ਕੁਰਕੁਰੇ ਫਰਾਈਜ਼ ਜਾਂ ਕੁਰਕੁਰੇ ਚਿਪਸ ਕਿਸ ਨੂੰ ਪਸੰਦ ਨਹੀਂ ਹੁੰਦੇ? ਟੇਬਲ ਸਾਲਟ ਇੱਕ ਅਜਿਹਾ ਜਾਦੂ ਹੈ ਜਿਸ ਨਾਲ ਤੁਸੀਂ ਕਿਸੇ ਵੀ ਬੇਸਵਾਦ ਖਾਣੇ ਨੂੰ ਸੁਆਦ ਬਣਾ ਸਕਦੇ ਹੋ। ਟੇਬਲ ਸਾਲਟ ਸੋਡੀਅਮ ਅਤੇ ਕਲੋਰਾਈਡ ਨਾਲ ਬਣਿਆ ਇੱਕ ਖਣਿਜ ਹੈ। ਸਾਨੂੰ ਸਾਰਿਆਂ ਨੂੰ ਕੰਮ ਕਰਨ ਲਈ ਸੋਡੀਅਮ ਦੀ ਲੋੜ ਹੁੰਦੀ ਹੈ। ਪਰ ਬਹੁਤ ਜ਼ਿਆਦਾ ਸੋਡੀਅਮ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਜ਼ਿਆਦਾ ਸੋਡੀਅਮ ਖਤਰਨਾਕ ਹੋ ਸਕਦਾ ਹੈ, ਇਸ ਕਰਕੇ ਇਹ ਸਵਾਲ ਖੜ੍ਹਾ ਹੁੰਦਾ ਹੈ, ਸਿਹਤਮੰਦ ਰਹਿਣ ਲਈ ਕਿੰਨਾ ਨਮਕ ਚਾਹੀਦਾ ਹੈ। 



ਸੋਡੀਅਮ ਤੁਹਾਡੇ ਸਰੀਰ ਦੇ ਤਰਲ ਸੰਤੁਲਨ ਨੂੰ ਬਣਾਓ ਰੱਖਣ, ਨਸਾਂ ਦੇ ਸੰਕੇਤਾਂ ਨੂੰ ਸੰਚਾਰਿਤ ਕਰਨ ਅਤੇ ਤੁਹਾਡੀਆਂ ਮਾਸਪੇਸ਼ੀਆਂ ਨੂੰ ਹਿਲਾਉਣ ਲਈ ਮਹੱਤਵਪੂਰਨ ਹੈ। ਪਰ ਤੁਸੀਂ ਹਰ ਰੋਜ਼ ਇਸ ਨੂੰ ਕਿੰਨਾ ਕੁ ਖਾ ਸਕਦੇ ਹੋ? FDA ਦੇ ਦਿਸ਼ਾ-ਨਿਰਦੇਸ਼ ਕਹਿੰਦੇ ਹਨ ਕਿ ਤੁਹਾਨੂੰ ਪ੍ਰਤੀ ਦਿਨ 2,300 ਮਿਲੀਗ੍ਰਾਮ (mg) ਤੋਂ ਘੱਟ ਸੋਡੀਅਮ ਖਾਣਾ ਚਾਹੀਦਾ ਹੈ। ਲਗਭਗ ਇੱਕ ਚਮਚ। ਇਸ ਨੂੰ ਘਟਾ ਕੇ 1,500 ਮਿਲੀਗ੍ਰਾਮ ਕਰਨਾ ਹੋਰ ਵੀ ਵਧੀਆ ਹੋਵੇਗਾ, ਪਰ ਜੇਕਰ ਤੁਸੀਂ ਇਸ ਤੋਂ ਵੱਧ ਖਾਂਦੇ ਹੋ ਤਾਂ ਇਹ ਤੁਹਾਡੇ ਬੀਪੀ ਨੂੰ ਵਧਾ ਸਕਦਾ ਹੈ।


