Risk of Corona: ਕੋਰੋਨਾ ਦਾ ਕਿੱਥੇ ਵੱਧ ਖਤਰਾ? ਆਟੋ ਰਿਕਸ਼ਾ, ਏਸੀ ਕਾਰ, ਟੈਕਸੀ ਜਾਂ ਫਿਰ ਬੱਸ 'ਚ, ਤਾਜ਼ਾ ਖੋਜ 'ਚ ਖੁਲਾਸਾ
ਖੋਜਕਾਰਾਂ ਨੇ ਪਾਇਆ ਕਿ ਏਅਰਕੰਡੀਸ਼ਨਰ ਟੈਕਸੀ ’ਚ ਬੈਠੇ ਕੋਰੋਨਾ ਪੌਜ਼ੇਟਿਵ ਯਾਤਰੀ ਤੋਂ ਨਾਲ ਦੇ ਯਾਤਰੀਆਂ ਨੂੰ ਲਾਗ ਲੱਗਣ ਦਾ ਵੱਡਾ ਖ਼ਤਰਾ ਰਹਿੰਦਾ ਹੈ। ਆਟੋ ਰਿਕਸ਼ਾ ਸਭ ਤੋਂ ਵੱਧ ਸੁਰੱਖਿਅਤ ਹੈ।
ਨਵੀਂ ਦਿੱਲੀ: ਆਟੋ ਰਿਕਸ਼ਾ ਦੇ ਮੁਕਾਬਲੇ ਏਅਰ ਕੰਡੀਸ਼ਨਰ ਟੈਕਸੀ ਵਿੱਚ ਨਾਲ ਦੇ ਯਾਤਰੀ ਤੋਂ ਕੋਵਿਡ-19 ਦੀ ਲਾਗ ਲੱਗਣ ਦੀ ਸੰਭਾਵਨਾ 300 ਗੁਣਾ ਵੱਧ ਹੁੰਦੀ ਹੈ। ਜੌਨ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਤਾਜ਼ਾ ਖੋਜ ਦੇ ਨਤੀਜੇ ਤੋਂ ਇਹ ਤੱਥ ਸਾਹਮਣੇ ਆਇਆ ਹੈ। ਦੋ ਖੋਜਕਾਰਾਂ ਦਰਪਣ ਦਾਸ ਤੇ ਗੁਰੂਮੂਰਤੀ ਰਾਮਾਚੰਦਰਨ ਨੇ ਟ੍ਰਾਂਸਪੋਰਟ ਦੇ ਚਾਰ ਸਾਧਨਾਂ ਟੈਕਸੀ, ਆਟੋ ਰਿਕਸ਼ਾ, ਬੱਸ ਤੇ ਏਅਰ ਕੰਡੀਸ਼ਨਰ ਟੈਕਸੀ ਦਾ ਵਿਸ਼ਲੇਸ਼ਣ ਕੀਤਾ। ਖੋਜ ਦਾ ਵਿਸ਼ਾ ਸੀ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਆਵਾਜਾਈ ਦੇ ਵੱਖੋ-ਵੱਖਰੇ ਸਾਧਨਾਂ ਵਿੱਚ ਖ਼ਤਰੇ ਦਾ ਵਿਸ਼ਲੇਸ਼ਣ।
ਆਟੋ ਰਿਕਸ਼ਾ ਸਭ ਤੋਂ ਵੱਧ ਸੁਰੱਖਿਅਤ
ਖੋਜਕਾਰਾਂ ਨੇ ਪਾਇਆ ਕਿ ਏਅਰਕੰਡੀਸ਼ਨਰ ਟੈਕਸੀ ’ਚ ਬੈਠੇ ਕੋਰੋਨਾ ਪੌਜ਼ੇਟਿਵ ਯਾਤਰੀ ਤੋਂ ਨਾਲ ਦੇ ਯਾਤਰੀਆਂ ਨੂੰ ਲਾਗ ਲੱਗਣ ਦਾ ਵੱਡਾ ਖ਼ਤਰਾ ਰਹਿੰਦਾ ਹੈ। ਆਟੋ ਰਿਕਸ਼ਾ ਸਭ ਤੋਂ ਵੱਧ ਸੁਰੱਖਿਅਤ ਹੈ। ਬਿਨਾ ਏਅਰ ਕੰਡੀਸ਼ਨਰ ਟੈਕਸੀ ਵਿੱਚ ਕੋਰੋਨਾ ਦੀ ਲਾਗ ਲੱਗਣ ਦੀ ਸੰਭਾਵਨਾ 250 ਫ਼ੀ ਸਦੀ ਘਟ ਜਾਂਦੀ ਹੈ। ਏਅਰ ਕੰਡੀਸ਼ਨਰ ਨਾ ਚਲਾਇਆ ਜਾਵੇ, ਤਾਂ ਖ਼ਤਰਾ 75 ਫ਼ੀਸਦੀ ਤੱਕ ਘਟ ਜਾਂਦਾ ਹੈ; ਜੇ ਵਾਹਨ ਵੱਧ ਤੋਂ ਵੱਧ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇ।
ਆਟੋ ਦੇ ਮੁਕਾਬਲੇ ਏਅਰ ਕੰਡੀਸ਼ਨਰ ਤੋਂ ਬਿਨਾ ਟੈਕਸੀ ਵਿੱਚ ਖ਼ਤਰਾ 86 ਗੁਣਾ ਵੱਧ ਪਾਇਆ ਗਿਆ। ਖੁੱਲ੍ਹੀ ਖਿੜਕੀ ਵਾਲੀ ਗਤੀਹੀਣ ਬੱਸ ਤੇ ਆੱਟੋ ’ਚ ਬੈਠੇ ਚਾਰ ਵਿਅਕਤੀਆਂ ਲਈ ਛੂਤ ਤੋਂ ਗ੍ਰਸਤ ਹੋਣ ਦੀ ਸੰਭਾਵਨਾ 72 ਗੁਣਾ ਵਧ ਜਾਂਦੀ ਹੈ।
ਖੋਜ ਲਈ ਖੋਜਕਾਰਾਂ ਨੇ ਹਵਾ ਰਾਹੀਂ ਫੈਲਣ ਵਾਲੇ ਛੂਤ ਵਾਲੇ ਰੋਗ ਦੇ Wells-Riley ਮਾਲ ਦੀ ਵਰਤੋਂ ਕੀਤੀ। ਇਸ ਮਾੱਡਲ ਦੀ ਵਰਤੋਂ ਪਹਿਲਾਂ ਟਿਊਬਰਕਿਊਲੋਸਿਸ (ਟੀਬੀ ਜਾਂ ਤਪੇਦਿਕ ਰੋਗ) ਤੇ ਮੀਜ਼ਲਜ਼ (ਖ਼ਸਰਾ) ਦੇ ਟ੍ਰਾਂਸਮਿਸ਼ਨ ਨੂੰ ਸਮਝਣ ਲਈ ਕੀਤੀ ਜਾ ਚੁੱਕੀ ਹੈ। ਇਸ ਮਾਡਲ ਰਾਹੀਂ ਟ੍ਰਾਂਸਮਿਸ਼ਨ ਉੱਤੇ ਹਵਾਦਾਰੀ ਦਾ ਅਨੁਮਾਨ ਲਾਇਆ ਗਿਆ।
ਖੋਜ ਵਿੱਚ ਇਹ ਮੰਨਿਆ ਗਿਆ ਕਿ ਹਵਾ ਵਿੱਚ ਵਾਇਰਸ ਦੀ ਛੂਤ ਦੇ ਅੰਸ਼ ਹੁੰਦੇ ਹਨ। ਖੋਜਕਾਰਾਂ ਅਨੁਸਾਰ ਮਾੱਡਲ ਤੋਂ ਅੰਦਾਜ਼ਾ ਹੋਇਆ ਕਿ ਛੋਟੇ, ਖ਼ਰਾਬ ਹਵਾਦਾਰ ਕਮਰੇ ਵਿੱਚ ਵਾਇਰਸ ਦੇ ਅੰਸ਼ਾਂ ਦੀ ਇਕਾਗਰਤਾ ਵੱਧ ਹੋਣ ਦਾ ਰੁਝਾਨ ਹੋਵੇਗਾ ਤੇ ਇਹ ਵੱਡੇ, ਬਿਹਤਰ ਤਰੀਕੇ ਨਾਲ ਹਵਾਦਾਰ ਬਣਾਏ ਗਏ ਕਮਰਿਆਂ ’ਚ ਘੱਟ ਹੋਵੇਗੀ। ਦਾਸ ਨੇ ਸਪੱਸ਼ਟ ਕੀਤਾ ਕਿ ਆਟੋ ਵਿੱਚ ਜੇ ਪੰਜ ਜਣੇ ਵੀ ਬੈਠਦੇ ਹਨ, ਤਾਂ ਵੀ ਹਵਾਦਾਰੀ ਕਾਰਨ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਕੈਨੇਡਾ ਦੇ ਉਦਯੋਗਾਂ ’ਚ ਸਿੱਖਾਂ ਲਈ ਬਦਲੇ ‘hard hat’ ਦੇ ਨਿਯਮ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )