![ABP Premium](https://cdn.abplive.com/imagebank/Premium-ad-Icon.png)
Shampoo Hacks :ਜਾਣੋ ਕਿਵੇਂ ਮੈਕਅੱਪ ਸਮਾਨ 'ਚ ਵੀ ਹੋ ਸਕਦੀ ਹੈ ਸ਼ੈਂਪੂ ਦੀ ਅਹਿਮ ਭੂਮਿਕਾ
Cleaning with shampoo ਅੱਜ ਅਸੀਂ ਤੁਹਾਡੇ ਲਈ ਸ਼ੈਂਪੂ ਨਾਲ ਜੁੜੇ ਕੁਝ ਅਜਿਹੇ ਹੈਕਸ ਸਾਂਝੇ ਕਰਨ ਲੱਗੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰ ਦੇ ਕੰਮ ਆਸਾਨੀ ਨਾਲ ਕਰ ਸਕਦੇ ਹੋ। ਜਿਵੇਂ ਕਿ......
![Shampoo Hacks :ਜਾਣੋ ਕਿਵੇਂ ਮੈਕਅੱਪ ਸਮਾਨ 'ਚ ਵੀ ਹੋ ਸਕਦੀ ਹੈ ਸ਼ੈਂਪੂ ਦੀ ਅਹਿਮ ਭੂਮਿਕਾ Know how shampoo can play an important role in make-up too Shampoo Hacks :ਜਾਣੋ ਕਿਵੇਂ ਮੈਕਅੱਪ ਸਮਾਨ 'ਚ ਵੀ ਹੋ ਸਕਦੀ ਹੈ ਸ਼ੈਂਪੂ ਦੀ ਅਹਿਮ ਭੂਮਿਕਾ](https://feeds.abplive.com/onecms/images/uploaded-images/2023/08/11/4262a2ed115eede433cdca4b51e835691691735974375785_original.jpg?impolicy=abp_cdn&imwidth=1200&height=675)
ਅਸੀਂ ਸਾਰੇ ਆਪਣੇ ਵਾਲਾਂ ਨੂੰ ਧੋਣ ਲਈ ਸ਼ੈਂਪੂ ਦੀ ਵਰਤੋਂ ਕਰਦੇ ਹਾਂ। ਪਰ ਵਾਲਾਂ ਤੋਂ ਬਿਨਾਂ ਸ਼ੈਂਪੂ ਹੋਰ ਨੀ ਬਹੁਤ ਸਾਰੇ ਕੰਮ ਆਉਂਦਾ ਹੈ। ਕਿਸੇ ਵੀ ਚੀਜ਼ ਦੀ ਵਰਤੋਂ ਸੀਮਤ ਨਹੀਂ ਹੈ। ਅੱਜ ਅਸੀਂ ਤੁਹਾਡੇ ਲਈ ਸ਼ੈਂਪੂ ਨਾਲ ਜੁੜੇ ਕੁਝ ਅਜਿਹੇ ਹੈਕਸ ਸਾਂਝੇ ਕਰਨ ਲੱਗੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰ ਦੇ ਕੰਮ ਆਸਾਨੀ ਨਾਲ ਕਰ ਸਕਦੇ ਹੋ। ਜਿਵੇਂ ਕਿ
ਸ਼ੈਂਪੂ ਨਾਲ ਸਾੜੀ ਨੂੰ ਕਿਵੇਂ ਸਾਫ ਕਰਨਾ ਹੈ :- ਸਿਲਕ ਦੀ ਸਾੜ੍ਹੀ ਬਹੁਤ ਖੂਬਸੂਰਤ ਹੁੰਦੀ ਹੈ। ਇਸ ਲਈ ਤੁਹਾਨੂੰ ਔਰਤਾਂ ਦੀ ਅਲਮਾਰੀ 'ਚ ਇਹ ਸਾੜੀ ਆਸਾਨੀ ਨਾਲ ਮਿਲ ਜਾਵੇਗੀ। ਸਾੜ੍ਹੀ ਨੂੰ ਸਾਲਾਂ ਤੱਕ ਨਵੀਂ ਦਿੱਖ ਰੱਖਣ ਲਈ ਸਾੜ੍ਹੀ ਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ। ਸਿਲਕ ਦੀ ਸਾੜੀ ਨੂੰ ਧੋਣ ਲਈ ਡਿਟਰਜੈਂਟ ਦੀ ਕੋਈ ਲੋੜ ਨਹੀਂ ਹੈ। ਡਿਟਰਜੈਂਟ ਵਿੱਚ ਕਠੋਰ ਰਸਾਇਣ ਹੁੰਦੇ ਹਨ, ਜੋ ਸਾੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਥਿਤੀ ਵਿੱਚ, ਤੁਸੀਂ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ।
