ਅਜਿਹੇ ਮਰਦਾਂ ਵੱਲ ਵਧੇਰੇ ਆਕਰਸ਼ਿਤ ਹੁੰਦੀਆਂ ਹਨ ਔਰਤਾਂ, ਅਧਿਐਨ ਵਿਚ ਵੱਡਾ ਖੁਲਾਸਾ...
ਹਾਲ ਹੀ ਵਿਚ ਰਟਗਰਜ਼ ਯੂਨੀਵਰਸਿਟੀ ਦੇ ਮਾਨਵ ਵਿਗਿਆਨੀਆਂ ਦੁਆਰਾ ਇਕ ਅਧਿਐਨ ਕੀਤਾ ਗਿਆ ਹੈ। ਇਸ ਅਧਿਐਨ ‘ਚ ਦੁਨੀਆ ਭਰ ਦੀਆਂ ਔਰਤਾਂ ਦੀ ਮਾਨਸਿਕਤਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਉਹ ਮਰਦਾਂ ਪ੍ਰਤੀ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ
ਹਾਲ ਹੀ ਵਿਚ ਰਟਗਰਜ਼ ਯੂਨੀਵਰਸਿਟੀ (Rutgers University) ਦੇ ਮਾਨਵ ਵਿਗਿਆਨੀਆਂ ਦੁਆਰਾ ਇਕ ਅਧਿਐਨ ਕੀਤਾ ਗਿਆ ਹੈ। ਇਸ ਅਧਿਐਨ ‘ਚ ਦੁਨੀਆ ਭਰ ਦੀਆਂ ਔਰਤਾਂ ਦੀ ਮਾਨਸਿਕਤਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਉਹ ਮਰਦਾਂ ਪ੍ਰਤੀ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ। ਅਧਿਐਨ ਮੁਤਾਬਕ ਔਰਤਾਂ ਆਪਣੀ ਸ਼ਖਸੀਅਤ ਅਤੇ ਹਾਵ-ਭਾਵ ਦੇ ਆਧਾਰ ‘ਤੇ ਮਰਦਾਂ ਵੱਲ ਆਕਰਸ਼ਿਤ ਹੁੰਦੀਆਂ ਹਨ।
ਬਹੁਤ ਸਾਦੇ ਤੇ ਦਿਆਲੂ ਮਰਦ ਪਸੰਦ
ਔਰਤਾਂ ਨੂੰ ਅਜਿਹੇ ਮਰਦ ਪਸੰਦ ਆਉਂਦੇ ਹਨ ਜੋ ਬਹੁਤ ਸਾਦੇ ਅਤੇ ਦਿਆਲੂ ਹੁੰਦੇ ਹਨ। ਔਰਤਾਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਗੱਲ ਸੁਣਦੇ ਹਨ। ਔਰਤਾਂ ਅਜਿਹੇ ਮਰਦਾਂ ਨੂੰ ਪਸੰਦ ਨਹੀਂ ਕਰਦੀਆਂ ਜੋ ਬਹੁਤ ਰੁੱਖੇ ਸੁਭਾਅ ਦੇ ਅਤੇ ਐਗ੍ਰੈਸਿਵ ਹੁੰਦੇ ਹਨ। ਮਹਿੰਗੇ ਕੱਪੜੇ ਅਤੇ ਕਾਰਾਂ ਅੱਜ ਦੀਆਂ ਔਰਤਾਂ ਨੂੰ ਆਕਰਸ਼ਿਤ ਨਹੀਂ ਕਰਦੀਆਂ। ਔਰਤਾਂ ਨੂੰ ਜੋ ਸਭ ਤੋਂ ਵੱਧ ਪਸੰਦ ਆਉਂਦਾ ਹੈ ਉਹ ਹੈ ਮਰਦਾਂ ਦਾ ਸ਼ਾਂਤ ਸੁਭਾਅ। ਔਰਤਾਂ ਨੂੰ ਭੋਲੇ ਭਾਲੇ ਮੁੰਡੇ ਪਸੰਦ ਆਉਂਦੇ ਹਨ।
ਔਰਤਾਂ ਆਪਣੇ ਤੋਂ ਵੱਡੀ ਉਮਰ ਦੇ ਲੜਕੇ ਪਸੰਦ ਕਰਦੀਆਂ ਹਨ
ਉਨ੍ਹਾਂ ਨੂੰ ਅਜਿਹਾ ਲੜਕਾ ਪਸੰਦ ਆਉਂਦਾ ਹੈ ਜੋ ਉਸ ਦੀ ਦੇਖਭਾਲ ਕਰਦਾ ਹੈ ਅਤੇ ਉਸ ਦੀ ਇੱਜ਼ਤ ਕਰਦਾ ਹੈ। ਇਸ ਤੋਂ ਇਲਾਵਾ ਉਹ ਅਜਿਹੇ ਵਿਅਕਤੀ ਨੂੰ ਪਸੰਦ ਕਰਦੀ ਹੈ ਜੋ ਰਿਸ਼ਤੇ ਨੂੰ ਟਾਕਸਿਕ ਨਾ ਬਣਾਵੇ। 2010 ਦੇ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਆਪਣੇ ਤੋਂ ਵੱਡੀ ਉਮਰ ਦੇ ਲੜਕੇ ਪਸੰਦ ਕਰਦੀਆਂ ਹਨ। ਯੂਨੀਵਰਸਿਟੀ ਆਫ ਡੰਡੀ ਦੀ ਪ੍ਰੋਫੈਸਰ ਅਤੇ ਮਨੋਵਿਗਿਆਨੀ ਫਿਓਨਾ ਮੂਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਔਰਤ ਨੂੰ ਜ਼ਿਆਦਾ ਆਰਥਿਕ ਆਜ਼ਾਦੀ ਹੁੰਦੀ ਹੈ ਤਾਂ ਉਹ ਤਾਕਤਵਰ ਅਤੇ ਵੱਡੀ ਉਮਰ ਦੇ ਮਰਦਾਂ ਵੱਲ ਆਕਰਸ਼ਿਤ ਹੁੰਦੀ ਹੈ। ਹਾਲਾਂਕਿ, ਬਹੁਤ ਸਾਰੀਆਂ ਔਰਤਾਂ ਹਨ ਜੋ ਉਮਰ ਦੇ ਅੰਤਰ ਦੀ ਪਰਵਾਹ ਨਹੀਂ ਕਰਦੀਆਂ ਹਨ।
ਔਰਤਾਂ ਵੱਧ ਉਮਰ ਦੇ ਮਰਦਾਂ ਨੂੰ ਪਸੰਦ ਕਰਦੀਆਂ ਹਨ ਕਿਉਂਕਿ ਉਹ ਅਨੁਭਵੀ ਹੁੰਦੇ ਹਨ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਖੋਜਕਾਰਾਂ ਦੁਆਰਾ 2013 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਔਰਤਾਂ ਹਲਕੇ ਦਾੜ੍ਹੀ ਰੱਖਣ ਵਾਲੇ ਮਰਦਾਂ ਨੂੰ ਤਰਜੀਹ ਦਿੰਦੀਆਂ ਹਨ। ਅੱਜ ਕੱਲ੍ਹ, ਹਲਕੀ ਦਾੜ੍ਹੀ ਪੂਰੀ ਦੁਨੀਆ ਦੇ ਮਰਦਾਂ ਲਈ ਫੈਸ਼ਨ ਵਿੱਚ ਹੈ। ਇਸ ਲੁੱਕ ‘ਚ ਉਹ ਸਾਫ ਸੁਥਰੇ ਦਿਖਦੇ ਹਨ।