Water Purifying: RO ਤੋਂ ਇਲਾਵਾ, ਘਰ ਵਿੱਚ ਪਾਣੀ ਨੂੰ ਸ਼ੁੱਧ ਕਰਨ ਦੇ ਕਿਹੜੇ ਤਰੀਕੇ ਹਨ? ਆਓ ਜਾਣਦੇ ਹਾਂ...
Water Purifying Tips: ਪਾਣੀ ਜੀਵਨ ਦਾ ਆਧਾਰ ਹੈ। ਸਿਹਤਮੰਦ ਰਹਿਣ ਲਈ ਸਾਫ਼ ਪਾਣੀ ਪੀਣਾ ਚਾਹੀਦਾ ਹੈ।
Water Purifying Tips: ਪਾਣੀ ਜੀਵਨ ਦਾ ਆਧਾਰ ਹੈ। ਸਿਹਤਮੰਦ ਰਹਿਣ ਲਈ ਸਾਫ਼ ਪਾਣੀ ਪੀਣਾ ਚਾਹੀਦਾ ਹੈ। ਦੂਸ਼ਿਤ ਪਾਣੀ ਤੁਹਾਨੂੰ ਬਿਮਾਰ ਕਰ ਸਕਦਾ ਹੈ। ਅੱਜ ਕੱਲ੍ਹ ਲੋਕ ਪਾਣੀ ਨੂੰ ਸਾਫ਼ ਕਰਨ ਲਈ ਆਪਣੇ ਘਰਾਂ ਵਿੱਚ ਆਰ.ਓ. (RO) ਲਗਵਾਉਂਦੇ ਨੇ। ਹਾਲਾਂਕਿ, ਕੁਝ ਲੋਕ ਆਰ.ਓ. ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ, ਪਰ ਹਰ ਕਿਸੇ ਨੂੰ ਸਾਫ ਪਾਣੀ ਦੀ ਲੋੜ ਹੁੰਦੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਘਰ 'ਚ ਹੀ ਪਾਣੀ 'ਚੋਂ ਸਾਰੇ ਅਸ਼ੁੱਧੀਆਂ ਦੂਰ ਕਰ ਸਕਦੇ ਹੋ।
ਉਬਾਲ ਕੇ
ਪਾਣੀ ਨੂੰ ਰੋਗਾਣੂ ਮੁਕਤ ਕਰਨ ਦਾ ਸਭ ਤੋਂ ਆਮ ਤਰੀਕਾ ਉਬਾਲਣਾ ਹੈ। ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਦੇ ਆਏ ਹਾਂ ਕਿ ਪਾਣੀ ਨੂੰ ਉਬਾਲ ਕੇ ਪੀਣਾ ਚੰਗਾ ਹੁੰਦਾ ਹੈ। ਇੱਕ ਵੱਡੇ ਭਾਂਡੇ ਵਿੱਚ ਪੀਣ ਵਾਲੇ ਪਾਣੀ ਨੂੰ ਉਬਾਲਣ ਤੱਕ ਗਰਮ ਕਰੋ, ਇਸ ਨੂੰ ਲਗਭਗ 5 ਮਿੰਟ ਤੱਕ ਇਸ ਤਰ੍ਹਾਂ ਉਬਾਲਣ ਦਿਓ। ਇਸ ਤੋਂ ਬਾਅਦ ਪਾਣੀ ਨੂੰ ਠੰਡਾ ਕਰ ਲਓ। ਇਸ ਨਾਲ ਪਾਣੀ ਵਿਚਲੇ ਸਾਰੇ ਕੀਟਾਣੂ ਮਰ ਜਾਣਗੇ ਅਤੇ ਪਾਣੀ ਪੀਣ ਲਈ ਸ਼ੁੱਧ ਹੋ ਜਾਵੇਗਾ।
ਫਟਕੜੀ ਤੋਂ
