Social media effects: ਕੀ ਤੁਹਾਡੇ ਬੱਚੇ ਵੀ ਮੋਬਾਈਲ 'ਤੇ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਦੇਖਦੇ, ਹੋ ਜਾਓ ਸਾਵਧਾਨ, ਸੱਚ ਸੁਣ ਕੇ ਉੱਡ ਜਾਣਗੇ ਹੋਸ਼
Social media effects childrens brain: ਅੱਜਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੋਸ਼ਲ ਮੀਡੀਆ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਬੱਚਿਆਂ 'ਤੇ ਗਲਤ ਪ੍ਰਭਾਵ ਪਾ ਰਹੀ ਹੈ।
Social media effects childrens brain: ਅੱਜਕੱਲ੍ਹ ਲਗਪਗ ਹਰ ਵਿਅਕਤੀ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ। ਮੋਬਾਈਲ ਦੀ ਲਤ ਸਿਰਫ਼ ਵੱਡਿਆਂ ਵਿੱਚ ਹੀ ਨਹੀਂ ਸਗੋਂ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਕਾਫੀ ਹੱਦ ਤੱਕ ਮਾਪੇ ਜ਼ਿੰਮੇਵਾਰ ਹਨ। ਉਹ ਬੱਚੇ ਨੂੰ ਚੁੱਪ ਕਰਾਉਣ ਜਾਂ ਕਿਸੇ ਹੋਰ ਪਾਸੇ ਧਿਆਨ ਲਾਉਣ ਲਈ ਮੋਬਾਈਲ ਫੜਾ ਦਿੰਦੇ ਹਨ। ਇਸ ਦੇ ਨਾਲ ਹੀ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਪੜ੍ਹਾਈ ਲਈ ਵੀ ਮੋਬਾਈਲ ਦੀ ਲੋੜ ਹੁੰਦੀ ਹੈ ਪਰ ਪੜ੍ਹਾਈ ਤੋਂ ਇਲਾਵਾ ਉਹ ਇਸ 'ਤੇ ਸੋਸ਼ਲ ਮੀਡੀਆ ਚਲਾ ਕੇ ਵੀਡੀਓਜ਼ ਵੀ ਦੇਖਦੇ ਹਨ।
ਦੱਸ ਦੇਈਏ ਕਿ ਅੱਜਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੋਸ਼ਲ ਮੀਡੀਆ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਬੱਚਿਆਂ 'ਤੇ ਗਲਤ ਪ੍ਰਭਾਵ ਪਾ ਰਹੀ ਹੈ। ਅੱਜਕਲ ਬੱਚੇ Tiktok, Instagram, Facebook, YouTube ਤੇ Snap chat ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਹੁਤ ਐਕਟਿਵ ਹਨ ਪਰ ਇਹ ਆਦਤ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਚੰਗੀ ਨਹੀਂ।
ਮਾਨਸਿਕ ਵਿਕਾਸ 'ਤੇ ਪ੍ਰਭਾਵ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਬੱਚਿਆਂ ਤੇ ਕਿਸ਼ੋਰਾਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੋਸ਼ਲ ਮੀਡੀਆ ਦੇ ਬੱਚਿਆਂ ਤੇ ਕਿਸ਼ੋਰਾਂ ਦੇ ਦਿਮਾਗ 'ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਵੀ ਕਈ ਅਧਿਐਨ ਕੀਤੇ ਗਏ ਹਨ, ਜਿਸ ਵਿੱਚ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: Iron Kadai: ਕਿਤੇ ਤੁਸੀਂ ਵੀ ਤਾਂ ਲੋਹੇ ਦੀ ਕੜਾਹੀ 'ਚ ਨਹੀਂ ਬਣਾਉਂਦੇ ਇਹ 4 ਚੀਜ਼ਾਂ, ਹੋ ਜਾਓ ਸਾਵਧਾਨ...ਨਹੀਂ ਤਾਂ ਪਛਤਾਉਣਾ ਪਏਗਾ
ਇਹ ਸਮੱਸਿਆਵਾਂ ਹੋ ਸਕਦੀਆਂ
ਮਨੋਵਿਗਿਆਨੀ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਤਾਜ਼ਾ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਨੇ ਬੱਚਿਆਂ ਵਿੱਚ ਤਣਾਅ ਦੀ ਸਮੱਸਿਆ ਨੂੰ ਵਧਾ ਦਿੱਤਾ ਹੈ। ਮੋਬਾਈਲ ਤੇ ਸੋਸ਼ਲ ਮੀਡੀਆ ਦੀ ਲਤ ਨੇ ਬੱਚਿਆਂ ਵਿੱਚ ਚਿੰਤਾ ਤੇ ਖਾਣ ਪੀਣ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਮੋਬਾਈਲ 'ਤੇ ਜ਼ਿਆਦਾ ਤੇ ਬੇਲੋੜਾ ਸਮਾਂ ਬਿਤਾਉਣ ਵਾਲੇ ਬੱਚਿਆਂ ਲਈ ਇਹ ਖਤਰਨਾਕ ਸਾਬਤ ਹੋ ਰਿਹਾ ਹੈ।
ਬ੍ਰੇਨ ਮੈਪਿੰਗ 'ਚ ਹੈਰਾਨ ਕਰਨ ਵਾਲੀ ਗੱਲ ਆਈ ਸਾਹਮਣੇ
ਹਾਲ ਹੀ ਵਿੱਚ ਹੋਏ ਇੱਕ ਅਧਿਐਨ ਅਨੁਸਾਰ ਬੱਚਿਆਂ ਦੀ ਬ੍ਰੇਨ ਮੈਪਿੰਗ ਵਿੱਚ ਪਾਇਆ ਗਿਆ ਕਿ ਇਹ ਬੱਚਿਆਂ ਦੇ ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੀ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਨਿਊਰੋਸਾਇੰਟਿਸਟਾਂ ਨੇ ਇਸ ਦਾ ਅਧਿਐਨ ਕੀਤਾ ਤੇ ਦੱਸਿਆ ਕਿ ਜੋ ਬੱਚੇ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰਦੇ ਹਨ, ਉਨ੍ਹਾਂ ਦੇ ਦਿਮਾਗ ਦਾ ਆਕਾਰ ਛੋਟਾ ਹੁੰਦਾ ਹੈ।
ਇਸ ਅਧਿਐਨ 'ਚ ਉੱਤਰੀ ਕੈਰੋਲੀਨਾ ਦੇ ਕੁਝ ਸਕੂਲਾਂ ਦੇ 170 ਵਿਦਿਆਰਥੀਆਂ ਦਾ ਲਗਾਤਾਰ ਤਿੰਨ ਸਾਲਾਂ ਤੱਕ ਡਾਟਾ ਲਿਆ ਗਿਆ। ਇਨ੍ਹਾਂ ਬੱਚਿਆਂ ਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਸਨੈਪਚੈਟ ਵਰਗੇ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਦਿਨ ਵਿੱਚ ਘੱਟੋ-ਘੱਟ ਇਕ ਵਾਰ ਤੇ 20 ਤੋਂ ਵੱਧ ਵਾਰ ਵਰਤਣ ਦੇ ਆਧਾਰ 'ਤੇ ਵੰਡਿਆ ਗਿਆ ਸੀ।
ਅਧਿਐਨ 'ਚ ਇਹ ਖੁਲਾਸੇ ਹੋਏ
ਇਸ ਦੌਰਾਨ ਇਨ੍ਹਾਂ ਬੱਚਿਆਂ ਦੀ ਬ੍ਰੇਨ ਮੈਪਿੰਗ ਕੀਤੀ ਗਈ। ਇਸ 'ਚ ਉਨ੍ਹਾਂ ਦੇ ਦਿਮਾਗ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਬਦਲਾਅ ਦੇਖਣ ਨੂੰ ਮਿਲੇ। ਅਧਿਐਨ 'ਚ ਇਹ ਗੱਲ ਸਾਹਮਣੇ ਆਈ ਕਿ ਸੋਸ਼ਲ ਮੀਡੀਆ ਆਪਣੇ ਪਲੇਟਫਾਰਮ 'ਤੇ ਲਾਈਕਸ, ਟਿੱਪਣੀਆਂ, ਸੂਚਨਾਵਾਂ ਤੇ ਸੰਦੇਸ਼ਾਂ ਦੀ ਜਾਂਚ ਕਰਦੇ ਰਹਿਣ ਦੀ ਇੱਛਾ ਵੀ ਪੈਦਾ ਕਰਦਾ ਹੈ। ਇਸ ਕਾਰਨ 12 ਤੋਂ 15 ਸਾਲ ਦੇ ਨੌਜਵਾਨਾਂ ਦਾ ਦਿਮਾਗ਼ ਚੰਗੀ ਤਰ੍ਹਾਂ ਵਿਕਸਤ ਨਹੀਂ ਹੁੰਦਾ।
ਇਹ ਵੀ ਪੜ੍ਹੋ: Walnut and Honey Benefits: ਸ਼ਹਿਦ ਨਾਲ ਅਖਰੋਟ ਖਾ ਕੇ ਵੇਖੋ ਕਮਾਲ, ਦੋਵੇਂ ਇਕੱਠੇ ਖਾਣ ਨਾਲ 5 ਜ਼ਬਰਦਸਤ ਫਾਇਦੇ