ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Zwigato Review: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਹੋਈ ਰਿਲੀਜ਼, ਫਿਲਮ ਦੇਖਣ ਤੋਂ ਪਹਿਲਾਂ ਜਾਣ ਲਓ ਕਿਵੇਂ ਦੀ ਹੈ ਫਿਲਮ

Zwigato Movie Review: ਨੰਦਿਤਾ ਦਾਸ ਦੀ ਫਿਲਮ 'ਜ਼ਵਿਗਾਟੋ' ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਕਪਿਲ ਅਤੇ ਸ਼ਹਾਨਾ ਗੋਸਵਾਮੀ ਨੇ ਫਿਲਮ 'ਚ ਸ਼ਾਨਦਾਰ ਕੰਮ ਕੀਤਾ ਹੈ, ਹਾਲਾਂਕਿ ਫਿਲਮ ਉਮੀਦ ਮੁਤਾਬਕ ਪ੍ਰਭਾਵ ਨਹੀਂ ਛੱਡ ਸਕੀ ਹੈ।

Zwigato Film Review: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਪਿਲ ਸ਼ਰਮਾ ਇੱਕ ਸ਼ਾਨਦਾਰ ਕਾਮੇਡੀਅਨ ਹੈ। ਨੰਦਿਤਾ ਦਾਸ ਇੱਕ ਚੰਗੀ ਅਦਾਕਾਰਾ ਹੈ। ਉਹ ਇੱਕ ਚੰਗੀ ਨਿਰਦੇਸ਼ਕ ਹੈ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ। ਜਦੋਂ ਇਹ ਦੋਵੇਂ ਇਕੱਠੇ ਆਏ ਤਾਂ ਲੱਗਦਾ ਸੀ ਕਿ ਕੁਝ ਹੈਰਾਨੀਜਨਕ ਹੋ ਜਾਵੇਗਾ। ਪਰ ਕੀ ਕੁਝ ਹੋਇਆ ਹੈਰਾਨੀਜਨਕ? ਤਾਂ ਇਸ ਦਾ ਜਵਾਬ ਹੈ 'ਨਹੀਂ'। ਜ਼ਵਿਗਾਟੋ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ। ਸਾਫ ਸ਼ਬਦਾਂ 'ਚ ਗੱਲ ਕੀਤੀ ਜਾਏ ਤਾਂ ਇਸ ਫਿਲਮ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।

ਕਹਾਣੀ
ਜਿਵੇਂ ਕਿ ਨਾਮ ਅਤੇ ਪ੍ਰੋਮੋ ਤੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਫਿਲਮ ਡਿਲੀਵਰੀ ਬੁਆਏ ਬਾਰੇ ਹੈ। ਕਪਿਲ ਸ਼ਰਮਾ ਇੱਕ ਡਿਲੀਵਰੀ ਬੁਆਏ ਹੈ। ਉਹ ਕੋਰੋਨਾ ਵਿੱਚ ਆਪਣੀ ਨੌਕਰੀ ਗੁਆ ਬੈਠਦਾ ਹੈ ਅਤੇ ਉਸਨੂੰ ਫੂਡ ਡਿਲੀਵਰੀ ਬੁਆਏ ਵਜੋਂ ਕੰਮ ਕਰਨਾ ਪੈਂਦਾ ਹੈ। ਘਰ ਵਿੱਚ ਉਹਨਾਂ ਦੀ ਪਤਨੀ ਹੈ। ਦੋ ਬੱਚੇ ਅਤੇ ਇੱਕ ਬੀਮਾਰ ਮਾਂ। ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਾਹਕ ਉਨ੍ਹਾਂ ਨੂੰ ਕਿਵੇਂ ਦੇਖਦੇ ਹਨ। 5 ਸਟਾਰ ਰੇਟਿੰਗ ਲਈ ਕੀ ਕਰਨਾ ਪੈਂਦਾ ਹੈ। ਇਹ ਇਸ ਫਿਲਮ ਦੀ ਕਹਾਣੀ ਹੈ।
 
ਅਦਾਕਾਰੀ
ਕਪਿਲ ਸ਼ਰਮਾ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਉਸ ਨੇ ਡਿਲੀਵਰੀ ਬੁਆਏ ਦਾ ਕਿਰਦਾਰ ਨਿਭਾਇਆ ਹੈ। ਉਸ ਦੇ ਐਕਸਪ੍ਰੈਸ਼ਨ (ਹਾਵ ਭਾਵ), ਬਾਡੀ ਲੈਂਗਵੇਜ ਸਭ ਕਮਾਲ ਦੇ ਹਨ।ਅਦਾਕਾਰਾ ਸ਼ਹਾਨਾ ਗੋਸਵਾਮੀ ਨੇ ਫਿਲਮ 'ਚ ਕਪਿਲ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਉਸ ਦੀ ਅਦਾਕਾਰੀ ਕਮਾਲ ਦੀ ਹੈ। ਉਹ ਕਿਤੇ ਕਿਤੇ ਕਪਿਲ 'ਤੇ ਭਾਰੀ ਪੈਂਦੀ ਨਜ਼ਰ ਆਉਂਦੀ ਹੈ।
 
ਫਿਲਮ ਕਿਵੇਂ ਹੈ
ਕਪਿਲ ਅਤੇ ਸ਼ਹਾਣਾ ਦੀ ਲਾਜਵਾਬ ਅਦਾਕਾਰੀ ਦੇ ਬਾਵਜੂਦ ਇਹ ਫਿਲਮ ਕਮਜ਼ੋਰ ਹੈ। ਕਿਉਂਕਿ ਫਿਲਮ ਦੀ ਕਹਾਣੀ ਨੂੰ ਠੀਕ ਤਰ੍ਹਾਂ ਪੇਸ਼ ਨਹੀਂ ਕੀਤਾ ਗਿਆ ਹੈ। ਇੰਜ ਲੱਗਦਾ ਹੈ ਕਿ ਕੁੱਝ ਵੀ ਕਿਤੋਂ ਵੀ ਆਈ ਜਾਂਦਾ ਹੈ। ਕਪਿਲ ਤੇ ਸ਼ਹਾਨਾ ਦੀ ਐਕਟਿੰਗ ਵੀ ਫਿਲਮ ਨੂੰ ਬਚਾ ਨਹੀਂ ਸਕਦੀ।  ਫਿਲਮ ਉਹ ਜਜ਼ਬਾਤ ਪੈਦਾ ਨਹੀਂ ਕਰਦੀ ਜਿਸ ਦੀ ਤੁਸੀਂ ਉਮੀਦ ਕਰਦੇ ਹੋ।ਅਜਿਹਾ ਕੋਈ ਸੀਨ ਨਹੀਂ ਹੈ ਜੋ ਤੁਹਾਡੇ 'ਤੇ ਡੂੰਘਾ ਪ੍ਰਭਾਵ ਛੱਡੇ। ਕੁਝ ਅਜਿਹੇ ਸੀਨ ਆਉਂਦੇ ਹਨ, ਜਿਨ੍ਹਾਂ 'ਚ ਤੁਸੀਂ ਡਿਲੀਵਰੀ ਬੁਆਏਜ਼ ਦਾ ਦਰਦ ਮਹਿਸੂਸ ਕਰਦੇ ਹੋ, ਪਰ ਉਹ ਸੀਨ ਵੀ ਜ਼ਿਆਦਾ ਅਸਰ ਨਹੀਂ ਛੱਡਦੇ। ਫਿਲਮ ਦੀ ਸਮੱਸਿਆ ਫਿਲਮ ਦੇ ਸਕਰੀਨਪਲੇ ਦੀ ਹੈ। ਫਿਲਮ ਦੇ ਸਕ੍ਰੀਨਪਲੇ 'ਤੇ ਜ਼ਿਆਦਾ ਧਿਆਨ ਦਿੱਤਾ ਹੁੰਦਾ ਤਾਂ ਫਿਲਮ ਹੋਰ ਵਧੀਆ ਹੋ ਸਕਦੀ ਸੀ। ਜਿਵੇਂ ਕਈ ਵਾਰ ਡਿਲੀਵਰੀ ਬੁਆਏ ਕੁਰਾਹੇ ਪੈ ਜਾਂਦੇ ਹਨ ਅਤੇ ਗੇੜੇ ਮਾਰਦੇ ਰਹਿੰਦੇ ਹਨ, ਇਸੇ ਤਰ੍ਹਾਂ ਇਹ ਫਿਲਮ ਵੀ ਘੁੰਮਦੀ ਰਹਿੰਦੀ ਹੈ। ਕਦੇ ਕਿਤੇ-ਕਦੇ ਕਿਤੇ। ਬੱਸ ਤੁਸੀਂ ਦਿਮਾਗ਼ ਲਗਾਉਣ ਦੀ ਕੋਸ਼ਿਸ਼ ਕਰਦੇ ਰਹਿ ਜਾਂਦੇ ਹੋ ਤੇ ਫਿਲਮ ਖਤਮ ਹੋ ਜਾਂਦੀ ਹੈ। ਇਹ ਫ਼ਿਲਮ ਕਈ ਵਾਰ ਤੁਹਾਨੂੰ ਡਾਕੂਮੈਂਟਰੀ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਤੁਸੀਂ ਬੋਰ ਹੋ ਜਾਂਦੇ ਹੋ।
 
ਡਾਇਰੈਕਸ਼ਨ
ਇਸ ਵਾਰ ਨੰਦਿਤਾ ਦਾਸ ਦਾ ਨਿਰਦੇਸ਼ਨ ਕਾਬਿਲੇ ਤਾਰੀਫ ਨਹੀਂ ਹੈ। ਉਹ ਅਜਿਹੇ ਵਿਸ਼ੇ ਦੀਆਂ ਜੜਾਂ ਨਾਲ ਜੁੜਨ 'ਚ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਨੂੰ ਫਿਲਮ ਦੇ ਸਕ੍ਰੀਨਪਲੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ। ਚੰਗੀ ਅਦਾਕਾਰੀ ਦੇ ਬਾਵਜੂਦ ਇਹ ਫਿਲਮ ਤੁਹਾਨੂੰ ਬੋਰ ਕਰਦੀ ਹੈ। ਸਾਡੇ ਵੱਲੋਂ ਇਸ ਫਿਲਮ ਨੂੰ 2 ਸਟਾਰ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Advertisement
ABP Premium

ਵੀਡੀਓਜ਼

ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ  112 ਭਾਰਤੀ ਡਿਪੋਰਟ  ਹੋ ਕੇ ਆਏ ਭਾਰਤ116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ  ਅੰਮ੍ਰਿਤਸਰ ਪੰਹੁਚ ਕੀਤਾ...ਪਵਿੱਤਰ ਧਰਤੀ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ। CM  ਮਾਨ ਦੀ ਕੇਂਦਰ ਨੂੰ ਚਿਤਾਵਨੀ!ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ  ਪੰਨੂ ਦੀ ਧਮਕੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Punjab News: ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
Traffic Challan: ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
Punjab News: 116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
Big Breaking: ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.