ਪੜਚੋਲ ਕਰੋ

Health News : ਰਾਤ ਹੁੰਦੇ ਹੀ ਪੇਟ ਤੇ ਛਾਤੀ 'ਚ ਕਿਉਂ ਹੋਣ ਲੱਗਦੀ ਹੈ ਜਲਣ? ਨਜ਼ਰਅੰਦਾਜ਼ ਨਾ ਕਰੋ, ਹੋ ਸਕਦੇ ਹਨ ਇਹ 3 ਕਾਰਨ

Health News : ਕਈ ਲੋਕਾਂ ਨੂੰ ਰਾਤ ਸਮੇਂ ਸੌਣ ਵੇਲੇ ਪੇਟ ਜਾਂ ਛਾਤੀ ਵਿੱਚ ਜਲਣ ਮਹਿਸੂਸ ਹੋਣ ਲੱਗਦੀ ਹੈ। ਕੁਝ ਲੋਕ ਇਸ ਨੂੰ ਆਮ ਗੈਸ ਜਾਂ ਐਸੀਡਿਟੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਜੇਕਰ ਇਹ ਸਮੱਸਿਆ ਵਾਰ-ਵਾਰ ਹੋ

Health News : ਕਈ ਲੋਕਾਂ ਨੂੰ ਰਾਤ ਸਮੇਂ ਸੌਣ ਵੇਲੇ ਪੇਟ ਜਾਂ ਛਾਤੀ ਵਿੱਚ ਜਲਣ ਮਹਿਸੂਸ ਹੋਣ ਲੱਗਦੀ ਹੈ। ਕੁਝ ਲੋਕ ਇਸ ਨੂੰ ਆਮ ਗੈਸ ਜਾਂ ਐਸੀਡਿਟੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਜੇਕਰ ਇਹ ਸਮੱਸਿਆ ਵਾਰ-ਵਾਰ ਹੋ ਰਹੀ ਹੈ ਤਾਂ ਇਸ ਦੇ ਕਾਰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਰਾਤ ਨੂੰ ਖਾਣਾ ਖਾਣ ਦਾ ਸਮਾਂ, ਭੋਜਨ ਦੀ ਮਾਤਰਾ ਅਤੇ ਖਾਣ ਤੋਂ ਬਾਅਦ ਸੌਣ ਦਾ ਤਰੀਕਾ ਵੀ ਪੇਟ ਦੀ ਜਲਣ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਸਿਹਤ ਸਮੱਸਿਆਵਾਂ ਵੀ ਇਸ ਦਾ ਕਾਰਨ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਰਾਤ ਨੂੰ ਪੇਟ ਵਿੱਚ ਜਲਣ ਹੋਣ ਦੇ ਤਿੰਨ ਮੁੱਖ ਕਾਰਨ।

1. ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣਾ ਅਤੇ ਭਾਰੀ ਭੋਜਨ ਕਰਨਾ

ਰਾਤ ਨੂੰ ਪੇਟ ਵਿੱਚ ਜਲਣ ਹੋਣ ਦਾ ਸਭ ਤੋਂ ਆਮ ਕਾਰਨ ਐਸਿਡ ਰਿਫਲਕਸ ਹੈ। ਇਸ ਸਮੱਸਿਆ ਵਿੱਚ ਪੇਟ ਦਾ ਤੇਜ਼ਾਬ ਵਾਪਸ ਖਾਣ ਵਾਲੀ ਨਲੀ ਵੱਲ ਆਉਣ ਲੱਗਦਾ ਹੈ, ਜਿਸ ਕਾਰਨ ਛਾਤੀ ਅਤੇ ਗਲੇ ਵਿੱਚ ਜਲਣ ਮਹਿਸੂਸ ਹੁੰਦੀ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਨਾਲ ਇਹ ਸਮੱਸਿਆ ਵਧ ਸਕਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਜ਼ਿਆਦਾ ਤੇਲ, ਮਿਰਚ-ਮਸਾਲੇ ਅਤੇ ਤਲੀਆਂ ਹੋਈਆਂ ਚੀਜ਼ਾਂ ਖਾਣ ਨਾਲ ਵੀ ਜਲਣ ਵਧਦੀ ਹੈ। ਚਾਹ, ਕੌਫੀ, ਚਾਕਲੇਟ ਅਤੇ ਕੁਝ ਖੱਟੀਆਂ ਚੀਜ਼ਾਂ ਵੀ ਕਈ ਲੋਕਾਂ ਵਿੱਚ ਐਸੀਡਿਟੀ ਵਧਾ ਸਕਦੀਆਂ ਹਨ। ਇਸ ਲਈ ਰਾਤ ਦਾ ਖਾਣਾ ਹਲਕਾ ਰੱਖੋ ਅਤੇ ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਖਾ ਲਓ।

