ਪੜਚੋਲ ਕਰੋ

ਸਫਾਈ ਤੋਂ ਬਾਅਦ ਵੀ ਲੱਗ ਜਾਂਦੇ ਮੱਕੜੀ ਦੇ ਜਾਲੇ? ਇਹ 6 ਤਰੀਕੇ ਅਪਣਾਓ, ਸਾਲ ਭਰ ਮਿਲੇਗਾ ਛੁਟਕਾਰਾ

ਜਦੋਂ ਘਰ ਦੀਆਂ ਸਫਾਈਆਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਨਜ਼ਰ ਮੱਕੜੀ ਵੱਲੋਂ ਬਣਾਏ ਜਾਲਾਂ 'ਤੇ ਪੈਂਦੀ ਹੈ। ਇਸ ਕਰਕੇ ਘਰ ਦੀ ਸੁੰਦਰਾ ਵੀ ਖਰਾਬ ਲੱਗਦੀ ਹੈ। ਅਸੀਂ ਅਕਸਰ ਦੇਖਦੇ ਹਾਂ ਜਾਲੇ ਸਾਫ ਕਰੇ ਨੂੰ ਕੁੱਝ ਦਿਨ ਹੁੰਦੇ ਨੇ ਤੇ ਮੱਕੜੀ ਮੁੜ..

Spider Webs removal Tips: ਮੱਕੜੀ ਅਕਸਰ ਇੱਕੋ ਥਾਂ ਤੇ ਵਾਰ-ਵਾਰ ਜਾਲਾ ਬੁਣ ਲੈਂਦੀ ਹੈ, ਜਿਸ ਨਾਲ ਘਰ ਗੰਦਾ ਦਿੱਸਣ ਲੱਗਦਾ ਹੈ। ਆਓ ਜਾਣੀਏ ਕੁਝ ਆਸਾਨ ਟਿੱਪਸ, ਜਿਨ੍ਹਾਂ ਨਾਲ ਨਾ ਸਿਰਫ਼ ਦਿਵਾਲੀ ਤੇ ਸਗੋਂ ਸਾਲ ਭਰ ਘਰ ਵਿੱਚ ਮੱਕੜੀ ਦੇ ਜਾਲੇ ਨਹੀਂ ਬਣਨਗੇ।

ਮੱਕੜੀ ਦੇ ਜਾਲਿਆਂ ਤੋਂ ਛੁਟਕਾਰਾ

ਦਿਵਾਲੀ ਦੀ ਸਫਾਈ ਦਾ ਸਮਾਂ ਆ ਗਿਆ ਹੈ। ਇਸ ਦੌਰਾਨ ਘਰ ਦੀਆਂ ਦੀਵਾਰਾਂ ਤੋਂ ਲੈ ਕੇ ਹਰ ਕੋਨੇ ਤੱਕ ਸਫਾਈ ਕੀਤੀ ਜਾਂਦੀ ਹੈ। ਇੱਕ ਚੀਜ਼ ਜੋ ਤੁਸੀਂ ਸਭ ਤੋਂ ਵੱਧ ਨੋਟ ਕਰੋਗੇ, ਉਹ ਹਨ ਥਾਂ-ਥਾਂ ਬਣੇ ਮੱਕੜੀ ਦੇ ਜਾਲੇ। ਹੁਣ ਭਾਵੇਂ ਤੁਸੀਂ ਉਨ੍ਹਾਂ ਨੂੰ ਕੱਪੜੇ ਜਾਂ ਝਾੜੂ ਨਾਲ ਤੁਰੰਤ ਹਟਾ ਦਿਓ, ਪਰ ਸਮੱਸਿਆ ਇਹ ਹੈ ਕਿ ਇਹ ਜਾਲੇ ਕੁਝ ਸਮੇਂ ਬਾਅਦ ਫਿਰ ਬਣ ਜਾਂਦੇ ਹਨ। ਮੱਕੜੀ ਵਾਰ-ਵਾਰ ਇੱਕੋ ਥਾਂ ਜਾਲਾ ਬੁਣ ਲੈਂਦੀ ਹੈ, ਜਿਸ ਨਾਲ ਘਰ ਬਹੁਤ ਗੰਦਾ ਦਿੱਸਦਾ ਹੈ। ਤਾਂ ਆਓ ਜਾਣੀਏ ਕੁਝ ਆਸਾਨ ਤਰੀਕੇ, ਜਿਨ੍ਹਾਂ ਨਾਲ ਨਾ ਸਿਰਫ਼ ਦਿਵਾਲੀ ਤੇ ਸਗੋਂ ਸਾਲ ਭਰ ਘਰ ਵਿੱਚ ਮੱਕੜੀ ਦੇ ਜਾਲੇ ਨਹੀਂ ਬਣਨਗੇ।

ਨਿਯਮਿਤ ਸਫਾਈ ਕਰਨੀ ਹੈ ਜ਼ਰੂਰੀ

ਕੁਝ ਥਾਵਾਂ ਇਹੋ ਜਿਹੀਆਂ ਹੁੰਦੀਆਂ ਹਨ ਜਿੱਥੇ ਮੱਕੜੀ ਦੇ ਜਾਲੇ ਜ਼ਿਆਦਾ ਬਣਦੇ ਹਨ, ਜਿਵੇਂ ਛੱਤ ਦੇ ਕੋਨੇ, ਪੰਖਿਆਂ 'ਤੇ, ਦੀਵਾਰਾਂ ਦੇ ਕਿਨਾਰਿਆਂ 'ਤੇ ਜਾਂ ਉਹ ਥਾਵਾਂ ਜਿੱਥੇ ਰੋਜ਼ਾਨਾ ਸਫਾਈ ਨਹੀਂ ਹੁੰਦੀ। ਅਜਿਹੇ ਵਿੱਚ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਉਨ੍ਹਾਂ ਥਾਵਾਂ 'ਤੇ ਕੱਪੜਾ ਮਾਰ ਸਕਦੇ ਹੋ। ਇੱਕ ਲੰਬੀ ਝਾੜੂ ਰੱਖੋ, ਤਾਂ ਜੋ ਦੀਵਾਰਾਂ ਤੇ ਕੋਨੇ ਆਸਾਨੀ ਨਾਲ ਸਾਫ਼ ਹੋ ਸਕਣ।

ਵਿਨੀਗਰ ਦਾ ਸਪਰੇ ਕਰੋ

ਰਸੋਈ ਵਿੱਚ ਵਰਤੇ ਜਾਣ ਵਾਲੇ ਚਿੱਟੇ ਸਿਰਕੇ ਅਤੇ ਪਾਣੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਇੱਕ ਸਪਰੇ ਤਿਆਰ ਕਰੋ। ਹੁਣ ਮੱਕੜੀ ਦੇ ਜਾਲੇ ਸਾਫ਼ ਕਰਨ ਤੋਂ ਬਾਅਦ ਇਸ ਮਿਸ਼ਰਣ ਨੂੰ ਉਨ੍ਹਾਂ ਥਾਵਾਂ 'ਤੇ ਛਿੜਕੋ ਜਿੱਥੇ ਮੱਕੜੀਆਂ ਅਕਸਰ ਆਉਂਦੀਆਂ ਹਨ। ਇਸ ਨਾਲ ਉਹ ਥਾਵਾਂ ਸਾਫ਼ ਰਹਿਣਗੀਆਂ ਅਤੇ ਜਾਲੇ ਵਾਰ-ਵਾਰ ਨਹੀਂ ਬਣਨਗੇ।

ਕਪੂਰ ਦੀ ਖੁਸ਼ਬੂ ਨਾਲ ਮੱਕੜੀਆਂ ਦੂਰ ਰਹਿੰਦੀਆਂ ਨੇ

ਅਲਮਾਰੀ, ਘਰ ਦੇ ਕੋਨੇ ਜਾਂ ਘੱਟ ਵਰਤੀ ਜਾਣ ਵਾਲੀਆਂ ਥਾਵਾਂ ‘ਤੇ ਅਕਸਰ ਮੱਕੜੀ ਦੇ ਜਾਲੇ ਬਣ ਜਾਂਦੇ ਹਨ। ਸਫਾਈ ਕਰਨ ਤੋਂ ਬਾਅਦ ਤੁਸੀਂ ਉਨ੍ਹਾਂ ਥਾਵਾਂ ‘ਤੇ ਕਪੂਰ ਦੀ ਟਿੱਕੀ ਰੱਖ ਸਕਦੇ ਹੋ। ਕਪੂਰ ਦੀ ਖੁਸ਼ਬੂ ਨਾਲ ਮੱਕੜੀਆਂ ਉੱਥੋਂ ਦੂਰ ਰਹਿੰਦੀਆਂ ਹਨ ਅਤੇ ਜਾਲੇ ਵੀ ਨਹੀਂ ਬਣਾਉਂਦੀਆਂ।

