Police Recruitment : ਕਾਂਸਟੇਬਲ ਦੀਆਂ 5666 ਅਸਾਮੀਆਂ ਲਈ ਨਿਕਲੀ ਭਰਤੀ, 12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ, 69 ਹਜ਼ਾਰ ਤੱਕ ਤਨਖ਼ਾਹ
Recruitment 2024: ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਹਰਿਆਣਾ ਪੁਲਿਸ ਕਾਂਸਟੇਬਲ ਦੀਆਂ 5 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ ਦਾ ਨੋਟਿਸ ਜਾਰੀ ਕੀਤਾ ਹੈ। ਰਜਿਸਟ੍ਰੇਸ਼ਨ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ।
Police Constable Recruitment 2024: ਹਰਿਆਣਾ ਪੁਲਿਸ ਨੇ ਕਾਂਸਟੇਬਲ ਦੀਆਂ ਬੰਪਰ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਇਨ੍ਹਾਂ ਅਸਾਮੀਆਂ ਲਈ ਸੂਚਨਾ ਪ੍ਰਕਾਸ਼ਿਤ ਕੀਤੀ ਹੈ। ਇਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਕਾਂਸਟੇਬਲ ਦੀਆਂ 5 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਅਜੇ ਤੱਕ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਹੋਈ ਹੈ। ਇਨ੍ਹਾਂ ਅਸਾਮੀਆਂ ਲਈ ਰਜਿਸਟ੍ਰੇਸ਼ਨ ਲਿੰਕ 10 ਸਤੰਬਰ 2024 ਨੂੰ ਖੁੱਲ੍ਹੇਗਾ। ਇਸ ਦਿਨ ਤੋਂ 30 ਸਤੰਬਰ 2024 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
ਇਸ ਵੈੱਬਸਾਈਟ ਤੋਂ ਕਰੋ ਚੈੱਕ
ਕੋਈ ਵੀ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੀਆਂ ਇਨ੍ਹਾਂ ਅਸਾਮੀਆਂ ਲਈ ਸਿਰਫ ਆਨਲਾਈਨ ਅਪਲਾਈ ਕਰ ਸਕਦਾ ਹੈ। ਅਜਿਹਾ ਕਰਨ ਲਈ ਤੁਹਾਨੂੰ HSSC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ, ਜਿਸਦਾ ਪਤਾ ਹੈ - hssc.gov.in, ਇੱਥੋਂ ਲਿੰਕ ਖੋਲ੍ਹਣ ਤੋਂ ਬਾਅਦ ਅਰਜ਼ੀ ਦਿੱਤੀ ਜਾ ਸਕਦੀ ਹੈ ਅਤੇ ਨੋਟਿਸ ਵੀ ਚੈੱਕ ਕੀਤਾ ਜਾ ਸਕਦਾ ਹੈ।
ਇਸ ਭਰਤੀ ਮੁਹਿੰਮ ਰਾਹੀਂ ਕੁੱਲ 5666 ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ ਮਾਊਂਡ ਆਰਮਡ ਪੁਲਿਸ ਦੀਆਂ 66 ਅਤੇ ਜਨਰਲ ਡਿਊਟੀ ਤੇ ਇੰਡੀਆ ਰਿਜ਼ਰਵ ਬਟਾਲੀਅਨ ਦੀਆਂ 5600 ਅਸਾਮੀਆਂ ਹਨ। ਇਹ ਵੀ ਜਾਣੋ ਕਿ ਇਨ੍ਹਾਂ ਅਸਾਮੀਆਂ ਲਈ ਫਾਰਮ 24 ਸਤੰਬਰ ਰਾਤ 11.59 ਵਜੇ ਤੱਕ ਭਰੇ ਜਾ ਸਕਦੇ ਹਨ। ਹਾਲਾਂਕਿ, ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਖਰੀ ਮਿੰਟ ਤੱਕ ਇੰਤਜ਼ਾਰ ਨਾ ਕਰਨ ਅਤੇ ਪਹਿਲਾਂ ਤੋਂ ਅਰਜ਼ੀ ਦੇਣ।
ਕੌਣ ਕਰ ਸਕਦਾ ਅਪਲਾਈ ?
