ਪੜਚੋਲ ਕਰੋ
Advertisement
ਕੋਰੋਨਾ ਤੋਂ ਪੀੜਤ ਮੀਡੀਆ, 53 ਪੱਤਰਕਾਰਾਂ ਦੀ ਕੋਰੋਨਾ ਰਿਪੋਰਟ ਆਈ ਪੌਜ਼ੇਟਿਵ
ਕੋਰੋਨਾ ਸੰਕਰਮਣ ਦੇ ਜ਼ਿਆਦਾਤਰ ਮਾਮਲੇ ਮਹਾਰਾਸ਼ਟਰ ਤੋਂ ਆ ਰਹੇ ਹਨ। ਦੇਸ਼ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦੇਸ਼ ਦੀ ਆਰਥਿਕ ਰਾਜਧਾਨੀ ‘ਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।
ਮੁੰਬਈ: ਕੋਰੋਨਾ ਨਾਲ ਜੁੜੀ ਹਰ ਖ਼ਬਰਾਂ, ਹਰ ਜਾਣਕਾਰੀ ਮੀਡੀਆ ਕਰਮਚਾਰੀ (media person) ਦੇਸ਼ ਦੇ ਹਰ ਕੋਨੇ ਤੱਕ ਪਹੁੰਚਾ ਰਹੇ ਹਨ। ਇਸ ਦੌਰਾਨ ਮੁੰਬਈ ਤੋਂ ਆਈ ਖ਼ਬਰ ਸਭ ਨੂੰ ਹੈਰਾਨ ਕਰ ਰਹੀ ਹੈ, ਜੀ ਹਾਂ ਖ਼ਬਰ ਹੈ ਕਿ ਮੁੰਬਈ ‘ਚ 53 ਪੱਤਰਕਾਰ ਕੋਰੋਨਾ ਸਕਾਰਾਤਮਕ (Corona Positive) ਪਾਏ ਗਏ ਹਨ।
ਮੁੰਬਈ ‘ਚ ਸਿਰਫ ਇੱਕ ਦਿਨ ਦੀ ਰਿਪੋਰਟ ‘ਚ 53 ਮੀਡੀਆ ਕਰਮੀ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਮੀਡੀਆ ਕਰਮਚਾਰੀਆਂ ਦੇ ਕੋਰੋਨਾ ਪੌਜ਼ੇਟਿਵ ਆਉਣ ਨਾਲ ਦੇਸ਼ ਭਰ ਦੇ ਮੀਡੀਆ ਅਦਾਰਿਆਂ ‘ਚ ਹਲਚਲ ਮਚ ਗਈ ਹੈ। ਕੋਰੋਨਾ ਨਾਲ ਪ੍ਰਭਾਵਿਤ ਮੀਡੀਆਪਰਸਨ ‘ਚ ਟੀਵੀ ਰਿਪੋਰਟਰ, ਕੈਮਰਾਮੈਨ ਅਤੇ ਪ੍ਰਿੰਟ ਫੋਟੋਗ੍ਰਾਫਰ ਸ਼ਾਮਲ ਹਨ। ਹੈਰਾਨ ਦੀ ਗੱਲ ਇਹ ਹੈ ਕਿ 99% ਲੋਕਾਂ ‘ਚ ਕੋਈ ਲੱਛਣ ਨਹੀਂ ਦਿਖਾਈ ਦਿੱਤਾ।
ਮੁੰਬਈ ਦੀ ਮੇਅਰ ਕਿਸ਼ੋਰੀ ਪੈਡਨੇਕਰ ਨੇ 53 ਪੱਤਰਕਾਰਾਂ ਦੇ ਸੰਕਰਮਣ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੀਡੀਆ ਨੇ ਕੋਰੋਨਾ ਸੰਕਰਮਣ ਦੀ ਲੜਾਈ ‘ਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਮੈਂ ਪੱਤਰਕਾਰਾਂ ਲਈ ਬੇਹੱਦ ਦੁਖੀ ਹਾਂ। ਬੁੱਧਵਾਰ ਅਤੇ ਵੀਰਵਾਰ ਨੂੰ ਮੈਦਾਨ ‘ਚ ਕੰਮ ਕਰਨ ਵਾਲੇ ਸਾਰੇ ਪੱਤਰਕਾਰਾਂ ਅਤੇ ਕੈਮਰਾਮੈਨ ਦਾ ਮੁੰਬਈ ‘ਚ ਟੈਸਟ ਕੀਤਾ ਜਾਏਗਾ।
ਸਾਰੇ ਮੀਡੀਆ ਕਰਮਚਾਰੀ ਵੱਖ-ਵੱਖ ਮੀਡੀਆ ਚੈਨਲਾਂ ‘ਚ ਕੰਮ ਕਰਦੇ ਹਨ। ਇਨ੍ਹਾਂ ਚੋਂ ਕੁਝ ਪੱਤਰਕਾਰਾਂ ਨੇ ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪ ਦੀ ਪ੍ਰੈਸ ਕਾਨਫਰੰਸ ‘ਚ ਕਈ ਵਾਰ ਸ਼ਿਰਕਤ ਕੀਤੀ। ਕੁਝ ਪੱਤਰਕਾਰਾਂ ਨੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਵਿਸ਼ੇਸ਼ ਇੰਟਰਵਿਊ ਵੀ ਕੀਤੀ। ਬਹੁਤ ਸਾਰੇ ਪੱਤਰਕਾਰਾਂ ਨੇ ਧਾਰਾਵੀ ਅਤੇ ਵਰਲੀ ਵਰਗੇ ਹੌਟਸਪੌਟਸ ਦੀ ਰਿਪੋਰਟਿੰਗ ਕੀਤੀ। ਏਬੀਪੀ ਨਿਊਜ਼ ਨੇ ਕੁਝ ਕੋਰੋਨਾ ਪ੍ਰਭਾਵਿਤ ਪੱਤਰਕਾਰਾਂ ਨਾਲ ਫੋਨ ‘ਤੇ ਗੱਲਬਾਤ ਕੀਤੀ, ਜਿਸ ‘ਚ ਪੱਤਰਕਾਰਾਂ ਨੇ ਕਿਹਾ ਕਿ ਉਨ੍ਹਾਂ ‘ਚ ਸੰਕਰਮਣ ਦਾ ਕੋਈ ਲੱਛਣ ਨਹੀਂ ਸੀ ਤੇ ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਇਹ ਲਾਗ ਕਿਵੇਂ ਲੱਗੀ। ਸਾਰੇ ਪੱਤਰਕਾਰ ਆਪਣੇ ਪਰਿਵਾਰਕ ਮੈਂਬਰਾਂ ਲਈ ਚਿੰਤਤ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement