(Source: ECI/ABP News)
Winter Vacation: ਸਰਦੀਆਂ ਵਿੱਚ ਇਨ੍ਹਾਂ ਥਾਵਾਂ 'ਤੇ ਘੁੰਮਣ ਨਾਲ ਮਿਲੇਗਾ ਸਕੂਨ, ਅੱਜ ਹੀ ਬੁੱਕ ਕਰ ਲਓ ਟਿਕਟਾਂ
Vacation Time: ਸਰਦੀਆਂ ਦੇ ਮੌਸਮ 'ਚ ਇਹ ਹਨ ਸਭ ਤੋਂ ਖੂਬਸੂਰਤ ਥਾਵਾਂ, ਆਓ ਜਾਣਦੇ ਹਾਂ ਕਿਹੜੀਆਂ ਟੂਰਿਸਟ ਥਾਵਾਂ ਹਨ ਜਿਨ੍ਹਾਂ ਦੀ ਯਾਤਰਾ ਨੂੰ ਤੁਸੀਂ ਯਾਦਗਾਰ ਬਣਾ ਸਕਦੇ ਹੋ।
![Winter Vacation: ਸਰਦੀਆਂ ਵਿੱਚ ਇਨ੍ਹਾਂ ਥਾਵਾਂ 'ਤੇ ਘੁੰਮਣ ਨਾਲ ਮਿਲੇਗਾ ਸਕੂਨ, ਅੱਜ ਹੀ ਬੁੱਕ ਕਰ ਲਓ ਟਿਕਟਾਂ Winter Vacation: Enjoy your vacation On these places link Gulmarg, Dalhousie Jaisalmer etc, book your tickets today Winter Vacation: ਸਰਦੀਆਂ ਵਿੱਚ ਇਨ੍ਹਾਂ ਥਾਵਾਂ 'ਤੇ ਘੁੰਮਣ ਨਾਲ ਮਿਲੇਗਾ ਸਕੂਨ, ਅੱਜ ਹੀ ਬੁੱਕ ਕਰ ਲਓ ਟਿਕਟਾਂ](https://feeds.abplive.com/onecms/images/uploaded-images/2023/12/19/7f5cb9479577c1eba7105285af9e89351702970830305700_original.jpg?impolicy=abp_cdn&imwidth=1200&height=675)
Winter Vacation: ਜੇਕਰ ਤੁਸੀਂ ਘੁੰਮਣ-ਫਿਰਨ ਦੇ ਸ਼ੌਕੀਨ ਹੋ ਅਤੇ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਕਿਤੇ ਘੁੰਮਣ-ਫਿਰਨ ਦੀ ਯੋਜਨਾ ਬਣਾ ਰਹੇ ਹੋ? ਪਰ ਜੇਕਰ ਤੁਸੀਂ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਇਹ ਕਿਹੜੀ ਜਗ੍ਹਾ ਜਾਣਾ ਹੈ, ਤਾਂ ਇਸ ਵਿੱਚ ਅਸੀਂ ਤੁਹਾਡੀ ਮਦਦ ਕਰ ਦਿੰਦੇ ਹਾਂ। ਇੱਕ ਵਾਰ ਇਨ੍ਹਾਂ ਥਾਵਾਂ ਬਾਰੇ ਜ਼ਰੂਰ ਸੋਚੋ। ਸਰਦੀਆਂ ਦੇ ਮੌਸਮ ਵਿੱਚ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਲਈ ਇਹ ਸਭ ਤੋਂ ਸੁੰਦਰ ਸਥਾਨ ਹਨ। ਜਿੱਥੇ ਤੁਹਾਡੀ ਜੇਬ ਉੱਤੇ ਵੀ ਜ਼ਿਆਦਾ ਬੋਝ ਵੀ ਨਹੀਂ ਪਏਗਾ। ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਟੂਰਿਸਟ ਥਾਵਾਂ ਹਨ ਜਿਨ੍ਹਾਂ ਦੀ ਯਾਤਰਾ ਨੂੰ ਤੁਸੀਂ ਯਾਦਗਾਰ ਬਣਾ ਸਕਦੇ ਹੋ।
ਗੁਲਮਰਗ (Gulmarg)
ਜੇ ਤੁਸੀਂ ਬਰਫ਼ ਵਿੱਚ ਸੈਰ ਕਰਨਾ ਚਾਹੁੰਦੇ ਹੋ, ਤਾਂ ਆਪਣੇ ਬੈਗ ਪੈਕ ਕਰੋ ਅਤੇ ਕਸ਼ਮੀਰ ਲਈ ਰਵਾਨਾ ਹੋਵੋ। ਸਰਦੀਆਂ ਦੇ ਮੌਸਮ ਵਿੱਚ ਗੁਲਮਰਗ ਸੈਲਾਨੀਆਂ ਨਾਲ ਭਰਿਆ ਹੁੰਦਾ ਹੈ। ਇੱਥੇ ਬਰਫ਼ਬਾਰੀ ਦਾ ਨਜ਼ਾਰਾ ਤੁਹਾਨੂੰ ਸਾਰੀ ਉਮਰ ਯਾਦ ਰਹੇਗਾ। ਇੱਥੇ ਸੈਲਾਨੀਆਂ ਲਈ ਸਰਦੀਆਂ ਦੀਆਂ ਗਤੀਵਿਧੀਆਂ ਵੀ ਹੁੰਦੀਆਂ ਹਨ। ਇੱਥੇ ਆ ਕੇ ਤੁਸੀਂ ਖੁਸ਼ ਹੋਵੋਗੇ।
ਡਲਹੌਜ਼ੀ (Dalhousie )
ਸਰਦੀਆਂ ਦੇ ਮੌਸਮ ਵਿੱਚ ਵੀ ਹਿਮਾਚਲ ਪ੍ਰਦੇਸ਼ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ। ਸ਼ਿਮਲਾ, ਕੁੱਲੂ-ਮਨਾਲੀ ਦੇਖਣ ਲਈ ਬਹੁਤ ਸਾਰੇ ਸੈਲਾਨੀ ਆਉਂਦੇ ਹਨ। ਜੇਕਰ ਤੁਸੀਂ ਇਨ੍ਹਾਂ ਥਾਵਾਂ 'ਤੇ ਗਏ ਹੋ ਤਾਂ ਸਰਦੀਆਂ ਦੀਆਂ ਛੁੱਟੀਆਂ 'ਚ ਡਲਹੌਜ਼ੀ ਦੀ ਯੋਜਨਾ ਬਣਾਓ। ਡਲਹੌਜ਼ੀ ਨੂੰ ਛੋਟਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਪਹਾੜਾਂ, ਝਰਨੇ ਅਤੇ ਖਾਸ ਦੇ ਖੁੱਲ੍ਹੇ ਮੈਦਾਨਾਂ ਨਾਲ ਸਾਫ਼ ਪਹਾੜੀ ਨਦੀਆਂ ਦਾ ਆਨੰਦ ਲੈ ਸਕਦੇ ਹੋ । ਕੁਦਰਤੀ ਸੁੰਦਰਤਾ ਦੇ ਬੇਹੱਦ ਖੂਬਸੂਰਤ ਨਜ਼ਾਰੇ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾ ਦੇਣਗੇ। ਡਲਹੌਜ਼ੀ ਦੇ ਨਾਲ-ਨਾਲ ਨੇੜਲੇ ਇਲਾਕੇ ਸੁਭਾਸ਼ ਬਾਉਲੀ, ਬਰਕੋਟਾ ਪਹਾੜੀਆਂ, ਪੰਚਪੁਲਾ ਵੀ ਵੇਖੇ ਜਾ ਸਕਦੇ ਹਨ।
ਜੈਸਲਮੇਰ (Jaisalmer)
ਜੇਕਰ ਤੁਸੀਂ ਬਰਫਬਾਰੀ ਜਾਂ ਠੰਡ ਦੇ ਮੌਸਮ 'ਚ ਸੁਹਾਵਣੇ ਮੌਸਮ ਵਾਲੀ ਜਗ੍ਹਾ 'ਤੇ ਜਾਣਾ ਚਾਹੁੰਦੇ ਹੋ ਤਾਂ ਰਾਜਸਥਾਨ ਜਾਓ। ਸਰਦੀਆਂ ਦੇ ਮੌਸਮ ਵਿੱਚ ਵੀ ਜੈਸਲਮੇਰ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ। ਰੇਗਿਸਤਾਨ ਵਿੱਚ ਕੈਂਪਿੰਗ ਦੇ ਨਾਲ, ਤੁਸੀਂ ਪੈਰਾਸੇਲਿੰਗ, ਕਵਾਡ ਬਾਈਕਿੰਗ ਅਤੇ ਡੂਨ ਬੈਸ਼ਿੰਗ ਦਾ ਆਨੰਦ ਲੈ ਸਕਦੇ ਹੋ। ਜੈਸਲਮੇਰ ਵਿੱਚ ਬਹੁਤ ਸਾਰੇ ਸੈਰ-ਸਪਾਟਾ ਸਥਾਨ ਹਨ ਜਿਵੇਂ ਕਿ ਕਿਲ੍ਹਾ, ਥਾਰ ਮਿਊਜ਼ੀਅਮ, ਜੈਨ ਮੰਦਰ, ਨਥਮਲ ਕੀ ਹਵੇਲੀ।
ਮੁੰਨਾਰ (Munnar)
ਮੁੰਨਾਰ ਕੇਰਲ 'ਚ ਸਥਿਤ ਹੈ, ਜਿੱਥੇ ਸੁਹਾਵਣਾ ਮੌਸਮ ਹਮੇਸ਼ਾ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਪਰ ਸਰਦੀਆਂ 'ਚ ਇਸ ਜਗ੍ਹਾ 'ਤੇ ਜਾਣਾ ਇਕ ਵੱਖਰਾ ਹੀ ਆਨੰਦ ਹੈ। ਮੁੰਨਾਰ ਨੂੰ ਦੱਖਣੀ ਭਾਰਤ ਦਾ ਕਸ਼ਮੀਰ ਕਿਹਾ ਜਾਂਦਾ ਹੈ। ਇਹ ਸਥਾਨ ਹਨੀਮੂਨ ਜੋੜਿਆਂ ਲਈ ਸਭ ਤੋਂ ਵਧੀਆ ਹੈ। ਹਾਊਸਬੋਟਿੰਗ ਦਾ ਆਨੰਦ ਲੈਣ ਤੋਂ ਇਲਾਵਾ, ਇੱਥੇ ਚਾਹ ਦੇ ਬਾਗ, ਕੋਚੀ ਦਾ ਕਿਲਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)