Road Accident: ਸੜਕ ਹਾਦਸਿਆਂ ਲਈ ਜ਼ਿੰਮੇਵਾਰ ਨੀਂਦ, ਜ਼ਿਆਦਾਤਰ ਸੜਕ ਹਾਦਸੇ ਦੁਪਹਿਰ 12 ਤੋਂ 3 ਅਤੇ ਰਾਤ ਨੂੰ ਇੰਨੇ ਵਜੇ ਹੁੰਦੇ ਹਨ
Car Accident Reason:ਭਾਰਤ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। NCRB ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਹਰ ਸਾਲ ਕਰੀਬ 4,50,000 ਹਾਦਸੇ ਹੁੰਦੇ ਹਨ।
Car Accident Reason: ਕ੍ਰਿਕਟਰ ਰਿਸ਼ਭ ਪੰਤ (Rishabh Pant) ਦੇ ਕਾਰ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਸੜਕ ਹਾਦਸਿਆਂ (Road Accident Reason) ਦੀ ਚਰਚਾ ਤੇਜ਼ ਹੋ ਗਈ ਹੈ। ਜਾਣਕਾਰੀ ਮੁਤਾਬਕ ਪੰਤ ਜਿਸ ਕਾਰ ਨੂੰ ਚਲਾ ਰਹੇ ਸਨ, ਉਹਦੀ ਰਫਤਾਰ ਬਹੁਤ ਜ਼ਿਆਦਾ ਸੀ ਅਤੇ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ। ਭਾਰਤ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। NCRB ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਹਰ ਸਾਲ ਕਰੀਬ 4,50,000 ਹਾਦਸੇ ਹੁੰਦੇ ਹਨ। ਇਨ੍ਹਾਂ ਵਿੱਚੋਂ ਲਗਭਗ 1,50,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਲੋਕ ਆਪਣੇ ਸਰੀਰ ਦਾ ਕੋਈ ਨਾ ਕੋਈ ਹਿੱਸਾ ਗੁਆ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਅਤੇ ਰਾਤ 2 ਵਜੇ ਤੋਂ 5 ਵਜੇ ਤੱਕ ਸਭ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ। ਆਓ ਜਾਣਦੇ ਹਾਂ ਕਿ ਨੀਂਦ ਦੇ ਕਾਰਨ ਅਜਿਹਾ ਹੁੰਦਾ ਹੈ ਜਾਂ ਨਹੀਂ।
ਸੜਕ ਹਾਦਸਿਆਂ ਲਈ ਜ਼ਿੰਮੇਵਾਰ ਨੀਂਦ - ਅਧਿਐਨ
- ਵਰਲਡ ਬੈਂਕ (World Bank) ਦੇ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਕਿ ਸਲੀਪ ਡਿਸਆਰਡਰ ਦੇ ਕਾਰਨ 300 ਫੀਸਦੀ ਸੜਕ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ।
- ਦੂਜਾ ਅਧਿਐਨ 2021 ਵਿੱਚ ਆਈਆਈਟੀ (IIT) ਬੰਬੇ ਦੇ ਡਾ. ਕੀਰਤੀ ਮਹਾਜਨ ਅਤੇ ਪ੍ਰੋਫੈਸਰ ਨਗੇਂਦਰ ਵੇਲਾਗਾ ਦਾ ਹੈ। ਇਸ ਅਧਿਐਨ 'ਚ ਉਨ੍ਹਾਂ ਪਾਇਆ ਕਿ ਜਿਹੜੇ ਡਰਾਈਵਰ 5 ਘੰਟੇ ਤੋਂ ਘੱਟ ਨੀਂਦ ਲੈਂਦੇ ਹਨ, ਉਹ ਸਭ ਤੋਂ ਜ਼ਿਆਦਾ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ।
- ਤਿੰਨ ਸਾਲ ਪਹਿਲਾਂ 2020 ਵਿੱਚ, ਕੇਰਲ ਦੇ ਟਰਾਂਸਪੋਰਟ ਅਧਿਕਾਰੀਆਂ ਨੇ ਇੱਕ ਸਰਵੇਖਣ ਵਿੱਚ ਪਾਇਆ ਸੀ ਕਿ ਹਾਈਵੇਅ 'ਤੇ ਹੋਣ ਵਾਲੇ 40% ਹਾਦਸਿਆਂ ਲਈ ਡਰਾਈਵਰ ਜ਼ਿੰਮੇਵਾਰ ਹਨ ਜੋ ਚੰਗੀ ਤਰ੍ਹਾਂ ਨਹੀਂ ਸੌਂਦੇ ਹਨ। ਭਾਵ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ।
- ਚੌਥਾ ਅਤੇ ਆਖਰੀ ਅਧਿਐਨ ਸੈਂਟਰਲ ਰੋਡ ਰਿਸਰਚ ਇੰਸਟੀਚਿਊਟ ਦੁਆਰਾ 2019 ਵਿੱਚ ਕੀਤਾ ਗਿਆ ਸੀ। ਇਹ ਅਧਿਐਨ 300 ਕਿਲੋਮੀਟਰ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਹੋਇਆ। ਸਾਹਮਣੇ ਆਏ ਨਤੀਜਿਆਂ ਅਨੁਸਾਰ 40% ਸੜਕ ਹਾਦਸੇ ਡਰਾਈਵਰ ਦੀ ਨੀਂਦ ਨਾ ਆਉਣ ਕਾਰਨ ਵਾਪਰਦੇ ਹਨ।
ਜ਼ਿਆਦਾਤਰ ਹਾਦਸੇ ਇਸ ਸਮੇਂ ਵਾਪਰਦੇ ਹਨ
- ਜ਼ਿਆਦਾਤਰ ਕਾਰ ਹਾਦਸੇ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਵਾਪਰਦੇ ਹਨ। ਕਿਉਂਕਿ ਨੀਂਦ ਦੁਪਹਿਰ ਦੇ ਖਾਣੇ ਤੋਂ ਬਾਅਦ ਆਉਂਦੀ ਹੈ।
- ਰਾਤ 2 ਵਜੇ ਤੋਂ ਸਵੇਰੇ 5 ਵਜੇ ਤੱਕ ਡੂੰਘੀ ਨੀਂਦ ਦਾ ਸਮਾਂ ਹੋਣ ਕਾਰਨ ਡਰਾਈਵਰਾਂ ਦੀ ਚੌਕਸੀ ਘੱਟ ਹੁੰਦੀ ਹੈ ਅਤੇ ਜ਼ਿਆਦਾਤਰ ਹਾਦਸੇ ਵਾਪਰਦੇ ਹਨ।
ਨੀਂਦ ਕਾਰਨ ਸੜਕ ਹਾਦਸੇ ਕਿਉਂ ਵਾਪਰਦੇ ਹਨ
- ਨੀਂਦ ਪੂਰੀ ਨਾ ਹੋਣ ਕਾਰਨ ਕਾਰ ਦੀ ਬ੍ਰੇਕ ਲਗਾਉਣ, ਐਕਸੀਲੇਟਰ ਤੋਂ ਪੈਰ ਹਟਾਉਣ ਜਾਂ ਸਪੀਡ ਘੱਟ ਕਰਨ ਦੀ ਸੁਚੇਤਤਾ ਘਟ ਜਾਂਦੀ ਹੈ।
- ਜ਼ਿਆਦਾਤਰ ਡਰਾਈਵਰ ਜੋ ਰਾਤ ਨੂੰ ਪੇਸ਼ੇਵਰ ਤਰੀਕੇ ਨਾਲ ਗੱਡੀ ਚਲਾਉਂਦੇ ਹਨ, ਉਨ੍ਹਾਂ ਕੋਲ ਨਾ ਤਾਂ ਕਿਸੇ ਕਿਸਮ ਦੀ ਸਿਖਲਾਈ ਹੈ ਅਤੇ ਨਾ ਹੀ ਡਰਾਈਵਿੰਗ ਦਾ ਤਜਰਬਾ ਹੁੰਦਾ ਹੈ।
- ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮਹਿਸੂਸ ਕਰਦੇ ਹਨ ਕਿ ਰਾਤ ਨੂੰ ਗੱਡੀ ਚਲਾਉਣ ਨਾਲ ਉਹ ਜਲਦੀ ਮੰਜ਼ਿਲ 'ਤੇ ਪਹੁੰਚ ਜਾਣਗੇ ਕਿਉਂਕਿ ਉੱਥੇ ਆਵਾਜਾਈ ਘੱਟ ਹੁੰਦੀ ਹੈ। ਅਜਿਹੇ 'ਚ ਉਹ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹਨ ਅਤੇ ਇਸ ਕਾਰਨ ਸੜਕ ਹਾਦਸੇ ਵਧ ਜਾਂਦੇ ਹਨ।
- ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਿਨ ਵੇਲੇ ਤਾਂ ਚੰਗੀ ਡਰਾਈਵਿੰਗ ਕਰਦੇ ਹਨ ਪਰ ਰਾਤ ਨੂੰ ਤਜਰਬਾ ਨਾ ਹੋਣ ਕਾਰਨ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਅਤੇ ਦੁਰਘਟਨਾ ਦਾ ਖ਼ਤਰਾ ਵੱਧ ਜਾਂਦਾ ਹੈ।






















