Neeyat: ਵਿਦਿਆ ਬਾਲਨ ਦੀ ਫਿਲਮ 'ਨੀਅਤ' ਦੇਖਣ ਦਾ ਪਲਾਨ ਬਣਾ ਰਹੇ ਹੋ ਤਾਂ ਪਹਿਲਾਂ ਪੜ੍ਹ ਲਓ ਫਿਲਮ ਦਾ ਰਿਵਿਊ
Neeyat Review: ਵਿਦਿਆ ਬਾਲਨ ਦੀ ਫਿਲਮ ਨੀਯਤ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਜੇਕਰ ਤੁਸੀਂ ਇਸ ਫਿਲਮ ਨੂੰ ਦੇਖਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਰਿਵਿਊ ਪੜ੍ਹੋ ।
ਅਨੁ ਮੇਨਨ
ਵਿਦਿਆ ਬਾਲਨ, ਰਾਮ ਕਪੂਰ, ਨੀਰਜ ਕਬੀ, ਦੀਪਨੀਤਾ ਸ਼ਰਮਾ, ਸ਼ਹਾਨਾ ਗੋਸਵਾਮੀ, ਨਿੱਕੀ ਅਨੇਜਾ, ਸ਼ਸ਼ਾਂਕ ਅਰੋੜਾ
Neeyat Review In Punjabi: ਵਿਦਿਆ ਬਾਲਨ ਨੇ ਆਪਣਾ ਅਜਿਹਾ ਨਾਂ ਬਣਾਇਆ ਹੈ ਕਿ ਉਸ ਦੇ ਨਾਂ 'ਤੇ ਫਿਲਮਾਂ ਚੱਲਦੀਆਂ ਹਨ। ਉਹ ਅਜਿਹੀ ਅਦਾਕਾਰਾ ਹੈ, ਜਿਸ ਨੂੰ ਫਿਲਮ ਲਈ ਹੀਰੋ ਦੀ ਜ਼ਰੂਰਤ ਨਹੀਂ ਹੁੰਦੀ। ਦਰਸ਼ਕਾਂ ਨੂੰ ਲੱਗਦਾ ਹੈ ਕਿ ਜੇਕਰ ਵਿਦਿਆ ਬਾਲਨ ਫਿਲਮ ਵਿੱਚ ਹੈ ਤਾਂ ਉਹ ਕੁਝ ਵੱਖਰਾ ਅਤੇ ਨਵਾਂ ਕਰੇਗੀ। ਵਿਦਿਆ ਨੇ ਚਾਰ ਸਾਲ ਬਾਅਦ ਥਿਏਟਰ ਵਿੱਚ ਵਾਪਸੀ ਕੀਤੀ ਹੈ ਅਤੇ ਇਸ ਵਾਰ ਵੀ ਵਿਦਿਆ ਨੇ ਅਜਿਹਾ ਹੀ ਕੀਤਾ ਹੈ। ਫਿਲਮ ਦਾ ਨਿਰਮਾਣ ਵਿਦਿਆ ਬਾਲਨ, ਨਿਰਦੇਸ਼ਕ ਅਨੁ ਮੈਨਨ ਅਤੇ ਨਿਰਮਾਤਾ ਵਿਕਰਮ ਮਲਹੋਤਰਾ ਦੀ ਹਿੱਟ ਤਿਕੜੀ ਦੁਆਰਾ ਕੀਤਾ ਗਿਆ ਹੈ, ਜਿਨ੍ਹਾਂ ਨੇ 'ਸ਼ਕੁੰਤਲਾ ਦੇਵੀ' ਵਰਗੀਆਂ ਫਿਲਮਾਂ ਬਣਾਈਆਂ ਹਨ।
ਕਹਾਣੀ
ਇਹ ਇੱਕ ਕਤਲ ਦੀ ਕਹਾਣੀ ਹੈ। ਬਿਜ਼ਨੈੱਸਮੈਨ ਆਸ਼ੀਸ਼ ਕਪੂਰ ਯਾਨੀ ਰਾਮ ਕਪੂਰ ਨੇ ਆਪਣੇ ਜਨਮਦਿਨ ਦੀ ਪਾਰਟੀ 'ਚ ਆਪਣੇ ਕਰੀਬੀ ਦੋਸਤਾਂ ਨੂੰ ਸੱਦਾ ਦਿੱਤਾ। ਇਹ ਪਾਰਟੀ ਸਕਾਟਲੈਂਡ ਦੇ ਇੱਕ ਸਮੁੰਦਰੀ ਕਿਨਾਰੇ ਸਥਿਤ ਵਿਲਾ ਵਿੱਚ ਹੈ, ਪਰ ਕਹਾਣੀ ਵਿੱਚ ਮੋੜ ਉਦੋਂ ਆਉਂਦਾ ਹੈ ਜਦੋਂ ਆਸ਼ੀਸ਼ ਕਪੂਰ ਦਾ ਕਤਲ ਹੋ ਜਾਂਦਾ ਹੈ। ਸੀ.ਬੀ.ਆਈ. ਅਧਿਕਾਰੀ ਵਿਦਿਆ ਬਾਲਨ ਯਾਨੀ ਮੀਰਾ ਰਾਓ ਇਸਦੀ ਜਾਂਚ ਕਰਦੀ ਹੈ। ਫਿਰ ਕੀ ਹੁੰਦਾ ਹੈ... ਤੁਹਾਨੂੰ ਇਹ ਦੇਖਣ ਲਈ ਥੀਏਟਰ ਜਾਣਾ ਪਏਗਾ ਕਿਉਂਕਿ ਇਸ ਤੋਂ ਵੱਧ ਇੱਕ ਸਸਪੈਂਸ ਥ੍ਰਿਲਰ ਫਿਲਮ 'ਚ ਨਹੀਂ ਦੱਸਿਆ ਜਾ ਸਕਦਾ।
ਐਕਟਿੰਗ
ਵਿਦਿਆ ਦੀ ਅਦਾਕਾਰੀ ਹਮੇਸ਼ਾ ਵਾਂਗ ਵਧੀਆ ਹੈ। ਉਸ ਨੇ ਆਪਣੇ ਕਿਰਦਾਰ ਨੂੰ ਵੱਖਰੇ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਜਾਸੂਸ ਹੀਰੋਗਿਰੀ ਦਿਖਾਉਂਦਾ ਹੈ, ਪਰ ਅਲੱਗ ਤਰੀਕੇ ਨਾਲ। ਵਿਿਦਿਆ ਨੇ ਇਸ ਨੂੰ ਆਪਣੇ ਸਟਾਇਲ 'ਚ ਨਿਭਾਇਆ ਹੈ ਅਤੇ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੇ ਫੈਨਸ ਨੂੰ ਉਨ੍ਹਾਂ ਦਾ ਇਹ ਅੰਦਾਜ਼ ਪਸੰਦ ਆਵੇਗਾ ਅਤੇ ਵਿਿਦਿਆ ਲਈ ਤਾਂ ਇਹ ਫਿਲਮ ਦੇਖੀ ਹੀ ਜਾ ਸਕਦੀ ਹੈ। ਰਾਮ ਕਪੂਰ ਦਾ ਕੰਮ ਠੀਕ ਠਾਕ ਹੈ। ਰਾਹੁਲ ਬੋਸ ਦਾ ਕਿਰਦਾਰ ਅਜਿਹਾ ਲੱਗਦਾ ਹੈ ਜਿਵੇਂ ਉਹ ਓਵਰ ਐਕਟਿੰਗ ਕਰ ਰਿਹਾ ਹੈ। ਨੀਰਜ ਕਬੀ, ਦੀਪਾਨਿਤਾ ਸ਼ਰਮਾ, ਸ਼ਹਾਨਾ ਗੋਸਵਾਮੀ, ਨਿੱਕੀ ਅਨੇਜਾ, ਸ਼ਸ਼ਾਂਕ ਅਰੋੜਾ ਨੇ ਆਪੋ-ਆਪਣੇ ਰੋਲ ਵਿੱਚ ਵਧੀਆ ਕੰਮ ਕੀਤਾ ਹੈ। ਇਸ ਫਿਲਮ 'ਚ ਮਸ਼ਹੂਰ ਯੂਟਿਊਬਰ ਪ੍ਰਜਾਕਤਾ ਕੋਲੀ ਵੀ ਐਕਟਿੰਗ ਕਰਦੀ ਨਜ਼ਰ ਆ ਹੀ ਹੈ ਅਤੇ ਉਨ੍ਹਾਂ ਦਾ ਕੰਮ ਵੀ ਵਧੀਆ ਹੈ।
ਕਿਵੇਂ ਹੈ ਫਿਲਮ
ਇਹ ਫਿਲਮ ਤੁਹਾਨੂੰ ਕੁਝ ਥਾਵਾਂ 'ਤੇ ਹਾਲੀਵੁੱਡ ਜਾਸੂਸੀ ਫਿਲਮਾਂ ਦਾ ਅਹਿਸਾਸ ਕਰਾਉਂਦੀ ਹੈ। ਫਿਲਮ ਦੇ ਕੁਝ ਦ੍ਰਿਸ਼ਾਂ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ। ਕਿਸੇ ਕਿਸੇ ਜਗ੍ਹਾ 'ਤੇ ਕਹਾਣੀ ਕਸੀ ਹੋਈ ਲੱਗਦੀ ਹੈ ਅਤੇ ਕਈ ਥਾਵਾਂ 'ਤੇ ਮਾਮਲਾ ਢਿੱਲਾ ਲੱਗਦਾ ਹੈ। ਪਟਕਥਾ ਅਤੇ ਕਹਾਣੀ 'ਤੇ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਸੀ। ਕੁਝ ਗੱਲਾਂ ਬਚਕਾਨਾ ਵੀ ਲੱਗਦੀਆਂ ਹਨ, ਪਰ ਕੁੱਲ ਮਿਲਾ ਕੇ ਇਹ ਫ਼ਿਲਮ ਅਜਿਹੀ ਹੈ ਕਿ ਤੁਸੀਂ ਇਸ ਨੂੰ ਘੱਟੋ-ਘੱਟ ਇੱਕ ਵਾਰ ਜ਼ਰੂਰ ਦੇਖ ਸਕਦੇ ਹੋ ਅਤੇ ਵਿਦਿਆ ਬਾਲਨ ਲਈ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ।
ਮਿਊਜ਼ਿਕ
ਫਿਲਮ ਦਾ ਸੰਗੀਤ ਔਸਤ ਹੈ ਅਤੇ ਇਸ ਵਿੱਚ ਹੋਰ ਸੁਧਾਰ ਕੀਤਾ ਜਾ ਸਕਦਾ ਸੀ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਵਿਦਿਆ ਬਾਲਨ ਲਈ ਇੱਕ ਵਾਰ ਥੀਏਟਰ ਜਾ ਕੇ ਇਹ ਫਿਲਮ ਦੇਖੀ ਜਾ ਸਕਦੀ ਹੈ।