Weight Loss Vegetable: ਪੇਟ ਦੀ ਚਰਬੀ ਨੂੰ ਗਾਇਬ ਕਰ ਦੇਣਗੀਆਂ ਇਹ 2 ਸਬਜ਼ੀਆਂ, Gym ਜਾਣ ਦੀ ਵੀ ਨਹੀਂ ਪਵੇਗੀ ਜ਼ਰੂਰਤ
Vegetables for Weight Loss: ਭਾਰ ਘਟਾਉਣ ਲਈ ਲੋਕ ਕਈ ਕੋਸ਼ਿਸ਼ਾਂ ਕਰਦੇ ਹਨ, ਪਰ ਕਿਸੇ ਲਈ ਵੀ ਅਜਿਹਾ ਕਰਨਾ ਆਸਾਨ ਨਹੀਂ ਹੈ, ਹਾਲਾਂਕਿ ਕੁਝ ਸਿਹਤਮੰਦ ਖੁਰਾਕ ਫਲੈਟ ਪੇਟ ਨੂੰ ਪ੍ਰਾਪਤ ਕਰਨ 'ਚ ਮਦਦ ਕਰਦੀ ਹੈ।
Weight Loss Vegetables: ਪਿਛਲੇ 2 ਸਾਲਾਂ 'ਚ ਨੌਜਵਾਨਾਂ ਦਾ ਭਾਰ ਤੇਜ਼ੀ ਨਾਲ ਵਧਿਆ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ (Coronavirus) ਤੋਂ ਬਾਅਦ ਲਾਕਡਾਊਨ (Lockdown) ਅਤੇ ਵਰਕ ਫਰਾਮ ਹੋਮ (Work From Home) ਕਲਚਰ ਨੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਘਰਾਂ 'ਚ ਕੈਦ ਕਰਕੇ ਰੱਖਿਆ। ਹੁਣ ਲੋਕ ਆਪਣੇ ਪੇਟ ਦੀ ਚਰਬੀ (Belly Fat) ਨੂੰ ਘੱਟ ਕਰਨਾ ਚਾਹੁੰਦੇ ਹਨ, ਪਰ ਜ਼ਿਆਦਾਤਰ ਕੋਲ ਜਿਮ (Gym) ਜਾਣ ਦਾ ਸਮਾਂ ਨਹੀਂ ਹੈ, ਅਜਿਹੇ ਵਿੱਚ ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਬਦਲਾਅ ਕਰਨਾ ਹੋਵੇਗਾ, ਤਾਂ ਹੀ ਮਨਚਾਹੇ ਨਤੀਜਾ ਪ੍ਰਾਪਤ ਹੋਵੇਗਾ।
Flat Tummy ਪਾਉਣ ਹੈ ਤਾਂ ਖਾਓ 2 ਸਬਜ਼ੀਆਂ
- ਸਰੀਰ ਨੂੰ ਸ਼ੇਪ 'ਚ ਲਿਆਉਣਾ ਅਤੇ Flat Tummy ਪਾਉਣਾ ਕਿਸੇ ਲਈ ਵੀ ਆਸਾਨ ਨਹੀਂ ਹੈ, ਇਸ ਲਈ ਸਾਡੀ ਰੋਜ਼ਾਨਾ ਦੀਆਂ ਖਾਣ-ਪੀਣ ਦੀਆਂ ਆਦਤਾਂ ਬਹੁਤ ਮਾਇਨੇ ਰੱਖਦੀਆਂ ਹਨ, ਸਿਹਤ ਮਾਹਿਰਾਂ ਮੁਤਾਬਕ ਜੇ ਤੁਸੀਂ ਰੋਜ਼ਾਨਾ 2 ਸਬਜ਼ੀਆਂ ਖਾਂਦੇ ਹੋ ਤਾਂ ਤੁਹਾਡਾ ਭਾਰ ਘੱਟ (Weight Loss) ਕਰਨਾ ਆਸਾਨ ਹੋ ਜਾਵੇਗਾ।
- ਅਸੀਂ ਗੱਲ ਕਰ ਰਹੇ ਹਾਂ ਖੀਰੇ (Cucumber) ਦੀ, ਜਿਸ ਨੂੰ ਆਮ ਤੌਰ 'ਤੇ ਸਲਾਦ ਦੇ ਰੂਪ 'ਚ ਖਾਧਾ ਜਾਂਦਾ ਹੈ, ਇਸ 'ਚ ਭਰਪੂਰ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਕਿਉਂਕਿ ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ, ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
- ਖੀਰੇ ਅਤੇ ਕਕੜੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਨਾਲ ਹੀ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਪੇਟ ਖਰਾਬ ਨਹੀਂ ਹੁੰਦਾ। ਇਨ੍ਹਾਂ ਦੋਵਾਂ ਸਬਜ਼ੀਆਂ 'ਚ ਵਿਟਾਮਿਨ ਸੀ ਅਤੇ ਵਿਟਾਮਿਨ ਕੇ ਪਾਇਆ ਜਾਂਦਾ ਹੈ, ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦੇ ਹਨ।
- ਖੀਰਾ ਅਤੇ ਕਕੜੀ ਖਾਣ ਨਾਲ ਪੇਟ ਜਲਦੀ ਭਰਦਾ ਹੈ ਅਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਘੱਟ ਖਾਣ ਨਾਲ ਸਾਡੇ ਭਾਰ 'ਤੇ ਸਿੱਧਾ ਅਸਰ ਪੈਂਦਾ ਹੈ ਅਤੇ ਪੇਟ ਦੀ ਚਰਬੀ ਨੂੰ ਘਟਾਉਣਾ ਆਸਾਨ ਹੋ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )