Freezer Filled with ice : ਕਿ ਤੁਹਾਡੀ ਫਰਿੱਜ 'ਚ ਵੀ ਜੰਮ ਰਹੀ ਹੈ ਬੇਹਿਸਾਬ ਬਰਫ ਤਾਂ ਧਿਆਨ ਦਿਓ ਇਹਨਾਂ ਗੱਲਾਂ 'ਤੇ
ਫਰਿੱਜ ਹਰ ਘਰ ਵਿੱਚ ਵਰਤਿਆ ਜਾਂਦਾ ਹੈ।ਗਰਮੀਆਂ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਠੰਡੇ ਪਾਣੀ ਤੋਂ ਲੈ ਕੇ ਬਰਫ਼ ਬਣਾਉਣ ਤੱਕ ਫਰਿੱਜ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਫਰਿੱਜ ਖਰਾਬ ਹੋ ਜਾਂਦਾ ਹੈ ...
Refrigerator - ਫਰਿੱਜ ਹਰ ਘਰ ਵਿੱਚ ਵਰਤਿਆ ਜਾਂਦਾ ਹੈ।ਗਰਮੀਆਂ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਠੰਡੇ ਪਾਣੀ ਤੋਂ ਲੈ ਕੇ ਬਰਫ਼ ਬਣਾਉਣ ਤੱਕ ਫਰਿੱਜ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਫਰਿੱਜ ਖਰਾਬ ਹੋ ਜਾਂਦਾ ਹੈ ਤਾਂ ਇਹ ਬਰਫ ਬਣਾਉਣਾ ਬੰਦ ਕਰ ਦਿੰਦਾ ਹੈ ਜਾਂ ਇਸ ਦੀ ਠੰਡਕ ਘੱਟ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਫਰਿੱਜ ਖਰਾਬ ਹੋਣ 'ਤੇ ਵੀ ਜ਼ਿਆਦਾ ਬਰਫ ਬਣਨੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਫਰਿੱਜ ਵਿੱਚ ਬਰਫ ਇੰਨੀ ਜੰਮ ਜਾਂਦੀ ਹੈ, ਕਿ ਫਰਿਜਰ ਬਰਫ ਨਾਲ ਭਰ ਜਾਂਦਾ ਹੈ। ਜਿਸ ਕਰਕੇ ਇਸ 'ਚ ਸਮਾਨ ਰਖੱਣਾ ਮੁਸ਼ਕਿਲ ਹੋ ਜਾਂਦਾ ਹੈ।
ਤੁਸੀਂ ਵੀ ਆਪਣੇ ਫ੍ਰੀਜ਼ਰ 'ਚ ਜੰਮੀ ਬਰਫ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਫਰਿੱਜ 'ਚ ਬਰਫ ਜੰਮਣ ਦਾ ਕਾਰਨ ਅਤੇ ਇਸ ਤੋਂ ਬਚਣ ਦੇ ਤਰੀਕੇ ਦੱਸਣ ਜਾ ਰਹੇ ਹਾਂ। ਇਨ੍ਹਾਂ ਉਪਾਅ ਨੂੰ ਅਪਣਾਉਣ ਨਾਲ ਤੁਹਾਡੇ ਪੁਰਾਣੇ ਫਰਿੱਜ 'ਚ ਵੀ ਬਰਫ ਜੰਮਣ ਦੀ ਸਮੱਸਿਆ ਨਹੀਂ ਹੋਵੇਗੀ।
ਫਰਿੱਜ ਨੂੰ ਵਾਰ-ਵਾਰ ਨਾ ਖੋਲ੍ਹੋ : ਤੁਹਾਡਾ ਫਰਿਜਰ 'ਚ ਲੋੜ੍ ਤੋਂ ਜਿਆਦਾ ਬਰਫ ਜੰਮ ਰਹੀ ਹੈ ਤਾਂ ਹੋ ਸਕਦਾ ਹੈ ਕਿ ਉਸ ਵਿਚ ਜ਼ਿਆਦਾ ਨਮੀ ਹੋਵੇ। ਫਰਿੱਜ ਨੂੰ ਘੱਟ ਤੋਂ ਘੱਟ ਦਿਨ ਵਿਚ ਖੋਲ੍ਹੋ ਤਾਂ ਕਿ ਨਮੀ ਫਰਿੱਜ ਵਿਚ ਨਾ ਜਾਵੇ। ਦਰਅਸਲ, ਜਦੋਂ ਵੀ ਤੁਸੀਂ ਫਰਿੱਜ ਖੋਲ੍ਹਦੇ ਹੋ ਤਾਂ ਉਸ ਦੇ ਅੰਦਰ ਗਰਮ ਹਵਾ ਆਉਂਦੀ ਹੈ, ਜੋ ਅੰਦਰ ਦੀ ਠੰਡੀ ਹਵਾ ਨਾਲ ਮਿਲ ਕੇ ਨਮੀ ਪੈਦਾ ਕਰਦੀ ਹੈ ਅਤੇ ਬਾਅਦ ਵਿਚ ਇਹ ਬਰਫ਼ ਵਿਚ ਬਦਲ ਜਾਂਦੀ ਹੈ।
ਫ੍ਰੀਜ਼ਰ ਨੂੰ ਸਹੀ ਤਾਪਮਾਨ 'ਤੇ ਸੈੱਟ ਕਰੋ: ਜੇਕਰ ਤੁਹਾਡੇ ਫ੍ਰੀਜ਼ਰ ਵਿਚ ਬਰਫ ਬਹੁਤ ਜ਼ਿਆਦਾ ਜੰਮ ਰਹੀ ਹੈ, ਤਾਂ ਇਸ ਦਾ ਤਾਪਮਾਨ -18 ਡਿਗਰੀ ਫਾਰਨਹੀਟ 'ਤੇ ਸੈੱਟ ਕਰੋ। ਜੇਕਰ ਤੁਹਾਡਾ ਫ੍ਰੀਜ਼ਰ ਇਸ ਤਾਪਮਾਨ ਤੋਂ ਉੱਪਰ ਸੈੱਟ ਕੀਤਾ ਗਿਆ ਹੈ, ਤਾਂ ਇਸਨੂੰ ਘਟਾਓ। ਨਹੀਂ ਤਾਂ ਫਰਿੱਜ 'ਚ ਜ਼ਿਆਦਾ ਬਰਫ ਜਮ੍ਹਾ ਹੋਣ ਲੱਗ ਜਾਵੇਗੀ।
ਫ੍ਰੀਜ਼ਰ 'ਚ ਜ਼ਿਆਦਾ ਸਾਮਾਨ ਰੱਖੋ : ਫ੍ਰੀਜ਼ਰ 'ਚ ਬਰਫ ਜੰਮਣ ਤੋਂ ਰੋਕਣ ਲਈ ਇਸ 'ਚ ਜ਼ਿਆਦਾ ਸਾਮਾਨ ਰੱਖੋ। ਦਰਅਸਲ, ਫ੍ਰੀਜ਼ਰ ਵਿੱਚ ਜਿੰਨੀ ਜ਼ਿਆਦਾ ਜਗ੍ਹਾ ਹੁੰਦੀ ਹੈ, ਓਨੀ ਹੀ ਜ਼ਿਆਦਾ ਨਮੀ ਉਸ ਵਿੱਚ ਬਣਦੀ ਹੈ, ਜੋ ਸਮੇਂ ਦੇ ਨਾਲ ਠੰਡੇ ਜਾਂ ਬਰਫ਼ ਵਿੱਚ ਬਦਲ ਜਾਂਦੀ ਹੈ।
ਡੀਫ੍ਰੌਸਟ ਡਰੇਨ ਨੂੰ ਸਾਫ਼ ਕਰੋ: ਜ਼ਿਆਦਾਤਰ ਫਰਿੱਜਾਂ ਦੀ ਸਤ੍ਹਾ 'ਤੇ ਇੱਕ ਡਰੇਨ ਹੁੰਦਾ ਹੈ ਜੋ ਪਾਣੀ ਨੂੰ ਕੱਢਦਾ ਹੈ। ਅਜਿਹੇ 'ਚ ਜੇਕਰ ਇਹ ਨਲੀ ਬੰਦ ਹੋ ਜਾਵੇ ਤਾਂ ਤੁਹਾਡੇ ਫਰਿੱਜ 'ਚ ਬਰਫ ਜਮ੍ਹਾ ਹੋ ਸਕਦੀ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ, ਇਸ ਲਈ ਇਸ ਦੀ ਨਿਯਮਤ ਸਫਾਈ ਕਰਦੇ ਰਹੋ ਅਤੇ ਗੰਦਗੀ ਨੂੰ ਬਾਹਰ ਕੱਢੋ।