ਪੜਚੋਲ ਕਰੋ
Advertisement
ਹੁਣ 'ਚੰਦਰਯਾਨ-3' ਲਈ ਡਟੇ ਇਸਰੋ ਵਿਗਿਆਨੀ
ਭਾਰਤੀ ਪੁਲਾੜ ਰਿਸਰਚ ਸੰਗਠਨ ਮੁਖੀ ਕੇ. ਸਿਵਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਸਰਕਾਰ ਨੇ ਚੰਦਰਯਾਨ-3 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੰਗਲੁਰੂ: ਭਾਰਤੀ ਪੁਲਾੜ ਰਿਸਰਚ ਸੰਗਠਨ ਮੁਖੀ ਕੇ. ਸਿਵਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਸਰਕਾਰ ਨੇ ਚੰਦਰਯਾਨ-3 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੇ ਸਪੇਸ ਪੋਰਟ ਨਿਰਮਾਣ ਲਈ ਜ਼ਮੀਨ ਅਧਿਗ੍ਰਹਿਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਪੋਰਟ ਤਮਿਲਨਾਡੂ ਦੇ ਤੁਤੁਕੁੜੀ ‘ਚ ਬਣੇਗਾ।
ਇਸਰੋ ਮੁਖੀ ਨੇ ਦੱਸਿਆ, “ਅਸੀਂ ਚੰਦਰਯਾਨ-2 ਮਿਸ਼ਨ ਦੌਰਾਨ ਬਿਹਤਰ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਚੰਨ ਦੀ ਸਤਿਹ ‘ਤੇ ਨਹੀਂ ਉਤਾਰ ਸਕੇ ਸੀ। ਜਦਕਿ ਇਸ ਦਾ ਆਰਬਿਟਰ ਬਿਹਤਰ ਤਰੀਕੇ ਨਾਲ ਕੰਮ ਕਰ ਰਿਹਾ ਹੈ ਜੋ ਸੱਤ ਸਾਲ ਤਕ ਡੇਟਾ ਉਪਲੱਬਧ ਕਰਾਵੇਗਾ।
ਉਨ੍ਹਾਂ ਦੱਸਿਆ ਕਿ ਗਗਨਯਾਨ ਮਿਸ਼ਨ ਲਈ ਚਾਰ ਲੋਕਾਂ ਨੂੰ ਚੁਣਿਆ ਗਿਆ ਹੈ। ਸਾਰੇ ਪੁਲਾੜ ਯਾਤਰੀਆਂ ਦਾ ਪ੍ਰੀਖਣ ਇਸ ਮਹੀਨੇ ਦੇ ਤੀਜੇ ਹਫਤੇ ਤੋਂ ਸ਼ੁਰੂ ਹੋਵੇਗਾ। ਗਗਨਯਾਨ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਾਡੀ 25 ਤੋਂ ਜ਼ਿਆਦਾ ਮਿਸ਼ਨ ਲਾਂਚ ਕਰਨ ਦੀ ਕੋਸ਼ਿਸ਼ ਹੈ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਸੰਸਦ ਦੇ ਸਰਦ ਰੁੱਤ ਇਜਲਾਸ ‘ਚ ਕਿਹਾ ਸੀ ਕਿ ਭਾਰਤ 2020 ‘ਚ ਚੰਦਰਯਾਨ-3 ਲਾਂਚ ਕਰੇਗਾ ਜਿਸ ਦੀ ਲਾਗਤ ਚੰਦਰਯਾਨ-2 ਤੋਂ ਘੱਟ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement