ਪੜਚੋਲ ਕਰੋ
(Source: ECI/ABP News)
ਜੁਗਾੜ ਲਾ ਕੇ ਅਮਰੀਕਾ ਜਾਂਦੇ 17 ਪੰਜਾਬੀ ਗਾਇਬ
ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਦ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਹੁਣ ਅਮਰੀਕਾ ਦੇ ਦੱਖਣੀ ਮੈਕਸੀਕੋ ਤੇ ਬਹਾਮਾਸ ਨਾਲ ਲੱਗਦੀ ਸਰਹੱਦ ਪਾਰ ਕਰਕੇ ਨਾਜਾਇਜ਼ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 17 ਪੰਜਾਬੀ ਨੌਜਵਾਨ ਲਾਪਤਾ ਹੋ ਗਏ ਹਨ।
![ਜੁਗਾੜ ਲਾ ਕੇ ਅਮਰੀਕਾ ਜਾਂਦੇ 17 ਪੰਜਾਬੀ ਗਾਇਬ 15 Punjabi youths missing while illegally entering the US: NAPA ਜੁਗਾੜ ਲਾ ਕੇ ਅਮਰੀਕਾ ਜਾਂਦੇ 17 ਪੰਜਾਬੀ ਗਾਇਬ](https://static.abplive.com/wp-content/uploads/sites/5/2020/03/10165254/americ-BORDER.jpg?impolicy=abp_cdn&imwidth=1200&height=675)
ਵਸ਼ਿੰਗਟਨ: ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਦ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਹੁਣ ਅਮਰੀਕਾ ਦੇ ਦੱਖਣੀ ਮੈਕਸੀਕੋ ਤੇ ਬਹਾਮਾਸ ਨਾਲ ਲੱਗਦੀ ਸਰਹੱਦ ਪਾਰ ਕਰਕੇ ਨਾਜਾਇਜ਼ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 17 ਪੰਜਾਬੀ ਨੌਜਵਾਨ ਲਾਪਤਾ ਹੋ ਗਏ ਹਨ।
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਨਾਪਾ) ਮੁਤਾਬਕ ਇਨ੍ਹਾਂ 'ਚੋਂ 6 ਨੌਜਵਾਨ ਬਹਾਮਾਸ ਦੀਪ ਵੱਲੋਂ ਸਰਹੱਦ ਪਾਰ ਕਰ ਤੇ 11 ਮੈਕਸਿਕੋ ਵੱਲੋਂ ਅਮਰੀਕਾ ਦਾਖਲ ਹੋਣ ਦਾ ਯਤਨ ਕਰ ਰਹੇ ਸੀ। ਲਾਪਤਾ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੰਜਾਬ ਤੋਂ 56 ਲੋਕਾਂ ਦਾ ਸਮੂਹ ਅਮਰੀਕਾ ਸਰਹੱਦ ਤੋਂ ਸਿਰਫ 1 ਘੰਟੇ ਦੀ ਦੂਰੀ 'ਤੇ ਸੀ ਤਾਂ ਮੈਕਸੀਕੋ ਦੀ ਸੈਨਾ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਸੈਨਾ ਨੇ 6 ਪੰਜਾਬੀਆਂ ਨੂੰ ਹਿਰਾਸਤ 'ਚ ਲੈ ਕੇ ਬਾਅਦ 'ਚ ਛੱਡ ਦਿੱਤਾ ਜੋ ਅਮਰੀਕਾ ਪਹੁੰਚ ਗਏ, ਪਰ 11 ਨੌਜਵਾਨਾਂ ਨੂੰ ਲੈ ਗਏ ਜਿਨ੍ਹਾਂ ਦਾ ਅਜੇ ਵੀ ਕੁਝ ਨਹੀਂ ਪਤਾ ਚੱਲ ਸਕਿਆ। 6 ਨੌਜਵਾਨ ਬਹਾਮਾਸ ਵੱਲੋਂ ਅਮਰੀਕਾ ਦਾਖਲ ਹੋਣ ਦੌਰਾਨ ਲਾਪਤਾ ਹੋ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)