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਜੇ ਉਮਰ ਸੀਮਾ ਦੀ ਗੱਲ ਕਰੀਏ ਤਾਂ 18 ਤੋਂ 24 ਸਾਲ ਦੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਹ ਪੋਸਟ ਦੇ ਅਨੁਸਾਰ ਬਦਲਦਾ ਹੈ, ਜਿਸ ਦੇ ਵੇਰਵੇ ਤੁਸੀਂ ਵੈਬਸਾਈਟ 'ਤੇ ਦੇਖ ਸਕਦੇ ਹੋ। ਕੁਝ ਸਰੀਰਕ ਮਾਪਦੰਡ ਵੀ ਹਨ ਜੋ ਉਮੀਦਵਾਰਾਂ ਨੂੰ ਪੂਰੇ ਕਰਨੇ ਪੈਂਦੇ ਹਨ।
ਚੋਣ ਕਿਵੇਂ ਹੋਵੇਗੀ?
ਉਮੀਦਵਾਰਾਂ ਦੀ ਚੋਣ ਪ੍ਰੀਖਿਆ ਦੇ ਕਈ ਪੜਾਵਾਂ ਨੂੰ ਪਾਸ ਕਰਨ ਤੋਂ ਬਾਅਦ ਇਨ੍ਹਾਂ ਅਸਾਮੀਆਂ ਲਈ ਕੀਤੀ ਜਾਵੇਗੀ। ਸਭ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕਿ ਉਮੀਦਵਾਰ ਨੇ ਐਚਐਸਐਸਸੀ ਦੀ ਸੀਈਟੀ ਪ੍ਰੀਖਿਆ ਯਾਨੀ ਆਮ ਯੋਗਤਾ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਤੋਂ ਬਾਅਦ ਹੀ ਉਹ ਅਪਲਾਈ ਕਰਨ ਦੇ ਯੋਗ ਮੰਨੇ ਜਾਣਗੇ। CET ਪਾਸ ਉਮੀਦਵਾਰਾਂ ਨੂੰ PET ਜਾਂ PMT ਟੈਸਟ ਦੇਣਾ ਹੋਵੇਗਾ।
ਮੋਟੇ ਤੌਰ 'ਤੇ, CET ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ, ਸਰੀਰਕ ਮਿਆਰੀ ਟੈਸਟ, ਗਿਆਨ ਟੈਸਟ, ਰਾਈਡਿੰਗ ਹੁਨਰ ਟੈਸਟ ਆਦਿ ਲਈ ਹਾਜ਼ਰ ਹੋਣਾ ਪਵੇਗਾ। ਜੇਕ ਉਮੀਦਵਾਰ ਕੋਲ ਐਨ.ਸੀ.ਸੀ. ਸਰਟੀਫਿਕੇਟ ਹੈ ਤਾਂ ਉਸ ਨੂੰ ਵੀ ਤਰਜ਼ੀਹ ਦਿੱਤੀ ਜਾਵੇਗੀ।
ਤਨਖਾਹ ਤੇ ਫੀਸ ਕਿੰਨੀ ਹੋਵੇਗੀ?
ਇਨ੍ਹਾਂ ਅਸਾਮੀਆਂ ਦੀ ਖਾਸ ਗੱਲ ਇਹ ਹੈ ਕਿ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪੈਂਦੀ ਹੈ। ਜੇਕਰ ਚੋਣ ਹੋ ਜਾਂਦੀ ਹੈ ਤਾਂ ਤਨਖਾਹ 21,900 ਰੁਪਏ ਤੋਂ ਲੈ ਕੇ 69,100 ਰੁਪਏ ਪ੍ਰਤੀ ਮਹੀਨਾ ਹੋਵੇਗੀ। ਅਜੇ ਪ੍ਰੀਖਿਆ ਦੀ ਤਰੀਕ ਨਹੀਂ ਆਈ ਹੈ। ਇਸ ਸਬੰਧੀ ਕੋਈ ਵੀ ਜਾਣਕਾਰੀ ਜਾਂ ਅੱਪਡੇਟ ਲੈਣ ਲਈ ਸਮੇਂ-ਸਮੇਂ 'ਤੇ ਅਧਿਕਾਰਤ ਵੈੱਬਸਾਈਟ 'ਤੇ ਜਾਂਦੇ ਰਹੋ।