ਚਿਹਰੇ 'ਤੇ ਅਣਚਾਹੇ ਵਾਲਾਂ ਤੋਂ ਹੋ ਪਰੇਸ਼ਾਨ ਤਾਂ ਇਸ ਤਰ੍ਹਾਂ ਪਾਓ ਛੁਟਕਾਰਾ
ਕੰਪਨੀਆਂ ਦਾ ਦਾਅਵਾ ਹੁੰਦਾ ਹੈ ਕਿ ਕਰੀਮਾਂ ਦੇ ਇਸਤੇਮਾਲ ਨਾਲ ਚਿਹਰੇ ਤੋਂ ਵਾਲ ਬਿਲਕੁਲ ਹਟ ਜਾਣਗੇ। ਪਰ ਇਸ ਦੇ ਬਾਵਜੂਦ ਲੋਕਾਂ ਦੀ ਸ਼ਿਕਾਇਤ ਜਿਉਂ ਦੀ ਤਿਉਂ ਰਹਿੰਦੀ ਹੈ।

ਚਿਹਰੇ 'ਤੇ ਅਣਚਾਹੇ ਵਾਲਾਂ ਤੋਂ ਅਕਸਰ ਔਰਤਾਂ ਪਰੇਸ਼ਾਨ ਰਹਿੰਦੀਆਂ ਹਨ। ਇਨਾਂ ਤੋਂ ਛੁਟਕਾਰਾ ਪਾਉਣ ਲਈ ਕਈ ਤਰਾਂ ਦੇ ਤਰੀਕੇ ਅਪਣਾਏ ਜਾਂਦੇ ਹਨ। ਇਸ ਲਈ ਥ੍ਰੈਡਿੰਗ, ਲੇਜ਼ਰ, ਵੈਕਸਿੰਗ ਆਦਿ ਦੀ ਮਦਦ ਲਈ ਜਾਂਦੀ ਹੈ। ਬਜ਼ਾਰ ਤੋਂ ਮਹਿੰਗੀ ਕਰੀਮ ਜਾਂ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਕੰਪਨੀਆਂ ਦਾ ਦਾਅਵਾ ਹੁੰਦਾ ਹੈ ਕਿ ਇਨ੍ਹਾਂ ਦੇ ਇਸਤੇਮਾਲ ਨਾਲ ਚਿਹਰੇ ਤੋਂ ਵਾਲ ਬਿਲਕੁਲ ਹਟ ਜਾਣਗੇ। ਪਰ ਇਸ ਦੇ ਬਾਵਜੂਦ ਲੋਕਾਂ ਦੀ ਸ਼ਿਕਾਇਤ ਜਿਉਂ ਦੀ ਤਿਉਂ ਰਹਿੰਦੀ ਹੈ। ਇਸ ਲਈ ਮਹਿਲਾਵਾਂ ਨੂੰ ਘਰੇਲੂ ਨੁਸਖੇ ਅਪਣਾਉਣੇ ਚਾਹੀਦੇ ਹਨ। ਹਾਲਾਂਕਿ ਇਸ 'ਚ ਮਿਹਨਤ ਤੇ ਸਮੇਂ ਦੀ ਲੋੜ ਰਹਿੰਦੀ ਹੈ।
ਦੇਸੀ ਤਕਨੀਕ ਅਪਣਾਉਣ ਤੋਂ ਪਹਿਲਾਂ ਵਾਲ ਵੈਕਸ ਜਾਂ ਥ੍ਰੈਡਿੰਗ ਨਾਲ ਹਟਾ ਲਓ। ਇਹ ਤਰੀਕਾ ਵਾਲਾਂ ਨੂੰ ਜੜ੍ਹਾਂ ਤੋਂ ਖਤਮ ਕਰਨ 'ਚ ਕਾਰਗਰ ਹੋਵੇਗਾ। ਇਸ ਲਈ ਕਣਕ ਦਾ ਆਟਾ ਜਾਂ ਮੱਕੀ ਦੇ ਸਟਾਰਚ ਦੀ ਲੋੜ ਪਵੇਗੀ।
ਪੇਸਟ ਬਣਾਉਣ ਦਾ ਤਰੀਕਾ:
ਪੇਸਟ ਬਣਾਉਣ ਲਈ ਇਕ ਚਮਚ ਕਣਕ ਦਾ ਆਟਾ ਜਾਂ ਮੱਕੀ ਦਾ ਸਟਾਰਚ ਲਓ। ਹੁਣ ਉਸ 'ਚ ਇਕ ਪੀਸੀ ਹੋਈ ਮਲੱਠੀ ਯਾਨੀ ਕਿ ਮਲੱਠੀ ਪਾਊਡਰ ਪਾ ਲਓ। ਅੱਧਾ ਕੱਪ ਚਮਚ 'ਚ ਹਲਦੀ 'ਚ ਗੁਲਾਬ ਜਲ ਜਾਂ ਸਾਫ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਵਾਲਾਂ ਵਾਲੀ ਥਾਂ 'ਤੇ 20-25 ਮਿੰਟ ਲਾ ਲਓ। ਉਸ ਤੋਂ ਬਾਅਦ ਚਿਹਰਾ ਧੋ ਲਓ।
ਬਿਹਤਰੀਨ ਨਤੀਜੇ ਲਈ ਇਹ ਨੁਸਖਾ 3-4 ਮਹੀਨੇ ਵਰਤਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਚਮੜੀ ਤੋਂ ਕਾਫੀ ਵਾਲ ਹਟ ਜਾਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ




















