Fashion Tips: ਕੀ ਤੁਹਾਡੀ ਜੀਂਸ ਵੀ ਹੋ ਗਈ ਪੁਰਾਣੀ? ਤਾਂ ਇਸ ਤਰੀਕੇ ਨਾਲ ਕਰੋ ਬਿਲਕੁਲ ਨਵੀਂ, ਜਾਣੋ
Fashion tips: ਕਈ ਵਾਰ ਲੋਕ ਘਰ ਵਿੱਚ ਪਈ ਪੁਰਾਣੀ ਜੀਂਸ ਨੂੰ ਸੁੱਟ ਦਿੰਦੇ ਹਨ ਜਾਂ ਕਿਸੇ ਨੂੰ ਦੇ ਦਿੰਦੇ ਹਨ। ਪਰ ਹੁਣ ਤੁਹਾਨੂੰ ਅਜਿਹਾ ਨਹੀਂ ਕਰਨਾ ਪਵੇਗਾ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੁਰਾਣੀ ਜੀਂਸ ਦੀ ਕਿਵੇਂ ਮੁੜ ਵਰਤੋਂ ਕਰ ਸਕਦੇ ਹੋ।
Fashion tips: ਘਰ ਵਿੱਚ ਰੱਖੀ ਚੀਜ਼ ਦੀ ਅਸੀਂ ਕਿਤੇ ਨਾ ਕਿਤੇ ਵਰਤੋਂ ਕਰ ਲੈਂਦੇ ਹਾਂ, ਭਾਵੇਂ ਉਹ ਜਿੰਨੀ ਮਰਜ਼ੀ ਪੁਰਾਣੀ ਹੋਵੇ, ਅਸੀਂ ਉਸ ਨੂੰ ਨਵਾਂ ਵਰਗਾ ਕਰ ਹੀ ਲੈਂਦੇ ਹਨ। ਇਸ ਦੇ ਨਾਲ ਹੀ ਅਸੀਂ ਜਿਹੜੇ ਕੱਪੜੇ ਪਾਉਂਦੇ ਹਾਂ, ਇੱਕ ਸਮਾਂ ਪਾ ਕੇ ਉਹ ਪੁਰਾਣੇ ਹੋ ਜਾਂਦੇ ਹਨ ਜਾ ਉਨ੍ਹਾਂ ਦੇ ਰੰਗ ਉੱਡ ਜਾਂਦੇ ਹਨ।
ਖਾਸ ਕਰਕੇ ਜੀਂਸ ਬਹੁਤ ਛੇਤੀ ਪੁਰਾਣੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਸ ਦਾ ਰੰਗ ਉੱਡ ਜਾਂਦਾ ਹੈ, ਫਿਰ ਅਸੀਂ ਉਸ ਨੂੰ ਸੁੱਟ ਦਿੰਦੇ ਹਾਂ ਜਾਂ ਕਿਸੇ ਹੋਰ ਨੂੰ ਦੇ ਦਿੰਦੇ ਹਾਂ। ਪਰ ਕੀ ਤੁਹਾਨੂੰ ਪਤਾ ਹੈ ਪੁਰਾਣੀ ਜੀਂਸ ਨੂੰ ਬਿਲਕੁਲ ਨਵਾਂ ਕੀਤਾ ਜਾ ਸਕਦਾ ਹੈ। ਜੇਕਰ ਨਹੀਂ ਪਤਾ ਤਾਂ ਫਿਰ ਪੜ੍ਹ ਲਓ ਆਹ ਪੂਰਾ ਆਰਟਿਕਲ ਅਤੇ ਜਾਣ ਲਓ ਤਰੀਕਾ।
ਪੁਰਾਣੀ ਜੀਂਸ ਨੂੰ ਨਵਾਂ ਕਰਨ ਲਈ ਪਹਿਲਾਂ ਤੁਹਾਨੂੰ ਜੀਂਸ ਦੇ ਰੰਗ ‘ਤੇ ਧਿਆਨ ਦੇਣਾ ਹੋਵੇਗਾ, ਜੇਕਰ ਤੁਸੀਂ ਡਾਰਕ ਬਲੈਕ ਜੀਂਸ ਦਾ ਰੰਗ ਨਵਾਂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਭਾਂਡੇ ਵਿੱਚ ਗਰਮ ਪਾਣੀ ਪਾ ਦਿਓ ਅਤੇ ਇਸ ਤੋਂ ਬਾਅਦ ਇਸ ਵਿੱਚ ਡਾਈ ਕਲਰ ਅਤੇ ਅੱਧਾ ਚਮਚ ਨਮਕ ਮਿਲਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਓ।
ਇਹ ਵੀ ਪੜ੍ਹੋ: Cold Water in Matka: ਭੁੱਲ ਜਾਓਗੇ ਫਰਿੱਜ! ਕੋਰੇ ਘੜੇ 'ਚ ਇੰਝ ਰਹੇਗਾ ਪੂਰਾ ਦਿਨ ਪਾਣੀ ਠੰਢਾ
ਫਿਰ ਪੁਰਾਣੀ ਜੀਂਸ ਨੂੰ ਇਸ ਘੋਲ ਵਿੱਚ ਚੰਗੀ ਤਰ੍ਹਾਂ ਡਬੋ ਕੇ ਰੱਖ ਦਿਓ ਤਾਂ ਕਿ ਉਸ ਨੂੰ ਚੰਗੀ ਤਰ੍ਹਾਂ ਰੰਗ ਲੱਗ ਜਾਵੇ। ਤੁਸੀਂ ਇਸ ਘੋਲ ਦੇ ਅੰਦਰ ਜੀਂਸ ਨੂੰ ਘੱਟ ਤੋਂ ਘੱਟ ਅੱਧੇ ਘੰਟੇ ਲਈ ਰੱਖ ਦਿਓ। ਇਸ ਦੇ ਨਾਲ ਹੀ ਇੱਕ ਹੋਰ ਗੱਲ ਦਾ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਜੀਂਸ ਨੂੰ ਸੁਕਾਉਣਾ ਹੈ ਤਾਂ ਧੁੱਪ ਵਿੱਚ ਨਹੀਂ ਸੁਕਾਉਣਾ ਹੈ, ਉਸ ਨੂੰ ਛਾਂ ਵਿੱਚ ਸੁਕਾਓ। ਜੀਂਸ ਨੂੰ ਰੰਗ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ।
ਪੈਸਿਆਂ ਦੀ ਹੋਵੇਗੀ ਬਚਤ
ਇਸ ਤਰੀਕੇ ਨਾਲ ਤੁਸੀਂ ਆਪਣੀ ਪੁਰਾਣੀ ਜੀਂਸ ਦੀ ਮੁੜ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਡੇ ਪੈਸੇ ਦੀ ਬਚਤ ਹੋਵੇਗੀ। ਅਜਿਹਾ ਕਰਕੇ ਤੁਸੀਂ ਨਵੀਂ ਜੀਂਸ ਲਿਆਉਣ ਦੇ ਬਦਲੇ ਇਨ੍ਹਾਂ ਪੈਸਿਆਂ ਵਿੱਚ ਹੋਰ ਕੱਪੜੇ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ: ਮਰਦਾਂ ਤੇ ਔਰਤਾਂ ਦੀ ਸ਼ਰਟ 'ਚ ਵੱਖ-ਵੱਖ ਪਾਸੇ ਕਿਉਂ ਹੁੰਦੇ ਹਨ ਬਟਨ, ਘੱਟ ਲੋਕ ਜਾਣਦੇ ਹਨ ਇਹ ਵਜ੍ਹਾ, ਜਾਣ ਕੇ ਹੋਵੇਗੀ ਹੈਰਾਨੀ