(Source: ECI/ABP News/ABP Majha)
Plastic Bottle Water: ਬਰਬਾਦ ਕਰ ਦੇਵੇਗਾ ਬੋਤਲ ਵਾਲਾ ਪਾਣੀ! ਤਾਜ਼ਾ ਅਧਿਐਨ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ
Health Care Tips : ਇਹ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਇਸ ਨਾਲ ਬਾਂਝਪਨ ਤੇ ਥਾਇਰਾਇਡ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੀਣ ਦੇ ਕੀ-ਕੀ ਖ਼ਤਰੇ ਹਨ।
Plastic Bottle Water: ਜੇ ਤੁਸੀਂ ਵੀ ਲਗਾਤਾਰ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਇਸ ਨਾਲ ਮਨੁੱਖੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਨਾਲ ਬਾਂਝਪਨ ਤੇ ਥਾਇਰਾਇਡ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੀਣ ਦੇ ਕੀ-ਕੀ ਖ਼ਤਰੇ ਹਨ।
ਪਲਾਸਟਿਕ ਦੀਆਂ ਬੋਤਲਾਂ ਵਾਲਾ ਪਾਣੀ ਪੀਣਾ ਖ਼ਤਰਨਾਕ ਕਿਉਂ?
ਡਿਸਪੋਜ਼ੇਬਲ ਜਾਂ ਹੋਰ ਪਲਾਸਟਿਕ ਦੀਆਂ ਬੋਤਲਾਂ ਰਸਾਇਣਕ ਪ੍ਰਦੂਸ਼ਣ ਤੇ ਜ਼ਹਿਰੀਲੇਪਣ ਦਾ ਕਾਰਨ ਬਣਦੀਆਂ ਹਨ। ਸੂਰਜ ਦੀ ਰੌਸ਼ਨੀ ਤੇ ਗਰਮੀ ਵਿੱਚ ਪਲਾਸਟਿਕ ਤੋਂ ਜ਼ਹਿਰੀਲੇ ਰਸਾਇਣ ਪਾਣੀ ਵਿੱਚ ਮਿਲ ਜਾਣ ਦਾ ਖ਼ਤਰਾ ਹੈ। ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਕਣਾਂ ਦੀ ਮਾਤਰਾ ਪਹਿਲੇ ਅਧਿਐਨਾਂ ਨਾਲੋਂ 10-100 ਗੁਣਾ ਵੱਧ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਪਲਾਸਟਿਕ ਦੀਆਂ ਬੋਤਲਾਂ ਵਿੱਚ ਖਤਰਨਾਕ ਰਸਾਇਣ
ਜਰਨਲ ਆਫ਼ ਹੈਜ਼ਰਡਸ ਮਟੀਰੀਅਲਜ਼ ਵਿੱਚ 2022 ਦੇ ਇੱਕ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਦੁਬਾਰਾ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਟੂਟੀ ਦਾ ਪਾਣੀ ਭਰ ਕੇ ਟੈਸਟ ਕੀਤਾ ਗਿਆ। ਇਸ ਵਿੱਚ ਜ਼ਿਆਦਾ ਮਾਤਰਾ ਵਿੱਚ ਰਸਾਇਣਕ ਕਣ ਪਾਏ ਗਏ, ਜੋ ਸਾਡੀ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਦੀ ਪੈਕਿੰਗ 'ਚ ਵਰਤੇ ਜਾਣ ਵਾਲੇ ਬਿਸਫੇਨੋਲ-ਏ ਜਾਂ ਬੀਪੀਏ 'ਤੇ ਪਾਬੰਦੀ ਦੇ ਬਾਵਜੂਦ ਇਸ 'ਚ ਇਹ ਮੌਜੂਦ ਹੁੰਦਾ ਹੈ, ਜੋ ਸਿਹਤ ਲਈ ਜ਼ਹਿਰ ਤੋਂ ਘੱਟ ਨਹੀਂ।
ਇਹ ਵੀ ਪੜ੍ਹੋ : USA Rice: ਆਖਰ ਖੁੱਲ੍ਹ ਗਈ ਅਮਰੀਕਾ ਦੀ ਪੋਲ! ਦੁਨੀਆ ਨੂੰ ਖੁਆ ਰਿਹਾ ਜ਼ਹਿਰੀਲੇ ਚੌਲ, ਤਾਜ਼ਾ ਖੋਜ 'ਚ ਖੁਲਾਸਾ
ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੀਣ ਦਾ ਕੀ ਖ਼ਤਰਾ?
ਬਿਸਫੇਨੋਲ ਏ ਤੇ ਫੈਥਲੇਟਸ ਦੋ ਰਸਾਇਣ ਹਨ ਜੋ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੀਣ ਕਾਰਨ ਐਂਡੋਕਰੀਨ ਗ੍ਰੰਥੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਇਹ ਬੱਚੇ ਦੇ ਵਿਕਾਸ ਵਿੱਚ ਵੀ ਰੁਕਾਵਟ ਬਣਦੇ ਹਨ। ਜੇਕਰ ਇਨ੍ਹਾਂ ਬੋਤਲਾਂ ਨੂੰ ਜ਼ਿਆਦਾ ਦੇਰ ਤੱਕ ਗਰਮ ਥਾਵਾਂ 'ਤੇ ਰੱਖਿਆ ਜਾਵੇ ਤਾਂ ਇਹ ਸਿਹਤ ਲਈ ਜ਼ਿਆਦਾ ਖਤਰਨਾਕ ਹੋ ਜਾਂਦੀਆਂ ਹਨ।
Check out below Health Tools-
Calculate Your Body Mass Index ( BMI )