ਪੜਚੋਲ ਕਰੋ

Poor metabolism: ਇਨ੍ਹਾਂ 5 ਗਲਤੀਆਂ ਕਾਰਨ ਖਰਾਬ ਹੋ ਸਕਦਾ ਮੈਟਾਬੋਲਿਜ਼ਮ, ਜਿਸ ਕਰਕੇ ਵਧ ਜਾਂਦਾ ਬਿਮਾਰੀਆਂ ਦਾ ਖਤਰਾ

ਮੈਟਾਬੋਲਿਜ਼ਮ ਇੱਕ ਪ੍ਰਕਿਰਿਆ ਹੈ, ਜੋ ਭੋਜਨ ਨੂੰ ਊਰਜਾ 'ਚ ਬਦਲਦੀ ਹੈ। ਜੇਕਰ ਤੁਹਾਡੀ ਮੈਟਾਬੋਲਿਕ ਰੇਟ ਬਹੁਤ ਹੌਲੀ ਹੈ ਤਾਂ ਇਸ ਨਾਲ ਭਾਰ ਵਧ ਸਕਦਾ ਹੈ ਤੇ ਹਰ ਸਮੇਂ ਥਕਾਵਟ ਮਹਿਸੂਸ ਹੋ ਸਕਦੀ ਹੈ।

Poor metabolism: ਤੁਸੀਂ ਸਹੀ ਖਾਂਦੇ ਹੋ, ਫਿਰ ਵੀ ਦਿਨ ਦੇ ਅੰਤ 'ਚ ਥਕਾਵਟ ਤੇ ਸ਼ਕਤੀਹੀਣ ਮਹਿਸੂਸ ਕਰਦੇ ਹੋ। ਤੁਹਾਡੇ ਸਰੀਰ ਦਾ ਭਾਰ ਆਸਾਨੀ ਨਾਲ ਵਧ ਰਿਹਾ ਹੈ ਤੇ ਕੋਸ਼ਿਸ਼ ਕਰਨ ਦੇ ਬਾਵਜੂਦ ਭਾਰ ਉਸ ਦਰ ਨਾਲ ਘੱਟ ਨਹੀਂ ਹੋ ਰਿਹਾ ਹੈ ਤਾਂ ਇਹ ਖ਼ਰਾਬ ਮੈਟਾਬੋਲਿਜ਼ਮ ਦੀ ਨਿਸ਼ਾਨੀ ਹੋ ਸਕਦੀ ਹੈ। ਦੱਸ ਦੇਈਏ ਕਿ ਮੈਟਾਬੋਲਿਜ਼ਮ ਇੱਕ ਪ੍ਰਕਿਰਿਆ ਹੈ, ਜੋ ਭੋਜਨ ਨੂੰ ਊਰਜਾ 'ਚ ਬਦਲਦੀ ਹੈ। ਜੇਕਰ ਤੁਹਾਡੀ ਮੈਟਾਬੋਲਿਕ ਰੇਟ ਬਹੁਤ ਹੌਲੀ ਹੈ ਤਾਂ ਇਸ ਨਾਲ ਭਾਰ ਵਧ ਸਕਦਾ ਹੈ ਤੇ ਹਰ ਸਮੇਂ ਥਕਾਵਟ ਮਹਿਸੂਸ ਹੋ ਸਕਦੀ ਹੈ।

ਲੋਕ ਅਕਸਰ ਮੈਟਾਬੌਲਿਕ ਰੇਟ ਨੂੰ ਵਧਾਉਣ ਲਈ ਬਹੁਤ ਸਾਰੇ ਫੈਕਟਸ ਨੂੰ ਹਾਈਲਾਈਟ ਕਰਦੇ ਹਨ, ਪਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੋ ਅਸੀਂ ਕਰ ਰਹੇ ਹੁੰਦੇ ਹਾਂ। ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੀ ਮੈਟਾਬੌਲਿਕ ਰੇਟ ਠੀਕ ਨਹੀਂ ਹੈ ਤਾਂ ਅਜਿਹੀਆਂ ਚੀਜ਼ਾਂ ਲੱਭੋ, ਜੋ ਇਸ ਨੂੰ ਹੌਲੀ ਕਰ ਸਕਦੀਆਂ ਹਨ। ਜਾਣੋ ਕਿਹੜੀਆਂ ਚੀਜ਼ਾਂ ਹਨ, ਜੋ ਤੁਹਾਡੇ ਸਰੀਰ 'ਚ ਮੈਟਾਬੌਲਿਕ ਰੇਟ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਕੈਲੋਰੀ ਦੀ ਕਮੀ

ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ ਹੈ। ਅਸਲ 'ਚ ਅਸੀਂ ਭਾਰ ਘਟਾਉਣ ਦੀ ਪ੍ਰਕਿਰਿਆ 'ਚ ਕੀ ਕਰਦੇ ਹਾਂ ਕਿ ਅਸੀਂ ਕੈਲੋਰੀਆਂ ਦੀ ਗਿਣਤੀ ਨੂੰ ਘਟਾਉਂਦੇ ਹਾਂ ਜੋ ਅਸੀਂ ਲੈ ਰਹੇ ਹੁੰਦੇ ਹਾਂ। ਜੇਕਰ ਤੁਸੀਂ ਅਚਾਨਕ ਖਾ ਰਹੇ ਭੋਜਨ ਦੀ ਮਾਤਰਾ ਨੂੰ ਘਟਾ ਦਿੰਦੇ ਹੋ ਤਾਂ ਤੁਹਾਡਾ ਸਰੀਰ ਇਸ ਨੂੰ ਮਹਿਸੂਸ ਕਰਦਾ ਹੈ ਅਤੇ ਇਸ ਨੂੰ ਹੌਲੀ ਦਰ ਨਾਲ ਕੈਲੋਰੀ ਬਰਨ ਕਰਨ ਲਈ ਪ੍ਰੇਰਿਤ ਕਰਦਾ ਹੈ। ਜੇ ਤੁਸੀਂ ਭਾਰ ਘਟਾ ਰਹੇ ਹੋ ਤਾਂ ਤੁਹਾਨੂੰ ਕੈਲੋਰੀ 'ਚ ਕਟੌਤੀ ਕਰਨੀ ਚਾਹੀਦੀ ਹੈ, ਪਰ ਇੰਨਾ ਵੀ ਨਹੀਂ ਕਿ ਇਹ ਤੁਹਾਡੇ ਸਿਸਟਮ 'ਚ ਗੜਬੜੀ ਪੈਦਾ ਕਰ ਦੇਵੇ।

ਭਰਪੂਰ ਪ੍ਰੋਟੀਨ ਨਾ ਲੈਣਾ

ਜੇਕਰ ਤੁਸੀਂ ਸਿਹਤਮੰਦ ਵਜ਼ਨ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਪ੍ਰੋਟੀਨ ਸਭ ਤੋਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਪ੍ਰੋਟੀਨ ਨਾਲ ਭਰਪੂਰ ਭੋਜਨ ਸਰੀਰ 'ਚ ਊਰਜਾ ਦਾ ਪੱਧਰ ਵਧਾਉਂਦਾ ਹੈ ਅਤੇ ਮੈਟਾਬੌਲਿਕ ਰੇਟ ਵੀ ਵਧਾਉਂਦਾ ਹੈ।

ਕੋਈ ਕਸਰਤ ਨਹੀਂ ਕਰਨਾ

ਜੇਕਰ ਤੁਸੀਂ ਆਲਸੀ ਅਤੇ ਸੁਸਤ ਜੀਵਨ ਜੀਅ ਰਹੇ ਹੋ ਤਾਂ ਯਕੀਨਨ ਤੁਹਾਡਾ ਸਰੀਰ ਵੀ ਉਸੇ ਤਰ੍ਹਾਂ ਪ੍ਰਤੀਕਿਰਿਆ ਕਰੇਗਾ। ਸਰੀਰਕ ਗਤੀਵਿਧੀ ਨਾ ਕਰਨ ਨਾਲ ਤੁਹਾਡੇ ਸਰੀਰ ਨੂੰ ਬਿਨਾਂ ਕੁਝ ਕੀਤੇ ਥਕਾਵਟ ਮਹਿਸੂਸ ਹੁੰਦੀ ਹੈ, ਕਿਉਂਕਿ ਇਹ ਮੈਟਾਬੌਲਿਕ ਰੇਟ ਨੂੰ ਹੌਲੀ ਕਰ ਦਿੰਦਾ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ 'ਚ ਸ਼ਾਮਲ ਹੋਵੋ, ਭਾਵੇਂ ਉਹ ਦੌੜਨਾ ਹੋਵੇ, ਸਾਈਕਲ ਚਲਾਉਣਾ ਹੋਵੇ, ਸੈਰ ਕਰਨਾ ਹੋਵੇ ਜਾਂ ਜਿਮ ਜਾਣਾ ਹੋਵੇ।

ਨੀਂਦ ਦੀ ਕਮੀ

ਜੇਕਰ ਤੁਸੀਂ ਹਰ ਰਾਤ 8 ਘੰਟੇ ਦੀ ਡੂੰਘੀ ਨੀਂਦ ਨਹੀਂ ਲੈ ਰਹੇ ਹੋ ਤਾਂ ਇਹ ਤੁਹਾਡੇ ਸਰੀਰ 'ਚ ਮੈਟਾਬੋਲਿਜ਼ਮ ਘੱਟ ਹੋਣ ਦਾ ਇੱਕ ਵੱਡਾ ਕਾਰਨ ਹੈ। ਭਰਪੂਰ ਨੀਂਦ ਲੈਣ ਦੀ ਕੋਸ਼ਿਸ਼ ਕਰੋ ਤਾਂ ਜੋ ਅਗਲੇ ਦਿਨ ਤੁਹਾਡਾ ਸਰੀਰ ਪੂਰੀ ਤਰ੍ਹਾਂ ਨਾਲ ਜੋਸ਼ 'ਚ ਜਾਗ ਸਕੇ।

ਪ੍ਰੋਸੈਸਡ ਫੂਡ

ਕਾਫ਼ੀ ਖਾਣ ਦਾ ਮਤਲਬ ਪ੍ਰੋਸੈਸਡ ਫੂਡ (Processed Food) ਖਾਣਾ ਨਹੀਂ ਹੈ। ਇਸ ਦਾ ਮਤਲਬ ਹੈ ਸਿਹਤਮੰਦ ਖੁਰਾਕ ਲੈਣਾ, ਜੋ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ। ਪ੍ਰੋਸੈਸਡ ਫੂਡ ਤੁਹਾਡੇ ਸਰੀਰ ਨੂੰ ਵਾਧੂ ਚਰਬੀ ਅਤੇ ਲੂਣ/ਖੰਡ ਦੀ ਖਪਤ ਕਰਵਾਉਂਦਾ ਹੈ, ਜਿਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Blood In Urine : ਜੇਕਰ ਪਿਸ਼ਾਬ 'ਚ ਆ ਰਿਹਾ ਖੂਨ ਤਾਂ ਹੋ ਸਕਦਾ ਹੈ ਕੈਂਸਰ , ਤੁਰੰਤ ਕਰਵਾਓ ਇਹ ਟੈਸਟ 
Blood In Urine : ਜੇਕਰ ਪਿਸ਼ਾਬ 'ਚ ਆ ਰਿਹਾ ਖੂਨ ਤਾਂ ਹੋ ਸਕਦਾ ਹੈ ਕੈਂਸਰ , ਤੁਰੰਤ ਕਰਵਾਓ ਇਹ ਟੈਸਟ 
ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਘੱਟ ਕਿਉਂ ਹੁੰਦਾ Heart Attack ਦਾ ਖਤਰਾ? ਜਾਣ ਲਓ ਕਾਰਨ
ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਘੱਟ ਕਿਉਂ ਹੁੰਦਾ Heart Attack ਦਾ ਖਤਰਾ? ਜਾਣ ਲਓ ਕਾਰਨ
Heart Attack Cases: ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...
ਨੌਜਵਾਨਾਂ 'ਚ ਹਾਰਟ ਅਟੈਕ ਨੇ ਵਧਾਇਆ ਖਤਰਾ, 18 ਤੋਂ 45 ਸਾਲ ਦੀ ਉਮਰ ਦੇ ਲਗਭਗ 18 ਹਜ਼ਾਰ ਲੋਕਾਂ ਦੀ ਮੌਤ; ਹੋਸ਼ ਉਡਾ ਦਏਗੀ ਰਿਪੋਰਟ...
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
Big News: ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
Embed widget