18 ਸਾਲ ਪਹਿਲਾਂ ਪਾਕਿਸਤਾਨ ਬਾਰਡਰ 'ਚ ਦਾਖਿਲ ਹੋਇਆ ਵਿਅਕਤੀ ਬੀਐਸਐਫ ਦੇ ਹਵਾਲੇ, 14 ਸਾਲ ਦੀ ਸੁਣਾਈ ਸੀ ਸਜ਼ਾ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦਾ ਰਹਿਣ ਵਾਲਾ ਧਰਮ ਸਿੰਘ ਸਾਂਭਾ ਸੈਕਟਰ ਤੋਂ ਗਲਤੀ ਨਾਲ ਪਾਕਿਸਤਾਨ ਦੀ ਸੀਮਾ 'ਚ ਦਾਖਲ ਹੋ ਗਿਆ ਸੀ। ਉਸ ਨੂੰ ਪਾਕਿਸਤਾਨ ਸੁਰੱਖਿਆ ਏਜੰਸੀਆਂ ਨੇ ਬੀਅੇੈਸਅੇੈਫ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਧਰਮ ਸਿੰਘ ਸਪੁੱਤਰ ਹਾਕਮ ਸਿੰਘ (39 ਸਾਲ), ਵਾਸੀ ਪਿੰਡ ਅਵਾਈ ਮਸਾਲੀ, ਜੰਮੂ ਕਸ਼ਮੀਰ ਸਾਲ 2003 'ਚ ਸਾਂਬਾ ਸੈਕਟਰ ਤੋਂ ਗਲਤੀ ਨਾਲ ਦਾਖਲ ਹੋ ਗਿਆ ਸੀ।
ਅੰਮ੍ਰਿਤਸਰ: ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦਾ ਰਹਿਣ ਵਾਲਾ ਧਰਮ ਸਿੰਘ ਸਾਂਭਾ ਸੈਕਟਰ ਤੋਂ ਗਲਤੀ ਨਾਲ ਪਾਕਿਸਤਾਨ ਦੀ ਸੀਮਾ 'ਚ ਦਾਖਲ ਹੋ ਗਿਆ ਸੀ। ਉਸ ਨੂੰ ਪਾਕਿਸਤਾਨ ਸੁਰੱਖਿਆ ਏਜੰਸੀਆਂ ਨੇ ਬੀਅੇੈਸਅੇੈਫ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਧਰਮ ਸਿੰਘ ਸਪੁੱਤਰ ਹਾਕਮ ਸਿੰਘ (39 ਸਾਲ), ਵਾਸੀ ਪਿੰਡ ਅਵਾਈ ਮਸਾਲੀ, ਜੰਮੂ ਕਸ਼ਮੀਰ ਸਾਲ 2003 'ਚ ਸਾਂਬਾ ਸੈਕਟਰ ਤੋਂ ਗਲਤੀ ਨਾਲ ਦਾਖਲ ਹੋ ਗਿਆ ਸੀ।
ਧਰਮ ਸਿੰਘ ਨੂੰ ਇਥੇ 14 ਸਾਲ ਦੀ ਸਜ਼ਾ ਸੁਣਾਈ ਗਈ ਪਰ ਧਰਮ ਸਿੰਘ ਕਰੀਬ 18 ਸਾਲ ਕੋਟ ਲਖਪਤ ਜੇਲ੍ਹ 'ਚ ਬੰਦ ਰਿਹਾ ਹੈ। ਅਟਾਰੀ 'ਚ ਤਾਇਨਾਤ ਪ੍ਰੋਟੋਕਾਲ ਅਧਿਕਾਰੀ ਅਰੁਣਪਾਲ ਨੇ ਦੱਸਿਆ ਕਿ ਧਰਮ ਸਿੰਘ ਨੂੰ 14 ਦਿਨਾਂ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਕੁਆਰਨਟਾਈਨ ਰੱਖਿਆ ਜਾਵੇਗਾ। ਇਸ ਦੌਰਾਨ ਉਸ ਦੇ ਜੰਮੂ ਕਸ਼ਮੀਰ ਸਥਿਤ ਪਰਿਵਾਰ ਨੂੰ ਜਾਣਕਾਰੀ ਭੇਜ ਦਿੱਤੀ ਜਾਵੇਗੀ।
14 ਦਿਨ ਬਾਅਦ ਸਾਰੀ ਮੈਡੀਕਲ ਜਾਂਚ ਤੇ ਕੋਰੋਨਾ ਬਾਬਤ ਜਾਂਚ ਮੁਕੰਮਲ ਹੋਣ 'ਤੇ ਉਹ ਆਪਣੇ ਸੂਬੇ ਆਪਣੇ ਘਰ ਜਾ ਸਕੇਗਾ। ਇਸ ਤੋਂ ਪਹਿਲਾਂ ਬੀਅੇੈਸਅੇੈਫ ਵਲੋਂ ਜਾਣਕਾਰੀ ਦੇਣ 'ਤੇ ਅੰਮ੍ਰਿਤਸਰ ਪ੍ਰਸ਼ਾਸ਼ਨ ਵਲੋਂ ਤਹਿਸੀਲਦਾਰ ਜਗਸੀਰ ਸਿੰਘ ਧਰਮ ਸਿੰਘ ਦੀ ਹਵਾਲਗੀ ਲੈਣ ਅਟਾਰੀ ਪਹੁੰਚੇ, ਜਿੱਥੋਂ ਕਾਗਜੀ ਕਾਰਵਾਈ ਮੁਕੰਮਲ ਹੋਣ 'ਤੇ ਧਰਮ ਸਿੰਘ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ।