Why call cheers while drink: ਪੈੱਗ ਲਾਉਣ ਤੋਂ ਪਹਿਲਾਂ ਕਿਉਂ ਟਕਰਾਉਂਦੇ ਜਾਮ? ਜਾਣੋ ਚੀਅਰਜ਼ ਕਹਿਣ ਪਿੱਛੇ ਦਾ ਰਾਜ਼
ਇਸ ਬਾਰੇ ਕਈ ਮਿੱਥਾਂ ਤੇ ਤੱਥ ਹਨ ਜਿਨ੍ਹਾਂ ਨੂੰ ਨਿਭਾਉਂਦੇ ਤਾਂ ਸਾਰੇ ਹਨ ਪਰ ਇਸ ਦੀ ਅਸਲੀਅਤ ਬਹੁਤ ਘੱਟ ਲੋਕ ਜਾਣਦੇ ਹਨ। ਇਨ੍ਹਾਂ ਇੱਕ ਹੈ ਪੈੱਗ ਲਾਉਣ ਤੋਂ ਪਹਿਲਾਂ ਗਲਾਸ ਟਕਰਾਉਣੇ ਤੇ ਚੀਅਰਜ਼ ਕਹਿਣਾ।
Why call cheers while drink: ਪੈੱਗ ਲਾਉਣ ਵਾਲਿਆਂ ਦੀ ਵੀ ਆਪਣੀ ਹੀ ਦੁਨੀਆ ਹੁੰਦੀ ਹੈ। ਇਸ ਬਾਰੇ ਕਈ ਮਿੱਥਾਂ ਤੇ ਤੱਥ ਹਨ ਜਿਨ੍ਹਾਂ ਨੂੰ ਨਿਭਾਉਂਦੇ ਤਾਂ ਸਾਰੇ ਹਨ ਪਰ ਇਸ ਦੀ ਅਸਲੀਅਤ ਬਹੁਤ ਘੱਟ ਲੋਕ ਜਾਣਦੇ ਹਨ। ਇਨ੍ਹਾਂ ਇੱਕ ਹੈ ਪੈੱਗ ਲਾਉਣ ਤੋਂ ਪਹਿਲਾਂ ਗਲਾਸ ਟਕਰਾਉਣੇ ਤੇ ਚੀਅਰਜ਼ ਕਹਿਣਾ। ਇਸ ਫੰਡੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੋਕ ਅਜਿਹਾ ਕਿਉਂ ਕਰਦੇ ਹਨ।
ਗਿਲਾਸ ਕਿਉਂ ਟਕਰਾਉਂਦੇ?
ਵੈਸੇ, ਅਜਿਹਾ ਕਰਨ ਪਿੱਛੇ ਕੋਈ ਤੱਥਹੀਣ ਕਾਰਨ ਨਹੀਂ ਪਰ, ਕੁਝ ਥਿਓਰੀਆਂ ਤੋਂ ਪਤਾ ਲੱਗਾ ਹੈ ਇਸ ਦੇ ਪਿੱਛੇ ਦਾ ਕਾਰਨ ਸ਼ਰਾਬ ਦੀ ਪਾਰਟੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਣਾ ਜਾਂ ਸ਼ਾਮਲ ਕਰਨਾ ਹੈ। ਦਰਅਸਲ, ਇਸ ਦੇ ਪਿੱਛੇ ਕਾਰਨ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਸ਼ਰਾਬ ਪੀਂਦੇ ਹਾਂ, ਉਸ ਵੇਲੇ ਸਾਡੀਆਂ ਪੰਜ ਇੰਦਰੀਆਂ ਵਿੱਚੋਂ ਚਾਰ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੀਆਂ ਹਨ। ਜਿਵੇਂ ਤੁਸੀਂ ਅੱਖਾਂ ਨਾਲ ਸ਼ਰਾਬ ਨੂੰ ਦੇਖ ਸਕਦੇ ਹੋ, ਸ਼ਰਾਬ ਨੂੰ ਛੂਹ ਸਕਦੇ ਹੋ, ਸ਼ਰਾਬ ਨੂੰ ਸੁੰਘ ਸਕਦੇ ਹੋ, ਜੀਭ ਨਾਲ ਸ਼ਰਾਬ ਪੀ ਸਕਦੇ ਹੋ, ਪਰ ਇਸ ਸਾਰੀ ਪ੍ਰਕਿਰਿਆ ਵਿੱਚ ਕੰਨ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਕੰਨ ਦੀਆਂ ਇੰਦਰੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਗਿਲਾਸ ਟਕਰਾਉਣ ਦਾ ਕੰਮ ਕੀਤਾ ਜਾਂਦਾ ਹੈ। ਜਦੋਂ ਗਿਲਾਸ ਨੂੰ ਟਕਰਾਇਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਤੇ ਇਸ ਆਵਾਜ਼ ਦੀ ਪ੍ਰਕਿਰਿਆ ਵਿੱਚ ਤੁਹਾਡੀ ਪੰਜਵੀਂ ਇੰਦਰੀ ਵੀ ਸ਼ਾਮਲ ਹੁੰਦੀ ਹੈ ਤੇ ਤੁਸੀਂ ਪਾਰਟੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਜਾਂਦੇ ਹੋ। ਇਸ ਤੋਂ ਇਲਾਵਾ ਕਈ ਦੇਸ਼ਾਂ 'ਚ ਕਿਹਾ ਜਾਂਦਾ ਹੈ ਕਿ ਇਹ ਪ੍ਰਕਿਰਿਆ ਏਵਿਲ ਨੂੰ ਦੂਰ ਰੱਖਣ ਲਈ ਵੀ ਕੀਤੀ ਜਾਂਦੀ ਹੈ।
ਚੀਅਰਸ ਕਿਉਂ ਕਹਿੰਦੇ ਨੇ?
ਹੁਣ ਗੱਲ ਕਰੀਏ ਚੀਅਰਸ ਦੀ ਤਾਂ ਸਿਰਫ ਚੀਅਰਸ ਹੀ ਕਿਉਂ ਬੋਲਿਆ ਜਾਂਦਾ ਹੈ। ਅਸਲ ਵਿੱਚ, ਇਹ ਪੁਰਾਣੇ ਫਰਾਂਸੀਸੀ ਸ਼ਬਦ chiere ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸਿਰ। ਪਹਿਲਾਂ ਇਸ ਦੀ ਵਰਤੋਂ ਖੁਸ਼ੀ ਲਈ ਵੀ ਕੀਤੀ ਜਾਂਦੀ ਸੀ ਤੇ ਫਿਰ ਖੁਸ਼ੀ ਦੇ ਨਾਲ ਇਸ ਦੀ ਵਰਤੋਂ ਉਤੇਜਨਾ ਆਦਿ ਵਿੱਚ ਕੀਤੀ ਜਾਂਦੀ ਹੈ।
ਜਿਵੇਂ ਤੁਸੀਂ ਮੈਚ 'ਚ ਇਹ ਵੀ ਦੇਖਿਆ ਹੋਵੇਗਾ ਕਿ ਚੀਅਰ ਗਰਲਜ਼ ਨੱਚਦੀਆਂ ਰਹਿੰਦੀਆਂ ਹਨ, ਉਹ ਵੀ ਸਿਰਫ ਉਸ ਜੋਸ਼ ਨਾਲ ਸਬੰਧਤ ਹੈ। ਅਜਿਹੇ 'ਚ ਗਿਲਾਸ ਟਕਰਾਉਣ ਦੇ ਨਾਲ-ਨਾਲ ਚੀਅਰਸ ਵੀ ਬੋਲਿਆ ਜਾਂਦਾ ਹੈ ਤਾਂ ਜੋ ਤੁਹਾਡੇ ਕੰਨ ਵੀ ਇਸ 'ਚ ਸ਼ਾਮਲ ਹੋ ਜਾਣ। ਅਜਿਹੇ 'ਚ ਜਦੋਂ ਵੀ ਤੁਸੀਂ ਕਿਸੇ ਪਾਰਟੀ 'ਚ ਸ਼ਾਮਲ ਹੋਵੋ ਤਾਂ ਦੱਸ ਸਕਦੇ ਹੋ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ।
Check out below Health Tools-
Calculate Your Body Mass Index ( BMI )