ਹਵਾਈ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਜਾਣ ਲਓ ਕਿਹੜੀ ਸੀਟ ਸਭ ਤੋਂ ਸੁਰੱਖਿਅਤ?
2022 'ਚ ਦੁਨੀਆ ਭਰ 'ਚ ਕੁੱਲ 7 ਕਰੋੜ ਉਡਾਣਾਂ ਹੋਈਆਂ ਸਨ। ਇਨ੍ਹਾਂ 'ਚ ਸਿਰਫ਼ 174 ਮੌਤਾਂ ਹੋਈਆਂ ਸਨ। ਅਮਰੀਕੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਅਨੁਸਾਰ ਕਾਰ ਰਾਹੀਂ ਸਫ਼ਰ ਕਰਨ ਵਾਲੇ 102 ਯਾਤਰੀਆਂ ਵਿੱਚੋਂ 1 ਦੀ ਮੌਤ ਹੋ ਜਾਂਦੀ ਹੈ।
Know which seat is the safest: ਬਹੁਤ ਸਾਰੇ ਲੋਕ ਹਵਾਈ ਜਹਾਜ਼ 'ਚ ਬੈਠਣ ਦਾ ਸੁਪਨਾ ਦੇਖਦੇ ਹਨ, ਪਰ ਉਹ ਇਸ ਗੱਲ ਤੋਂ ਵੀ ਡਰਦੇ ਹਨ ਕਿ ਜੇਕਰ ਜਹਾਜ਼ 'ਚ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਕੀ ਹੋਵੇਗਾ? ਇਸ ਦੇ ਨਾਲ ਹੀ ਕਈ ਲੋਕ ਅਜਿਹੇ ਹਨ ਜੋ ਮਹੀਨੇ 'ਚ ਕਈ ਵਾਰ ਹਵਾਈ ਸਫ਼ਰ ਕਰਦੇ ਹਨ। ਹਰ ਤਰ੍ਹਾਂ ਦੇ ਯਾਤਰੀਆਂ ਦੀ ਜਹਾਜ਼ 'ਚ ਸੀਟ ਲਈ ਪਹਿਲੀ ਪਸੰਦ ਵਿੰਡੋ ਸੀਟ ਹੁੰਦੀ ਹੈ। ਪਰ ਕੀ ਤੁਸੀਂ ਆਪਣੀ ਸੁਰੱਖਿਆ ਬਾਰੇ ਚਿੰਤਾ ਨਹੀਂ ਕਰਦੇ? ਕਿਉਂਕਿ ਅਸੀਂ ਸੋਚਦੇ ਹਾਂ ਕਿ ਦੋਵਾਂ ਕਿਸਮਾਂ ਦੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਫਲਾਈਟ 'ਚ ਕਿਹੜੀ ਸੀਟ ਸਭ ਤੋਂ ਸੁਰੱਖਿਅਤ ਹੈ? ਅੱਜ ਇਸ ਲੇਖ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਹਵਾਈ ਜਹਾਜ਼ 'ਚ ਕਿਹੜੀ ਸੀਟ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ?
ਸਭ ਤੋਂ ਸੁਰੱਖਿਅਤ ਹਵਾਈ ਯਾਤਰਾ
ਮਾਮਲੇ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਹਵਾਈ ਆਵਾਜਾਈ ਸਭ ਤੋਂ ਸੁਰੱਖਿਅਤ ਸਾਧਨ ਹੈ। 2022 'ਚ ਦੁਨੀਆ ਭਰ 'ਚ ਕੁੱਲ 7 ਕਰੋੜ ਉਡਾਣਾਂ ਹੋਈਆਂ ਸਨ। ਇਨ੍ਹਾਂ 'ਚ ਸਿਰਫ਼ 174 ਮੌਤਾਂ ਹੋਈਆਂ ਸਨ। ਅਮਰੀਕੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਵੱਲੋਂ ਜਨਗਣਨਾ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਅਨੁਸਾਰ ਕਾਰ ਰਾਹੀਂ ਸਫ਼ਰ ਕਰਨ ਵਾਲੇ 102 ਯਾਤਰੀਆਂ ਵਿੱਚੋਂ 1 ਦੀ ਮੌਤ ਹੋ ਜਾਂਦੀ ਹੈ। ਇਸ ਦੇ ਮੁਕਾਬਲੇ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਵਾਲੇ 2,05,552 ਵਿੱਚੋਂ ਸਿਰਫ਼ 1 ਯਾਤਰੀ ਦੀ ਮੌਤ ਹੁੰਦੀ ਹੈ। ਇਹ ਅੰਕੜੇ ਦੱਸਦੇ ਹਨ ਕਿ ਹਵਾਈ ਯਾਤਰਾ ਕਿੰਨੀ ਸੁਰੱਖਿਅਤ ਹੈ। ਹਾਲਾਂਕਿ ਜੇਕਰ ਤੁਸੀਂ ਆਪਣੇ ਲਈ ਇੱਕ ਚੰਗੀ ਸੀਟ ਚੁਣਦੇ ਹੋ ਤਾਂ ਤੁਸੀਂ ਇਸ ਨੂੰ ਹੋਰ ਵੀ ਸੁਰੱਖਿਅਤ ਬਣਾ ਸਕਦੇ ਹੋ।
ਕਿਹੜੀ ਸੀਟ ਸਭ ਤੋਂ ਸੁਰੱਖਿਅਤ ਹੈ?
ਅਸੀਂ ਕੁਝ ਅੰਕੜਿਆਂ ਨੂੰ ਦੇਖ ਕੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਦੱਸ ਦੇਈਏ ਕਿ ਸਾਲ 1989 'ਚ ਜਦੋਂ ਯੂਨਾਈਟਿਡ ਫਲਾਈਟ 232 ਸਿਓਕਸ ਸਿਟੀ, ਆਇਓਵਾ 'ਚ ਕਰੈਸ਼ ਹੋਈ ਸੀ ਤਾਂ ਇਸ 'ਚ ਸਵਾਰ 269 ਲੋਕਾਂ ਵਿੱਚੋਂ 184 ਲੋਕ ਇਸ ਹਾਦਸੇ 'ਚ ਵਾਲ-ਵਾਲ ਬਚ ਗਏ ਸਨ। ਜ਼ਿਆਦਾਤਰ ਬਚੇ ਹੋਏ ਲੋਕ ਪਹਿਲੀ ਕੈਟਾਗਰੀ ਦੇ ਪਿਛਲੇ ਪਾਸੇ, ਸਾਹਮਣੇ ਵੱਲ ਬੈਠੇ ਸਨ। ਦੂਜੇ ਪਾਸੇ ਅਮਰੀਕੀ ਮੈਗਜ਼ੀਨ ਟਾਈਮ ਵੱਲੋਂ ਕੀਤੇ ਗਏ ਸਰਵੇਖਣ 'ਚ ਜਦੋਂ 35 ਸਾਲਾਂ ਦੇ ਜਹਾਜ਼ ਹਾਦਸਿਆਂ ਦੇ ਅੰਕੜਿਆਂ ਦੀ ਘੋਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਹਵਾਈ ਜਹਾਜ਼ ਦੇ ਵਿਚਕਾਰ ਦੀਆਂ ਪਿਛਲੀਆਂ ਸੀਟਾਂ ਉੱਤੇ ਮੌਤ ਦਰ ਸਭ ਤੋਂ ਘੱਟ ਸੀ। ਇਹ ਲਗਭਗ 28 ਫ਼ੀਸਦੀ ਸੀ। ਜਦਕਿ ਜਹਾਜ਼ ਦੇ ਮੱਧ 'ਚ ਸੀਟਾਂ 'ਤੇ ਮੌਤ ਦਰ ਲਗਭਗ 44 ਫ਼ੀਸਦੀ ਸੀ।
ਜਾਣੋ ਇਸ ਪਿੱਛੇ ਦਾ ਕਾਰਨ
ਦਰਅਸਲ, ਇੱਕ ਅਜਿਹੀ ਕਤਾਰ 'ਚ ਬੈਠਣਾ, ਜਿੱਥੋਂ ਨਿਕਾਸੀ ਗੇਟ ਨੇੜੇ ਹੈ, ਹਮੇਸ਼ਾ ਐਮਰਜੈਂਸੀ ਦੀ ਸਥਿਤੀ 'ਚ ਸਭ ਤੋਂ ਤੇਜ਼ੀ ਨਾਲ ਬਾਹਰ ਨਿਕਲਣ 'ਚ ਤੁਹਾਡੀ ਮਦਦ ਕਰਦਾ ਹੈ। ਹਾਲਾਂਕਿ ਦੂਜੇ ਪਾਸੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਵਾਈ ਜਹਾਜ਼ ਦੇ ਖੰਭਾਂ 'ਚ ਈਂਧਨ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਇਹ ਚੀਜ਼ ਵਿਚਕਾਰਲੀਆਂ ਕਤਾਰਾਂ ਲਈ ਸਭ ਤੋਂ ਖ਼ਤਰਨਾਕ ਸਾਬਤ ਹੁੰਦੀ ਹੈ। ਮਤਲਬ ਜੇਕਰ ਤੁਸੀਂ ਜਹਾਜ਼ ਦੇ ਵਿਚਕਾਰ ਬੈਠੇ ਹੋ ਤਾਂ ਤੁਸੀਂ ਸਭ ਤੋਂ ਅਸੁਰੱਖਿਅਤ ਹੋ। ਪਿੱਛੇ ਬੈਠੇ ਲੋਕਾਂ ਦੀ ਗੱਲ ਕਰੀਏ ਤਾਂ ਹਾਦਸੇ ਦਾ ਅਸਰ ਜ਼ਿਆਦਾਤਰ ਪਿੱਛੇ ਬੈਠੇ ਲੋਕਾਂ 'ਤੇ ਪੈਂਦਾ ਹੈ। ਅਸਲ 'ਚ ਪਿਛਲੇ ਪਾਸੇ ਸਿਰਫ਼ ਇੱਕ ਹੀ ਐਗਜ਼ਿਟ ਪੁਆਇੰਟ ਹੈ।