Tea Benefits: ਚਾਹ ਲਾਏਗੀ ਕੋਲੈਸਟ੍ਰੋਲ ਨੂੰ ਬ੍ਰੇਕ! ਯਕੀਨ ਨਹੀਂ ਤਾਂ ਵਰਤ ਕੇ ਵੇਖੋ ਇਹ ਫਾਰਮੂਲਾ
Tea Benifits: ਕਈ ਲੋਕਾਂ ਨੂੰ ਚਾਹ ਪੀਣ ਦੀ ਅਜਿਹੀ ਆਦਤ ਹੁੰਦੀ ਹੈ ਕਿ ਉਨ੍ਹਾਂ ਦਾ ਦਿਨ ਚਾਹ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦਾ। ਚਾਹ ਦੀ ਇਸ ਆਦਤ ਕਾਰਨ ਕਈ ਲੋਕ ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣ ਲੱਗ ਜਾਂਦੇ ਹਨ, ਜੋ ਕਈ ਵਾਰ ਉਨ੍ਹਾਂ ਦੀ ਸਿਹਤ
Tea Benifits for Cholesterol: ਭਾਰਤ ਵਿੱਚ ਬਹੁਤ ਸਾਰੇ ਲੋਕ ਚਾਹ ਦੇ ਸ਼ੌਕੀਨ ਹਨ। ਉਂਝ ਇਹ ਪੂਰੀ ਦੁਨੀਆ 'ਚ ਪਸੰਦੀਦਾ ਡ੍ਰਿੰਕ ਹੈ ਪਰ ਸਾਡੇ ਦੇਸ਼ 'ਚ ਲੋਕਾਂ 'ਚ ਤਾਂ ਇਸ ਦਾ ਵੱਖਰਾ ਹੀ ਕ੍ਰੇਜ਼ ਹੈ। ਕਈ ਲੋਕਾਂ ਨੂੰ ਚਾਹ ਪੀਣ ਦੀ ਅਜਿਹੀ ਆਦਤ ਹੁੰਦੀ ਹੈ ਕਿ ਉਨ੍ਹਾਂ ਦਾ ਦਿਨ ਚਾਹ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦਾ। ਚਾਹ ਦੀ ਇਸ ਆਦਤ ਕਾਰਨ ਕਈ ਲੋਕ ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣ ਲੱਗ ਜਾਂਦੇ ਹਨ, ਜੋ ਕਈ ਵਾਰ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਦੂਜੇ ਪਾਸੇ ਇਹ ਵੀ ਸੱਚਾਈ ਹੈ ਕਿ ਬਹੁਤ ਸਾਰੀਆਂ ਚਾਹਾਂ ਜੋ ਤੁਸੀਂ ਸ਼ੌਕ ਨਾਲ ਪੀਂਦੇ ਹੋ ਤੁਹਾਡੇ ਲਈ ਫਾਇਦੇਮੰਦ ਵੀ ਸਾਬਤ ਹੋ ਸਕਦੀਆਂ ਹਨ। ਅਸਲ ਵਿੱਚ ਚਾਹ ਅਜਿਹੀ ਚੀਜ਼ ਹੈ ਜੋ ਕੋਲੈਸਟ੍ਰਾਲ ਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦੀ ਹੈ। ਜੇਕਰ ਤੁਸੀਂ ਵੀ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਆਪਣੀ ਡਾਈਟ 'ਚ 5 ਤਰ੍ਹਾਂ ਦੀ ਚਾਹ ਨੂੰ ਸ਼ਾਮਲ ਕਰ ਸਕਦੇ ਹੋ।
1. ਮੇਥੀ ਚਾਹ
ਮੇਥੀ ਦੇ ਬੀਜ ਆਪਣੇ ਕਈ ਫਾਇਦਿਆਂ ਲਈ ਜਾਣੇ ਜਾਂਦੇ ਹਨ। ਆਪਣੇ ਅਦਭੁਤ ਗੁਣਾਂ ਕਾਰਨ ਇਹ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦਗਾਰ ਹੈ। ਮੇਥੀ ਦੀ ਚਾਹ ਖੂਨ ਵਿੱਚ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਹੈ। ਫਾਈਬਰ ਨਾਲ ਭਰਪੂਰ ਮੇਥੀ ਦੇ ਬੀਜ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਬਹੁਤ ਫਾਇਦੇਮੰਦ ਹੁੰਦੇ ਹਨ।
2. ਹਲਦੀ ਚਾਹ
ਹਲਦੀ ਆਪਣੇ ਔਸ਼ਧੀ ਗੁਣਾਂ ਲਈ ਜਾਣੀ ਜਾਂਦੀ ਹੈ। ਇਹ ਕਰਕਿਊਮਿਨ ਨਾਲ ਭਰਪੂਰ ਹੁੰਦੀ ਹੈ, ਜੋ ਐਂਟੀਆਕਸੀਡੈਂਟਸ ਦਾ ਬਹੁਤ ਵੱਡਾ ਸਰੋਤ ਹੈ। ਹਲਦੀ ਦੀ ਚਾਹ ਆਪਣੇ ਐਂਟੀ-ਇਨਫਲੇਮੇਟਰੀ ਤੇ ਐਂਟੀਆਕਸੀਡੈਂਟ ਗੁਣਾਂ ਲਈ ਵੀ ਜਾਣੀ ਜਾਂਦੀ ਹੈ। ਇਹ ਆਯੁਰਵੈਦਿਕ ਦਵਾਈ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਤੇ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਬਹੁਤ ਫਾਇਦੇਮੰਦ ਹੈ।
3. ਗਰੀਨ ਟੀ
ਭਾਰ ਘਟਾਉਣ ਲਈ ਜ਼ਿਆਦਾਤਰ ਲੋਕ ਗ੍ਰੀਨ ਟੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਨ। ਹਾਲਾਂਕਿ ਇਹ ਭਾਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਕੋਲੈਸਟ੍ਰਾਲ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ। ਸੀਮਤ ਮਾਤਰਾ ਵਿੱਚ ਗ੍ਰੀਨ ਟੀ ਪੀਣ ਨਾਲ ਤੁਹਾਨੂੰ ਮਾੜੇ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਹ ਕੈਚਿਨ ਸਮੇਤ ਜ਼ਰੂਰੀ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੈ, ਜੋ ਐਲਡੀਐਲ (ਬੁਰੇ) ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਤੇ ਐਚਡੀਐਲ (ਚੰਗੇ) ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾਉਣ ਲਈ ਬਹੁਤ ਵਧੀਆ ਹਨ।
4. ਆਂਵਲਾ ਚਾਹ
ਜੇਕਰ ਤੁਸੀਂ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਆਂਵਲੇ ਦੀ ਚਾਹ ਇਸ ਲਈ ਬਹੁਤ ਵਧੀਆ ਹੈ। ਵਿਟਾਮਿਨ ਸੀ ਤੇ ਹੋਰ ਐਂਟੀਆਕਸੀਡੈਂਟਸ ਨਾਲ ਭਰਪੂਰ, ਆਂਵਲਾ ਸਰੀਰ ਵਿੱਚ ਵਧੇ ਹੋਏ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ ਤੇ ਦਿਲ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ।
5. ਅਦਰਕ ਚਾਹ
ਅਦਰਕ ਜਿੱਥੇ ਇਮਿਊਨਿਟੀ ਵਧਾਉਣ 'ਚ ਕਾਰਗਰ ਹੈ, ਉੱਥੇ ਹੀ ਕੋਲੈਸਟ੍ਰਾਲ ਦੀ ਸਮੱਸਿਆ 'ਚ ਵੀ ਤੁਹਾਡੇ ਲਈ ਕਾਫੀ ਕਾਰਗਰ ਸਾਬਤ ਹੋਵੇਗਾ। ਅਦਰਕ ਵਿੱਚ ਜਿੰਜੇਰੋਲ ਨਾਮਕ ਇੱਕ ਮਿਸ਼ਰਣ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਵਿੱਚ ਕੋਲੇਸਟ੍ਰੋਲ ਨੂੰ ਜਜ਼ਬ ਹੋਣ ਤੋਂ ਰੋਕਦਾ ਹੈ।
Check out below Health Tools-
Calculate Your Body Mass Index ( BMI )