ਕਿਸਾਨ ਅੰਦੋਲਨ 'ਚ ਪਹੁੰਚ ਅਭੈ ਚੌਟਾਲਾ ਨੇ ਕੀਤਾ ਵੱਡਾ ਐਲਾਨ, ਜੇਜੇਪੀ ਲੀਡਰਾਂ ਨੂੰ ਵੰਗਾਰਿਆ
ਕਿਸਾਨ ਅੰਦੋਲਨ ਦਰਮਿਆਨ ਇੰਡੀਅਨ ਨੈਸ਼ਨਲ ਲੋਕ ਦਲ ਦੇ ਲੀਡਰ ਅਭੈ ਸਿੰਘ ਚੌਟਾਲਾ ਅੱਜ ਸੋਨੀਪਤ ਸਿੰਘੂ ਸਰਹੱਦ 'ਤੇ ਕਿਸਾਨਾਂ ਵਿੱਚ ਤਾਊ ਦੇਵੀ ਲਾਲ ਦੀ ਬਰਸੀ ਮਨਾਉਣ ਲਈ ਪਹੁੰਚੇ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਤਾਊ ਦੇਵੀ ਲਾਲ ਨੇ ਆਪਣਾ ਜੀਵਨ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ ਸੀ।
ਸੋਨੀਪਤ: ਕਿਸਾਨ ਅੰਦੋਲਨ ਦਰਮਿਆਨ ਇੰਡੀਅਨ ਨੈਸ਼ਨਲ ਲੋਕ ਦਲ ਦੇ ਲੀਡਰ ਅਭੈ ਸਿੰਘ ਚੌਟਾਲਾ ਅੱਜ ਸੋਨੀਪਤ ਸਿੰਘੂ ਸਰਹੱਦ 'ਤੇ ਕਿਸਾਨਾਂ ਵਿੱਚ ਤਾਊ ਦੇਵੀ ਲਾਲ ਦੀ ਬਰਸੀ ਮਨਾਉਣ ਲਈ ਪਹੁੰਚੇ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਤਾਊ ਦੇਵੀ ਲਾਲ ਨੇ ਆਪਣਾ ਜੀਵਨ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਸਾਰੇ ਦੇਸ਼ ਵਿੱਚ ਬੁਢਾਪਾ ਪੈਨਸ਼ਨ ਦੀ ਸ਼ੁਰੂਆਤ ਕੀਤੀ। ਜਨਨਾਇਕ ਜਨਤਾ ਪਾਰਟੀ ਦੇ ਲੀਡਰਾਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਜੇ ਉਹ ਤਾਊ ਦੇਵੀ ਲਾਲ ਦੇ ਕਦਮਾਂ 'ਤੇ ਚੱਲਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਕੇ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਊ ਦੇਵੀ ਲਾਲ ਦੀ ਬਰਸੀ ‘ਤੇ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ। ਉਹ ਉਹ ਸ਼ਰਧਾਂਜਲੀ ਦੇ ਕੇ ਕਿਸਾਨਾਂ ਦੇ ਵਿਚ ਆਉਣ ਅਸੀਂ ਉਨ੍ਹਾਂ ਦਾ ਵੀ ਸਵਾਗਤ ਕਰਾਂਗੇ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਤਾਊ ਦੇਵੀ ਲਾਲ ਦੀਆਂ ਨੀਤੀਆਂ ਨੂੰ ਭਾਜਪਾ ਕੋਲ ਗਿਰਵੀ ਰੱਖਿਆ ਹੈ। ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ‘ਤੇ ਬੋਲਦਿਆਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਅੰਦੋਲਨ ਲੰਬੇ ਸਮੇਂ ਤੱਕ ਚੱਲੇਗਾ ਪਰ ਕਿਸਾਨ ਸਰਕਾਰ ਅੱਗੇ ਨਹੀਂ ਝੁਕੇਗਾ। ਕਿਸੇ ਵੀ ਕੀਮਤ 'ਤੇ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ।
ਅਭੈ ਚੌਟਾਲਾ ਨੇ ਕਿਹਾ ਕਿ ਹਰਿਆਣਾ ਨੂੰ ਉਸ ਦਾ ਪਾਣੀ ਮਿਲਣਾ ਚਾਹੀਦਾ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਹਿਰ ਦਾ ਨਿਰਮਾਣ ਕਰਵਾ ਕੇ ਹਰਿਆਣਾ ਨੂੰ ਆਪਣਾ ਹਿੱਸਾ ਦਿਵਾਉਣ ਪਰ ਇਸ ਮੁੱਦੇ 'ਤੇ ਵੀ ਭਾਜਪਾ ਨੇ ਹਰਿਆਣਾ ਤੇ ਪੰਜਾਬ ਨੂੰ ਵੰਢਣ ਦਾ ਕੰਮ ਕੀਤਾ ਪਰ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਨੇ ਵੀ ਇੱਥੇ ਆਪਣੀ ਭਾਈਚਾਰਕ ਸਾਂਝ ਬਣਾਈ ਰੱਖੀ ਤੇ ਸਰਕਾਰ ਦੀਆਂ ਸਾਰੀਆਂ ਸਾਜਿਸ਼ਾਂ ਨੂੰ ਅਸਫਲ ਕਰ ਦਿੱਤਾ।