IRCTC ਵੱਲੋਂ ਅੰਮ੍ਰਿਤਸਰ ਦੀ ਯਾਤਰਾ ਦਾ ਆਫਰ, ਮੁਫਤ 'ਚ ਮਿਲੇਗਾ ਖਾਣਾ, ਜਾਣੋ ਕਿੰਨਾ ਖਰਚਾ ਆਵੇਗਾ?
IRCTC Tourism: ਤੁਸੀਂ ਸਿਰਫ ਦੋ ਦਿਨਾਂ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਦੀ ਯਾਤਰਾ ਕਰ ਸਕਦੇ ਹੋ ਅਤੇ ਤੁਹਾਨੂੰ ਸਿਰਫ 5780 ਰੁਪਏ ਖ਼ਰਚ ਕਰਨੇ ਪੈਣਗੇ। ਆਓ ਤੁਹਾਨੂੰ ਭਾਰਤੀ ਰੇਲਵੇ ਦੇ ਇਸ ਪੈਕੇਜ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ-
IRCTC Tour Package: ਜੇਕਰ ਤੁਸੀਂ ਵੀਕੈਂਡ 'ਤੇ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ IRCTC ਤੁਹਾਡੇ ਲਈ ਇੱਕ ਖਾਸ ਪੈਕੇਜ ਲੈ ਕੇ ਆਇਆ ਹੈ, ਜਿਸ ਵਿੱਚ ਤੁਹਾਨੂੰ ਇੱਕ ਰਾਤ ਅਤੇ ਦੋ ਦਿਨ ਯਾਤਰਾ ਕਰਨ ਦਾ ਮੌਕਾ ਮਿਲੇਗਾ। ਹਾਂ... ਤੁਸੀਂ ਸਿਰਫ਼ ਦੋ ਦਿਨਾਂ ਵਿੱਚ ਦਿੱਲੀ ਤੋਂ ਅੰਮ੍ਰਿਤਸਰ (New Delhi-Amritsar Tour) ਦੀ ਯਾਤਰਾ ਕਰ ਸਕਦੇ ਹੋ ਤੇ ਤੁਹਾਨੂੰ ਸਿਰਫ਼ 5780 ਰੁਪਏ ਖਰਚ ਕਰਨੇ ਪੈਣਗੇ। ਆਓ ਤੁਹਾਨੂੰ ਭਾਰਤੀ ਰੇਲਵੇ ਦੇ ਇਸ ਪੈਕੇਜ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ-
ਪੈਕੇਜ ਦਾ ਨਾਮ - ਨਵੀਂ ਦਿੱਲੀ - ਅੰਮ੍ਰਿਤਸਰ ਟੂਰ (New Delhi - Amritsar Tour)
ਕਿਹੜੀ ਮੰਜ਼ਿਲ ਕਵਰ ਹੋਵੇਗੀ - ਬਾਘਾ ਬਾਰਡਰ, ਜਲਿਆਂਵਾਲਾ ਬਾਗ, ਗੋਲਡਨ ਟੈਂਪਲ (WAGAH BORDER + JALLIANWALA BAGH + GOLDEN TEMPLE)
ਯਾਤਰਾ ਮੋਡ - ਰੇਲਗੱਡੀ
ਟ੍ਰੇਨ ਕਿੱਥੇ ਰਵਾਨਾ ਹੋਵੇਗੀ - ਨਵੀਂ ਦਿੱਲੀ (NDLS)
ਰੇਲਗੱਡੀ ਦਾ ਸਮਾਂ - 7:20 ਘੰਟੇ
ਕਿਸ ਦਿਨ ਟ੍ਰੇਨ ਚੱਲੇਗੀ - ਸ਼ੁੱਕਰਵਾਰ - ਸ਼ਨੀਵਾਰ
ਕਿਹੜੇ ਹੋਟਲ ਦਾ ਪ੍ਰਬੰਧ ਕੀਤਾ ਜਾਵੇਗਾ – ਹੋਟਲ ਕੰਟਰੀ ਇਨਨ (Hotel Country Inn & Suites by Radisson or similar)
ਇਸ ਉਤੇ ਕਿੰਨਾ ਖਰਚ ਆਵੇਗਾ?
ਜੇਕਰ ਤੁਸੀਂ ਇਸ ਪੈਕੇਜ ਨੂੰ ਲੈਂਦੇ ਹੋ, ਤਾਂ ਸਿੰਗਲ ਆਕੂਪੈਂਸੀ ਵਿੱਚ ਪ੍ਰਤੀ ਵਿਅਕਤੀ 8420 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਡਬਲ ਆਕੂਪੈਂਸੀ ਲਈ 6240 ਰੁਪਏ ਪ੍ਰਤੀ ਵਿਅਕਤੀ ਦਾ ਖਰਚਾ ਆਵੇਗਾ। ਇਸ ਦੇ ਨਾਲ ਹੀ 5780 ਰੁਪਏ ਟ੍ਰਿਪਲ ਆਕੂਪੈਂਸੀ ਵਿੱਚ ਖਰਚ ਕੀਤੇ ਜਾਣਗੇ। 5 ਤੋਂ 11 ਸਾਲ ਤੱਕ ਦੇ ਬੈੱਡ ਵਾਲੇ ਬੱਚੇ ਲਈ 4670 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ 5 ਤੋਂ 11 ਸਾਲ ਤੱਕ ਦੇ ਬੱਚਿਆਂ ਲਈ 3820 ਰੁਪਏ ਖਰਚ ਕਰਨੇ ਪੈਣਗੇ।
ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ
ਇਸ ਦੇ ਪੈਕੇਜ ਬਾਰੇ ਹੋਰ ਜਾਣਕਾਰੀ ਲਈ, ਤੁਸੀਂ IRCTC Tourist Facilitation Center, Platform No. 16, New Delhi Railway Station, ਫੋਨ ਨੰਬਰ - 9717641764, 9717648888, 8287930747 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਮੇਲ ਆਈਡੀ pankaj.tiwari@irctc.com ਅਤੇ tourismnz@irctc.com 'ਤੇ ਵੀ ਪੁੱਛਗਿੱਛ ਕਰ ਸਕਦੇ ਹੋ।
ਤੁਸੀਂ ਅਧਿਕਾਰਤ ਲਿੰਕ 'ਤੇ ਜਾ ਸਕਦੇ ਹੋ
ਤੁਸੀਂ ਇਸ ਪੈਕੇਜ ਬਾਰੇ https://www.irctctourism.com/pacakage_description?packageCode=NDR045 ਅਧਿਕਾਰਤ ਲਿੰਕ 'ਤੇ ਵੀ ਜਾ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: