(Source: ECI/ABP News/ABP Majha)
Punjab Exit Poll Result 2022 Live: ਪੰਜਾਬ ਦੇ ਐਗਜ਼ਿਟ ਪੋਲ ਦੇ ਅੰਕੜੇ ਆਏ ਸਾਹਮਣੇ, ਸੂਬੇ 'ਚ ਇਸ ਵਾਰ 'ਆਪ' ਨੂੰ ਮਿਲ ਰਿਹਾ ਬਹੁਮਤ
ABP CVoter Exit Poll 2022 News and Highlights: ਆਖਰਕਾਰ ਯੂਪੀ ਸਮੇਤ ਪੰਜ ਸੂਬਿਆਂ ਵਿੱਚ ਕਿਸ ਦੀ ਬਣੇਗੀ ਸਰਕਾਰ ਤੇ ਕਿਸ ਦੀ ਹਾਰ ਹੋਵੇਗੀ? ਅੱਜ ਸ਼ਾਮ 4 ਵਜੇ ਤੋਂ ABP ਨਿਊਜ਼ 'ਤੇ ਸਭ ਤੋਂ ਸਟੀਕ ਐਗਜ਼ਿਟ ਪੋਲ ਲਾਈਵ ਦੇਖ ਸਕਦੇ ਹੋ।
LIVE
Background
ABP CVoter Exit Poll Results: ਉੱਤਰ ਪ੍ਰਦੇਸ਼ ਵਿੱਚ ਛੇ ਪੜਾਵਾਂ ਲਈ ਵੋਟਿੰਗ ਹੋਈ ਹੈ, ਜਦੋਂ ਕਿ ਸੱਤਵੇਂ ਪੜਾਅ ਲਈ ਵੋਟਿੰਗ ਅੱਜ ਹੋ ਰਹੀ ਹੈ। ਅੱਜ ਯੂਪੀ ਦੀ ਰਾਜਨੀਤੀ ਵਿੱਚ ਇਤਿਹਾਸ ਰਚਣ ਲਈ ਵੋਟਰ ਆਖਰੀ ਪੜਾਅ ਵਿੱਚ ਵੋਟ ਪਾਉਣਗੇ। ਇਸ ਤੋਂ ਇਲਾਵਾ ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਵਿੱਚ ਵੀ ਵੋਟਿੰਗ ਮੁਕੰਮਲ ਹੋ ਗਈ ਹੈ। 10 ਮਾਰਚ ਨੂੰ ਉੱਤਰ ਪ੍ਰਦੇਸ਼ ਸਮੇਤ ਪੰਜ ਹੋਰ ਸੂਬਿਆਂ ਦੀਆਂ ਵੋਟਾਂ ਦੇ ਨਤੀਜੇ ਆਉਣਗੇ।
Exit Poll Date Time: ਪੰਜਾਬ ਸਣੇ ਪੰਜ ਸੂਬਿਆਂ 'ਚ ਕੌਣ ਜਿੱਤੇਗਾ? ABP News 'ਤੇ ਦੇਖੋ ਐਗਜ਼ਿਟ ਪੋਲ ਦੇ ਨਤੀਜੇ
ਅਜਿਹੇ 'ਚ ਉੱਤਰ ਪ੍ਰਦੇਸ਼ 'ਚ ਅੱਜ ਹੋਣ ਵਾਲੀ ਵੋਟਿੰਗ ਤੋਂ ਬਾਅਦ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਸਭ ਦੀਆਂ ਨਜ਼ਰਾਂ ਐਗਜ਼ਿਟ ਪੋਲ 'ਤੇ ਹੋਣਗੀਆਂ। ਆਖਰਕਾਰ ਯੂਪੀ ਸਮੇਤ ਪੰਜ ਸੂਬਿਆਂ ਵਿੱਚ ਕਿਸ ਦੀ ਬਣੇਗੀ ਸਰਕਾਰ ਤੇ ਕਿਸ ਦੀ ਹਾਰ ਹੋਵੇਗੀ? ਤੁਸੀਂ ਅੱਜ ਸ਼ਾਮ 4 ਵਜੇ ਤੋਂ ABP ਨਿਊਜ਼ 'ਤੇ ਸਭ ਤੋਂ ਸਟੀਕ ਐਗਜ਼ਿਟ ਪੋਲ ਲਾਈਵ ਦੇਖ ਸਕਦੇ ਹੋ।
ਕਿੱਥੇ-ਕਿੱਥੇ ਦੇਖ ਸਕਦੇ ਹਾਂ ਐਗਜ਼ਿਟ ਪੋਲ?
ਟੀਵੀ ਨਾਲ ਮੋਬਾਈਲ ਫੋਨਾਂ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ਏਬੀਪੀ ਨਿਊਜ਼ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਤੇ ਐਪ Hotstar 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕੋਗੇ। ਇਸ ਦੇ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਨਿਊਜ਼ 'ਤੇ ਲਾਈਵ ਓਪੀਨੀਅਨ ਪੋਲ ਵੀ ਦੇਖ ਸਕਦੇ ਹੋ। ਤੁਸੀਂ ਏਬੀਪੀ ਲਾਈਵ ਦੀ ਐਪ ਐਂਡਰੌਇਡ ਜਾਂ ਆਈਓਐਸ ਸਮਾਰਟਫ਼ੋਨ ਵਿੱਚ ਸਥਾਪਤ ਕਰਕੇ ਲਾਈਵ ਟੀਵੀ ਦੇ ਨਾਲ ਓਪੀਨੀਅਨ ਪੋਲ 'ਤੇ ਲਿਖੀਆਂ ਕਹਾਣੀਆਂ ਵੀ ਪੜ੍ਹ ਸਕਦੇ ਹੋ।
ਵੈੱਬਸਾਈਟ
ਲਾਈਵ ਟੀਵੀ: https://www.abplive.com/live-
ਹਿੰਦੀ ਵੈੱਬਸਾਈਟ: https://www.abplive.com/
ਅੰਗਰੇਜ਼ੀ ਵੈੱਬਸਾਈਟ: https://news.abplive.com/
Youtube
ਹਿੰਦੀ ਯੂਟਿਊਬ: https://www.youtube.com/
ਅੰਗਰੇਜ਼ੀ ਯੂਟਿਊਬ: https://www.youtube.com/user/
ਇਸ ਦੇ ਨਾਲ ਹੀ ਅਸੀਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਓਪੀਨੀਅਨ ਪੋਲ ਨਾਲ ਜੁੜੀ ਹਰ ਜਾਣਕਾਰੀ ਵੀ ਦੇਵਾਂਗੇ।
ਹਿੰਦੀ ਫੇਸਬੁੱਕ ਖਾਤਾ: facebook.com/abpnews
ਅੰਗਰੇਜ਼ੀ ਫੇਸਬੁੱਕ ਖਾਤਾ: facebook.com/abplive
ਟਵਿੱਟਰ ਹੈਂਡਲ: twitter.com/abpnews
ਇੰਸਟਾਗ੍ਰਾਮ: instagram.com/abpnewstv
UP Exit Poll: ਯੂਪੀ 'ਚ ਕਿਸ ਨੂੰ ਕਿੰਨੀਆਂ ਸੀਟਾਂ?
ਐਗਜ਼ਿਟ ਪੋਲ ਮੁਤਾਬਕ ਯੂਪੀ ਦੀਆਂ 403 ਸੀਟਾਂ 'ਚੋਂ ਭਾਜਪਾ 228 ਤੋਂ 244 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਇਸ ਤੋਂ ਇਲਾਵਾ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੂੰ 132 ਤੋਂ 148 ਸੀਟਾਂ, ਬਸਪਾ ਨੂੰ 13 ਤੋਂ 21 ਸੀਟਾਂ, ਕਾਂਗਰਸ ਨੂੰ 4 ਤੋਂ 8 ਸੀਟਾਂ ਅਤੇ ਹੋਰਨਾਂ ਨੂੰ 2 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।
Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਭਗਵੰਤ ਮਾਨ ਦਾ ਬਿਆਨ
ਮੁਸ਼ਕਲ ਵਿੱਚ ਹੈ ਬਲਬੀਰ ਰਾਜੇਵਾਲ ਦੀ ਸੀਟ
Punjab Exit Poll Results: ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਏਬੀਪੀ ਨਿਊਜ਼ ਅਤੇ ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਸਾਂਝੇ ਮੋਰਚੇ ਵਲੋਂ ਪੰਜਾਬ ਦੀਆਂ 102 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸੀ। ਸੰਯੁਕਤ ਸਮਾਜ ਮੋਰਚਾ ਪਾਰਟੀ ਵਜੋਂ ਰਜਿਸਟਰਡ ਨਾ ਹੋਣ ਕਾਰਨ ਇਸ ਦੇ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਸੀ। ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਪੰਜਾਬ ਨੂੰ ਇੱਕ ਤੋਂ ਪੰਜ ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਸਾਫ਼ ਹੈ ਕਿ ਸਾਂਝੇ ਮੋਰਚੇ ਦੀ ਹਾਲਤ ਬਹੁਤ ਖ਼ਰਾਬ ਹੋਣ ਵਾਲੀ ਹੈ।
ਸੀਐਮ ਚੰਨੀ ਨੇ ਐਗਜ਼ਿਟ ਪੋਲ 'ਤੇ ਦਿੱਤੀ ਇਹ ਪ੍ਰਤੀਕਿਰਿਆ
Punjab Exit Poll 2022: ਪੰਜਾਬ 'ਚ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਸੂਬਿਆਂ ਦੇ ਐਗਜ਼ਿਟ ਪੋਲ ਸਾਹਮਣੇ ਆਏ। ਏਬੀਪੀ ਸੀਵੋਟਰ ਦੇ ਸਰਵੇਖਣ ਮੁਤਾਬਕ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣ ਸਕਦੀ ਹੈ। ਏਬੀਪੀ ਸੀ ਵੋਟਰ ਸਰਵੇ ਮੁਤਾਬਕ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ 51 ਤੋਂ 61 ਸੀਟਾਂ, ਕਾਂਗਰਸ ਨੂੰ ਸਿਰਫ਼ 22 ਤੋਂ 28 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 19 ਤੋਂ 26 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੂਬੇ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਐਗਜ਼ਿਟ ਪੋਲ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੀਐਮ ਨੇ ਕਿਹਾ ਹੈ ਕਿ ਹੁਣ ਇਹ ਡੱਬੇ ਹੀ ਦੱਸਣਗੇ ਕਿ ਕੀ ਹੋਣਾ ਹੈ, ਇਸ ਲਈ 10 ਮਾਰਚ ਤੱਕ ਇੰਤਜ਼ਾਰ ਕਰੋ।