(Source: Poll of Polls)
Tea-Biscuit: ਚਾਹ ਨਾਲ ਬਿੱਸਕੁਟ ਖਾਣ ਵਾਲੇ ਹੋ ਜਾਣ ਸਾਵਧਾਨ! ਖ਼ਤਰਨਾਕ ਬਿਮਾਰੀਆਂ ਦਾ ਖਤਰਾ
ਬਹੁਤ ਸਾਰੇ ਲੋਕ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਦਾ ਸਹੀ ਧਿਆਨ ਨਹੀਂ ਰੱਖਦੇ। ਉਹ ਸਵੇਰ ਦਾ ਨਾਸ਼ਤਾ ਵੀ ਚਾਹ ਤੇ ਬਿਸਕੁਟ ਖਾ ਕੇ ਕਰਦੇ ਹਨ। ਬਹੁਤ ਸਾਰੇ ਲੋਕ ਸ਼ਾਮ ਨੂੰ ਵੀ ਚਾਹ ਤੇ ਬਿਸਕੁਟ ਖਾਂਦੇ ਹਨ।

Tea Biscuit Disadvantages: ਬਹੁਤ ਸਾਰੇ ਲੋਕ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਦਾ ਸਹੀ ਧਿਆਨ ਨਹੀਂ ਰੱਖਦੇ। ਉਹ ਸਵੇਰ ਦਾ ਨਾਸ਼ਤਾ ਵੀ ਚਾਹ ਤੇ ਬਿਸਕੁਟ ਖਾ ਕੇ ਕਰਦੇ ਹਨ। ਬਹੁਤ ਸਾਰੇ ਲੋਕ ਸ਼ਾਮ ਨੂੰ ਵੀ ਚਾਹ ਤੇ ਬਿਸਕੁਟ ਖਾਂਦੇ ਹਨ। ਅਜਿਹੀ ਸਥਿਤੀ ਵਿੱਚ, ਅੱਜ ਦੀ ਖ਼ਬਰ ਵਿੱਚ ਅਸੀਂ ਤੁਹਾਨੂੰ ਚਾਹ ਤੇ ਬਿਸਕੁਟ ਖਾਣ ਦੇ ਨੁਕਸਾਨਾਂ ਤੇ ਇਸ ਦਾ ਸਿਹਤ 'ਤੇ ਮਾੜਾ ਪ੍ਰਭਾਵ ਕਿਵੇਂ ਪੈਂਦਾ ਹੈ, ਬਾਰੇ ਦੱਸਣ ਜਾ ਰਹੇ ਹਾਂ।
ਦਰਅਸਲ ਪੇਟ ਦੀ ਸਮੱਸਿਆ ਉਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ ਜੋ ਅੱਜਕੱਲ੍ਹ ਜ਼ਿਆਦਾਤਰ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਬਿਮਾਰੀ ਕਾਰਨ ਪੇਟ ਪੂਰੀ ਤਰ੍ਹਾਂ ਸਖ਼ਤ ਰਹਿੰਦਾ ਹੈ। ਇਸ ਕਾਰਨ ਪੇਟ ਸਾਫ਼ ਨਹੀਂ ਹੁੰਦਾ ਹੈ। ਇਹ ਨਾ ਸਿਰਫ਼ ਸਰੀਰਕ ਸਥਿਤੀ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਮਾਨਸਿਕ ਸਥਿਤੀ ਉਪਰ ਵੀ ਮਾੜਾ ਅਸਰ ਪਾਉਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਇਸ ਲਈ ਚਾਹ ਤੇ ਬਿੱਸਕੁਟ ਜ਼ਿੰਮੇਵਾਰ ਹੁੰਦੇ ਹਨ।
ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ
ਮਿੱਠੀ ਚਾਹ ਦੇ ਨਾਲ ਖੰਡ ਨਾਲ ਭਰਪੂਰ ਬਿਸਕੁਟ ਖਾਣ ਨਾਲ ਸਰੀਰ ਵਿੱਚ ਖੰਡ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਵੀ ਸ਼ੂਗਰ ਵਧਦੀ ਹੈ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ ਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।
ਹਾਈ ਬੀਪੀ ਦੀ ਸਮੱਸਿਆ
ਜੇਕਰ ਤੁਸੀਂ ਆਟੇ ਤੇ ਰਿਫਾਈਂਡ ਚੀਨੀ ਨਾਲ ਬਣੇ ਬਿਸਕੁਟ ਖਾਂਦੇ ਹੋ, ਤਾਂ ਇਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਬਿਸਕੁਟਾਂ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਕਾਰਨ ਬਣਦੀ ਹੈ।
ਭਾਰ ਵਧਣ ਦੀ ਸਮੱਸਿਆ
ਬਿਸਕੁਟ ਤੇ ਚਾਹ ਖਾਣ ਨਾਲ ਭਾਰ ਵਧਣ ਦੀ ਵੀ ਸਮੱਸਿਆ ਹੁੰਦੀ ਹੈ। ਚਾਹ ਤੇ ਬਿਸਕੁਟਾਂ ਵਿੱਚ ਕੈਲੋਰੀ ਤੇ ਹਾਈਡ੍ਰੋਜਨੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਭਾਰ ਤੇਜ਼ੀ ਨਾਲ ਵਧਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਮੋਟੇ ਹੋ ਜਾਂਦੇ ਹੋ ।
ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ
ਬਿਸਕੁਟ ਤੇ ਚਾਹ ਖਾਣ ਨਾਲ ਪੇਟ ਗੈਸ ਦੀ ਸਮੱਸਿਆ ਹੋ ਸਕਦੀ ਹੈ। ਚਾਹ ਵਿੱਚ ਕੈਫੀਨ ਤੇ ਟੈਨਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਕਾਫ਼ੀ ਹੌਲੀ ਕਰ ਦਿੰਦਾ ਹੈ। ਇਸ ਨਾਲ ਬਾਅਦ ਵਿੱਚ ਪੇਟ ਦਰਦ ਤੇ ਗੈਸ ਵੀ ਹੁੰਦੀ ਹੈ। ਇਸ ਤੋਂ ਬਾਅਦ ਖਾਣਾ ਹੌਲੀ-ਹੌਲੀ ਪਚ ਜਾਂਦਾ ਹੈ ਤੇ ਫਿਰ ਖਾਣ ਦਾ ਮਨ ਵੀ ਨਹੀਂ ਕਰਦਾ।
Check out below Health Tools-
Calculate Your Body Mass Index ( BMI )






