ਸੰਤਰੇ ਅਤੇ ਨਿੰਬੂ ਦੇ ਛਿਲਕੇ

ਸੰਤਰੇ ਤੇ ਨਿੰਬੂ ਦੇ ਛਿਲਕੇ ਸੁੱਟਣ ਦੀ ਬਜਾਏ ਮੱਕੜੀ ਨੂੰ ਭਜਾਉਣ ਲਈ ਵਰਤੋਂ। ਤੁਸੀਂ ਇਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਇਸਦਾ ਸਪਰੇਅ ਤਿਆਰ ਕਰ ਸਕਦੇ ਹੋ। ਇਸ ਤੋਂ ਇਲਾਵਾ, ਘਰ ਦੇ ਕੋਨਾਂ ਵਿੱਚ ਇਹਨਾਂ ਦੇ ਛਿਲਕੇ ਰੱਖੋ। ਇਹਨਾਂ ਦੀ ਖੁਸ਼ਬੂ ਨਾਲ ਮੱਕੜੀਆਂ ਦੂਰ ਰਹਿੰਦੀਆਂ ਹਨ। ਇੱਕ ਵਾਰ ਇਹ ਤਰੀਕਾ ਅਪਣਾ ਲਓ, ਤਾਂ ਕਈ ਦਿਨਾਂ ਤੱਕ ਘਰ ਵਿੱਚ ਮੱਕੜੀ ਦੇ ਜਾਲੇ ਨਹੀਂ ਦਿੱਸਣਗੇ।

ਲੱਸਣ ਨਾਲ ਇਕ ਵਾਰ 'ਚ ਹੋਵੇਗਾ ਕੰਮ

ਜਿੱਥੇ ਮੱਕੜੀ ਵਾਰ-ਵਾਰ ਜਾਲਾ ਬੁਣਦੀ ਹੈ, ਉੱਥੇ ਲੱਸਣ ਦਾ ਸਪਰੇ ਜ਼ਰੂਰ ਕਰੋ। ਇਸ ਲਈ 4-5 ਲੱਸਣ ਦੀਆਂ ਕਲੀਆਂ ਪੀਸ ਕੇ ਪੇਸਟ ਬਣਾਓ ਤੇ ਇਸਨੂੰ ਪਾਣੀ ਵਿੱਚ ਮਿਲਾਓ। ਹੁਣ ਇਹ ਮਿਸ਼ਰਣ ਦੀਵਾਰਾਂ ਜਾਂ ਕੋਨਾਂ ‘ਤੇ ਲਗਾਓ। ਇਸ ਤੋਂ ਬਾਅਦ ਉੱਥੇ ਤੁਹਾਨੂੰ ਇੱਕ ਵੀ ਮੱਕੜੀ ਨਹੀਂ ਦਿੱਸੇਗੀ।

ਮੱਕੜੀ ਨੂੰ ਹਟਾਉਣਾ ਨਾ ਭੁੱਲੋ
ਅਕਸਰ ਸਫਾਈ ਦੇ ਸਮੇਂ ਅਸੀਂ ਜਾਲੇ ਤਾਂ ਹਟਾ ਦਿੰਦੇ ਹਾਂ, ਪਰ ਮੱਕੜੀ ਨੇੜੇ ਹੀ ਕਿਸੇ ਕੋਨੇ ਵਿੱਚ ਲੁਕ ਜਾਂਦੀ ਹੈ। ਫਿਰ ਕੁਝ ਸਮੇਂ ਬਾਅਦ ਉਹ ਮੁੜ ਜਾਲਾ ਬੁਣਨਾ ਸ਼ੁਰੂ ਕਰ ਦਿੰਦੀ ਹੈ। ਇਸ ਲਈ ਜਦੋਂ ਵੀ ਮੱਕੜੀ ਦਿੱਸੇ, ਤਾਂ ਉਸਨੂੰ ਨੈਪਕਿਨ ਜਾਂ ਕੱਪੜੇ ਨਾਲ ਢੱਕ ਕੇ ਘਰ ਤੋਂ ਬਾਹਰ ਕੱਢ ਦਿਓ।

ਟਾਪ ਹੈਡਲਾਈਨ

Omega-3 Supplements : ਕੀ ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨ ਲਈ ਓਮੇਗਾ-3 ਕੈਪਸੂਲ ਲੈ ਰਹੇ ਹੋ? ਇਸ ਨਵੀਂ ਖੋਜ ਨੂੰ ਪੜ੍ਹੋ
Omega-3 Supplements : ਕੀ ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨ ਲਈ ਓਮੇਗਾ-3 ਕੈਪਸੂਲ ਲੈ ਰਹੇ ਹੋ? ਇਸ ਨਵੀਂ ਖੋਜ ਨੂੰ ਪੜ੍ਹੋ
Indian Railways Rule : ਟ੍ਰੇਨ ਦੇ AC ਡੱਬੇ 'ਚ ਸਫ਼ਰ ਕਰਨ ਵਾਲੇ ਧਿਆਨ ਦੇਣ! ਚਾਦਰ-ਕੰਬਲ ਘਰ ਲੈ ਗਏ ਤਾਂ ਹੋ ਸਕਦੀ ਹੈ ਕਾਰਵਾਈ, ਜਾਣੋ ਰੇਲਵੇ ਦੇ ਨਿਯਮ
Indian Railways Rule : ਟ੍ਰੇਨ ਦੇ AC ਡੱਬੇ 'ਚ ਸਫ਼ਰ ਕਰਨ ਵਾਲੇ ਧਿਆਨ ਦੇਣ! ਚਾਦਰ-ਕੰਬਲ ਘਰ ਲੈ ਗਏ ਤਾਂ ਹੋ ਸਕਦੀ ਹੈ ਕਾਰਵਾਈ, ਜਾਣੋ ਰੇਲਵੇ ਦੇ ਨਿਯਮ
Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।
Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।
Roti Pizza Recipe: ਬਾਸੀ ਰੋਟੀ ਸੁੱਟਣ ਦੀ ਗਲਤੀ ਨਾ ਕਰੋ! ਸਿਰਫ਼ 5 ਮਿੰਟਾਂ ਵਿੱਚ ਸੁਆਦੀ, ਬਾਜ਼ਾਰੀ ਸ਼ੈਲੀ ਦਾ ਰੋਟੀ-ਪੀਜ਼ਾ ਬਣਾਓ।
Roti Pizza Recipe: ਬਾਸੀ ਰੋਟੀ ਸੁੱਟਣ ਦੀ ਗਲਤੀ ਨਾ ਕਰੋ! ਸਿਰਫ਼ 5 ਮਿੰਟਾਂ ਵਿੱਚ ਸੁਆਦੀ, ਬਾਜ਼ਾਰੀ ਸ਼ੈਲੀ ਦਾ ਰੋਟੀ-ਪੀਜ਼ਾ ਬਣਾਓ।

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਰਾਹੁਲ ਗਾਂਧੀ ਲੈਣਗੇ ਅੰਤਿਮ ਫੈਸਲਾ, ਇੰਚਾਰਜ ਨੂੰ ਵਾਪਸ ਭੇਜਿਆ ਛੱਤੀਸਗੜ੍ਹ; ਚੰਨੀ ਧੜੇ ਤੋਂ ਬਣਾਈ ਦੂਰੀ
ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਰਾਹੁਲ ਗਾਂਧੀ ਲੈਣਗੇ ਅੰਤਿਮ ਫੈਸਲਾ, ਇੰਚਾਰਜ ਨੂੰ ਵਾਪਸ ਭੇਜਿਆ ਛੱਤੀਸਗੜ੍ਹ; ਚੰਨੀ ਧੜੇ ਤੋਂ ਬਣਾਈ ਦੂਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੁਲਾਈ 2026
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
Embed widget