Tips to Remove stains: ਇੰਝ ਹਟਾਓ ਕੱਪੜਿਆਂ ’ਤੇ ਲੱਗਾ ਪੱਕੇ ਤੋਂ ਪੱਕਾ ਦਾਗ, ਨਵੇਂ ਦਿੱਸਣਗੇ ਕੱਪੜੇ
ਵੱਡੇ ਵੀ ਅਕਸਰ ਕੱਪੜਿਆਂ 'ਤੇ ਗੂੰਦ ਜਾਂ ਫੈਵੀਕੋਲ ਸੁੱਟ ਲੈਂਦੇ ਹਨ। ਫਿਰ ਇਸ ਨੂੰ ਹਟਾਉਣਾ ਬਹੁਤ ਔਖਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਦਾਗ਼ ਹਟਾਉਣ ਦੀਆਂ ਕੁਝ ਜੁਗਤਾਂ ਦੱਸਣ ਜਾ ਰਹੇ ਹਾਂ।
How to remove stains of Glue and Fevicol Easily: ਬਚਪਨ ਤੋਂ ਹੀ, ਗੂੰਦ ਤੇ ਫੈਵੀਕੋਲ ਦੀ ਵਰਤੋਂ ਕਰਦੇ ਹੋਏ, ਹਰੇਕ ਮਾਂ ਇਹ ਗੱਲ ਜ਼ਰੂਰ ਆਖਦੀ ਹੈ ਕਿ ਇਸ ਦੀ ਸਹੀ ਵਰਤੋਂ ਕਰਨੀ ਜ਼ਰੂਰੀ ਹੈ ਨਹੀਂ ਤਾਂ ਇੱਕ ਵਾਰ ਦਾਗ ਲੱਗਣ ਤੇ ਇਹ ਕੱਪੜਿਆਂ ਤੋਂ ਉੱਤਰੇਗਾ ਨਹੀਂ। ਇਹ ਸਮੱਸਿਆ ਸਿਰਫ ਬੱਚਿਆਂ ਨਾਲ ਹੀ ਨਹੀਂ ਹੈ।
ਵੱਡੇ ਵੀ ਅਕਸਰ ਕੱਪੜਿਆਂ 'ਤੇ ਗੂੰਦ ਜਾਂ ਫੈਵੀਕੋਲ ਸੁੱਟ ਲੈਂਦੇ ਹਨ। ਫਿਰ ਇਸ ਨੂੰ ਹਟਾਉਣਾ ਬਹੁਤ ਔਖਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਜੁਗਤਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕੱਪੜਿਆਂ 'ਤੇ ਲੱਗੇ ਗੂੰਦ ਤੇ ਫੈਵੀਕੋਲ ਦੇ ਦਾਗ ਨੂੰ ਆਸਾਨੀ ਨਾਲ ਹਟਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ-
ਹਾਈਡ੍ਰੋਜਨ ਪਰਆਕਸਾਈਡ ਵਰਤੋ
ਹਾਈਡ੍ਰੋਜਨ ਪਰਆਕਸਾਈਡ ਇੱਕ ਅਜਿਹਾ ਰਸਾਇਣ ਹੈ ਜੋ ਕੁਝ ਮਿੰਟਾਂ ਦੇ ਅੰਦਰ ਸਭ ਤੋਂ ਜ਼ਿੱਦੀ ਧੱਬੇ ਵੀ ਹਟਾ ਦਿੰਦਾ ਹੈ। ਇਹ ਕੱਪੜਿਆਂ ਤੋਂ ਗੂੰਦ ਤੇ ਫੈਵੀਕੋਲ ਦੇ ਧੱਬੇ ਨੂੰ ਅਸਾਨੀ ਨਾਲ ਹਟਾ ਦੇਵੇਗਾ। ਇਸ ਦੀ ਵਰਤੋਂ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਦਾਗ ਤਾਂ ਦੂਰ ਕਰਦਾ ਹੈ ਪਰ ਕੱਪੜਿਆਂ ਦਾ ਰੰਗ ਖਰਾਬ ਨਹੀਂ ਹੁੰਦਾ। ਦਾਗ ਨੂੰ ਹਟਾਉਣ ਲਈ, ਦਾਗ 'ਤੇ ਹਾਈਡ੍ਰੋਜਨ ਪਰਆਕਸਾਈਡ ਤੇ ਨਿੰਬੂ ਦਾ ਮਿਸ਼ਰਣ ਪਾਓ ਅਤੇ ਇਸ ਨੂੰ ਦੋ ਮਿੰਟ ਲਈ ਛੱਡ ਦਿਓ। ਪਾਣੀ ਨਾਲ ਧੋਣ ਦੇ ਬਾਅਦ ਦਾਗ ਸਾਫ਼ ਹੋ ਜਾਵੇਗਾ।
ਨੇਲ ਪੇਂਟ ਰਿਮੂਵਰ ਦੀ ਵਰਤੋਂ ਕਰੋ
ਤੁਸੀਂ ਕੱਪੜਿਆਂ ਤੋਂ ਗੂੰਦ ਅਤੇ ਫੈਵੀਕੋਲ ਦੇ ਧੱਬੇ ਹਟਾਉਣ ਲਈ ਨੇਲ ਪੇਂਟ ਰਿਮੂਵਰ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਦਾਗ ਆਸਾਨੀ ਨਾਲ ਦੂਰ ਹੋ ਜਾਣਗੇ। ਦਾਗ ਹਟਾਉਣ ਲਈ, ਪਹਿਲਾਂ ਦੋ ਚਮਚੇ ਨੇਲ ਪੇਂਟ ਰਿਮੂਵਰ ਲਓ ਅਤੇ ਇਸ ਨੂੰ ਦਾਗ 'ਤੇ ਲਗਾਓ ਅਤੇ ਦੋ ਮਿੰਟ ਲਈ ਛੱਡ ਦਿਓ। ਕੁਝ ਸਮੇਂ ਬਾਅਦ ਇਸ ਨੂੰ ਬੁਰਸ਼ ਨਾਲ ਰਗੜੋ ਅਤੇ ਪਾਣੀ ਨਾਲ ਧੋ ਲਓ। ਕੱਪੜਿਆਂ ਤੋਂ ਦਾਗ ਆਪਣੇ ਆਪ ਦੂਰ ਹੋ ਜਾਣਗੇ।
ਟੁੱਥਪੇਸਟ ਦੀ ਵਰਤੋਂ ਕਰੋ
ਤੁਸੀਂ ਟੂਥਪੇਸਟ ਨਾਲ ਵੀ ਕੱਪੜਿਆਂ ਉੱਤੋਂ ਦਾਗ ਆਸਾਨੀ ਨਾਲ ਹਟਾ ਸਕਦੇ ਹੋ। ਇਸ ਲਈ ਇਸ ਨੂੰ ਕੱਪੜਿਆਂ 'ਤੇ ਲੱਗੇ ਦਾਗ ਦੇ ਸਥਾਨ' ’ਤੇ ਲਗਾਓ ਅਤੇ ਦੋ ਮਿੰਟਾਂ ਲਈ ਛੱਡ ਦਿਓ। ਬਾਅਦ ਵਿੱਚ, ਬਰੱਸ਼ ਦੀ ਮਦਦ ਨਾਲ ਦਾਗ ਵਾਲੀ ਜਗ੍ਹਾ ਨੂੰ ਰਗੜੋ। ਹੁਣ ਇਸ ਨੂੰ ਪਾਣੀ ਨਾਲ ਧੋ ਲਓ। ਗਲੂ ਤੇ ਫੈਵੀਕੋਲ ਦੇ ਧੱਬੇ ਆਸਾਨੀ ਨਾਲ ਹਟਾ ਦਿੱਤੇ ਜਾਣਗੇ।