋਈ ਇਕ ਰਿਸਰਚ ਵਿਚ ਦਰਸਾਇਆ ਗਿਆ ਹੈ ਕਿ ਕਰਾਸ ਲੈੱਗ ਪੋਜ ਸਾਡੀ ਸਿਹਤ ਲਈ ਚੰਗਾ ਨਹੀਂ ਹੈ। ਆਓ ਜਾਣਦੇ ਹਾਂ ਕਿ ਇਸ ਪੋਜ ਵਿਚ ਬੈਠਣ ਦੇ ਕੀ ਨੁਕਸਾਨ ਹਨ।
ਕਰਾਸ ਲੈੱਗ ਪੋਜ ਦੇ ਨੁਕਸਾਨ (Cross Leg Pose)
ਹਾਈ ਬਲੱਡ ਪ੍ਰੈਸ਼ਰ
ਕਰਾਲ ਲੈੱਗ ਪੋਜ ਵਿਚ ਬੈਠਣਾ ਸਾਡੇ ਬਲੱਡ ਪ੍ਰੈਸ਼ਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਪੋਜ ਵਿਚ ਬੈਠਣ ਨਾਲ ਖੂਨ ਦਾ ਸੰਚਾਰ ਪ੍ਰਭਾਵਿਤ ਹੁੰਦਾ ਹੈ। ਇਸਦਾ ਅਸਰ ਸਾਡੇ ਬਲੱਡ ਪ੍ਰੈਸ਼ਰ ਉੱਤੇ ਵੀ ਪੈਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬਲੱਡ ਪ੍ਰੈਸ਼ਰ ਚੱਕ ਕਰਨ ਸਮੇਂ ਦੋਵੇਂ ਪੈਰਾਂ ਨੂੰ ਜ਼ਮੀਨ ਉੱਤੇ ਅਤੇ ਲੱਤਾਂ ਨੂੰ ਸਿੱਧਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਅਜਿਹਾ ਖੂਨ ਦੇ ਸੰਚਾਰ ਨੂੰ ਠੀਕ ਰੱਖਣ ਲਈ ਕੀਤਾ ਜਾਂਦਾ ਹੈ। ਪਰ ਜ਼ਿਆਦਾ ਸਮਾਂ ਕਰਾਸ ਪੋਜ ਵਿਚ ਬੈਠਣ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਸਕਦੀ ਹੈ। ਇਸ ਨਾਲ ਤੁਹਾਡੇ ਬਲੱਡ ਪ੍ਰੈਸਰ ਵਿਚ ਅਸਥਾਈ ਵਾਧਾ ਹੋ ਸਕਦਾ ਹੈ। ਅਜਿਹਾ ਖੂਨ ਦੇ ਸੰਚਾਰ ਵਿਚ ਕਮੀਂ ਆਉਣ ਕਰਕੇ ਹੁੰਦਾ ਹੈ। ਇਸ ਲਈ ਲੰਮਾ ਸਮਾਂ ਇਸ ਪੋਜ ਵਿਚ ਬੈਠਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਗਰਭਵਤੀ ਔਰਤਾਂ ਲਈ ਨੁਕਸਾਨ
ਕਰਾਸ ਲੈੱਗ ਪੋਜ ਵਿਚ ਬੈਠਣ ਗਰਭਵਤੀ ਔਰਤਾਂ ਦੇ ਲਈ ਵੀ ਸਹੀ ਨਹੀਂ ਹੈ। ਇਸ ਪੋਜ ਵਿਚ ਬੈਠਣ ਨਾਲ ਗਰਭ ਅਵਸਥਾ ਦੌਰਾਨ ਕਈ ਸਮੱਸਿਆਵਾਂ ਆ ਸਕਦੀਆਂ ਹਨ। ਗਰਭ ਅਵਸਥਾ ਦੌਰਾਨ ਮਾਸਪੇਸ਼ੀਆਂ ਵਿਚ ਦਰਦ, ਕੜਵੱਲ ਪੈਣਾ ਆਮ ਗੱਲ ਹੈ। ਪਰ ਕਰਾਸ ਲੈੱਗ ਪੋਜ ਵਿਚ ਬੈਠਣ ਨਾਲ ਨਾਲ ਮਾਸਪੇਸ਼ੀਆਂ ਵਿਚ ਦਰਦ ਤੇ ਕੜਵੱਲ ਦੀ ਸਮੱਸਿਆ ਵਧ ਜਾਂਦੀ ਹੈ। ਇਸਦੇ ਨਾਲ ਹੀ ਇਸ ਪੋਜ ਵਿਚ ਬੈਠਣ ਕਰਕੇ ਮਾਂ ਅਤੇ ਬੱਚੇ ਦੋਵਾਂ ਨੂੰ ਹੀ ਨੁਕਸਾਨ ਹੋ ਸਕਦਾ ਹੈ।
ਦਿਲ ਸਬੰਧੀ ਸਮੱਸਿਆਵਾਂ
ਕਰਾਸ ਲੈੱਗ ਪੋਜ ਵਿਚ ਬੈਠਣ ਨਾਲ ਖੂਨ ਦਾ ਸੰਚਾਰ ਸਹੀਂ ਤਰੀਕੇ ਨਾਲ ਨਹੀਂ ਹੋ ਪਾਉਂਦਾ। ਖੂਨ ਦੇ ਸੰਚਾਰ ਦੀ ਵਿਚ ਆਈ ਕਮੀਂ ਦਾ ਸਿੱਧਾ ਪ੍ਰਭਾਵ ਸਾਡੇ ਦਿਲ ਉੱਤੇ ਪੈਂਦਾ ਹੈ। ਅਜਿਹੀ ਸਥਿਤੀ ਵਿਚ ਦਿਲ ਤੱਕ ਖੂਨ ਆਸਾਨੀ ਨਾਲ ਨਹੀਂ ਪਹੁੰਚ ਪਾਉਂਦਾ। ਜਿਸ ਕਰਕੇ ਖੂਨ ਨਾੜੀਆਂ ਵਿਚ ਵਾਪਸ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਹ ਵੈਰੀਕੋਜ਼ ਨਾੜੀਆਂ ਦੀ ਸਮੱਸਿਆ ਦਾ ਕਾਰਨ ਬਣਦਾ ਹੈ। ਇਸ ਸਮੱਸਿਆ ਦੇ ਵਿਚ ਸਾਡੇ ਖੂਨ ਦੀਆਂ ਨਾੜਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਰੰਗ ਬੈਂਗਣੀ ਹੋ ਜਾਂਦਾ ਹੈ।
Check out below Health Tools-
Calculate Your Body Mass Index ( BMI )