ਫਟਕੜੀ ਨਾਲ ਪੀਣ ਵਾਲੇ ਪਾਣੀ ਨੂੰ ਸਾਫ਼ ਕਰਨ ਦਾ ਤਰੀਕਾ ਵੀ ਬਹੁਤ ਆਸਾਨ ਅਤੇ ਸਸਤਾ ਹੈ। ਸਭ ਤੋਂ ਪਹਿਲਾਂ ਫਟਕੜੀ ਨੂੰ ਹੱਥਾਂ ਨਾਲ ਧੋ ਲਓ, ਉਸ ਤੋਂ ਬਾਅਦ ਫਟਕੜੀ ਨੂੰ ਪਾਣੀ 'ਚ ਘੁਮਾਓ। ਜਿਵੇਂ ਹੀ ਪਾਣੀ ਥੋੜ੍ਹਾ ਜਿਹਾ ਚਿੱਟਾ ਦਿਖਾਈ ਦੇਣ ਲੱਗੇ ਤਾਂ ਫਟਕੜੀ ਨੂੰ ਤੁਰੰਤ ਘੁੰਮਾਉਣਾ ਬੰਦ ਕਰ ਦਿਓ। ਇਸ ਨਾਲ ਪਾਣੀ ਵਿਚਲੀ ਗੰਦਗੀ ਥੱਲੇ ਬੈਠ ਜਾਵੇਗੀ ਅਤੇ ਪਾਣੀ ਸਾਫ਼ ਰਹੇਗਾ।
ਕਲੋਰੀਨ ਤੋਂ
ਤੁਸੀਂ ਪਾਣੀ ਨੂੰ ਸਾਫ਼ ਕਰਨ ਲਈ ਕਲੋਰੀਨ ਦੀ ਵਰਤੋਂ ਵੀ ਕਰ ਸਕਦੇ ਹੋ। ਪਾਣੀ ਨੂੰ ਸ਼ੁੱਧ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਬਾਜ਼ਾਰ ਵਿੱਚ ਮਿਲਦੀਆਂ ਹਨ। ਇਨ੍ਹਾਂ ਨੂੰ ਪਾਣੀ ਵਿੱਚ ਪਾ ਕੇ ਸਾਫ਼ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਗੋਲੀਆਂ ਪਾਉਣ ਤੋਂ ਬਾਅਦ ਅੱਧੇ ਘੰਟੇ ਤੱਕ ਉਸ ਪਾਣੀ ਦੀ ਵਰਤੋਂ ਨਹੀਂ ਕਰਨੀ ਹੈ।
ਬਲੀਚ ਦੇ ਨਾਲ
ਬਲੀਚ ਨਾਲ ਪਾਣੀ ਨੂੰ ਸਾਫ਼ ਕਰਨ ਲਈ, ਬਲੀਚ ਵਿੱਚ ਸੋਡੀਅਮ ਹਾਈਪੋਕਲੋਰਾਈਡ ਵੀ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਇਸ ਬਲੀਚ 'ਚ ਖੁਸ਼ਬੂ, ਰੰਗ ਜਾਂ ਕੋਈ ਹੋਰ ਚੀਜ਼ ਨਹੀਂ ਮਿਲਾਉਣੀ ਚਾਹੀਦੀ। ਪਾਣੀ ਗਰਮ ਕਰਨ ਤੋਂ ਬਾਅਦ ਇਸ ਵਿਧੀ ਦੀ ਵਰਤੋਂ ਕਰੋ। ਇੱਕ ਲੀਟਰ ਪਾਣੀ ਵਿੱਚ ਬਲੀਚ ਦੀਆਂ 2 ਤੋਂ 3 ਬੂੰਦਾਂ ਕਾਫ਼ੀ ਹਨ।
ਟਮਾਟਰ ਅਤੇ ਸੇਬ ਦੇ ਛਿਲਕੇ
ਟਮਾਟਰ ਅਤੇ ਸੇਬ ਦੇ ਛਿਲਕੇ ਵੀ ਦੂਸ਼ਿਤ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ। ਟਮਾਟਰ ਅਤੇ ਸੇਬ ਦੇ ਛਿਲਕਿਆਂ ਨੂੰ ਅਲਕੋਹਲ ਵਿੱਚ ਦੋ ਘੰਟੇ ਲਈ ਭਿਓ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਧੁੱਪ 'ਚ ਸੁਕਾਉਣਾ ਹੁੰਦਾ ਹੈ। ਸੁੱਕਣ ਤੋਂ ਬਾਅਦ ਇਨ੍ਹਾਂ ਛਿਲਕਿਆਂ ਨੂੰ ਦੂਸ਼ਿਤ ਪਾਣੀ ਵਿਚ ਪਾ ਦਿਓ। ਕੁਝ ਘੰਟਿਆਂ ਬਾਅਦ ਪਾਣੀ ਵਿਚਲੀ ਸਾਰੀ ਗੰਦਗੀ ਅਤੇ ਅਸ਼ੁੱਧੀਆਂ ਦੂਰ ਹੋ ਜਾਣਗੀਆਂ।