2. ਪੇਟ ਵਿੱਚ ਸੋਜ, ਅਲਸਰ ਜਾਂ ਹਾਈਟਲ ਹਰਨੀਆ

ਪੇਟ ਦੀ ਅੰਦਰੂਨੀ ਪਰਤ ਵਿੱਚ ਸੋਜ ਹੋਣ ਨੂੰ ਗੈਸਟਰਾਈਟਿਸ ਕਿਹਾ ਜਾਂਦਾ ਹੈ। ਇਸ ਕਾਰਨ ਪੇਟ ਦੇ ਉੱਪਰਲੇ ਹਿੱਸੇ ਵਿੱਚ ਜਲਣ, ਦਰਦ, ਭਾਰੀਪਣ ਅਤੇ ਮਤਲੀ ਮਹਿਸੂਸ ਹੋ ਸਕਦੀ ਹੈ। ਇਸੇ ਤਰ੍ਹਾਂ ਪੇਟ ਜਾਂ ਛੋਟੀ ਅੰਤੜੀ ਦੇ ਸ਼ੁਰੂਆਤੀ ਹਿੱਸੇ ਵਿੱਚ ਜ਼ਖ਼ਮ ਹੋਣ ਕਾਰਨ ਪੈਪਟਿਕ ਅਲਸਰ ਦੀ ਸਮੱਸਿਆ ਹੋ ਸਕਦੀ ਹੈ। ਕੁਝ ਲੋਕਾਂ ਵਿੱਚ ਅਲਸਰ ਦਾ ਦਰਦ ਰਾਤ ਨੂੰ ਜਾਂ ਖਾਲੀ ਪੇਟ ਵਧ ਜਾਂਦਾ ਹੈ। ਇਸ ਦਾ ਇੱਕ ਕਾਰਨ ਐੱਚ. ਪਾਈਲੋਰੀ (H. Pylori) ਨਾਮਕ ਬੈਕਟੀਰੀਆ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਕੁਝ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਵੀ ਅਲਸਰ ਦਾ ਕਾਰਨ ਬਣ ਸਕਦੀ ਹੈ। ਹਾਈਟਲ ਹਰਨੀਆ ਵੀ ਰਾਤ ਨੂੰ ਜਲਣ ਦੀ ਸਮੱਸਿਆ ਵਧਾ ਸਕਦੀ ਹੈ। ਇਸ ਵਿੱਚ ਪੇਟ ਦਾ ਉੱਪਰਲਾ ਹਿੱਸਾ ਡਾਇਆਫ੍ਰਾਮ ਰਾਹੀਂ ਛਾਤੀ ਵੱਲ ਆ ਜਾਂਦਾ ਹੈ। ਇਸ ਕਾਰਨ ਛਾਤੀ ਵਿੱਚ ਜਲਣ, ਖੱਟੇ ਡਕਾਰ ਅਤੇ ਖਾਣਾ ਵਾਪਸ ਗਲੇ ਤੱਕ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

3. ਰਾਤ ਨੂੰ ਪੇਟ ਦੀ ਜਲਣ ਤੋਂ ਬਚਣ ਲਈ ਕੀ ਕਰੀਏ?

- ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਰਾਤ ਦਾ ਖਾਣਾ ਖਾ ਲਓ।
- ਰਾਤ ਨੂੰ ਹਲਕਾ ਭੋਜਨ ਕਰੋ।
- ਜ਼ਿਆਦਾ ਤਲੀਆਂ ਅਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬਚੋ।
- ਖਾਣਾ ਖਾਣ ਤੋਂ ਤੁਰੰਤ ਬਾਅਦ ਬਿਸਤਰੇ 'ਤੇ ਨਾ ਜਾਓ।
- ਖਾਣੇ ਤੋਂ ਬਾਅਦ ਕੁਝ ਸਮਾਂ ਹੌਲੀ-ਹੌਲੀ ਸੈਰ ਕਰੋ।
- ਜੇਕਰ ਲੇਟਣ ਨਾਲ ਜਲਣ ਵਧਦੀ ਹੈ ਤਾਂ ਬਿਸਤਰੇ ਦੇ ਸਿਰ ਵਾਲੇ ਪਾਸੇ ਨੂੰ ਥੋੜ੍ਹਾ ਉੱਚਾ ਰੱਖੋ।

ਜੇਕਰ ਪੇਟ ਜਾਂ ਛਾਤੀ ਵਿੱਚ ਜਲਣ ਦੀ ਸਮੱਸਿਆ ਵਾਰ-ਵਾਰ ਹੁੰਦੀ ਹੈ ਤਾਂ ਇਸ ਨੂੰ ਸਿਰਫ਼ ਘਰੇਲੂ ਨੁਸਖਿਆਂ ਨਾਲ ਦਬਾਉਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰੋ। ਨਿਗਲਣ ਵਿੱਚ ਮੁਸ਼ਕਲ, ਵਾਰ-ਵਾਰ ਉਲਟੀਆਂ ਆਉਣ ਜਾਂ ਬਿਨਾਂ ਕਾਰਨ ਭਾਰ ਘਟਣ ਵਰਗੇ ਲੱਛਣ ਹੋਣ ਤਾਂ ਜਾਂਚ ਜ਼ਰੂਰ ਕਰਵਾਓ। ਛਾਤੀ ਵਿੱਚ ਤੇਜ਼ ਦਰਦ, ਸਾਹ ਚੜ੍ਹਨ ਜਾਂ ਪਸੀਨਾ ਆਉਣ ਦੀ ਸਮੱਸਿਆ ਹੋਵੇ ਤਾਂ ਤੁਰੰਤ ਐਮਰਜੈਂਸੀ ਮੈਡੀਕਲ ਸਹਾਇਤਾ ਲਓ।

Disclaimer: ਇਹ ਜਾਣਕਾਰੀ ਮੈਡੀਕਲ ਖੋਜਾਂ ਅਤੇ ਮਾਹਿਰਾਂ ਦੀ ਰਾਇ 'ਤੇ ਆਧਾਰਿਤ ਹੈ। ਇਸ ਨੂੰ ਡਾਕਟਰੀ ਸਲਾਹ ਦਾ ਬਦਲ ਨਾ ਸਮਝਿਆ ਜਾਵੇ। ਕਿਸੇ ਵੀ ਇਲਾਜ ਜਾਂ ਦਵਾਈ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

Advertisement

ਟਾਪ ਹੈਡਲਾਈਨ

 Tea Drinking :  ਰੋਜ਼ਾਨਾ ਚਾਹ ਪੀਣ ਵਾਲੇ ਲੋਕ ਜਾਣ ਲੈਣ ਇਸ ਦਾ ਸਰੀਰ 'ਤੇ ਕੀ ਅਸਰ ਪੈਂਦਾ ਹੈ
 Tea Drinking :  ਰੋਜ਼ਾਨਾ ਚਾਹ ਪੀਣ ਵਾਲੇ ਲੋਕ ਜਾਣ ਲੈਣ ਇਸ ਦਾ ਸਰੀਰ 'ਤੇ ਕੀ ਅਸਰ ਪੈਂਦਾ ਹੈ
Sleep Problems : ਰਾਤ ਨੂੰ ਨੀਂਦ ਵਾਰ-ਵਾਰ ਖੁੱਲ੍ਹਦੀ ਹੈ ਤਾਂ ਹੋ ਸਕਦੇ ਹਨ ਇਹ 5 ਕਾਰਨ, ਸਰੀਰ ਦੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
Sleep Problems : ਰਾਤ ਨੂੰ ਨੀਂਦ ਵਾਰ-ਵਾਰ ਖੁੱਲ੍ਹਦੀ ਹੈ ਤਾਂ ਹੋ ਸਕਦੇ ਹਨ ਇਹ 5 ਕਾਰਨ, ਸਰੀਰ ਦੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
Health Tips : ਠੰਢ 'ਚ ਜੋੜਾਂ ਦਾ ਦਰਦ ਕਿਉਂ ਵਧਦਾ ਹੈ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ
Health Tips : ਠੰਢ 'ਚ ਜੋੜਾਂ ਦਾ ਦਰਦ ਕਿਉਂ ਵਧਦਾ ਹੈ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ
Winter Health Risks: ਸਰਦੀਆਂ 'ਚ ਇਨ੍ਹਾਂ ਲੋਕਾਂ ਨੂੰ 'ਹਾਰਟ ਅਟੈਕ' ਦਾ ਵੱਧ ਖ਼ਤਰਾ? ਜਾਣੋ ਕਿੰਨਾ 5 ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਮੌਤ ਨੂੰ ਬੁਲਾਵਾ, ਕੀ ਕਹਿੰਦੇ ਹਨ ਮਾਹਿਰ...
ਸਰਦੀਆਂ 'ਚ ਇਨ੍ਹਾਂ ਲੋਕਾਂ ਨੂੰ 'ਹਾਰਟ ਅਟੈਕ' ਦਾ ਵੱਧ ਖ਼ਤਰਾ? ਜਾਣੋ ਕਿੰਨਾ 5 ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਮੌਤ ਨੂੰ ਬੁਲਾਵਾ, ਕੀ ਕਹਿੰਦੇ ਹਨ ਮਾਹਿਰ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
WPD ਮੁੜ ਲੜੇਗੀ ਕਾਨੂੰਨੀ ਲੜਾਈ, ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ‘ਚ ਸ਼ਾਮਲ ਕਰਨ ਦੀ ਕੀਤੀ ਅਪੀਲ
WPD ਮੁੜ ਲੜੇਗੀ ਕਾਨੂੰਨੀ ਲੜਾਈ, ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ‘ਚ ਸ਼ਾਮਲ ਕਰਨ ਦੀ ਕੀਤੀ ਅਪੀਲ
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਫਿਰ ਵੱਧ ਗਈ ਸੋਨੇ ਦੀ ਕੀਮਤ, ਜਾਣ ਲਓ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ?
ਅੱਜ ਫਿਰ ਵੱਧ ਗਈ ਸੋਨੇ ਦੀ ਕੀਮਤ, ਜਾਣ ਲਓ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ?
1 ਦਸੰਬਰ ਤੋਂ ਬਦਲ ਜਾਣਗੇ ਆਹ ਨਿਯਮ, ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਜਾਣੋ ਕੀ-ਕੀ ਹੋਣਗੇ ਆਹ ਬਦਲਾਅ
1 ਦਸੰਬਰ ਤੋਂ ਬਦਲ ਜਾਣਗੇ ਆਹ ਨਿਯਮ, ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਜਾਣੋ ਕੀ-ਕੀ ਹੋਣਗੇ ਆਹ ਬਦਲਾਅ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
Embed widget