ਘੱਟ ਹੋ ਗਈ ਹੈ ਠੰਢ, ਬਦਲਦੇ ਮੌਸਮ ਚ ਇਦਾਂ ਰੱਖੋ ਆਪਣੀ ਸਕਿਨ ਦਾ ਖਿਆਲ, ਡੈਡ ਸੈਲ ਹਟਾਉਣ ਦੇ ਸ਼ਾਨਦਾਰ ਤਰੀਕੇ
Skin Care Tips: : ਬਦਲਦੇ ਮੌਸਮ 'ਚ ਸਕਿਨ ਆਪਣੀ ਚਮਕ ਗੁਆਉਣ ਲੱਗਦੀ ਹੈ। ਕਿਉਂਕਿ ਮੌਸਮ ਵਿੱਚ ਬਦਲਾਅ ਦਾ ਅਸਰ ਸਰੀਰ ਦੇ ਅੰਦਰ ਵੀ ਹੁੰਦਾ ਹੈ ਅਤੇ ਬਾਹਰ ਵੀ। ਇਸ ਦੌਰਾਨ ਤੁਸੀਂ ਸਕਿਨ ਦੀ ਚਮਕ ਬਰਕਰਾਰ ਰੱਖਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ।
Skin Care In Changing Weather: ਮੌਸਮ ਸਰਦੀਆਂ ਤੋਂ ਗਰਮੀਆਂ ਵੱਲ ਵਧ ਰਿਹਾ ਹੈ। ਹੁਣ ਕੜਾਕੇ ਦੀ ਠੰਢ ਨਹੀਂ ਰਹੀ ਅਤੇ ਸੂਰਜ ਚਮਕਣ ਲੱਗ ਪਿਆ ਹੈ। ਅਜਿਹੇ 'ਚ ਬਾਡੀ ਅਤੇ ਸਕਿਨ ਦੀਆਂ ਜ਼ਰੂਰਤਾਂ ਵਿੱਚ ਵੀ ਬਦਲਆ ਹੋਣ ਲੱਗ ਪਿਆ ਹੈ। ਹਵਾ ਸਕਿਨ ਤੇਜ਼ੀ ਨਾਲ ਖੁਸ਼ਕ ਬਣਾ ਰਹੀ ਹੈ ਅਤੇ ਤੇਜ਼ ਧੁੱਪ ਟੈਨਿੰਗ ਨੂੰ ਪ੍ਰਮੋਟ ਕਰਨ ਲੱਗ ਗਈ ਹੈ।
ਇਸ ਲਈ ਸਕਿਨ ਨੂੰ ਅਜਿਹੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜੋ ਖੁਸ਼ਕੀ ਤੋਂ ਬਚਾ ਸਕੇ ਅਤੇ ਸਕਿਨ ਦੇ ਡੈਡ ਸੈੱਲਾਂ ਨੂੰ ਨਿਯਮਤ ਤੌਰ 'ਤੇ ਸਾਫ਼ ਰੱਖ ਸਕੇ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਬਾਜ਼ਾਰ 'ਚ ਮੌਜੂਦ ਸਕਿਨ ਕੇਅਰ ਪ੍ਰੋਡਕਟਸ ਦੇ ਰੂਪ 'ਚ ਹੀ ਕਰੋ। ਇਹ ਕੰਮ ਤੁਸੀਂ ਘਰ 'ਚ ਹੀ ਕੁਝ ਹਰਬਲ ਚੀਜ਼ਾਂ ਨਾਲ ਵੀ ਕਰ ਸਕਦੇ ਹੋ।
ਡੈਡ ਸਕਿਨ ਸੈਲਸ ਹਟਾਉਣ ਲਈ
ਇੱਥੇ ਤੁਹਾਨੂੰ ਸਕਿਨ ਦੇ ਡੈਡ ਸਕਿਨ ਸੈਲਸ ਨੂੰ ਹਟਾਉਣ ਦੇ ਦੋ ਖਾਸ ਤਰੀਕੇ ਦੱਸੇ ਜਾ ਰਹੇ ਹਨ, ਜਿਹੜੇ ਤੁਹਾਨੂੰ ਚੰਗੇ ਲੱਗਣ , ਉਹ ਟ੍ਰਾਈ ਕਰੋ...
ਚਾਵਲਾਂ ਦਾ ਆਟਾ ਅਤੇ ਗੁਲਾਬ ਜਲ ਲਓ। ਦੋਵਾਂ ਨੂੰ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਇਸ ਪੇਸਟ ਨੂੰ ਹਲਕੇ ਹੱਥਾਂ ਨਾਲ ਸਕਿਨ ‘ਤੇ ਲਾਓ। ਇਸ ਸਕ੍ਰੱਬ ਨੂੰ 3 ਤੋਂ 4 ਮਿੰਟ ਤੱਕ ਸਰਕੂਲਰ ਮੋਸ਼ਨ 'ਚ ਆਪਣੇ ਫੇਸ ‘ਤੇ ਲਗਾਓ। ਫਿਰ ਆਪਣੇ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋਵੋ ਅਤੇ ਮਾਇਸਚਰਾਈਜ਼ਰ ਜਾਂ ਲੋਸ਼ਨ ਲਗਾਓ।
ਸਕਿਨ 'ਤੇ ਜਮ੍ਹਾ ਹੋਏ ਡੈਡ ਸੈੱਲਾਂ ਨੂੰ ਹਟਾਉਣ ਦਾ ਇਕ ਹੋਰ ਆਸਾਨ ਤਰੀਕਾ ਹੈ। ਇੱਕ ਚਮਚ ਚੀਨੀ ਅਤੇ ਅੱਧਾ ਚਮਚ ਕੌਫੀ ਪਾਊਡਰ ਲੈ ਕੇ, ਨਾਰੀਅਲ ਤੇਲ ਜਾਂ ਬਦਾਮ ਦੇ ਤੇਲ ਦੋਵਾਂ ਨੂੰ ਮਿਲਾ ਕੇ ਹਲਕੇ ਹੱਥਾਂ ਨਾਲ ਫੇਸ ‘ਤੇ ਲਾਓ। ਇਹ ਤਰੀਕਾ ਨਾ ਸਿਰਫ ਡੈਡ ਸੈੱਲਾਂ ਨੂੰ ਦੂਰ ਕਰਦਾ ਹੈ, ਸਗੋਂ ਸਕਿਨ ਨੂੰ ਤੁਰੰਤ ਚਮਕ ਵੀ ਦਿੰਦਾ ਹੈ।
ਇਹ ਵੀ ਪੜ੍ਹੋ: ਤੁਸੀਂ ਬਿਮਾਰੀਆਂ ਨਾਲ ਕਿਉਂ ਘਿਰੇ ਰਹਿੰਦੇ ਹੋ? ਜਾਣੋ ਕਿਹੜੇ ਬਦਲਾਅ ਕਾਰਨ ਤੁਸੀਂ ਹਮੇਸ਼ਾ ਬਿਮਾਰ ਰਹਿੰਦੇ ਹੋ..
ਬਦਲਦੇ ਮੌਸਮ ਵਿੱਚ ਕਿਹੜਾ ਫੇਸ ਪੈਕ ਲਾਉਣਾ ਚਾਹੀਦਾ?
ਇਸ ਸੀਜ਼ਨ ਵਿੱਚ ਆਪਣੇ ਰੈਗੂਲਰ ਫੇਸ ਪੈਕ ਵਿੱਚ ਟਵਿਸਟ ਐਡ ਕਰੋ। ਯਾਨੀ ਇਸ 'ਚ ਅਜਿਹੀਆਂ ਚੀਜ਼ਾਂ ਮਿਲਾਓ, ਜੋ ਸਕਿਨ ਦੇ ਡੈਡ ਸੈੱਲਾਂ ਨੂੰ ਹਟਾਉਣ 'ਚ ਮਦਦ ਕਰਦੀਆਂ ਹਨ। ਜਿਵੇਂ ਕਿ ਨਟ ਸ਼ੈੱਲ ਪਾਊਡਰ, ਕੌਫੀ ਪਾਊਡਰ, ਓਟਸ ਜਾਂ ਥੋੜੀ ਜਿਹੀ ਸੂਜੀ।
ਤੁਸੀਂ ਘਰ ਵਿੱਚ ਜੋ ਵੀ ਸਕਿਨ ਕੇਅਰ ਪੈਕ ਤਿਆਰ ਕਰਦੇ ਹੋ, ਉਸ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਚੀਜ਼ ਨੂੰ ਮਿਲਾਉਣਾ ਸ਼ੁਰੂ ਕਰ ਦਿਓ ਅਤੇ ਫੇਸ ਪੈਕ ਨੂੰ ਸਾਫ਼ ਕਰਦੇ ਸਮੇਂ, ਪਹਿਲਾਂ ਚਿਹਰੇ ਨੂੰ ਹਲਕਾ ਜਿਹਾ ਗਿੱਲਾ ਕਰੋ ਅਤੇ ਫਿਰ ਫੇਸ ਪੈਕ ਨੂੰ ਸਰਕੂਲਰ ਮੋਸ਼ਨ ਵਿੱਚ ਹੌਲੀ-ਹੌਲੀ ਲਾਓ।
ਸਮੇਂ ਦੀ ਘਾਟ ਕਾਰਨ ਆਪਣੇ ਵੱਲ ਧਿਆਨ ਨਾ ਦੇਣਾ ਅੱਜ ਦੀ ਇੱਕ ਵੱਡੀ ਸਮੱਸਿਆ ਹੈ। ਪਰ ਇਹ ਗੱਲ ਧਿਆਨ ਵਿੱਚ ਰੱਖੋ ਕਿ ਜੇਕਰ ਤੁਸੀਂ ਆਪਣੇ ਠੀਕ ਮਹਿਸੂਸ ਨਹੀਂ ਕਰਦੇ, ਤਾਂ ਕਿਸੇ ਹੋਰ ਚੀਜ਼ ਦੀ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਲਈ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ। ਗਲੋਈਂਗ ਸਕਿਨ ਲਈ ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਫੇਸ ਪੈਕ ਜ਼ਰੂਰ ਲਗਾਓ।
Check out below Health Tools-
Calculate Your Body Mass Index ( BMI )