ਸ਼ੈਂਪੂ ਨਾਲ ਜੁੱਤੀਆਂ ਸਾਫ਼ ਕਰਦੇ ਹੋ :- ਚਮੜੇ ਦੇ ਜੁੱਤੇ ਕਦੇ ਵੀ ਫੈਸ਼ਨ ਤੋਂ ਬਾਹਰ ਨਹੀਂ ਜਾਂਦੇ। ਹਾਲਾਂਕਿ, ਉਹ ਕਾਫ਼ੀ ਮਹਿੰਗੇ ਹਨ। ਇਸ ਲਈ ਇਹਨਾਂ ਜੁੱਤੀਆਂ ਦੀ ਸਫਾਈ ਤੋਂ ਲੈ ਕੇ ਰੱਖ-ਰਖਾਵ ਤੱਕ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਜੇਕਰ ਤੁਹਾਡੇ ਚਮੜੇ ਦੇ ਜੁੱਤੇ ਗੰਦੇ ਹੋ ਗਏ ਹਨ ਤਾਂ ਉਨ੍ਹਾਂ ਨੂੰ ਸ਼ੈਂਪੂ ਦੀ ਮਦਦ ਨਾਲ ਸਾਫ਼ ਕਰ ਸਕਦੇ ਹੋ।ਇੱਕ ਸਾਫ਼ ਗਿੱਲਾ ਕੱਪੜਾ ਲਓ। ਹੁਣ ਇਸ 'ਚ ਥੋੜ੍ਹਾ ਜਿਹਾ ਸ਼ੈਂਪੂ ਮਿਲਾਓ। ਹੁਣ ਇਸ ਕੱਪੜੇ ਨਾਲ ਜੁੱਤੀਆਂ ਨੂੰ ਸਾਫ਼ ਕਰੋ।
ਸ਼ੈਂਪੂ ਨਾਲ ਦਾਗ ਨੂੰ ਕਿਵੇਂ ਸਾਫ ਕਰੀਏ :- ਕੱਪੜਿਆਂ ਤੋਂ ਲੈ ਕੇ ਸੋਫ਼ਿਆਂ ਤੱਕ ਕਿਸੇ ਨਾ ਕਿਸੇ ਚੀਜ਼ 'ਤੇ ਦਾਗ਼ ਲੱਗ ਜਾਂਦੇ ਹਨ। ਦਾਗ ਦੇ ਕਾਰਨ ਕੱਪੜੇ ਪਹਿਨਣ ਦਾ ਵੀ ਮਨ ਨਹੀਂ ਕਰਦਾ। ਕੱਪੜਿਆਂ 'ਤੇ ਹਲਦੀ ਤੋਂ ਲੈ ਕੇ ਤੇਲ ਤੱਕ ਦੇ ਦਾਗ-ਧੱਬਿਆਂ ਨੂੰ ਹਟਾਉਣ ਲਈ 1 ਚਮਚ ਬੇਕਿੰਗ ਸੋਡਾ ਨੂੰ ਸ਼ੈਂਪੂ ਅਤੇ ਥੋੜੇ ਜਿਹੇ ਪਾਣੀ ਦੇ ਨਾਲ ਮਿਲਾਓ। ਹੁਣ ਇਸ ਪੇਸਟ ਨੂੰ ਦਾਗ ਵਾਲੀ ਥਾਂ 'ਤੇ ਲਗਾਓ। ਪੁਰਾਣੇ ਬੁਰਸ਼ ਨਾਲ ਕੁਝ ਦੇਰ ਰਗੜੋ। ਅੰਤ ਵਿੱਚ ਕੱਪੜੇ ਨੂੰ ਸਾਫ਼ ਪਾਣੀ ਨਾਲ ਧੋਵੋ। ਤੁਸੀਂ ਦੇਖੋਗੇ ਕਿ ਸ਼ੈਂਪੂ ਦੀ ਵਰਤੋਂ ਨਾਲ ਦਾਗ ਹੱਟ ਗਿਆ ਹੈ।
ਸ਼ੈਂਪੂ ਨਾਲ ਨਹੁੰ ਕਿਵੇਂ ਸਾਫ਼ ਕਰਨਾ? :- ਸਾਡੇ ਹੱਥ ਅਤੇ ਨਹੁੰ ਆਸਾਨੀ ਨਾਲ ਗੰਦੇ ਹੋ ਜਾਂਦੇ ਹਨ। ਨਹੁੰਆਂ ਵਿੱਚ ਮੈਲ਼ ਗੰਦਗੀ ਜਮ੍ਹਾਂ ਹੋ ਜਾਂਦੀ ਹੈ। ਨਹੁੰਆਂ ਦੀ ਗੰਦਗੀ ਮੂੰਹ ਦੇ ਅੰਦਰ ਜਾ ਸਕਦੀ ਹੈ, ਜੋ ਤੁਹਾਨੂੰ ਬਿਮਾਰ ਕਰ ਸਕਦੀ ਹੈ। ਇਸ ਲਈ ਇਨ੍ਹਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। ਪਾਣੀ ਨੂੰ ਥੋੜਾ ਜਿਹਾ ਗਰਮ ਕਰੋ। ਹੁਣ ਇਸ 'ਚ ਸ਼ੈਂਪੂ ਮਿਲਾਓ ਅਤੇ ਨਹੁੰ ਸਾਫ਼ ਕਰੋ।
ਮੈਕਅੱਪ ਦਾ ਸਮਾਨ ਸਾਫ਼ ਕਰਨ ਚ ਮੱਦਦ :- ਮੈਕਅੱਪ ਦੀ ਵਰਤੋਂ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਮੈਕਅੱਪ ਬੁਰਸ਼ ਆਸਾਨੀ ਨਾਲ ਗੰਦੇ ਹੋ ਜਾਂਦੇ ਹਨ। ਅਜਿਹੇ 'ਚ ਜੇਕਰ ਇਨ੍ਹਾਂ ਨੂੰ ਸਾਫ ਨਾ ਕੀਤਾ ਜਾਵੇ ਤਾਂ ਇਨ੍ਹਾਂ 'ਚ ਮੌਜੂਦ ਬੈਕਟੀਰੀਆ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਮੈਕਅੱਪ ਬੁਰਸ਼ਾਂ ਨੂੰ ਸਾਫ਼ ਕਰਨ ਲਈ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। ਕੋਸੇ ਪਾਣੀ ਵਿਚ ਥੋੜ੍ਹਾ ਜਿਹਾ ਸ਼ੈਂਪੂ ਪਾਓ ਤੇ ਬੁਰਸ਼ ਨੂੰ ਕੁਝ ਦੇਰ ਲਈ ਭਿਓ ਦਿਓ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)