ਪੜਚੋਲ ਕਰੋ

Avoid Curd: ਇਨ੍ਹਾਂ 5 ਮਹਿਲਾਵਾਂ ਨੂੰ ਨਹੀਂ ਖਾਣੀ ਚਾਹੀਦੀ ਦਹੀਂ, ਜਾਣੋ ਕਿਵੇਂ ਪਹੁੰਚਦਾ ਨੁਕਸਾਨ

ਕਈ ਲਈ ਮਾਂਹ ਸੁਆਦੀ ਕਿਸੇ ਲਈ ਵਾਦੀ...ਇਹ ਗੱਲ ਦਹੀਂ ਖਾਣ ਵਾਲੇ ਲੋਕਾਂ ਉੱਤੇ ਵੀ ਲਾਗੂ ਹੁੰਦੀ ਹੈ। ਕੁੱਝ ਔਰਤਾਂ ਲਈ ਦਹੀਂ ਦਾ ਸੇਵਨ ਕਰਨਾ ਸਹੀ ਨਹੀਂ ਸਾਬਿਤ ਹੁੰਦਾ ਹੈ। ਅੱਜ ਇਸ ਰਿਪੋਰਟ ਦੇ ਰਾਹੀਂ ਦੱਸਾਂਗੇ ਔਰਤਾਂ ਨੂੰ ਕਿਵੇਂ ਨੁਕਸਾਨ..

Avoid Curd: ਦਹੀਂ ਭਾਰਤੀ ਖਾਣ-ਪੀਣ ਦਾ ਇੱਕ ਅਹਿਮ ਹਿੱਸਾ ਹੈ। ਇਹ ਸਿਰਫ਼ ਸਵਾਦ ਵਿੱਚ ਹੀ ਨਹੀਂ, ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ ਅਤੇ ਚੰਗੇ ਬੈਕਟੀਰੀਆ ਚੰਗੀ ਮਾਤਰਾ ਵਿੱਚ ਹੁੰਦੇ ਹਨ, ਜੋ ਪਾਚਣ ਤੰਤਰ ਨੂੰ ਬਿਹਤਰ ਬਣਾਉਂਦੇ ਹਨ, ਹੱਡੀਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਚਮੜੀ ਨੂੰ ਨਿਖਾਰਣ ਵਿੱਚ ਵੀ ਮਦਦਗਾਰ ਸਾਬਤ ਹੁੰਦੇ ਹਨ। ਪਰ ਹਰ ਚੀਜ਼ ਦੀ ਤਰ੍ਹਾਂ ਦਹੀਂ ਵੀ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੀ। ਖਾਸ ਕਰਕੇ ਕੁਝ ਔਰਤਾਂ ਨੂੰ ਆਪਣੇ ਸਿਹਤ ਸੰਬੰਧੀ ਮੁੱਦਿਆਂ ਕਰਕੇ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਕੁਝ ਸਰੀਰਕ ਜਾਂ ਹਾਰਮੋਨਲ ਹਾਲਤਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਦਹੀਂ ਖਾਣ ਨਾਲ ਲਾਭ ਦੀ ਥਾਂ ਨੁਕਸਾਨ ਹੋ ਸਕਦਾ ਹੈ। ਆਓ ਜਾਣੀਏ ਕਿ ਔਰਤਾਂ ਨੂੰ ਕਿਹੜੀਆਂ ਸਥਿਤੀਆਂ ਵਿੱਚ ਦਹੀਂ ਨਹੀਂ ਖਾਣੀ ਚਾਹੀਦੀ।

ਗਰਭਾਵਸਥਾ ਦੌਰਾਨ ਪਾਚਣ ਸੰਬੰਧੀ ਸਮੱਸਿਆ ਹੋਣ 'ਤੇ


ਗਰਭਾਵਸਥਾ ਦੌਰਾਨ ਕੁਝ ਮਹਿਲਾਵਾਂ ਨੂੰ ਗੈਸ, ਅਪਚ ਜਾਂ ਐਸਿਡਿਟੀ ਵਰਗੀਆਂ ਪਾਚਨ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਹਾਲਾਤ ਵਿੱਚ ਖੱਟੀ ਦਹੀਂ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ। ਖੱਟੀ ਦਹੀਂ ਖਾਣ ਨਾਲ ਪੇਟ ਫੂਲਣ ਜਾਂ ਜਲਣ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਗਰਭਾਵਸਥਾ ਦੌਰਾਨ ਖੱਟੀ ਦਹੀਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦਹੀਂ ਖਾਣੀ ਵੀ ਚਾਹੁੰਦੇ ਹੋ ਤਾਂ ਤਾਜ਼ੀ ਅਤੇ ਹਲਕੀ ਦਹੀਂ ਦੀ ਸੀਮਤ ਮਾਤਰਾ ਵਿੱਚ ਹੀ ਵਰਤੋਂ ਕਰੋ। ਇਹ ਗੱਲ ਜ਼ਰੂਰ ਯਾਦ ਰੱਖੋ ਕਿ ਦਹੀਂ ਸਿਰਫ ਦਿਨ ਵਿੱਚ ਹੀ ਖਾਈਏ, ਰਾਤ ਨੂੰ ਇਸਨੂੰ ਖਾਣ ਤੋਂ ਬਚੋ।

ਫੰਗਲ ਇਨਫੈਕਸ਼ਨ ਹੋਣ 'ਤੇ

ਫੰਗਲ ਇਨਫੈਕਸ਼ਨ ਦੌਰਾਨ ਸਰੀਰ ਵਿੱਚ ਬੈਕਟੀਰੀਆ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ। ਅਜਿਹਾ ਹਾਲਾਤ ਵਿੱਚ ਦਹੀਂ, ਜੋ ਕਿ ਇੱਕ ਪ੍ਰੋਬਾਇਓਟਿਕ ਭੋਜਨ ਹੈ, ਕਈ ਵਾਰ ਇਸ ਸੰਤੁਲਨ ਨੂੰ ਹੋਰ ਵਿਗਾੜ ਸਕਦੀ ਹੈ। ਖਾਸ ਕਰਕੇ ਜਦੋਂ ਮਹਿਲਾਵਾਂ ਨੂੰ ਵੈਜਾਈਨਲ ਇਨਫੈਕਸ਼ਨ ਹੁੰਦਾ ਹੈ, ਤਾਂ ਉਨ੍ਹਾਂ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦਹੀਂ ਖਾ ਰਹੀਆਂ ਹੋ, ਤਾਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।

ਆਰਥਰਾਈਟਿਸ ਦੀ ਸਮੱਸਿਆ ਹੋਣ 'ਤੇ

ਆਰਥਰਾਈਟਿਸ ਨਾਲ ਪੀੜਤ ਮਹਿਲਾਵਾਂ ਨੂੰ ਵੀ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਦਹੀਂ ਵਿੱਚ ਪ੍ਰੋਟੀਨ ਅਤੇ ਲੈਕਟਿਕ ਐਸਿਡ ਹੁੰਦੇ ਹਨ, ਜੋ ਜੋੜਾਂ ਦੇ ਦਰਦ ਅਤੇ ਸੋਜ ਨੂੰ ਵਧਾ ਸਕਦੇ ਹਨ। ਇਸਦੇ ਇਲਾਵਾ, ਦਹੀਂ ਦੀ ਠੰਢੀ ਤਾਸੀਰ ਵੀ ਸੋਜ ਵਧਾ ਸਕਦੀ ਹੈ, ਜੋ ਆਰਥਰਾਈਟਿਸ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੀ ਹੈ। ਇਸ ਲਈ ਆਰਥਰਾਈਟਿਸ ਵਾਲੀਆਂ ਮਹਿਲਾਵਾਂ ਨੂੰ ਦਹੀਂ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਚਮੜੀ ਸੰਬੰਧੀ ਸਮੱਸਿਆ ਹੋਣ 'ਤੇ

ਜੋ ਮਹਿਲਾਵਾਂ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਏਗਜ਼ੀਮਾ, ਖੁਜਲੀ, ਇਨਫੈਕਸ਼ਨ ਜਾਂ ਮੁਹਾਂਸੇ ਆਦਿ ਨਾਲ ਪੀੜਤ ਹਨ, ਉਨ੍ਹਾਂ ਲਈ ਦਹੀਂ ਨੁਕਸਾਨਦਾਇਕ ਹੋ ਸਕਦੀ ਹੈ। ਦਰਅਸਲ, ਦਹੀਂ ਵਿੱਚ ਪਾਇਆ ਜਾਣ ਵਾਲਾ ਬੈਕਟੀਰੀਆ ਚਮੜੀ ਦੀ ਸੰਵੇਦਨਸ਼ੀਲਤਾ ਨੂੰ ਵਧਾ ਸਕਦਾ ਹੈ, ਜਿਸ ਕਾਰਨ ਐਲਰਜੀ, ਚੰਭ ਅਤੇ ਹੋਰ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ, ਜਿਹੜੀਆਂ ਮਹਿਲਾਵਾਂ ਚਮੜੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ, ਉਨ੍ਹਾਂ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸਰਦੀ-ਜ਼ੁਕਾਮ ਜਾਂ ਗਲੇ ਵਿੱਚ ਖਾਰਸ਼ ਹੋਣ 'ਤੇ


ਜੇਕਰ ਤੁਹਾਨੂੰ ਸਰਦੀ-ਜ਼ੁਕਾਮ ਜਾਂ ਗਲੇ ਵਿੱਚ ਖਾਰਸ਼ ਦੀ ਸਮੱਸਿਆ ਹੈ ਤਾਂ ਤੁਹਾਡੇ ਲਈ ਦਹੀਂ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਦਰਅਸਲ, ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ, ਜਿਸ ਨਾਲ ਕਫ਼ ਬਣਦਾ ਹੈ ਅਤੇ ਇਸ ਕਾਰਨ ਗਲੇ ਵਿੱਚ ਸੋਜ ਅਤੇ ਦਰਦ ਵੱਧ ਸਕਦਾ ਹੈ। ਇਸ ਲਈ ਜਦੋਂ ਸਰਦੀ-ਜ਼ੁਕਾਮ ਜਾਂ ਗਲੇ ਦੀ ਖਾਰਸ਼ ਹੋਵੇ ਤਾਂ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਸ ਕਰਕੇ ਇਨ੍ਹਾਂ ਹਾਲਾਤਾਂ ਵਿੱਚ ਰਾਤ ਨੂੰ ਦਹੀਂ ਬਿਲਕੁਲ ਵੀ ਨਾ ਖਾਈਏ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Health News : ਰਾਤ ਹੁੰਦੇ ਹੀ ਪੇਟ ਤੇ ਛਾਤੀ 'ਚ ਕਿਉਂ ਹੋਣ ਲੱਗਦੀ ਹੈ ਜਲਣ? ਨਜ਼ਰਅੰਦਾਜ਼ ਨਾ ਕਰੋ, ਹੋ ਸਕਦੇ ਹਨ ਇਹ 3 ਕਾਰਨ
Health News : ਰਾਤ ਹੁੰਦੇ ਹੀ ਪੇਟ ਤੇ ਛਾਤੀ 'ਚ ਕਿਉਂ ਹੋਣ ਲੱਗਦੀ ਹੈ ਜਲਣ? ਨਜ਼ਰਅੰਦਾਜ਼ ਨਾ ਕਰੋ, ਹੋ ਸਕਦੇ ਹਨ ਇਹ 3 ਕਾਰਨ
ਸਰੀਰ 'ਚ ਲੰਬੇ ਸਮੇਂ ਤੱਕ ਰਹਿੰਦੀ ਸੋਜ, ਤਾਂ ਹੋ ਸਕਦੀ ਖ਼ਤਰਨਾਕ; ਵੱਧ ਸਕਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ
ਸਰੀਰ 'ਚ ਲੰਬੇ ਸਮੇਂ ਤੱਕ ਰਹਿੰਦੀ ਸੋਜ, ਤਾਂ ਹੋ ਸਕਦੀ ਖ਼ਤਰਨਾਕ; ਵੱਧ ਸਕਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ
Health News : 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ 3 ਟੈਸਟ, ਮਾਹਿਰਾਂ ਨੇ ਦਿੱਤੀ ਸਲਾਹ
Health News : 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ 3 ਟੈਸਟ, ਮਾਹਿਰਾਂ ਨੇ ਦਿੱਤੀ ਸਲਾਹ
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
Embed widget