ਇਹ ਵੀ ਪੜ੍ਹੋ: ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ


ਸਲਾਦ 'ਤੇ ਨਮਕ ਪਾ ਕੇ ਖਾਣ ਦੇ ਨੁਕਸਾਨ


1. ਜੇਕਰ ਤੁਸੀਂ ਆਪਣੇ ਸਲਾਦ ਜਾਂ ਰਾਇਤਾ 'ਚ ਵ੍ਹਾਈਟ ਕ੍ਰਿਸਟਲ ਟੇਬਲ ਸਾਲਟ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ 'ਚ ਸੋਡੀਅਮ ਦਾ ਪੱਧਰ ਵਧ ਸਕਦਾ ਹੈ। ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ, ਪਸੀਨਾ ਆਉਣਾ ਅਤੇ ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


2. ਕੱਚਾ ਨਮਕ ਖਾਣ ਨਾਲ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਵੀ ਘੱਟ ਹੋਣ ਲੱਗ ਜਾਂਦੀ ਹੈ ਅਤੇ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ।


3. ਸਲਾਦ ਜਾਂ ਰਾਇਤਾ ਵਿਚ ਨਮਕ ਮਿਲਾ ਕੇ ਖਾਣ ਨਾਲ ਪਾਚਨ ਕਿਰਿਆਵਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਪਾਚਨ ਕਿਰਿਆ ਵੀ ਹੌਲੀ ਹੋ ਜਾਂਦੀ ਹੈ।


4. ਇੰਨਾ ਹੀ ਨਹੀਂ ਜੇਕਰ ਤੁਸੀਂ ਸਲਾਦ ਜਾਂ ਰਾਇਤਾ 'ਚ ਕੱਚਾ ਨਮਕ ਮਿਲਾ ਕੇ ਰੋਜ਼ ਖਾਂਦੇ ਹੋ ਤਾਂ ਇਸ ਨਾਲ ਜੋੜਾਂ ਦਾ ਦਰਦ ਹੋ ਸਕਦਾ ਹੈ।
5. ਜੇਕਰ ਤੁਸੀਂ ਰੋਜ਼ਾਨਾ ਇਕ ਚਮਚ ਤੋਂ ਜ਼ਿਆਦਾ ਨਮਕ ਦਾ ਸੇਵਨ ਕਰਦੇ ਹੋ ਅਤੇ ਆਪਣੀ ਡਾਈਟ 'ਚ ਕੱਚਾ ਨਮਕ ਵੀ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਸਲਾਦ ਜਾਂ ਰਾਇਤਾ ਵਿੱਚ ਕਿਹੜਾ ਨਮਕ ਖਾਣਾ ਬਿਹਤਰ ਹੈ?


ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਲਾਦ ਜਾਂ ਰਾਇਤਾ ਵਿਚ ਕਿਸ ਕਿਸਮ ਦੇ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ? ਨਮਕ ਤੋਂ ਬਿਨਾਂ ਇਨ੍ਹਾਂ ਚੀਜ਼ਾਂ ਦਾ ਸਵਾਦ ਨਹੀਂ ਆਵੇਗਾ, ਇਸ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਲਾਦ, ਚਾਟ ਜਾਂ ਰਾਇਤਾ 'ਚ ਰਾਕ ਸਾਲਟ ਜਾਂ ਕਾਲਾ ਨਮਕ ਪਾ ਸਕਦੇ ਹੋ। ਇਹ ਦੋਵੇਂ ਨਮਕ ਸੋਡੀਅਮ ਨੂੰ ਵਧਣ ਤੋਂ ਰੋਕਦੇ ਹਨ ਅਤੇ ਤੁਹਾਡੇ ਪਕਵਾਨ ਨੂੰ ਨਮਕੀਨ ਸੁਆਦ ਵੀ ਦਿੰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਨਾਲ ਹੀ ਐਸੀਡਿਟੀ, ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਨਹੀਂ ਹੁੰਦੀ ਹੈ।


ਇਹ ਵੀ ਪੜ੍ਹੋ: ਲੋੜ ਤੋਂ ਵੱਧ ਨਮਕ ਖਾਣ ਨਾਲ ਫੇਲ੍ਹ ਹੋ ਸਕਦੀ Kidney, ਸਰੀਰ 'ਤੇ ਨਜ਼ਰ ਆਉਣ ਵਾਲੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਇਗਨੋਰ