ਪੜਚੋਲ ਕਰੋ
(Source: ECI/ABP News)
ਕਸ਼ਮੀਰ 'ਚ 2 ਜੀ ਇੰਟਰਨੈਟ ਫੇਰ ਬੰਦ, ਗਿਲਾਨੀ ਦੀ ਸਿਹਤ ਹੈ ਵਜ੍ਹਾ
ਇਹ ਫੈਸਲਾ ਕਸ਼ਮੀਰ ਦੇ ਵੱਖਵਾਦੀ ਨੇਤਾ ਸਯਦ ਅਲੀ ਸ਼ਾਹ ਗਿਲਾਨੀ ਦੀ ਮੌਤ ਦੀਆਂ ਅਫਵਾਹਾਂ ਤੋਂ ਬਾਅਦ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਬਰਸੀ ਮੌਕੇ ਪ੍ਰਸ਼ਾਸਨ ਨੇ 2 ਜੀ ਇੰਟਰਨੈੱਟ ਸੇਵਾ 'ਤੇ ਪਾਬੰਦੀ ਲਗਾ ਦਿੱਤੀ ਸੀ।
![ਕਸ਼ਮੀਰ 'ਚ 2 ਜੀ ਇੰਟਰਨੈਟ ਫੇਰ ਬੰਦ, ਗਿਲਾਨੀ ਦੀ ਸਿਹਤ ਹੈ ਵਜ੍ਹਾ 2g mobile internet services suspended in kashmir ਕਸ਼ਮੀਰ 'ਚ 2 ਜੀ ਇੰਟਰਨੈਟ ਫੇਰ ਬੰਦ, ਗਿਲਾਨੀ ਦੀ ਸਿਹਤ ਹੈ ਵਜ੍ਹਾ](https://static.abplive.com/wp-content/uploads/sites/5/2020/02/13161535/gilani.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਕਸ਼ਮੀਰ ਘਾਟੀ ਵਿੱਚ 2 ਜੀ ਇੰਟਰਨੈੱਟ ਸੇਵਾ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਅਫਵਾਹਾਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤਾ ਹੈ। ਬ੍ਰਾਡਬੈਂਡ ਸੇਵਾ ਪਹਿਲਾਂ ਹੀ ਇਸ ਖੇਤਰ 'ਚ ਬੰਦ ਹਨ। ਇਹ ਜਾਣਕਾਰੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਆਦੇਸ਼ 'ਚ ਦਿੱਤੀ ਗਈ ਹੈ। ਇਹ ਫੈਸਲਾ ਕਸ਼ਮੀਰ ਦੇ ਵੱਖਵਾਦੀ ਨੇਤਾ ਸਯਦ ਅਲੀ ਸ਼ਾਹ ਗਿਲਾਨੀ ਦੀ ਮੌਤ ਦੀਆਂ ਅਫਵਾਹਾਂ ਤੋਂ ਬਾਅਦ ਲਿਆ ਗਿਆ ਹੈ।
ਅਸਲ 'ਚ 92 ਸਾਲਾ ਗਿਲਾਨੀ ਪਿਛਲੇ ਕੁਝ ਸਮੇਂ ਤੋਂ ਬਹੁਤ ਬਿਮਾਰ ਹਨ। ਸੂਬਾ ਪ੍ਰਸ਼ਾਸਨ ਮੁਤਾਬਕ ਉਸਦੀ ਹਾਲਤ ਸਥਿਰ ਹੈ। ਮੰਡਲ ਕਮਿਸ਼ਨਰ ਕਸ਼ਮੀਰ ਬਸੀਰ ਅਹਿਮਦ ਖ਼ਾਨ ਅਨੁਸਾਰ, ਉਸਨੇ ਸਿਕਿਮਜ਼ ਹਸਪਤਾਲ ਦੇ ਮੁਖੀ ਡਾ. ਏਜੀ ਅਹੰਗਰ ਅਤੇ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੂੰ ਗਿਲਾਨੀ ਦੀ ਸਿਹਤ ਅਤੇ ਹਾਲਾਤਾਂ ਦੀ ਨਿਗਰਾਨੀ ਕਰਨ ਲਈ ਕਿਹਾ ਹੈ। ਸਿਕਿਮਜ਼ ਹਸਪਤਾਲ ਦੇ ਡਾਕਟਰਾਂ ਦੀ ਟੀਮ ਗਿਲਾਨੀ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ। ਗਿਲਾਨੀ ਪਿਛਲੇ 10 ਸਾਲਾਂ ਤੋਂ ਨਜ਼ਰਬੰਦ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਫਜ਼ਲ ਗੁਰੂ ‘ਤੇ ਹੋਏ ਅਪਰਾਧਿਕ ਹਮਲੇ ਦੀ ਵਰ੍ਹੇਗੰਢ ਮੌਕੇ ਜੰਮੂ-ਕਸ਼ਮੀਰ ‘ਚ ਪ੍ਰਸ਼ਾਸਨ ਨੇ 2 ਜੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਸੀ। ਸੱਤ ਸਾਲ ਪਹਿਲਾਂ 9 ਫਰਵਰੀ ਨੂੰ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)