ਪੜਚੋਲ ਕਰੋ
ਅਮਰੀਕਾ 'ਚ ਬੈਠੇ ਕਰਵਾਉਂਦਾ ਪੰਜਾਬ 'ਚ ਕਤਲ, ਹੁਣ ਤੱਕ ਮਾਰੇ ਇੰਨੇ ਬੰਦੇ
ਪੰਜਾਬ 'ਚ ਅਕਾਲੀ ਸਰਪੰਚ ਸਮੇਤ ਕਈ ਕਤਲਾਂ 'ਚ ਸ਼ਾਮਲ 3 ਮਸ਼ਹੂਰ ਸੁਪਾਰੀ ਕਿੱਲਰ ਰਾਜਸਥਾਨ ਦੇ ਪਾਲੀ ਤੋਂ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਬਦਮਾਸ਼ਾਂ ਨੇ ਅਮਰੀਕਾ 'ਚ ਬੈਠੇ ਇੱਕ ਸ਼ਖਸ ਦੇ ਇਸ਼ਾਰੇ 'ਤੇ ਅੰਮ੍ਰਿਤਸਰ 'ਚ ਅਕਾਲੀ ਸਰਪੰਚ ਗੁਰਦੀਪ ਸਿੰਘ ਤੇ ਪੰਡੋਰੀ ਬੜੈਚ ਦੇ ਮਨਦੀਪ ਸਿੰਘ ਦਾ ਕਤਲ ਕੀਤਾ ਸੀ।
![ਅਮਰੀਕਾ 'ਚ ਬੈਠੇ ਕਰਵਾਉਂਦਾ ਪੰਜਾਬ 'ਚ ਕਤਲ, ਹੁਣ ਤੱਕ ਮਾਰੇ ਇੰਨੇ ਬੰਦੇ 3 people arrested for taking a betel nut to a person sitting in america killing in punjab ਅਮਰੀਕਾ 'ਚ ਬੈਠੇ ਕਰਵਾਉਂਦਾ ਪੰਜਾਬ 'ਚ ਕਤਲ, ਹੁਣ ਤੱਕ ਮਾਰੇ ਇੰਨੇ ਬੰਦੇ](https://static.abplive.com/wp-content/uploads/sites/5/2020/03/02182713/754.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਅਕਾਲੀ ਸਰਪੰਚ ਸਮੇਤ ਕਈ ਕਤਲਾਂ 'ਚ ਸ਼ਾਮਲ 3 ਮਸ਼ਹੂਰ ਸੁਪਾਰੀ ਕਿੱਲਰ ਰਾਜਸਥਾਨ ਦੇ ਪਾਲੀ ਤੋਂ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਬਦਮਾਸ਼ਾਂ ਨੇ ਅਮਰੀਕਾ 'ਚ ਬੈਠੇ ਇੱਕ ਸ਼ਖਸ ਦੇ ਇਸ਼ਾਰੇ 'ਤੇ ਅੰਮ੍ਰਿਤਸਰ 'ਚ ਅਕਾਲੀ ਸਰਪੰਚ ਗੁਰਦੀਪ ਸਿੰਘ ਤੇ ਪੰਡੋਰੀ ਬੜੈਚ ਦੇ ਮਨਦੀਪ ਸਿੰਘ ਦਾ ਕਤਲ ਕੀਤਾ ਸੀ।
ਇਨ੍ਹਾਂ ਕਤਲਾਂ ਤੋਂ ਬਾਅਦ ਸਰਕਾਰ ਨੇ ਪੰਜਾਬ ਦੀ ਆਰਗੇਨਾਇਜ਼ ਕ੍ਰਾਈਮ ਕੰਟਰੋਲ ਯੂਨਿਟ ਟੀਮ ਦਾ ਗਠਨ ਕੀਤਾ ਸੀ, ਜੋ ਇਨ੍ਹਾਂ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਐਤਵਾਰ ਨੂੰ ਪਾਲੀ ਜ਼ਿਲ੍ਹੇ 'ਚ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਲਿਆ।
ਤਿੰਨਾਂ ਖ਼ਿਲਾਫ਼ ਹੱਤਿਆ, ਡਕੈਦੀ, ਕਿਡਨੈਪਿੰਗ ਤੇ ਸਿਆਸੀ ਆਗੂਆਂ 'ਤੇ ਜਾਨਲੇਵਾ ਹਮਲੇ ਜਿਹੇ ਕਈ ਮਾਮਲੇ ਅੰਮ੍ਰਿਤਸਰ ਤੇ ਗੁਰਦਾਸਪੁਰ 'ਚ ਦਰਜ ਹਨ। ਤਿੰਨਾਂ ਨੂੰ ਸਖ਼ਤ ਸੁਰੱਖਿਆ ਹੇਠ ਪੰਜਾਬ ਲਿਆਂਦਾ ਗਿਆ। ਇਸ ਦੇ ਨਾਲ ਹੀ ਟੀਮ ਨੇ ਯੂਪੀ 'ਚ ਇਨ੍ਹਾਂ ਦੇ ਟਿਕਾਣੇ ਤੋਂ ਵੱਡੀ ਮਾਤਰਾ 'ਚ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਵੱਲੋਂ ਪੁੱਛਗਿਛ ਜਾਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)