ਪੜਚੋਲ ਕਰੋ
(Source: ECI/ABP News)
ਦਿੱਲੀ–ਅੰਮ੍ਰਿਤਸਰ ਦੌੜੇਗੀ ਬੁਲੇਟ ਰੇਲ, ਭਾਰਤੀ ਰੇਲਵੇ ਦੇ 6 ਗਲਿਆਰੇ 'ਤੇ ਚਲੇਗਾ ਕੰਮ
ਰੇਲਵੇ ਬੋਰਡ ਦੇ ਚੇਅਰਮੈਨ ਵੀਕੇ ਯਾਦਵ ਨੇ ਕਿਹਾ ਕਿ ਰੇਲਵੇ ਨੇ ਤੇਜ਼ ਰਫ਼ਤਾਰ ਅਤੇ ਅਰਧ-ਗਤੀ ਰੇਲ ਕੋਰੀਡੋਰਾਂ ਲਈ ਛੇ ਭਾਗਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਇੱਕ ਸਾਲ 'ਚ ਤਿਆਰ ਹੋ ਜਾਵੇਗੀ।
![ਦਿੱਲੀ–ਅੰਮ੍ਰਿਤਸਰ ਦੌੜੇਗੀ ਬੁਲੇਟ ਰੇਲ, ਭਾਰਤੀ ਰੇਲਵੇ ਦੇ 6 ਗਲਿਆਰੇ 'ਤੇ ਚਲੇਗਾ ਕੰਮ 6 more routes identified for high-speed corridors, DPR in a year: Railways ਦਿੱਲੀ–ਅੰਮ੍ਰਿਤਸਰ ਦੌੜੇਗੀ ਬੁਲੇਟ ਰੇਲ, ਭਾਰਤੀ ਰੇਲਵੇ ਦੇ 6 ਗਲਿਆਰੇ 'ਤੇ ਚਲੇਗਾ ਕੰਮ](https://static.abplive.com/wp-content/uploads/sites/5/2017/09/14140445/Modi-with-bullet-train-in-Japan.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰੇਲਵੇ ਬੋਰਡ ਦੇ ਚੇਅਰਮੈਨ ਵੀਕੇ ਯਾਦਵ ਨੇ ਕਿਹਾ ਕਿ ਰੇਲਵੇ ਨੇ ਤੇਜ਼ ਰਫ਼ਤਾਰ ਅਤੇ ਅਰਧ-ਗਤੀ ਰੇਲ ਕੋਰੀਡੋਰਾਂ ਲਈ ਛੇ ਭਾਗਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਇੱਕ ਸਾਲ 'ਚ ਤਿਆਰ ਹੋ ਜਾਵੇਗੀ। ਮੁੰਬਈ-ਅਹਿਮਦਾਬਾਦ ਹਾਈ ਸਪੀਡ ਕੋਰੀਡੋਰ 'ਤੇ ਪਹਿਲਾਂ ਹੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਤੇਜ਼ ਰਫਤਾਰ ਲਾਂਘੇ 'ਤੇ ਰੇਲ ਗੱਡੀਆਂ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ, ਜਦੋਂ ਕਿ ਅਰਧ ਤੇਜ਼ ਸਪੀਡ ਲਾਂਘੇ 'ਤੇ ਰੇਲ ਗੱਡੀਆਂ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀਆਂ ਹਨ।
ਆਮ ਬਜਟ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ ਕਿ ਛੇ ਗਲਿਆਰੇ ਵਿੱਚ ਦਿੱਲੀ-ਚੰਡੀਗੜ੍ਹ-ਲੁਧਿਆਣਾ-ਜਲੰਧਰ-ਅੰਮ੍ਰਿਤਸਰ (459 ਕਿਲੋਮੀਟਰ) ਅਤੇ ਦਿੱਲੀ-ਜੈਪੁਰ-ਉਦੈਪੁਰ-ਅਹਿਮਦਾਬਾਦ (886 ਕਿਲੋਮੀਟਰ) ਦਾ ਹਿੱਸਾ ਸ਼ਾਮਲ ਹੈ। ਹੋਰ ਗਲਿਆਰਿਆਂ 'ਚ ਮੁੰਬਈ-ਨਾਸਿਕ-ਨਾਗਪੁਰ (753 ਕਿਮੀ), ਮੁੰਬਈ-ਪੁਣੇ-ਹੈਦਰਾਬਾਦ (711 ਕਿਮੀ), ਚੇਨਈ-ਬੰਗਲੌਰ-ਮੈਸੂਰ (435 ਕਿਲੋਮੀਟਰ) ਅਤੇ ਦਿੱਲੀ-ਨੋਇਡਾ-ਆਗਰਾ-ਲਖਨਊ-ਵਾਰਾਣਸੀ (865 ਕਿਲੋਮੀਟਰ) ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦਾ ਪਹਿਲਾ ਹਾਈ-ਸਪੀਡ ਕੋਰੀਡੋਰ ਮੁੰਬਈ-ਅਹਿਮਦਾਬਾਦ 'ਤੇ ਭਾਰਤ ਦਾ ਬੁਲੇਟ ਟ੍ਰੇਨ ਪ੍ਰਾਜੈਕਟ ਦਸੰਬਰ 2023 ਤੱਕ ਪੂਰਾ ਹੋ ਜਾਵੇਗਾ। ਯਾਦਵ ਨੇ ਇਹ ਵੀ ਦੱਸਿਆ ਕਿ ਬੁਲੇਟ ਟ੍ਰੇਨ ਪ੍ਰਾਜੈਕਟ ਲਈ ਜ਼ਮੀਨ ਪ੍ਰਾਪਤੀ ਦਾ 90 ਪ੍ਰਤੀਸ਼ਤ ਅਗਲੇ ਛੇ ਮਹੀਨਿਆਂ 'ਚ ਪੂਰਾ ਕਰ ਲਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)