Turmeric stains on clothes: ਮਹਿੰਗੇ ਕੱਪੜਿਆਂ 'ਤੇ ਲੱਗ ਗਏ ਹਲਦੀ ਦੇ ਦਾਗ! ਘਬਰਾਓ ਨਾ ਮਿੰਟਾਂ 'ਚ ਇੰਝ ਹਟਾਓ, ਜਾਣੋ 5 ਨੁਸਖੇ
How to clean turmeric stains on clothes: ਪਰਟੀਆਂ ਵਿੱਚ ਖਾਣਾ ਖਾਂਦੇ ਵਾਲੇ ਮਹਿੰਗੇ ਕੱਪੜਿਆਂ 'ਤੇ ਹਲਦੀ ਦੇ ਦਾਗ ਲੱਗ ਜਾਂਦੇ ਹਨ। ਕਈ ਵਾਰ ਬੱਚੇ ਘਰ ਅੰਦਰ ਵੀ ਕੱਪੜਿਆਂ ਉੱਪਰ ਹਲਦੀ ਦੇ ਨਿਸ਼ਾਨ ਲਾ ਬਹਿੰਦੇ ਹਨ।
How to clean turmeric stains on clothes: ਪਰਟੀਆਂ ਵਿੱਚ ਖਾਣਾ ਖਾਂਦੇ ਵਾਲੇ ਮਹਿੰਗੇ ਕੱਪੜਿਆਂ 'ਤੇ ਹਲਦੀ ਦੇ ਦਾਗ ਲੱਗ ਜਾਂਦੇ ਹਨ। ਕਈ ਵਾਰ ਬੱਚੇ ਘਰ ਅੰਦਰ ਵੀ ਕੱਪੜਿਆਂ ਉੱਪਰ ਹਲਦੀ ਦੇ ਨਿਸ਼ਾਨ ਲਾ ਬਹਿੰਦੇ ਹਨ। ਇਨ੍ਹਾਂ ਜ਼ਿੱਦੀ ਦਾਗਾਂ ਤੋਂ ਛੁਟਕਾਰਾ ਪਾਉਣਾ ਕਾਫੀ ਔਖਾ ਹੁੰਦਾ ਹੈ। ਖਾਸ ਕਰਕੇ ਹਲਕੇ ਰੰਗ ਦੇ ਕੱਪੜਿਆਂ ਤੋਂ ਧੱਬੇ ਹਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਦਰਅਸਲ ਕਈ ਵਾਰ ਖਾਣਾ ਬਣਾਉਣ ਜਾਂ ਖਾਂਦੇ ਸਮੇਂ ਕੱਪੜਿਆਂ 'ਤੇ ਹਲਦੀ ਨਾਲ ਦਾਗ ਪੈ ਜਾਂਦੇ ਹਨ। ਇਹ ਧੱਬੇ ਬਹੁਤ ਜਿੱਦੀ ਹੁੰਦੇ ਹਨ ਤੇ ਆਸਾਨੀ ਨਾਲ ਦੂਰ ਨਹੀਂ ਹੁੰਦੇ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਇਨ੍ਹਾਂ ਦਾਗ-ਧੱਬਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਅਜ਼ਮਾਉਣ ਤੋਂ ਬਾਅਦ, ਤੁਹਾਨੂੰ ਕਦੇ ਵੀ ਧੱਬਿਆਂ ਦੀ ਚਿੰਤਾ ਨਹੀਂ ਕਰਨੀ ਪਵੇਗੀ।
1. ਨਿੰਬੂ
ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਦਾਗ ਦਿਖਾਈ ਦੇਵੇ, ਤਾਂ ਉਸ ਨੂੰ ਤੁਰੰਤ ਸਾਬਣ ਤੇ ਪਾਣੀ ਨਾਲ ਧੋਵੋ, ਇਹ ਜਲਦੀ ਦੂਰ ਹੋ ਜਾਵੇਗਾ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਤੇ ਬਾਹਰ ਖਾਣਾ ਖਾ ਰਹੇ ਹੁੰਦੇ ਹਾਂ ਤੇ ਸਾਨੂੰ ਤੁਰੰਤ ਸਰਫ ਜਾਂ ਸਾਬਣ ਨਹੀਂ ਮਿਲਦਾ। ਇਸ ਸਥਿਤੀ ਵਿੱਚ ਤੁਸੀਂ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਜਦੋਂ ਵੀ ਕੱਪੜਿਆਂ 'ਤੇ ਦਾਗ ਲੱਗੇ ਤਾਂ ਉਸ 'ਤੇ ਨਿੰਬੂ ਨੂੰ ਰਗੜੋ ਜਾਂ ਇਸ ਦੀਆਂ ਕੁਝ ਬੂੰਦਾਂ ਪਾ ਦਿਓ। ਫਿਰ ਉਸ ਥਾਂ ਨੂੰ ਸਾਫ਼ ਪਾਣੀ ਨਾਲ ਧੋ ਲਓ।
2. ਠੰਢਾ ਪਾਣੀ
ਬਹੁਤ ਸਾਰੇ ਲੋਕ ਕੱਪੜਿਆਂ 'ਤੇ ਧੱਬੇ ਲੱਗਣ 'ਤੇ ਉਨ੍ਹਾਂ ਨੂੰ ਗਰਮ ਪਾਣੀ 'ਚ ਭਿਓ ਦਿੰਦੇ ਹਨ ਪਰ ਤੁਹਾਨੂੰ ਉਸ ਕੱਪੜੇ ਨੂੰ ਠੰਢੇ ਪਾਣੀ ਵਿੱਚ ਭਿਓਣੇ ਚਾਹੀਦੇ ਹਨ। ਠੰਢਾ ਪਾਣੀ ਜ਼ਿੱਦੀ ਤੋਂ ਜਿੱਦੀ ਧੱਬਿਆਂ ਨੂੰ ਵੀ ਦੂਰ ਕਰ ਸਕਦਾ ਹੈ। ਤੁਹਾਨੂੰ ਬੱਸ ਇਨ੍ਹਾਂ ਨੂੰ ਕੁਝ ਮਿੰਟਾਂ ਲਈ ਠੰਢੇ ਪਾਣੀ ਵਿੱਚ ਭਿਓ ਕੇ ਸਾਬਣ ਨਾਲ ਧੋਣਾ ਚਾਹੀਦਾ ਹੈ।
3. ਟੂਥਪੇਸਟ
ਅਸੀਂ ਸਾਰੇ ਦੰਦਾਂ ਨੂੰ ਚਮਕਾਉਣ ਲਈ ਟੂਥਪੇਸਟ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਦਾਗ-ਧੱਬੇ ਵੀ ਦੂਰ ਕੀਤੇ ਜਾ ਸਕਦੇ ਹਨ। ਤੁਸੀਂ ਸਿਰਫ਼ ਦਾਗ਼ ਵਾਲੀ ਥਾਂ 'ਤੇ ਟੂਥਪੇਸਟ ਨੂੰ ਰਗੜਨਾ ਹੈ। ਤੁਸੀਂ ਟੂਥਪੇਸਟ ਲਾ ਕੇ ਦਾਗ ਵਾਲੇ ਹਿੱਸੇ ਨੂੰ ਸੁੱਕਣ ਲਈ ਛੱਡ ਸਕਦੇ ਹੋ। ਬਾਅਦ ਵਿੱਚ ਪਾਣੀ ਨਾਲ ਧੋਣ ਨਾਲ ਕੱਪੜੇ ਸਾਫ਼ ਹੋ ਜਾਣਗੇ।
4. ਸਿਰਕਾ
ਲੋਕ ਸਿਰਕੇ ਨਾਲ ਆਪਣੇ ਭੋਜਨ ਦਾ ਸੁਆਦ ਵਧਾਉਂਦੇ ਹਨ ਪਰ ਇਹ ਕੱਪੜਿਆਂ ਤੋਂ ਦਾਗ ਵੀ ਹਟਾ ਸਕਦਾ ਹੈ। ਕੱਪੜਿਆਂ 'ਤੇ ਜਿੱਥੇ ਦਾਗ ਹੋਵੇ, ਉੱਥੇ ਸਿਰਕਾ ਤੇ ਤਰਲ ਸਾਬਣ ਦਾ ਪੇਸਟ ਲਗਾਓ। ਫਿਰ ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਹਲਦੀ ਸਭ ਤੋਂ ਜ਼ਿੱਦੀ ਧੱਬੇ ਨੂੰ ਵੀ ਆਸਾਨੀ ਨਾਲ ਹਟਾ ਦੇਵੇਗੀ।
5. ਮੱਕੀ ਦਾ ਸਟਾਰਚ
ਜੇਕਰ ਕੱਪੜਿਆਂ 'ਤੇ ਦਾਗ ਲੱਗ ਜਾਵੇ ਤਾਂ ਉਸ ਨੂੰ ਤੁਰੰਤ ਕਿਸੇ ਚੀਜ਼ ਨਾਲ ਸਾਫ਼ ਕਰੋ। ਫਿਰ ਤਰਲ ਡਿਟਰਜੈਂਟ ਪਾਓ ਤੇ ਪ੍ਰਭਾਵਿਤ ਖੇਤਰ ਨੂੰ ਸਰਕੂਲਰ ਮੋਸ਼ਨ ਵਿੱਚ ਰਗੜੋ। ਫਿਰ ਇਸ 'ਤੇ ਮੱਕੀ ਦਾ ਸਟਾਰਚ ਪਾ ਕੇ 20 ਮਿੰਟ ਲਈ ਛੱਡ ਦਿਓ। ਫਿਰ ਡਿਟਰਜੈਂਟ ਤੇ ਪਾਣੀ ਨਾਲ ਧੋ ਲਓ। ਦਾਗ ਗਾਇਬ ਹੋ ਜਾਵੇਗਾ।