(Source: ECI/ABP News)
Promise Day 2024: ਪ੍ਰੋਮਿਸ ਡੇਅ ਅੱਜ, ਜਾਣੋ ਕਿਉਂ ਮਨਾਇਆ ਜਾਂਦੈ ਇਹ ਦਿਨ?
Valentine's Week: ਅੱਜ ਵੈਲੇਨਟਾਈਨ ਵੀਕ ਦੇ ਪੰਜਵੇਂ ਦਿਨ ਜਿਸ ਨੂੰ ਪ੍ਰੋਮਿਸ ਡੇਅ ਵਜੋਂ ਜਾਣਿਆ ਜਾਂਦਾ ਹੈ, ਉਸ ਨੂੰ ਮਨਾਇਆ ਜਾ ਰਿਹਾ ਹੈ। ਵੈਲੇਨਟਾਈਨ ਵੀਕ ਜੋੜਿਆਂ ਲਈ ਬਹੁਤ ਖਾਸ ਹੁੰਦਾ ਹੈ।
![Promise Day 2024: ਪ੍ਰੋਮਿਸ ਡੇਅ ਅੱਜ, ਜਾਣੋ ਕਿਉਂ ਮਨਾਇਆ ਜਾਂਦੈ ਇਹ ਦਿਨ? Promise Day 2024: Promise Day today, know why this day is celebrated? Promise Day 2024: ਪ੍ਰੋਮਿਸ ਡੇਅ ਅੱਜ, ਜਾਣੋ ਕਿਉਂ ਮਨਾਇਆ ਜਾਂਦੈ ਇਹ ਦਿਨ?](https://feeds.abplive.com/onecms/images/uploaded-images/2024/02/11/00a33804a5dacac4b67ad298b3a055d11707609848858700_original.jpg?impolicy=abp_cdn&imwidth=1200&height=675)
Promise Day 2024: ਇੱਕ-ਇੱਕ ਦਿਨ ਕਰਕੇ ਹਰ ਦਿਨ ਵੈਲੇਨਟਾਈਨ ਦੇ ਨੇੜੇ ਪਹੁੰਚ ਰਿਹਾ ਹੈ। ਜਿਵੇਂ ਸਭ ਜਾਣਦੇ ਹੀ ਨੇ ਕਿ ਵੈਲੇਨਟਾਈਨ ਡੇਅ ਤੋਂ ਪਹਿਲਾਂ ਵੈਲੇਨਟਾਈਨ ਵੀਕ (Valentine's Week) ਸੈਲੀਬ੍ਰੇਟ ਕੀਤਾ ਜਾਂਦਾ ਹੈ। ਅੱਜ ਵੈਲੇਨਟਾਈਨ ਵੀਕ ਦੇ ਪੰਜਵੇਂ ਦਿਨ ਜਿਸ ਨੂੰ ਪ੍ਰੋਮਿਸ ਡੇਅ ਵਜੋਂ ਜਾਣਿਆ ਜਾਂਦਾ ਹੈ, ਉਸ ਨੂੰ ਮਨਾਇਆ ਜਾ ਰਿਹਾ ਹੈ। ਵੈਲੇਨਟਾਈਨ ਵੀਕ ਜੋੜਿਆਂ ਲਈ ਬਹੁਤ ਖਾਸ ਹੁੰਦਾ ਹੈ। ਜੋੜੇ ਇੱਕ-ਦੂਜੇ ਨੂੰ ਤੋਹਫ਼ੇ ਦੇ ਕੇ ਜਾਂ ਇੱਕ-ਦੂਜੇ ਲਈ ਕੁਝ ਖਾਸ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਇਸ ਦੇ ਨਾਲ ਹੀ ਕੁੱਝ ਵਾਅਦੇ ਵੀ ਕੀਤੇ ਜਾਂਦੇ ਹਨ। ਆਓ ਜਾਣਦੇ ਹਾਂ ਕਿ ਪ੍ਰੋਮਿਸ ਡੇਅ ਕਿਉਂ ਮਨਾਇਆ ਜਾਂਦਾ ਹੈ?
ਪ੍ਰੋਮਿਸ ਡੇਅ ਕਦੋਂ ਹੁੰਦਾ ਹੈ
ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ। ਹਰ ਦਿਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਪ੍ਰੋਮਿਸ ਡੇਅ ਦੀ ਗੱਲ ਕਰੀਏ ਤਾਂ ਵੈਲੇਨਟਾਈਨ ਵੀਕ ਦੇ ਪੰਜਵੇਂ ਦਿਨ ਪ੍ਰੋਮਿਸ ਡੇਅ ਹੁੰਦਾ ਹੈ।
ਪ੍ਰੋਮਿਸ ਡੇਅ ਦਾ ਇਤਿਹਾਸ
ਪ੍ਰੋਮਿਸ ਡੇਅ 11 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ ਦੂਜੇ ਨਾਲ ਕੋਈ ਨਾ ਕੋਈ ਖਾਸ ਵਾਅਦਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਵਾਅਦਾ ਕਰਨ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੋੜੇ ਇਸ ਦਿਨ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਮਨਾਉਂਦੇ ਹਨ। ਇਸ ਦਿਨ ਜੋੜੇ ਆਪਣੇ ਰਿਸ਼ਤਿਆਂ ਨੂੰ ਲੈ ਕੇ ਕਈ ਗੱਲਾਂ ਦੇ ਵਾਅਦੇ ਕਰਦੇ ਹਨ। ਹਰ ਵਾਅਦਾ ਇਹ ਦੱਸਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੂਜੇ ਮਹੱਤਵਪੂਰਨ ਵਿਅਕਤੀ ਦਾ ਕਿੰਨਾ ਧਿਆਨ ਰੱਖਦੇ ਹੋ ਅਤੇ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ।
ਪ੍ਰੋਮਿਸ ਡੇਅ ਕਿਉਂ ਮਨਾਉਂਦੇ
ਵਾਅਦੇ ਦੀ ਬਹੁਤ ਮਹੱਤਤਾ ਹੈ। ਵਾਅਦੇ ਕਰਨ ਨਾਲ ਵੀ ਭਰੋਸਾ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਕਦੇ ਵੀ ਕਿਸੇ ਦਾ ਵਾਅਦਾ ਨਹੀਂ ਤੋੜਨਾ ਚਾਹੀਦਾ। 11 ਫਰਵਰੀ ਨੂੰ ਮਨਾਇਆ ਜਾਣ ਵਾਲਾ ਵਾਅਦਾ ਦਿਵਸ ਜੋੜਿਆਂ ਲਈ ਇਹ ਦਿਖਾਉਣ ਦਾ ਇੱਕ ਮੌਕਾ ਹੈ ਕਿ ਹਾਲਾਤ ਭਾਵੇਂ ਕੋਈ ਵੀ ਹੋਣ, ਉਹ ਇੱਕ ਦੂਜੇ ਦੇ ਨਾਲ ਖੜ੍ਹੇ ਰਹਿਣਗੇ। ਇਸ ਲਈ ਇਸ ਦਿਨ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)