Floating Post Office: ਭਾਰਤ 'ਚ ਇੱਥੇ ਮੌਜੂਦ ਹੈ 200 ਸਾਲ ਪੁਰਾਣਾ ਪਾਣੀ 'ਚ ਤੈਰਦਾ ਡਾਕਘਰ
Floating Post Office: ਪਾਣੀ ਤੇ ਤੈਰਦਾ ਹੋਇਆ ਡਾਕਘਰ, ਇਹ ਸੁਣਨ ਚ ਤੁਹਾਨੂੰ ਥੋੜਾ ਅਜੀਬ ਜਿਹਾ ਲੱਗ ਰਿਹਾ ਹੋਣਾ ਪਰ ਇਹ ਕੀਤੇ ਹੋਰ ਨਹੀਂ ਸਗੋਂ ਭਾਰਤ ਦੇ ਵਿੱਚ ਹੀ ਮੌਜੂਦ ਹੈ। ਇਹ 200 ਸਾਲ ਪੁਰਾਣਾ ਡਾਕਘਰ ਹੈ ਅਤੇ ਅਜੇ ਵੀ ਇਸ ਵਿੱਚ ਡਾਕ ਦਾ
![Floating Post Office: ਭਾਰਤ 'ਚ ਇੱਥੇ ਮੌਜੂਦ ਹੈ 200 ਸਾਲ ਪੁਰਾਣਾ ਪਾਣੀ 'ਚ ਤੈਰਦਾ ਡਾਕਘਰ There is a 200-year-old floating post office in India Floating Post Office: ਭਾਰਤ 'ਚ ਇੱਥੇ ਮੌਜੂਦ ਹੈ 200 ਸਾਲ ਪੁਰਾਣਾ ਪਾਣੀ 'ਚ ਤੈਰਦਾ ਡਾਕਘਰ](https://feeds.abplive.com/onecms/images/uploaded-images/2024/04/27/767ae89fee51a563e6a96a952fb362ff1714234612843700_original.jpg?impolicy=abp_cdn&imwidth=1200&height=675)
Floating Post Office: ਭਾਵੇਂ ਅੱਜ ਚਿੱਠੀਆਂ ਦਾ ਯੁੱਗ ਨਹੀਂ ਰਿਹਾ ਅਤੇ ਲੋਕ ਫ਼ੋਨ ਰਾਹੀਂ ਮਿੰਟਾਂ ਵਿੱਚ ਹੀ ਇੱਕ ਦੂਜੇ ਨਾਲ ਜੁੜ ਜਾਂਦੇ ਹਨ, ਪਰ ਅੱਜ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਲਈ ਡਾਕ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਤੁਸੀਂ ਵੀ ਕਿਸੇ ਨਾ ਕਿਸੇ ਸਮੇਂ ਡਾਕਘਰ (post office) ਜ਼ਰੂਰ ਗਏ ਹੋਵੋਗੇ। ਪਰ ਤੁਸੀਂ ਕਦੇ ਪਾਣੀ ਦੇ ਵਿੱਚ ਤੈਰਦੇ ਹੋਏ ਡਾਕਖਾਨਾ ਨਹੀਂ ਦੇਖਿਆ ਹੋਣਾ। ਭਾਵੇਂ ਤੁਹਾਨੂੰ ਇਹ ਅਜੀਬ ਲੱਗ ਸਕਦਾ ਹੈ, ਇਹ ਸੱਚ ਹੈ। ਭਾਰਤ ਵਿੱਚ ਹੀ ਇੱਕ ਡਾਕਘਰ ਹੈ ਜੋ ਜ਼ਮੀਨ ਉੱਤੇ ਨਹੀਂ ਸਗੋਂ ਪਾਣੀ ਦੇ ਵਿਚਕਾਰ ਬਣਿਆ ਹੈ ਅਤੇ ਇਹ ਤੈਰਦਾ ਰਹਿੰਦਾ ਹੈ। ਦਰਅਸਲ ਇਹ ਕਿਸ਼ਤੀ ਦੇ ਆਕਾਰ ਦਾ ਡਾਕਘਰ ਹੈ। ਆਓ ਜਾਣਦੇ ਹਾਂ ਇਹ ਇਹ ਭਾਰਤ ਦੇ ਕਿਸ ਹਿੱਸੇ ਦੇ ਵਿੱਚ ਮੌਜੂਦ ਹੈ।
ਤੈਰਦਾ ਹੋਇਆ ਡਾਕਖਾਨਾ
ਧਰਤੀ 'ਤੇ ਸਵਰਗ ਕਹੇ ਜਾਣ ਵਾਲੇ ਕਸ਼ਮੀਰ 'ਚ ਲੋਕ ਡਲ ਝੀਲ, ਜਿਸ ਨੂੰ ਸ਼੍ਰੀਨਗਰ ਦਾ ਗਹਿਣਾ ਕਿਹਾ ਜਾਂਦਾ ਹੈ, ਦੀ ਖੂਬਸੂਰਤੀ ਦੇਖਦੇ ਹੀ ਰਹਿੰਦੇ ਹਨ। ਇਸ ਝੀਲ ਵਿੱਚ ਤੁਹਾਨੂੰ ਬਹੁਤ ਸਾਰੇ ਸ਼ਿਕਾਰਾਂ ਯਾਨੀ ਹਾਊਸਬੋਟ ਦੇਖਣ ਨੂੰ ਮਿਲਣਗੇ। ਲੋਕ ਇਨ੍ਹਾਂ ਸ਼ਿਕਾਰਿਆਂ ਵਿੱਚ ਬੈਠ ਕੇ ਡਲ ਝੀਲ ਦੇ ਦਰਸ਼ਨ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਡਲ ਝੀਲ 'ਚ ਹੀ ਤੁਹਾਨੂੰ ਤੈਰਦਾ ਹੋਇਆ ਡਾਕਘਰ ਦੇਖਣ ਨੂੰ ਮਿਲੇਗਾ। ਇਸ ਨੂੰ ਹਾਊਸ ਬੋਟ 'ਤੇ ਬਣਾਇਆ ਗਿਆ ਹੈ। ਜੋ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਹ ਡਾਕਖਾਨਾ 200 ਸਾਲ ਪੁਰਾਣਾ ਹੈ
ਡਲ ਝੀਲ 'ਚ ਤੈਰਦੇ ਡਾਕਘਰ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ ਇਹ ਡਾਕਘਰ ਬ੍ਰਿਟਿਸ਼ ਸ਼ਾਸਨ ਦੌਰਾਨ ਬਣਿਆ ਸੀ ਅਤੇ ਕਰੀਬ 200 ਸਾਲ ਪੁਰਾਣਾ ਹੈ। ਜਾਣਕਾਰੀ ਅਨੁਸਾਰ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਇਹ ਇਕਲੌਤਾ ਫਲੋਟਿੰਗ ਡਾਕਘਰ ਹੈ, ਜਿਸ ਵਿਚ ਦੋ ਕਮਰੇ ਹਨ, ਇਕ ਡਾਕਘਰ ਨਾਲ ਸਬੰਧਤ ਕੰਮ ਲਈ ਅਤੇ ਦੂਜਾ ਕਮਰਾ ਮਿਊਜ਼ੀਅਮ ਹੈ।
ਮੇਲ ਕਿਵੇਂ ਡਿਲੀਵਰ ਕੀਤਾ ਜਾਂਦਾ ਹੈ?
ਅੱਜ ਵੀ ਡਲ ਝੀਲ 'ਚ ਸਥਿਤ ਇਸ ਡਾਕਖਾਨੇ ਤੋਂ ਪਾਰਸਲ ਲਗਾਤਾਰ ਡਿਲੀਵਰ ਕੀਤੇ ਜਾਂਦੇ ਹਨ। ਦਰਅਸਲ, ਡਲ ਝੀਲ ਵਿੱਚ ਬਹੁਤ ਸਾਰੀਆਂ ਹਾਊਸਬੋਟਾਂ ਦੇਖਣਾ ਆਮ ਗੱਲ ਹੈ, ਜਿਸ ਵਿੱਚ ਸੈਲਾਨੀ ਵੀ ਠਹਿਰਦੇ ਹਨ। ਇੱਥੇ ਹਾਊਸਬੋਟ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਡਾਕ ਸੇਵਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਡਾਕੀਏ ਸ਼ਿਕਾਰਾ ਵਿੱਚ ਬੈਠੇ ਲੋਕਾਂ ਤੱਕ ਆਪਣੀ ਡਾਕ ਪਹੁੰਚਾਉਂਦੇ ਹਨ।
ਇਸ ਦਾ ਨਾਂ 'ਫਲੋਟਿੰਗ ਪੋਸਟ ਆਫਿਸ' ਕਦੋਂ ਰੱਖਿਆ ਗਿਆ?
ਅੰਗਰੇਜ਼ਾਂ ਦੇ ਸਮੇਂ ਤੋਂ ਚੱਲ ਰਹੇ ਇਸ ਫਲੋਟਿੰਗ ਡਾਕਘਰ ਦੀ ਹਾਲਤ ਖਸਤਾ ਹੋ ਚੁੱਕੀ ਸੀ ਪਰ ਸਾਲ 2011 ਵਿੱਚ ਤਤਕਾਲੀ ਚੀਫ ਪੋਸਟ ਮਾਸਟਰ ਜੌਹਨ ਸੈਮੂਅਲ ਨੇ ਇਸ ਨੂੰ ਮੁੜ ਤੋਂ ਸੁਚਾਰੂ ਢੰਗ ਨਾਲ ਚਲਾਉਣ ਦਾ ਫੈਸਲਾ ਕੀਤਾ ਸੀ। ਪਹਿਲਾਂ ਇਸ ਨੂੰ ਨਹਿਰੂ ਪੋਸਟ ਆਫਿਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ 2011 ਵਿੱਚ ਇਸ ਵਿਰਾਸਤੀ ਡਾਕਘਰ ਦਾ ਨਾਂ ‘ਫਲੋਟਿੰਗ ਪੋਸਟ ਆਫਿਸ’ ਰੱਖਿਆ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)