Control Anger: ਗੁੱਸੇ 'ਤੇ ਕਾਬੂ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਤਰੀਕੇ, ਮਿਲੇਗਾ ਫਾਇਦਾ
ਅੱਜ ਕੱਲ੍ਹ ਲੋਕਾਂ ਦੇ ਵਿੱਚ ਗੁੱਸਾ ਬਹੁਤ ਵੱਧ ਗਿਆ ਹੈ। ਜਿਸ ਕਰਕੇ ਆਪਣੀ ਇਸ ਆਦਤ ਨੂੰ ਸੁਧਾਰਨਾ ਜਾਂ ਇਸ ਨੂੰ ਕਾਬੂ ਕਰਨਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਕਿਉਂਕਿ ਕਈ ਵਾਰ ਗੁੱਸਾ ਸ਼ਰਮਿੰਦਗੀ ਦੀ ਵਜ੍ਹਾ ਵੀ ਬਣ ਜਾਂਦਾ ਹੈ।
ਗੁੱਸਾ ਆਉਣਾ ਅਤੇ ਗੁੱਸਾ ਹੋਣਾ ਦੋ ਵੱਖ-ਵੱਖ ਗੱਲਾਂ ਹਨ। ਜੇਕਰ ਕਿਸੇ ਵਿਅਕਤੀ ਨੂੰ ਗੁੱਸਾ ਆ ਰਿਹਾ ਹੈ ਪਰ ਜੇਕਰ ਉਹ ਇਸ 'ਤੇ ਕਾਬੂ ਪਾ ਲਵੇ ਤਾਂ ਉਹ ਕਈ ਸਮੱਸਿਆਵਾਂ ਤੋਂ ਬਚ ਸਕਦਾ ਹੈ। ਪਰ ਗੁੱਸੇ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖਦੇ। ਇਸ ਲਈ, ਇਹ ਸਮਝਣਾ ਸਭ ਤੋਂ ਮਹੱਤਵਪੂਰਨ ਹੈ ਕਿ ਆਪਣੇ ਗੁੱਸੇ ਨੂੰ ਕਿਵੇਂ ਕਾਬੂ ਕੀਤਾ ਜਾਵੇ। ਤਾਂ ਜੋ ਤੁਸੀਂ ਨਾ ਸਿਰਫ ਬਾਅਦ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਤੋਂ ਬਚ ਸਕੋ ਬਲਕਿ ਕਿਸੇ ਨੁਕਸਾਨ ਤੋਂ ਵੀ ਬਚ ਸਕੋ। ਜੇਕਰ ਅਸੀਂ ਗੁੱਸੇ 'ਤੇ ਕਾਬੂ ਪਾਉਣ ਦੇ ਵਿਗਿਆਨਕ ਤਰੀਕਿਆਂ ਦੀ ਗੱਲ ਕਰੀਏ ਤਾਂ ਮੇਓ ਕਲੀਨਿਕ ਨੇ ਕਈ ਤਰੀਕੇ ਦੱਸੇ ਹਨ ਜਿਨ੍ਹਾਂ ਨਾਲ ਗੁੱਸੇ 'ਤੇ ਕਾਬੂ ਪਾਇਆ ਜਾ ਸਕਦਾ (Anger can be controlled) ਹੈ।
ਹੋਰ ਪੜ੍ਹੋ : Back Pain: ਸਰਦੀਆਂ 'ਚ ਘੇਰ ਲੈਂਦਾ ਪਿੱਠ ਦਾ ਦਰਦ...ਤਾਂ ਰਾਹਤ ਪਾਉਣ ਲਈ ਮਾਹਿਰ ਤੋਂ ਜਾਣੋ ਇਹ ਸੁਝਾਅ
ਗੁੱਸੇ ਵਿੱਚ ਬੋਲਣ ਤੋਂ ਪਹਿਲਾਂ ਸੋਚੋ
ਜੇ ਕਿਸੇ ਅਧਿਆਤਮਿਕ ਗੁਰੂ ਨਾਲ ਗੱਲ ਕਰੀਏ ਤਾਂ ਉਹ ਗੁੱਸੇ ਵਿਚ ਬੋਲਣ ਤੋਂ ਬਚਣ ਬਾਰੇ ਕਹਿੰਦੇ ਹਨ। ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਨੂੰ ਪਤਾ ਨਹੀਂ ਚੱਲਦਾ ਉਹ ਕਿਸੇ ਕੀ ਕਹਿ ਰਿਹਾ ਹੈ ਅਤੇ ਉਸਦੇ ਸ਼ਬਦ ਕਿਸੇ ਨੂੰ ਕਿੰਨਾ ਦੁੱਖ ਦੇ ਸਕਦੇ ਹਨ। ਇਸੇ ਤਰ੍ਹਾਂ ਵਿਗਿਆਨ ਵੀ ਕਹਿੰਦਾ ਹੈ ਕਿ ਜਦੋਂ ਵੀ ਗੁੱਸਾ ਹੋਵੇ ਤਾਂ ਬੋਲਣ ਤੋਂ ਪਹਿਲਾਂ ਸੋਚੋ। ਗੁੱਸੇ ਵਿੱਚ ਬੋਲੇ ਗਏ ਸ਼ਬਦ ਬਾਅਦ ਵਿੱਚ ਸ਼ਰਮਿੰਦਗੀ ਦਾ ਕਾਰਨ ਬਣ ਸਕਦੇ ਹਨ। ਇਸ ਲਈ, ਜੇਕਰ ਤੁਸੀਂ ਗੁੱਸੇ ਵਿੱਚ ਹੋ, ਤਾਂ ਚੁੱਪ ਰਹੋ ਅਤੇ ਬੋਲਣ ਤੋਂ ਪਹਿਲਾਂ ਸੋਚੋ।
ਸਰੀਰਕ ਗਤੀਵਿਧੀ ਕਰੋ
ਜੇਕਰ ਤੁਸੀਂ ਗੁੱਸੇ 'ਤੇ ਕਾਬੂ ਰੱਖਣਾ ਚਾਹੁੰਦੇ ਹੋ ਤਾਂ ਸਰੀਰਕ ਗਤੀਵਿਧੀਆਂ ਕਰੋ। ਜਿਵੇਂ ਕਿ ਤੁਰਨਾ ਜਾਂ ਦੌੜਨਾ ਸ਼ੁਰੂ ਕਰੋ। ਜਾਂ ਆਪਣੀ ਪਸੰਦ ਦੀ ਕੋਈ ਵੀ ਸਰੀਰਕ ਗਤੀਵਿਧੀ ਕਰੋ।
ਕੰਮ ਤੋਂ ਬਰੇਕ ਲਓ
ਕੰਮ ਕਰਦਿਆਂ ਕਈ ਵਾਰ ਮਨ ਥੱਕ ਜਾਂਦਾ ਹੈ। ਅਜਿਹੇ ਤਣਾਅ ਭਰੇ ਮਨ ਵਿੱਚ, ਗੁੱਸੇ ਨੂੰ ਕਾਬੂ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਬਚਣ ਲਈ, ਇੱਕ ਬ੍ਰੇਕ ਲਓ ਅਤੇ ਆਪਣੇ ਦਿਮਾਗ ਨੂੰ ਤਰੋਤਾਜ਼ਾ ਕਰੋ। ਤਾਂ ਜੋ ਗੁੱਸੇ 'ਤੇ ਕਾਬੂ ਪਾਇਆ ਜਾ ਸਕੇ।
ਮਾਫ਼ ਕਰਨਾ ਸਿੱਖੋ
ਨਕਾਰਾਤਮਕ ਗੱਲਾਂ ਨੂੰ ਧਿਆਨ ਵਿਚ ਰੱਖਣ ਨਾਲ ਗੁੱਸਾ ਵਧਦਾ ਹੈ। ਜਿਸ ਵਿਅਕਤੀ ਵਿਰੁੱਧ ਤੁਸੀਂ ਗੁੱਸੇ ਹੋ, ਉਸ ਨੂੰ ਮਾਫ਼ ਕਰਨ ਨਾਲ ਕੁੜੱਤਣ ਘੱਟ ਜਾਂਦੀ ਹੈ ਅਤੇ ਤੁਹਾਡੇ ਅੰਦਰ ਦਾ ਗੁੱਸਾ ਵੀ ਘੱਟ ਜਾਂਦਾ ਹੈ।
ਹੱਲ 'ਤੇ ਧਿਆਨ ਕੇਂਦਰਤ ਕਰੋ
ਜਦੋਂ ਵੀ ਤੁਸੀਂ ਗੁੱਸੇ ਹੁੰਦੇ ਹੋ, ਹਮੇਸ਼ਾ ਹੱਲ 'ਤੇ ਧਿਆਨ ਦਿਓ। ਉਹ ਕਿਹੜੀਆਂ ਗੱਲਾਂ ਹਨ ਜੋ ਤੁਹਾਨੂੰ ਗੁੱਸੇ ਕਰਦੀਆਂ ਹਨ? ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ। ਤਾਂ ਜੋ ਤੁਹਾਡਾ ਗੁੱਸਾ ਘੱਟ ਜਾਵੇ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )