Makeup Tips: ਮੇਕਅਪ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਤੁਸੀਂ ਲੱਗੋਗੇ ਖੂਬਸੂਰਤ
ਡ੍ਰਾਈ ਸਕਿਨ ਲਈ ਮੇਕਅੁਪ: ਜੋ ਸਕਿਨ ਗਰਮੀਆਂ 'ਚ ਵੀ ਰੁੱਖੀ ਰਹਿੰਦੀ ਹੈ ਅਜਿਹੀ ਸਕਿਨ ਦਾ ਸਰਦੀਆਂ 'ਚ ਵੀ ਰੁੱਖੀ ਰਹਿਣਾ ਸੁਭਾਵਿਕ ਹੈ। ਬਿਹਤਰ ਹੋਵੇਗਾ ਮੇਕਅਪ ਕਰਨ ਤੋਂ ਪਹਿਲਾਂ ਕੋਲਡ ਕਰੀਮ ਜ਼ਰੂਰ ਲਾਓ।
Basic Makeup Tips: ਮੇਕਅਪ ਕਰਦੇ ਸਮੇਂ ਜੇਕਰ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਮੇਕਅਪ ਤੁਹਾਡੀ ਲੁਕ ਨੂੰ ਖਰਾਬ ਵੀ ਕਰ ਸਕਦਾ ਹੈ। ਉੱਥੇ ਹੀ ਇਸ ਤੋਂ ਇਲਾਵਾ ਤੁਹਾਡਾ ਚਿਹਰਾ ਡਲ ਵੀ ਨਜ਼ਰ ਆ ਸਕਦਾ ਹੈ। ਅਜਿਹੇ 'ਚ ਮੇਕਅਪ ਕਰਨ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਕਿਨ ਬਾਰੇ ਜਾਣ ਲਓ। ਕਿਉਂਕਿ ਆਇਲੀ, ਡ੍ਰਾਈ ਜਾਂ ਨੌਰਮਵ ਸਕਿਨ ਤਿੰਨ ਤਰ੍ਹਾਂ ਦੀ ਸਕਿਨ ਨੂੰ ਮੇਕਅਪ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਅਜਿਹੇ 'ਚ ਅਸੀਂ ਤਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜੋ ਮੇਕਅਪ ਕਰਨ 'ਚ ਤੁਹਾਡੀ ਮਦਦ ਕਰ ਸਕਦੇ ਹਨ।
ਡ੍ਰਾਈ ਸਕਿਨ ਲਈ ਮੇਕਅੁਪ: ਜੋ ਸਕਿਨ ਗਰਮੀਆਂ 'ਚ ਵੀ ਰੁੱਖੀ ਰਹਿੰਦੀ ਹੈ ਅਜਿਹੀ ਸਕਿਨ ਦਾ ਸਰਦੀਆਂ 'ਚ ਵੀ ਰੁੱਖੀ ਰਹਿਣਾ ਸੁਭਾਵਿਕ ਹੈ। ਬਿਹਤਰ ਹੋਵੇਗਾ ਮੇਕਅਪ ਕਰਨ ਤੋਂ ਪਹਿਲਾਂ ਕੋਲਡ ਕਰੀਮ ਜ਼ਰੂਰ ਲਾਓ। ਇਸ ਤੋਂ ਬਾਅਦ ਆਪਣੀ ਸਕਿਨ ਨਾਲ ਮਿਲਦਾ ਜੁਲਦਾ ਫਾਊਂਡੇਸ਼ਨ ਲਾਓ। ਇਸ ਤੋਂ ਬਾਅਦ ਇਸ ਨੂੰ ਸੈੱਟ ਕਰਨ ਲਈ ਪਾਊਡਰ ਲਾਉਣਾ ਵੀ ਬਹੁਤ ਜ਼ਰੂਰੀ ਹੈ। ਹੁਣ ਗੱਲਾਂ 'ਤੇ ਪਿੰਕ ਬਲਸ਼ਰ ਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਨਾਲ ਬ੍ਰਸ਼ ਦੀ ਥਾਂ ਸਪੰਜ ਦਾ ਇਸਤੇਮਾਲ ਕਰੋ। ਇਸ ਤੋਂ ਬਾਅਦ ਅੱਖਾਂ 'ਤੇ ਹਲਕਾ ਕ੍ਰੀਮੀ ਆਈਸ਼ੈਡੋ ਲਾਓ ਤੇ ਵਿਟਾਮਿਨ-ਈ ਲਿੁਪਸਟਿਕ ਲਾਓ।
ਆਇਲੀ (Oily Skin) ਸਕਿਨ ਲਈ ਮੇਕਅਪ: ਸਰਦੀਆਂ ਦੇ ਮੌਸਮ 'ਚ ਆਇਲੀ ਸਕਿਨ ਵਰਦਾਨ ਹੁੰਦੀ ਹੈ। ਕਿਉਂਕਿ ਇਸ ਮੌਸਮ 'ਚ ਉਨ੍ਹਾਂ ਲੋਕਾਂ ਦੀ ਸਕਿਨ ਹਮੇਸ਼ਾਂ ਗਲੋਅ ਕਰਦੀ ਹੈ। ਅਜਿਹੀ ਸਕਿਨ ਫਲਾਲੈਸ ਲੁਕ ਦੇਣ ਲਈ ਚਿਹਰੇ 'ਤੇ ਬੀ-ਬੀ ਕਰੀਮ ਲਾਓ। ਇਸ ਦੇ ਬਾਅਦ ਫਾਊਂਡੇਸ਼ਨ ਲਾਓ। ਇਸ ਮੌਸਮ 'ਚ ਮੈਟ ਲਿਪਸਟਿਕ ਤੋਂ ਬਚੋ।
ਨੌਰਮਲ ਸਕਿਨ ਲਈ ਮੇਕਅਪ: ਨੌਰਮਲ ਸਕਿਨ ਦੇ ਲੋਕਾਂ 'ਚ ਸਰਦੀਆਂ 'ਚ ਹਲਕੀ ਖੁਸ਼ਕੀ ਨਜ਼ਰ ਆਉਣ ਲੱਗਦੀ ਹੈ। ਇਸ ਲਈ ਤਹਾਨੂੰ ਆਪਣੇ ਚਿਹਰੇ ਨੂੰ ਮੌਇਸਚੁਰਾਇਜ਼ ਕਰਨਾ ਪਵੇਗਾ। ਉਸ ਤੋਂ ਬਾਅਦ ਹੀ ਤੁਸੀਂ ਮੇਕਅਪ ਇਸਤੇਮਾਲ ਕਰੋ। ਇਸ ਤੋਂ ਬਾਅਦ ਫਾਊਂਡੇਸ਼ਨ ਲਾਓ ਤੇ ਆਪਣੀਆਂ ਗੱਲਾਂ 'ਤੇ ਕ੍ਰੀਮੀ ਬਲੱਸ਼ ਕਰੋ। ਅਜਿਹਾ ਕਰਨ ਨਾਲ ਚਿਹਰੇ 'ਤੇ ਨਿਖਾਰ ਆਵੇਗਾ। ਇਸ ਤੋਂ ਬਾਅਦ ਲਾਈਟ ਕਲਰ ਦੀ ਕਰੀਮੀ ਲਿਪਸਟਿਕ ਲਾਓ।
Disclaimer: ਇਸ ਆਰਟੀਕਲ 'ਚ ਦੱਸੀ ਵਿਧੀ, ਤਰੀਕਿਆਂ ਤੇ ਦਾਅਵਿਆਂ ਦੀ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਅ ਦੇ ਰੂਪ 'ਚ ਲਓ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ਦਵਾਈ/ਡਾਈਟ 'ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ।