ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਫੌਜੀਆਂ ਲਈ ਬੁਲੇਟ-ਪਰੂਫ ਵਾਹਨ ਦੀ ਵਿਵਸਥਾ ਲਈ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਈ 8,400 ਕਰੋੜ ਰੁਪਏ ਦਾ ਇਕ ਜਹਾਜ਼ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਕੁਝ ਸੈਨਿਕਾਂ ਦਰਮਿਆਨ ਕਥਿਤ ਗੱਲਬਾਤ ਦੀ ਇੱਕ ਵੀਡੀਓ ਸਾਂਝੀ ਕੀਤੀ ਅਤੇ ਟਵੀਟ ਕੀਤਾ, "ਸਾਡੇ ਸੈਨਿਕ ਨੂੰ ਨਾਨ-ਬੁਲੇਟ ਪਰੂਫ ਟਰੱਕ 'ਚ ਸ਼ਹੀਦ ਹੋਣ ਲਈ ਭੇਜਿਆ ਜਾ ਅਤੇ ਪ੍ਰਧਾਨ ਮੰਤਰੀ ਲਈ 8400 ਕਰੋੜ ਦਾ ਜਹਾਜ਼! ਕੀ ਇਹ ਇਨਸਾਫ ਹੈ?"
ਇਸ ਤੋਂ ਪਹਿਲਾਂ ਕਾਂਗਰਸੀ ਆਗੂ ਨੇ ਵੀਵੀਆਈਪੀ ਜਹਾਜ਼ ‘ਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਸੀ ਕਿ 8400 ਕਰੋੜ ਰੁਪਏ ਦੀ ਰਾਸ਼ੀ ਨਾਲ ਸਰਹੱਦ 'ਤੇ ਤਾਇਨਾਤ ਸੈਨਿਕਾਂ ਲਈ ਕਾਫ਼ੀ ਖਰੀਦਦਾਰੀ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ, ਮੰਗਲਵਾਰ ਨੂੰ ਸਰਕਾਰੀ ਸੂਤਰਾਂ ਨੇ ਦੱਸਿਆ ਸੀ ਕਿ ਯੂਪੀਏ ਸਰਕਾਰ ਦੇ ਅਧੀਨ ਦੋ ਵੀਵੀਆਈਪੀ ਜਹਾਜ਼ਾਂ ਦੀ ਖਰੀਦ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਮੌਜੂਦਾ ਸਰਕਾਰ ਇਸ ਨੂੰ ਤਰਕਪੂਰਨ ਸਿੱਟੇ 'ਤੇ ਲੈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਵੀਵੀਆਈਪੀ ਜਹਾਜ਼ ਖਰੀਦ ਪ੍ਰਕਿਰਿਆ ਸਾਲ 2011 ਵਿੱਚ ਸ਼ੁਰੂ ਹੋਈ ਸੀ ਅਤੇ ਅੰਤਰ ਮੰਤਰੀ ਮੰਡਲ ਸਮੂਹ ਨੇ 10 ਮੀਟਿੰਗਾਂ ਤੋਂ ਬਾਅਦ 2012 ਵਿੱਚ ਆਪਣੀਆਂ ਸਿਫਾਰਸ਼ਾਂ ਸੌਂਪੀਆਂ ਸੀ।