ਪੜਚੋਲ ਕਰੋ

Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ 

Milk Storage Tips :  ਗਰਮੀਆਂ ਦੇ ਮੌਸਮ ਵਿੱਚ ਦੁੱਧ ਨੂੰ ਤਾਜ਼ਾ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਤਾਪਮਾਨ ਵੱਧਣ ਨਾਲ ਦੁੱਧ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਕਈ ਵਾਰ ਫਰਿੱਜ ਵਿੱਚ ਰੱਖਣ ਦੇ ਬਾਵਜੂਦ ਵੀ ਖੱਟਾ ਹੋ ਜਾਂਦਾ ਹੈ।

Milk Storage Tips :  ਗਰਮੀਆਂ ਦੇ ਮੌਸਮ ਵਿੱਚ ਦੁੱਧ ਨੂੰ ਤਾਜ਼ਾ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਤਾਪਮਾਨ ਵੱਧਣ ਨਾਲ ਦੁੱਧ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਕਈ ਵਾਰ ਫਰਿੱਜ ਵਿੱਚ ਰੱਖਣ ਦੇ ਬਾਵਜੂਦ ਵੀ ਖੱਟਾ ਹੋ ਜਾਂਦਾ ਹੈ। ਅਜਿਹੇ ਵਿੱਚ ਨਾ ਸਿਰਫ਼ ਖਾਣ-ਪੀਣ ਦਾ ਨੁਕਸਾਨ ਹੁੰਦਾ ਹੈ, ਸਗੋਂ ਪੈਸਿਆਂ ਦੀ ਵੀ ਬਰਬਾਦੀ ਹੁੰਦੀ ਹੈ। ਜੇ ਤੁਹਾਡੇ ਘਰ ਵਿੱਚ ਵੀ ਦੁੱਧ ਵਾਰ-ਵਾਰ ਫਟ ਜਾਂਦਾ ਹੈ, ਤਾਂ ਕੁਝ ਆਸਾਨ ਆਦਤਾਂ ਅਪਣਾ ਕੇ ਉਸ ਦੀ ਸ਼ੈਲਫ ਲਾਈਫ ਵਧਾਈ ਜਾ ਸਕਦੀ ਹੈ।

ਦੁੱਧ ਖਰੀਦਦੇ ਸਮੇਂ ਇਸ ਗੱਲ ਦਾ ਰੱਖੋ ਧਿਆਨ

ਜਦੋਂ ਵੀ ਬਾਜ਼ਾਰ ਜਾਓ, ਕੋਸ਼ਿਸ਼ ਕਰੋ ਕਿ ਦੁੱਧ ਸਭ ਤੋਂ ਆਖ਼ਿਰ ਵਿੱਚ ਖਰੀਦੋ। ਇਸ ਤਰ੍ਹਾਂ ਦੁੱਧ ਘੱਟ ਸਮੇਂ ਲਈ ਗਰਮ ਮਾਹੌਲ ਵਿੱਚ ਰਹੇਗਾ ਅਤੇ ਉਸ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਘੱਟ ਹੋਵੇਗੀ। ਮਾਹਿਰਾਂ ਦੇ ਅਨੁਸਾਰ ਦੁੱਧ ਜਿੰਨਾ ਵੱਧ ਸਮਾਂ ਫਰਿੱਜ ਤੋਂ ਬਾਹਰ ਰਹਿੰਦਾ ਹੈ, ਉਸ ਵਿੱਚ ਬੈਕਟੀਰੀਆ ਵਧਣ ਦਾ ਖ਼ਤਰਾ ਉੱਨਾ ਹੀ ਵੱਧ ਜਾਂਦਾ ਹੈ। ਇਸ ਲਈ ਦੁੱਧ ਖਰੀਦਣ ਤੋਂ ਬਾਅਦ ਸਿੱਧਾ ਘਰ ਜਾਓ ਅਤੇ ਉਸ ਨੂੰ ਤੁਰੰਤ ਫਰਿੱਜ ਵਿੱਚ ਰੱਖ ਦਿਓ।

ਘਰ ਲਿਆਉਣ ਤੋਂ ਬਾਅਦ ਦੁੱਧ ਨੂੰ ਉਬਾਲ ਲਓ

ਜੇ ਬਾਹਰ ਦਾ ਤਾਪਮਾਨ ਬਹੁਤ ਜ਼ਿਆਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਦੁੱਧ ਜਲਦੀ ਖਰਾਬ ਹੋ ਸਕਦਾ ਹੈ ਤਾਂ ਘਰ ਪਹੁੰਚਦੇ ਹੀ ਉਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਉਬਾਲ ਲਓ। ਉਬਾਲਣ ਨਾਲ ਦੁੱਧ ਵਿੱਚ ਮੌਜੂਦ ਕਈ ਕਿਸਮ ਦੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ, ਜੋ ਉਸ ਨੂੰ ਖੱਟਾ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਦੁੱਧ ਠੰਢਾ ਹੋਣ ਤੋਂ ਬਾਅਦ ਹੀ ਉਸ ਨੂੰ ਫਰਿੱਜ ਵਿੱਚ ਸਟੋਰ ਕਰੋ।

