ਸਕੂਲ ਜਾਣ ਵਾਲੇ ਬੱਚੇ ਨੇ ਬੱਸ ਸਟਾਪ 'ਤੇ ਕੀਤੇ 'ਕਿਊਟ' ਡਾਂਸ ਸਟੈਪਸ, ਪਲਾਂ 'ਚ ਵਾਇਰਲ ਹੋ ਗਈ ਵੀਡੀਓ
ਸਕੂਲ ਜਾਂਦੇ ਸਮੇਂ ਇੱਕ ਬੱਚੇ ਨੇ ਬੱਸ ਅੱਡੇ 'ਤੇ ਅਜਿਹੇ ਡਾਂਸ ਸਟੈਪਸ ਦਿਖਾਏ ਕਿ ਵੀਡੀਓ ਪਲਾਂ ਵਿੱਚ ਵਾਇਰਲ ਹੋ ਗਈ, ਲੋਕ ਇਸ ਬੱਚੇ ਦੇ ਡਾਂਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕੋਈ ਵੀ ਵੀਡੀਓ ਇੱਕ ਪਲ ਵਿੱਚ ਵਾਇਰਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਕਿਸੇ ਦੀ ਕਲਾ ਖਾਸ ਕਰਕੇ ਸਾਹਮਣੇ ਆਉਂਦੀ ਹੈ। ਹਾਲ ਹੀ ਵਿੱਚ ਇੱਕ ਛੋਟੇ ਬੱਚੇ ਦਾ ਇੱਕ ਪਿਆਰਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਡਾਂਸ ਸਟੈਪਸ ਕਰਦੇ ਹੋਏ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਬੱਚੇ ਨੇ ਬੱਸ ਸਟਾਪ 'ਤੇ ਅਜਿਹਾ ਸ਼ਾਨਦਾਰ ਡਾਂਸ ਕੀਤਾ ਕਿ ਵੀਡੀਓ ਪਲਾਂ 'ਚ ਵਾਇਰਲ ਹੋ ਗਈ।
View this post on Instagram
ਦੱਸ ਦੇਈਏ ਕਿ ਪਹਿਲਾਂ ਇਹ ਵੀਡੀਓ ਟਿੱਕਟੌਕ 'ਤੇ ਸਾਂਝਾ ਕੀਤਾ ਜਾ ਚੁੱਕਾ ਹੈ ਤੇ ਹੁਣ ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਆਪਕ ਰੂਪ ਤੋਂ ਸਾਹਮਣੇ ਆ ਰਿਹਾ ਹੈ। ਇਸ ਕਲਿੱਪ ਵਿੱਚ ਇੱਕ ਛੋਟਾ ਬੱਚਾ ਸਕੂਲ ਬੱਸ ਦੀ ਉਡੀਕ ਕਰਦੇ ਹੋਏ ਕੁਝ ਮਨਮੋਹਕ ਹਰਕਤਾਂ ਕਰਦਾ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: Punjab Cabinet: ਨਵੀਂ ਕੈਬਨਿਟ ਬਣਨ ਮਗਰੋਂ ਚਰਨਜੀਤ ਚੰਨੀ ਦਾ ਐਕਸ਼ਨ ਮੋਡ, ਅੱਜ ਕੈਬਨਿਟ ਮੀਟਿੰਗ 'ਚ ਹੋਣਗੇ ਵੱਡੇ ਫੈਸਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin