Health Tips- ਪੌਸ਼ਟਿਕ ਗੁਣਾਂ ਵਿਚ ਮਾਸ-ਮੱਛੀ ਨੂੰ ਮਾਤ ਪਾਉਂਦੀ ਹੈ ਇਹ ਦਾਲ, ਅੱਜ ਹੀ ਕਰੋ ਡਾਇਟ ਵਿਚ ਸ਼ਾਮਲ
Health Tips- ਸਾਨੂੰ ਖਾਣ-ਪੀਣ ਲਈ ਅਨੇਕ ਤਰ੍ਹਾਂ ਦੇ ਭੋਜਨ ਪਦਾਰਥ ਕੁਦਰਤ ਤੋਂ ਮਿਲਦੇ ਹਨ, ਜਿਨ੍ਹਾਂ ਵਿਚੋਂ ਦਾਲਾਂ ਇਕ ਹਨ। ਦਾਲਾਂ ਸਾਡੀ ਰੋਜ਼ਾਨਾਂ ਲੋੜ ਦਾ ਵੱਡਾ ਹਿੱਸਾ ਪੌਸ਼ਕ ਤੱਤਾਂ ਦੀ ਪੂਰਤੀ ਕਰਦੇ ਹਨ।
Health Tips- ਸਾਨੂੰ ਖਾਣ-ਪੀਣ ਲਈ ਅਨੇਕ ਤਰ੍ਹਾਂ ਦੇ ਭੋਜਨ ਪਦਾਰਥ ਕੁਦਰਤ ਤੋਂ ਮਿਲਦੇ ਹਨ, ਜਿਨ੍ਹਾਂ ਵਿਚੋਂ ਦਾਲਾਂ ਇਕ ਹਨ। ਦਾਲਾਂ ਸਾਡੀ ਰੋਜ਼ਾਨਾਂ ਲੋੜ ਦਾ ਵੱਡਾ ਹਿੱਸਾ ਪੌਸ਼ਕ ਤੱਤਾਂ ਦੀ ਪੂਰਤੀ ਕਰਦੇ ਹਨ। ਦਾਲਾਂ ਵਿਚੋਂ ਅੱਜ ਅਸੀਂ ਲੋਬੀਆ (Black-eyed pea) ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਦਾਲ ਦੇ ਗੁਣਾਂ ਕਰਕੇ ਇਸ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਪੰਜਾਬੀ ਵਿਚ ਲੋਬੀਆ ਨੂੰ ਚੌਲੇ ਕਿਹਾ ਜਾਂਦਾ ਹੈ। ਇਹ ਦਾਲ ਪੌਸ਼ਟਿਕ ਤੱਤਾਂ, ਖਣਿਜ ਅਤੇ ਕੈਲਸ਼ੀਅਮ ਨਾਲ ਭਰਪੂਰ ਹੈ।
ਦੁਨੀਆਂ ਦੀਆਂ ਸਭ ਤੋਂ ਸ਼ਕਤੀਸ਼ਾਲੀ ਦਾਲਾਂ ਵਿਚੋਂ ਇਕ...
ਇਸ ਦਾਲ ਨੂੰ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਦਾਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਡਾ: ਲਲਿਤ ਤਿਵਾੜੀ ਜੋ ਕਿ ਡੀਐਸਬੀ ਕਾਲਜ, ਨੈਨੀਤਾਲ, ਉੱਤਰਾਖੰਡ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਹਨ, ਨੇ ਇਸ ਦਾਲ ਦੇ ਗੁਣਾਂ ਬਾਰੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਸਲ ਨੂੰ ਅੰਗਰੇਜ਼ੀ ਵਿਚ ਕਾਓਪੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੀਆਂ ਫਲੀਆਂ ਤੋਂ ਸਬਜ਼ੀ ਵੀ ਬਣਾਈ ਜਾਂਦੀ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ। ਇਹ ਘੱਟ ਕੈਲੋਰੀ ਵਾਲਾ ਭੋਜਨ ਹੈ। ਇਸ ਵਿੱਚ ਅਮੀਨੋ ਐਸਿਡ ਭਰਪੂਰ ਮਾਤਰਾ ਵਿੱਚ ਹੁੰਦੇ ਹਨ।
ਇਹ ਦਾਲ ਅਨੀਮੀਆ ਰੋਗ ਲਈ ਬਹੁਤ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਸ ਦਾਲ ਦਾ ਸੇਵਨ ਭਾਰ ਘਟਾਉਣ ਅਤੇ ਜੋੜਾਂ ਦੇ ਦਰਦ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾਲ ਦੇ ਦਾਣਿਆਂ ਵਿੱਚ ਕਾਲੇ ਨਿਸ਼ਾਨ ਪਾਏ ਜਾਂਦੇ ਹਨ। ਜਿਸ ਕਾਰਨ ਇਸਨੂੰ ਕਾਲੀ ਅੱਖ ਵਾਲੇ ਮਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਮੀਟ ਦਾ ਬਦਲ ਬਣ ਸਕਦੀ ਹੈ ਇਹ ਦਾਲ
ਮੀਟ ਦਾ ਸੇਵਨ ਲੋਕ ਪ੍ਰੋਟੀਨ ਲੈਣ ਲਈ ਕਰਦੇ ਹਨ। ਹਰੇਕ ਸਰੀਰ ਨੂੰ ਨਿਸਚਿਤ ਮਾਤਰਾ ਵਿਚ ਪ੍ਰੋਟੀਨ ਦੀ ਲੋੜ ਹੁੰਦੀ ਹੈ। ਪਰ ਭਾਰਤ ਦੇ ਬਹੁਤ ਲੋਕ ਮਾਸ ਖਾਣ ਤੋਂ ਪ੍ਰਹੇਜ਼ ਕਰਦੇ ਹਨ। ਅਜਿਹੇ ਵਿਚ ਚੌਲਿਆਂ ਦੀ ਦਾਲ ਮੀਟ ਦਾ ਬਦਲ ਬਣ ਸਕਦੀ ਹੈ। ਪ੍ਰੋਫ਼ੈਸਰ ਤਿਵਾੜੀ ਦੱਸਦੇ ਹਨ ਕਿ ਮੂੰਗੀ ਦੀ ਦਾਲ ਪ੍ਰੋਟੀਨ ਦਾ ਚੰਗਾ ਸਰੋਤ ਹੈ। ਇਸ ਵਿੱਚ ਪ੍ਰਤੀ 100 ਗ੍ਰਾਮ ਲਗਭਗ 25 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਇਸ ਦੇ ਨਾਲ ਹੀ ਇਸ ਦਾਲ ਵਿੱਚ ਵਿਟਾਮਿਨ, ਮਿਨਰਲਸ, ਮੈਂਗਨੀਜ਼, ਪ੍ਰੋਟੀਨ, ਕੈਲਸ਼ੀਅਮ ਦੀ ਸਹੀ ਮਾਤਰਾ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਦਾਲ ਇੱਕ ਵਧੀਆ ਐਂਟੀ-ਆਕਸੀਡੈਂਟ ਹੈ ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ।ਸੋ ਜੇਕਰ ਤੁਸੀਂ ਆਪਣੀ ਡਾਈਟ ਨੂੰ ਪ੍ਰੋਟੀਨ ਤੇ ਹੋਰਨਾਂ ਪੌਸ਼ਕ ਤੱਤਾਂ ਨਾਲ ਭਰਪੂਰ ਬਣਾਉਣਾ ਚਾਹੁੰਦੇ ਹੋ ਤਾਂ ਦਾਲਾਂ ਨੂੰ ਭੋਜਨ ਵਿਚ ਸ਼ਾਮਿਲ ਕਰੋ। ਦਾਲਾਂ ਵਿਚੋਂ ਚੌਲਿਆਂ ਦੀ ਦਾਲ ਨੂੰ ਨਾ ਭੁੱਲੋ।