(Source: ECI/ABP News)
Goddy Goddy Chaa Movie Review: ਫਿਲਮ ਗੋਡੇ-ਗੋਡੇ ਚਾਅ ਨੇ ਸਿਨੇਮਾਘਰਾਂ 'ਚ ਪਾਈ ਧਮਾਲ, ਸੋਨਮ-ਤਾਨੀਆ ਸਣੇ ਗੀਤਾਜ਼ ਤੇ ਗੁਰਜੇਜ਼ ਨੇ ਕੱਢਵਾਏ ਹਾਸੇ
Goddy Goddy Chaa Movie Review: ਪੰਜਾਬੀ ਸੁਪਰਸਟਾਰ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਅਤੇ ਗੁਰਜੈਜ਼ ਸਟਾਰਰ ਫਿਲਮ ਗੋਡੇ-ਗੋਡੇ ਚਾਅ ਰਿਲੀਜ਼ ਹੋ ਚੁੱਕੀ ਹੈ। ਦੱਸ ਦੇਈਏ ਕਿ 26 ਮਈ ਨੂੰ ਰਿਲੀਜ਼ ਹੋਈ ਇਸ ਫਿਲਮ
![Sonam Bajwa Gitaz Bindrakhia Gurjazz Tania s movie Goddy Goddy Chaa Review Goddy Goddy Chaa Movie Review: ਫਿਲਮ ਗੋਡੇ-ਗੋਡੇ ਚਾਅ ਨੇ ਸਿਨੇਮਾਘਰਾਂ 'ਚ ਪਾਈ ਧਮਾਲ, ਸੋਨਮ-ਤਾਨੀਆ ਸਣੇ ਗੀਤਾਜ਼ ਤੇ ਗੁਰਜੇਜ਼ ਨੇ ਕੱਢਵਾਏ ਹਾਸੇ](https://feeds.abplive.com/onecms/images/uploaded-images/2023/05/27/5124095e62e42de03090e3156350361b1685163250554709_original.jpg?impolicy=abp_cdn&imwidth=720)
ਵਿਜੇ ਕੁਮਾਰ ਅਰੋੜਾ
ਸੋਨਮ ਬਾਜਵਾ, ਗੀਤਾਜ਼ ਬਿੰਦਰਖੀਆ, ਗੁਰਜੇਜ਼, ਤਾਨੀਆ, ਨਿਰਮਲ ਰਿਸ਼ੀ
Goddy Goddy Chaa Movie Review: ਪੰਜਾਬੀ ਸੁਪਰਸਟਾਰ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਅਤੇ ਗੁਰਜੈਜ਼ ਸਟਾਰਰ ਫਿਲਮ ਗੋਡੇ-ਗੋਡੇ ਚਾਅ ਰਿਲੀਜ਼ ਹੋ ਚੁੱਕੀ ਹੈ। ਦੱਸ ਦੇਈਏ ਕਿ 26 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਹਰ ਪਾਸੇ ਧਮਾਲਾ ਮਚਾ ਦਿੱਤੀਆਂ ਹਨ। ਫਿਲਮ ਵਿੱਚ ਸੋਨਮ, ਤਾਨੀਆ, ਗੀਤਾਜ਼ ਅਤੇ ਗੁਰਜੇਜ਼ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਮਿੰਟੂ ਕਾਪਾ ਤੇ ਅੰਮ੍ਰਿਤ ਐਂਬੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ। ਇਨ੍ਹਾਂ ਸਿਤਾਰਿਆਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਪ੍ਰਸ਼ੰਸਕਾਂ ਨੂੰ ਨਾ ਸਿਰਫ ਭਾਵੁਕ ਕੀਤਾ ਸਗੋਂ ਉਨ੍ਹਾਂ ਨੂੰ ਹੱਸਾ-ਹੱਸਾ ਕੇ ਵੱਟ ਕੱਢ ਦਿੱਤੇ। ਜੇਕਰ ਤੁਸੀਵੀ ਇਸ ਫਿਲਮ ਨੂੰ ਦੇਖਣ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਤੋਂ ਪਹਿਲਾਂ ਜਾਣ ਲਵੋਂ ਇਸ ਦੇ ਰਿਵਿਊ...
ਦੱਸ ਦੇਈਏ ਕਿ ਫਿਲਮ 'ਗੋਡੇ ਗੋਡੇ ਚਾਅ' 'ਚ ਸੋਨਮ ਬਾਜਵਾ ਦੇਸੀ ਕੁੜੀ ਰਾਣੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਰਾਣੀ ਯਾਨਿ ਸੋਨਮ ਦੀ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ। ਉਹ ਰਵਾਇਤੀ ਪੰਜਾਬੀ ਸੂਟਾਂ 'ਚ ਕਮਾਲ ਲੱਗੀ, ਅਦਾਕਾਰਾ ਨੇ ਆਪਣੇ ਸ਼ਾਨਦਾਰ ਗਿੱਧੇ ਨਾਲ ਸਭ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਫਿਲਮ ਵਿੱਚ ਤਾਨੀਆ ਨਿਕੋ ਦਾ ਕਿਰਦਾਰ ਨਿਭਾ ਰਹੀ ਹੈ। ਉਸਦੇ ਸ਼ਾਨਦਾਰ ਗਿੱਧੇ ਦੀ ਵੀ ਖੂਬ ਤਾਰੀਫ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ 'ਗੋਡੇ ਗੋਡੇ ਚਾਅ' ਫਿਲਮ ਦੀ ਕਹਾਣੀ 80-90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਇਹ ਉਸ ਸਮੇਂ ਦੀ ਕਹਾਣੀ ਹੈ, ਜਦੋਂ ਔਰਤਾਂ ਨੂੰ ਬਰਾਤ 'ਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਹੁਣ ਸੋਨਮ ਬਾਜਵਾ ਤੇ ਤਾਨੀਆ ਮਿਲ ਕੇ ਇਹ ਕੋਸ਼ਿਸ਼ ਕਰ ਰਹੀਆਂ ਹਨ ਕਿ ਔਰਤਾਂ ਨੂੰ ਕਿਵੇਂ ਬਰਾਤ 'ਚ ਜਾਣ ਦੀ ਇਜਾਜ਼ਤ ਦਿਵਾਈ ਜਾਏ। ਬੱਸ ਇਹੀ ਵਿਤਕਰੇ ਤੇ ਇਸ ਵਿਤਕਰੇ ਦੇ ਖਿਲਾਫ ਔਰਤਾਂ ਦੇ ਸੰਘਰਸ਼ ਦੀ ਕਹਾਣੀ ਹੈ 'ਗੋਡੇ ਗੋਡੇ ਚਾਅ'।
ਦੱਸ ਦੇਈਏ ਕਿ ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਦੀ ਕਹਾਣੀ ਜਗਦੀਪ ਸਿੰਧੂ ਦੁਆਰਾ ਲਿਖੀ ਗਈ ਹੈ। ਇਸ ਫਿਲਮ ਵਿੱਚ 80-90 ਦੇ ਦਹਾਕਿਆਂ ਦੀ ਝਲਕ ਦੇਖ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਪੁਰਾਣੇ ਸਮੇਂ ਦੀ ਯਾਦ ਆ ਗਈ। ਉਨ੍ਹਾਂ ਵੱਲ਼ੋਂ ਫਿਲਮ ਨੂੰ ਲੈ ਬੇਹੱਦ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)