ਫਰਿੱਜ ਵਿੱਚ ਸਹੀ ਜਗ੍ਹਾ 'ਤੇ ਰੱਖੋ

ਕਈ ਲੋਕ ਦੁੱਧ ਨੂੰ ਫਰਿੱਜ ਦੇ ਦਰਵਾਜ਼ੇ ਵਿੱਚ ਰੱਖ ਦਿੰਦੇ ਹਨ, ਪਰ ਇਹ ਸਭ ਤੋਂ ਵੱਡੀਆਂ ਗਲਤੀਆਂ ਵਿੱਚੋਂ ਇੱਕ ਹੈ। ਦਰਵਾਜ਼ਾ ਵਾਰ-ਵਾਰ ਖੁੱਲ੍ਹਣ ਅਤੇ ਬੰਦ ਹੋਣ ਕਾਰਨ ਉੱਥੇ ਦਾ ਤਾਪਮਾਨ ਬਦਲਦਾ ਰਹਿੰਦਾ ਹੈ, ਜਿਸ ਨਾਲ ਦੁੱਧ ਜਲਦੀ ਖਰਾਬ ਹੋ ਸਕਦਾ ਹੈ। ਦੁੱਧ ਨੂੰ ਹਮੇਸ਼ਾ ਫਰਿੱਜ ਦੇ ਅੰਦਰਲੇ ਹਿੱਸੇ ਵਿੱਚ ਖ਼ਾਸ ਕਰਕੇ ਮਿਡਲ ਜਾਂ ਹੇਠਲੀ ਸ਼ੈਲਫ਼ 'ਤੇ ਰੱਖੋ। ਜੇ ਤੁਹਾਡੇ ਫਰਿੱਜ ਵਿੱਚ ਚਿਲਰ ਟ੍ਰੇ ਹੈ, ਤਾਂ ਉੱਥੇ ਸਟੋਰ ਕਰਨਾ ਹੋਰ ਵੀ ਵਧੀਆ ਰਹੇਗਾ। ਨਾਲ ਹੀ ਦੁੱਧ ਦੇ ਬਰਤਨ ਨੂੰ ਚੰਗੀ ਤਰ੍ਹਾਂ ਬੰਦ ਰੱਖੋ।

ਵਰਤੋਂ ਤੋਂ ਬਾਅਦ ਤੁਰੰਤ ਫਰਿੱਜ ਵਿੱਚ ਰੱਖੋ

ਦੁੱਧ ਕੱਢ ਕੇ ਲੰਬੇ ਸਮੇਂ ਤੱਕ ਬਾਹਰ ਛੱਡ ਦੇਣਾ ਵੀ ਉਸ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਚਾਹ, ਕੌਫ਼ੀ ਜਾਂ ਕਿਸੇ ਹੋਰ ਕੰਮ ਲਈ ਦੁੱਧ ਕੱਢਣ ਤੋਂ ਬਾਅਦ ਬਚਿਆ ਹੋਇਆ ਦੁੱਧ ਤੁਰੰਤ ਫਰਿੱਜ ਵਿੱਚ ਵਾਪਸ ਰੱਖ ਦਿਓ। ਕਮਰੇ ਦੇ ਤਾਪਮਾਨ 'ਤੇ ਜ਼ਿਆਦਾ ਦੇਰ ਰੱਖਣ ਨਾਲ ਉਸ ਵਿੱਚ ਬੈਕਟੀਰੀਆ ਤੇਜ਼ੀ ਨਾਲ ਵਧ ਸਕਦੇ ਹਨ।

ਜ਼ਿਆਦਾ ਦੁੱਧ ਹੋਵੇ ਤਾਂ ਫ੍ਰੀਜ਼ਰ ਵਿੱਚ ਰੱਖੋ

ਜੇ ਤੁਸੀਂ ਲੋੜ ਤੋਂ ਵੱਧ ਦੁੱਧ ਖਰੀਦ ਲਿਆ ਹੈ ਅਤੇ ਕੁਝ ਦਿਨਾਂ ਤੱਕ ਉਸ ਦੀ ਵਰਤੋਂ ਨਹੀਂ ਹੋਣੀ ਤਾਂ ਉਸ ਨੂੰ ਫ੍ਰੀਜ਼ਰ ਵਿੱਚ ਰੱਖਿਆ ਜਾ ਸਕਦਾ ਹੈ। ਡੇਅਰੀ ਮਾਹਿਰਾਂ ਮੁਤਾਬਕ ਦੁੱਧ ਨੂੰ ਫ੍ਰੀਜ਼ਰ ਵਿੱਚ ਕਈ ਹਫ਼ਤਿਆਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਹਾਲਾਂਕਿ ਫ੍ਰੀਜ਼ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਦੁੱਧ ਦੀ ਪੈਕਿੰਗ ਸੀਲਬੰਦ ਹੋਵੇ ਅਤੇ ਉਸ ਦੀ ਮਿਆਦ (Expiry Date) ਖ਼ਤਮ ਨਾ ਹੋਈ ਹੋਵੇ।

Advertisement

ਟਾਪ ਹੈਡਲਾਈਨ

ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Advertisement

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget